bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 John 3
1 John 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
1
ਵੇਖੋ ਕਿ ਪਿਤਾ ਨੇ ਸਾਡੇ ਉੱਤੇ ਕਿੰਨਾ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੀ ਉਹ ਹੈ ਜੋ ਅਸੀਂ ਹਾਂ! ਦੁਨੀਆਂ ਦਾ ਸਾਨੂੰ ਨਾ ਜਾਣਨ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸੀ।
2
ਪਿਆਰੇ ਮਿੱਤਰੋ, ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਅਸੀਂ ਕੀ ਹੋਵਾਂਗੇ ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਪ੍ਰਗਟ ਹੁੰਦਾ ਹੈ, ਅਸੀਂ ਉਸਦੇ ਵਰਗੇ ਹੋਵਾਂਗੇ, ਕਿਉਂਕਿ ਅਸੀਂ ਉਸਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ।
3
ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
4
ਹਰ ਕੋਈ ਜੋ ਪਾਪ ਕਰਦਾ ਹੈ ਕਾਨੂੰਨ ਨੂੰ ਤੋੜਦਾ ਹੈ; ਅਸਲ ਵਿੱਚ, ਪਾਪ ਕੁਧਰਮ ਹੈ।
5
ਪਰ ਤੁਸੀਂ ਜਾਣਦੇ ਹੋ ਕਿ ਉਹ ਇਸ ਲਈ ਪ੍ਰਗਟ ਹੋਇਆ ਤਾਂ ਜੋ ਉਹ ਸਾਡੇ ਪਾਪਾਂ ਨੂੰ ਦੂਰ ਕਰ ਸਕੇ ਅਤੇ ਉਸ ਵਿੱਚ ਕੋਈ ਪਾਪ ਨਹੀਂ ਹੈ।
6
ਕੋਈ ਵੀ ਜੋ ਮਸੀਹ ਵਿੱਚ ਰਹਿੰਦਾ ਹੈ ਉਹ ਪਾਪ ਨਹੀਂ ਕਰਦਾ ਰਹਿੰਦਾ। ਕੋਈ ਵੀ ਜਿਹੜਾ ਪਾਪ ਕਰਦਾ ਰਹਿੰਦਾ ਹੈ ਉਸਨੇ ਨਾ ਤਾਂ ਉਸ ਨੂੰ ਵੇਖਿਆ ਹੈ ਅਤੇ ਨਾ ਹੀ ਜਾਣਿਆ ਹੈ।
7
ਪਿਆਰੇ ਬੱਚਿਓ, ਕਿਸੇ ਨੂੰ ਵੀ ਤੁਹਾਨੂੰ ਕੁਰਾਹੇ ਨਾ ਪਾਉਣ ਦਿਓ। ਜਿਹੜਾ ਸਹੀ ਕੰਮ ਕਰਦਾ ਹੈ ਉਹ ਧਰਮੀ ਹੈ, ਜਿਵੇਂ ਮਸੀਹ ਧਰਮੀ ਹੈ।
8
ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਦਾ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦੇ ਪੁੱਤਰ ਦੇ ਪ੍ਰਗਟ ਹੋਣ ਦਾ ਕਾਰਨ ਦੁਸ਼ਟ ਦੇ ਕੰਮ ਨੂੰ ਨਸ਼ਟ ਕਰਨਾ ਸੀ।
9
ਕੋਈ ਵੀ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰੱਖੇਗਾ, ਕਿਉਂਕਿ ਉਹਨਾਂ ਵਿੱਚ ਪਰਮੇਸ਼ਵਰ ਦਾ ਬੀਜ ਰਹਿੰਦਾ ਹੈ; ਉਹ ਪਾਪ ਕਰਦੇ ਨਹੀਂ ਜਾ ਸਕਦੇ, ਕਿਉਂਕਿ ਉਹ ਪਰਮੇਸ਼ਵਰ ਤੋਂ ਪੈਦਾ ਹੋਏ ਹਨ।
10
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦੇ ਬੱਚੇ ਕੌਣ ਹਨ ਅਤੇ ਦੁਸ਼ਟ ਦੇ ਬੱਚੇ ਕੌਣ ਹਨ: ਕੋਈ ਵੀ ਜੋ ਸਹੀ ਕੰਮ ਨਹੀਂ ਕਰਦਾ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਹੈ, ਅਤੇ ਨਾ ਹੀ ਕੋਈ ਵੀ ਜੋ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ।
11
ਕਿਉਂਕਿ ਇਹ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ: ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
12
