bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Ephesians 1
Ephesians 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਪੌਲੁਸ ਜੋ ਪਰਮੇਸ਼ਵਰ ਦੀ ਇੱਛਾ ਦੁਆਰਾ ਯਿਸ਼ੂ ਮਸੀਹ ਦਾ ਇੱਕ ਰਸੂਲ ਹੈ। ਅਫ਼ਸੁਸ ਵਿੱਚ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨੂੰ, ਜੋ ਮਸੀਹ ਯਿਸ਼ੂ ਵਿੱਚ ਵਫ਼ਾਦਾਰ ਹਨ:
2
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3
ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਿਕ ਬਰਕਤ ਦਿੱਤੀ ਹੈ।
4
ਕਿਉਂਕਿ ਪਰਮੇਸ਼ਵਰ ਨੇ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਚੁਣਿਆ, ਤਾਂ ਜੋ ਅਸੀਂ ਉਸਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਬਣੀਏ।
5
ਉਸਨੇ ਸਾਨੂੰ ਉਸਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸਦੇ ਬੱਚੇ ਬਣਨ ਦੇ ਲਈ ਠਹਿਰਾਇਆ।
6
ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।
7
ਅਤੇ ਉਸ ਵਿੱਚ ਸਾਨੂੰ ਉਸਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ।
8
ਇਹ ਕਿਰਪਾ ਉਸਨੇ ਆਪਣੀ ਸਾਰੀ ਬੁੱਧੀ ਅਤੇ ਜ਼ਮੀਰ ਨਾਲ ਸਾਡੇ ਉੱਤੇ ਭਰਪੂਰ ਰੂਪ ਵਿੱਚ ਦਿੱਤੀ ਹੈ।
9
ਉਸ ਦੇ ਚੰਗੇ ਮਕਸਦ ਦੇ ਅਨੁਸਾਰ ਉਸ ਦੀ ਇੱਛਾ ਦਾ ਭੇਤ ਸਾਨੂੰ ਪ੍ਰਗਟ ਕੀਤਾ, ਜਿਸ ਨੂੰ ਉਸ ਨੇ ਮਸੀਹ ਵਿੱਚ ਸਥਾਪਿਤ ਕੀਤਾ।
10
ਸਮਾਂ ਪੂਰਾ ਹੋਣ ਤੇ ਉਹ ਆਪ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਨੂੰ ਮਸੀਹ ਵਿੱਚ ਇਕੱਠਾ ਕਰੇ।
11
ਉਸ ਵਿੱਚ ਅਸੀਂ ਵੀ ਚੁਣੇ ਗਏ ਹਾਂ, ਅਤੇ ਉਸ ਦੀ ਯੋਜਨਾ ਦੇ ਅਨੁਸਾਰ ਪਹਿਲਾਂ ਤੋਂ ਨਿਰਧਾਰਤ ਕੀਤਾ ਗਿਆ ਸੀ ਜੋ ਉਸਦੀ ਇੱਛਾ ਦੇ ਉਦੇਸ਼ ਦੇ ਅਨੁਸਾਰ ਸਭ ਕੁਝ ਕਰਦਾ ਹੈ,
12
ਇਸ ਲਈ ਕਿ ਅਸੀਂ ਜਿਨਾਂ ਨੇ ਮਸੀਹ ਵਿੱਚ ਸਭ ਤੋਂ ਪਹਿਲਾਂ ਉਮੀਦ ਰੱਖੀ, ਉਸਦੀ ਮਹਿਮਾ ਦੀ ਉਸਤਤ ਹਾਂ।
13
