bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Ephesians 3
Ephesians 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਇਸ ਕਾਰਨ ਕਰਕੇ ਮੈਂ, ਪੌਲੁਸ, ਤੁਹਾਡੇ ਲਈ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਕੈਦੀ ਹਾਂ।
2
ਯਕੀਨਨ ਤੁਸੀਂ ਪਰਮੇਸ਼ਵਰ ਦੀ ਕਿਰਪਾ ਦੇ ਪ੍ਰਬੰਧ ਬਾਰੇ ਸੁਣਿਆ ਹੋਵੇਗਾ ਜੋ ਤੁਹਾਡੇ ਲਈ ਮੈਨੂੰ ਦਿੱਤੀ ਗਈ ਸੀ,
3
ਇਹ ਹੈ, ਭੇਤ ਮੇਰੇ ਤੇ ਪ੍ਰਕਾਸ਼ ਦੁਆਰਾ ਪ੍ਰਗਟ ਹੋਇਆ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਸੰਖੇਪ ਵਿੱਚ ਲਿਖਿਆ ਹੈ।
4
ਇਸ ਨੂੰ ਪੜ੍ਹ ਕੇ ਤੁਸੀਂ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ।
5
ਇਹ ਭੇਤ ਪਿਛਲੀਆਂ ਪੀੜ੍ਹੀਆਂ ਤੇ ਪ੍ਰਗਟ ਨਹੀਂ ਹੋਇਆ ਜਿਵੇਂ ਕਿ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਗਿਆ ਹੈ।
6
ਇਹ ਭੇਤ ਇਹ ਹੈ ਕਿ ਖੁਸ਼ਖ਼ਬਰੀ ਦੁਆਰਾ ਗ਼ੈਰ-ਯਹੂਦੀ ਇਸਰਾਏਲ ਦੇ ਨਾਲ ਵਾਰਸ ਹਨ, ਇੱਕ ਸਰੀਰ ਦੇ ਅੰਗ ਹਨ, ਅਤੇ ਮਸੀਹ ਯਿਸ਼ੂ ਵਿੱਚ ਵਾਅਦੇ ਵਿੱਚ ਇਕੱਠੇ ਹਿੱਸੇਦਾਰ ਹਨ।
7
ਪਰਮੇਸ਼ਵਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣ ਗਿਆ।
8
ਹਾਲਾਂਕਿ ਮੈਂ ਸਾਰੇ ਪ੍ਰਭੂ ਦੇ ਲੋਕਾਂ ਨਾਲੋਂ ਸਭ ਤੋਂ ਛੋਟਾ ਹਾਂ, ਫਿਰ ਵੀ ਇਹ ਕਿਰਪਾ ਮੈਨੂੰ ਦਿੱਤੀ ਗਈ ਕਿ ਮੈਂ ਗ਼ੈਰ-ਯਹੂਦੀਆਂ ਨੂੰ ਮਸੀਹ ਦੀ ਬੇਅੰਤ ਖਜ਼ਾਨੇ ਦਾ ਪ੍ਰਚਾਰ ਕਰ ਸਕਾਂ,
9
ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸਨੇ ਸਭ ਕੁਝ ਬਣਾਇਆ ਹੈ।
10
ਤਾਂ ਜੋ ਪਰਮੇਸ਼ਵਰ ਦੇ ਕਈ ਪ੍ਰਕਾਰ ਦਾ ਗਿਆਨ ਹੁਣ ਕਲੀਸਿਆ ਦੁਆਰਾ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪ੍ਰਗਟ ਕੀਤਾ ਜਾ ਸਕੇ,