ਕਾਇਨ ਵਰਗੇ ਨਾ ਬਣੋ, ਜੋ ਦੁਸ਼ਟ ਨਾਲ ਸੰਬੰਧ ਰੱਖਦਾ ਸੀ ਅਤੇ ਆਪਣੇ ਭਰਾ ਹਾਬਿਲ ਦਾ ਕਤਲ ਕਰ ਦਿੱਤਾ ਸੀ ਅਤੇ ਉਸਨੇ ਉਸਨੂੰ ਕਿਉਂ ਮਾਰਿਆ? ਕਿਉਂਕਿ ਉਸਦੇ ਆਪਣੇ ਕੰਮ ਬੁਰੇ ਸਨ ਅਤੇ ਉਸਦਾ ਭਰਾ ਧਰਮੀ ਸੀ।
13
ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਮੇਰੇ ਭਰਾਵੋ ਅਤੇ ਭੈਣੋ ਹੈਰਾਨ ਨਾ ਹੋਵੋ।
14
ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਜੀਵਨ ਵੱਲ ਲੰਘ ਗਏ ਹਾਂ, ਕਿਉਂਕਿ ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ। ਜੋ ਕੋਈ ਪਿਆਰ ਨਹੀਂ ਕਰਦਾ ਉਹ ਮੌਤ ਵਿੱਚ ਰਹਿੰਦਾ ਹੈ।
15
ਜਿਹੜਾ ਵੀ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਇੱਕ ਕਾਤਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਕਾਤਲ ਦੇ ਵਿੱਚ ਸਦੀਵੀ ਜੀਵਨ ਨਹੀਂ ਹੈ।
16
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ।
17
ਜੇ ਕਿਸੇ ਕੋਲ ਪਦਾਰਥਕ ਜਾਇਦਾਦ ਹੈ ਅਤੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖਦਾ ਹੈ ਪਰ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ?
18
ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕਾਰਜਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
19
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਸੀਂ ਸੱਚਾਈ ਨਾਲ ਸੰਬੰਧਿਤ ਹਾਂ ਅਤੇ ਅਸੀਂ ਪਰਮੇਸ਼ਵਰ ਦੀ ਮੌਜੂਦਗੀ ਵਿੱਚ ਆਪਣੇ ਦਿਲਾਂ ਨੂੰ ਕਿਵੇਂ ਸ਼ਾਂਤ ਕਰਦੇ ਹਾਂ:
20
ਜੇ ਸਾਡਾ ਦਿਲ ਸਾਡੀ ਨਿੰਦਾ ਕਰਦਾ ਹੈ, ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।
21
ਪਿਆਰੇ ਦੋਸਤੋ, ਜੇ ਸਾਡਾ ਦਿਲ ਸਾਡੀ ਨਿੰਦਾ ਨਹੀਂ ਕਰਦਾ, ਤਾਂ ਸਾਨੂੰ ਪਰਮੇਸ਼ਵਰ ਦੇ ਅੱਗੇ ਦਿਲੇਰੀ ਹੁੰਦੀ ਹੈ
22
ਅਤੇ ਪਰਮੇਸ਼ਵਰ ਤੋਂ ਜੋ ਵੀ ਅਸੀਂ ਮੰਗਦੇ ਹਾਂ ਉਹ ਪ੍ਰਾਪਤ ਕਰਦੇ ਹਾਂ, ਕਿਉਂਕਿ ਅਸੀਂ ਉਸਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕਰਦੇ ਹਾਂ ਜੋ ਉਸਨੂੰ ਪ੍ਰਸੰਨ ਕਰਦਾ ਹੈ।
23
ਅਤੇ ਇਹ ਉਸਦਾ ਆਦੇਸ਼ ਹੈ: ਉਸਦੇ ਪੁੱਤਰ, ਯਿਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਨਾ ਅਤੇ ਇੱਕ-ਦੂਜੇ ਨਾਲ ਪਿਆਰ ਕਰਨਾ ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਸੀ।
24
ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ, ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦੇ ਹੈ। ਅਤੇ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ: ਅਸੀਂ ਇਸਨੂੰ ਉਸ ਆਤਮਾ ਦੁਆਰਾ ਜਾਣਦੇ ਹਾਂ ਜੋ ਉਸਨੇ ਸਾਨੂੰ ਦਿੱਤਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
All chapters:
1
2
3
4
5