ਅਤੇ ਜਦੋਂ ਤੁਸੀਂ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦੀ ਖੁਸ਼ਖ਼ਬਰੀ ਹੈ ਤਾਂ ਤੁਸੀਂ ਵੀ ਮਸੀਹ ਵਿੱਚ ਸ਼ਾਮਲ ਹੋ ਗਏ। ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਹਾਡੇ ਉੱਤੇ ਪਵਿੱਤਰ ਆਤਮਾ ਦੁਆਰਾ ਵਾਅਦਾ ਦੀ ਇੱਕ ਮੋਹਰ ਲਗਾਈ ਗਈ।
14
ਇਹ ਸਾਨੂੰ ਸਾਡੀ ਵਿਰਾਸਤ ਲਈ, ਪਰਮੇਸ਼ਵਰ ਦੇ ਆਪਣੇ ਲੋਕਾਂ ਦੇ ਰੂਪ ਵਿੱਚ ਛੁਟਕਾਰਾ, ਅਤੇ ਉਸਦੀ ਮਹਿਮਾ ਦੀ ਉਸਤਤ ਲਈ ਇੱਕ ਕਮਾਈ ਦੇ ਰੂਪ ਵਿੱਚ ਦਿੱਤੇ ਗਏ ਹਨ।
15
ਇਸ ਕਾਰਨ, ਜਦੋਂ ਤੋਂ ਮੈਂ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੇ ਬਾਰੇ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਸੁਣਿਆ ਹੈ,
16
ਮੈਂ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨਾ ਬੰਦ ਨਹੀਂ ਕੀਤਾ।
17
ਮੈਂ ਪ੍ਰਾਰਥਨਾ ਕਰਦਾ ਰਹਿੰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਮਹਿਮਾਮਈ ਪਿਤਾ ਤੁਹਾਨੂੰ ਬੁੱਧ ਅਤੇ ਪ੍ਰਕਾਸ਼ ਦਾ ਆਤਮਾ ਦੇਵੇ, ਤਾਂ ਜੋ ਤੁਸੀਂ ਉਸਨੂੰ ਚੰਗੀ ਤਰਾਂ ਜਾਣ ਸਕੋ।
18
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਖੁੱਲ ਜਾਣ ਤਾਂ ਜੋ ਤੁਸੀਂ ਉਸ ਉਮੀਦ ਨੂੰ ਜਾਣ ਸਕੋ ਜਾਣ ਸਕੋ ਕਿ ਉਸਦੇ ਬੁਲਾਉਣ ਦੀ ਉਮੀਦ ਅਤੇ ਉਸਦੇ ਪਵਿੱਤਰ ਲੋਕਾਂ ਦੀ ਸ਼ਾਨਦਾਰ ਵਿਰਾਸਤ ਦੀ ਦੌਲਤ ਕੀ ਹੈ।
19
ਅਤੇ ਸਾਡੇ ਵਿਸ਼ਵਾਸੀਆਂ ਲਈ ਉਸਦੀ ਸ਼ਕਤੀ ਕਿੰਨੀ ਮਹਾਨ ਹੈ। ਉਹ ਸ਼ਕਤੀ ਉਹੀ ਹੈ ਜੋ ਸ਼ਕਤੀਸ਼ਾਲੀ ਤਾਕਤ ਹੈ।
20
ਜਦੋਂ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਅਤੇ ਸਵਰਗੀ ਰਾਜਾਂ ਵਿੱਚ ਉਸ ਨੂੰ ਆਪਣੇ ਸੱਜੇ ਹੱਥ ਬਿਠਾਇਆ,
21
ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ।
22
ਅਤੇ ਪਰਮੇਸ਼ਵਰ ਨੇ ਸਭ ਕੁਝ ਉਸਦੇ ਪੈਰਾਂ ਹੇਠ ਰੱਖਿਆ ਅਤੇ ਉਸਨੂੰ ਕਲੀਸਿਆ ਦੀ ਹਰ ਚੀਜ਼ ਦਾ ਮੁਖੀ ਠਹਿਰਾਇਆ।
23
ਕਲੀਸਿਆ, ਜੋ ਉਸਦਾ ਸਰੀਰ ਹੈ, ਉਸਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6