11
ਇਹ ਸਦੀਪਕ ਯੋਜਨਾ ਸੀ ਜੋ ਪਰਮੇਸ਼ਵਰ ਨੇ ਮਸੀਹ ਯਿਸ਼ੂ ਸਾਡੇ ਪ੍ਰਭੂ ਵਿੱਚ ਪੂਰਾ ਕੀਤੀ।
12
ਮਸੀਹ ਅਤੇ ਉਸ ਵਿੱਚ ਸਾਡੀ ਨਿਹਚਾ ਕਰਕੇ ਅਸੀਂ ਸੁਤੰਤਰਤਾ ਅਤੇ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਕੋਲ ਜਾ ਸਕਦੇ ਹਾਂ।
13
ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਤੁਹਾਡੇ ਦੁੱਖਾਂ ਦੇ ਕਾਰਨ ਨਿਰਾਸ਼ ਨਾ ਹੋਵੋ, ਜੋ ਤੁਹਾਡੀ ਮਹਿਮਾ ਹਨ।
14
ਇਸੇ ਕਾਰਨ ਮੈਂ ਪਿਤਾ ਦੇ ਅੱਗੇ ਗੋਡੇ ਟੇਕਦਾ ਹਾਂ,
15
ਜਿਸ ਤੋਂ ਸਵਰਗ ਅਤੇ ਧਰਤੀ ਉੱਤੇ ਹਰ ਪਰਿਵਾਰ ਦਾ ਨਾਮ ਰੱਖਿਆ ਜਾਂਦਾ ਹੈ।
16
ਤਾਂ ਜੋ ਉਹ ਆਪਣੀ ਪਵਿੱਤਰ ਆਤਮਾ ਦੁਆਰਾ ਆਪਣੀ ਮਹਿਮਾ ਦੇ ਅਨੁਸਾਰ ਤੁਹਾਡੀ ਜ਼ਮੀਰ ਨੂੰ ਸ਼ਕਤੀ ਦੇ ਸਕੇ,
17
ਤਾਂ ਜੋ ਮਸੀਹ ਵਿਸ਼ਵਾਸ ਦੁਆਰਾ ਤੁਹਾਡੇ ਦਿਲਾਂ ਵਿੱਚ ਸਥਾਪਤ ਹੋ ਸਕੇ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਪਿਆਰ ਵਿੱਚ ਮਜ਼ਬੂਤ ਅਤੇ ਸਥਿਰ ਹੋ ਸਕੋ,
18
ਤੁਸੀਂ ਸਾਰੇ ਪਵਿੱਤਰ ਲੋਕ ਮਸੀਹ ਦੇ ਪਿਆਰ ਦੀ ਲੰਬਾਈ, ਚੌੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝੋ,
19
ਅਤੇ ਮਸੀਹ ਦੇ ਉਸ ਪਿਆਰ ਨੂੰ ਜਾਣੋ, ਜੋ ਗਿਆਨ ਤੋਂ ਪਰੇ ਹੈ, ਤਾਂ ਜੋ ਪਰਮੇਸ਼ਵਰ ਦੀ ਸਾਰੀ ਸੰਪੂਰਨਤਾ ਤੁਹਾਡੇ ਵਿੱਚ ਸਥਾਪਿਤ ਹੋਵੇ।
20
ਹੁਣ ਉਹ ਦੀ ਜਿਹੜਾ ਅਜਿਹਾ ਸਮਰੱਥਾ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅੱਤ ਵਧੀਕ ਕਰ ਸੱਕਦਾ ਹੈ ਉਹ ਸਮਰੱਥਾ ਜੋ ਸਾਡੇ ਅੰਦਰ ਕੰਮ ਕਰ ਰਹੀ ਹੈ।
21
ਉਸਦੀ ਕਲੀਸਿਆ ਅਤੇ ਮਸੀਹ ਯਿਸ਼ੂ ਵਿੱਚ ਸਾਰੀਆਂ ਪੀੜ੍ਹੀਆਂ ਵਿੱਚ ਸਦਾ ਅਤੇ ਸਦਾ ਲਈ ਮਹਿਮਾ ਹੋਵੇ! ਆਮੀਨ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6