bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Ephesians 5
Ephesians 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਪਰਮੇਸ਼ਵਰ ਦੇ ਪਿਆਰੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਚੇਲੇ ਬਣੋ।
2
ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।
3
ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ।
4
ਅਤੇ ਤੁਹਾਡੇ ਵਿਚਕਾਰ ਕੋਈ ਬੇਸ਼ਰਮੀ ਅਤੇ ਮੂਰਖਤਾ ਭਰੀ ਗੱਲ ਜਾਂ ਗੰਦਾ ਮਜ਼ਾਕ ਨਾ ਹੋਵੇ ਜੋ ਹਮੇਸ਼ਾ ਵਿਅਰਥ ਹਨ। ਬਲਕਿ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਹੈ।
5
ਕਿਉਂ ਜੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਵਿਭਚਾਰੀ, ਅਸ਼ੁੱਧ ਜਾਂ ਲਾਲਚੀ ਵਿਅਕਤੀ, ਮੂਰਤੀ ਪੂਜਕ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਨਹੀਂ ਬਣ ਸਕਦੇ।
6
ਕੋਈ ਵੀ ਫੋਕੀਆਂ ਗੱਲਾਂ ਦੇ ਜਾਲ ਵਿੱਚ ਨਾ ਫਸੇ ਕਿਉਂਕਿ ਪਰਮੇਸ਼ਵਰ ਦਾ ਕ੍ਰੋਧ ਉਨ੍ਹਾਂ ਲੋਕਾਂ ਉੱਤੇ ਆਉਂਦਾ ਹੈ ਜੋ ਅਣ-ਆਗਿਆਕਾਰ ਹਨ।
7
ਇਸ ਲਈ ਉਨ੍ਹਾਂ ਦਾ ਹਿੱਸਾ ਨਾ ਬਣੋ।
8
ਕਿਉਂਕਿ ਤੁਸੀਂ ਪਹਿਲਾਂ ਹਨੇਰਾ ਸੀ, ਪਰ ਹੁਣ ਤੁਸੀਂ ਪ੍ਰਭੂ ਵਿੱਚ ਚਾਨਣ ਹੋ। ਚਾਨਣ ਦੇ ਬੱਚਿਆਂ ਵਾਂਗ ਜੀਓ।
9
(ਕਿਉਂਕਿ ਚਾਨਣ ਦੇ ਫਲ ਵਿੱਚ ਸਾਰੀ ਭਲਾਈ, ਧਾਰਮਿਕਤਾ ਅਤੇ ਸੱਚਾਈ ਸ਼ਾਮਲ ਹੁੰਦੀ ਹੈ)
10
ਅਤੇ ਇਹ ਸਮਝੋ ਕਿ ਪ੍ਰਭੂ ਨੂੰ ਕੀ ਪਸੰਦ ਹੈ।
11
ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਸਗੋਂ ਝਿਜਕਦੇ ਹੋਏ ਬੇਨਕਾਬ ਕਰੋ।
12
ਉਨ੍ਹਾਂ ਕੰਮਾਂ ਦੀ ਚਰਚਾ ਕਰਨਾ ਵੀ ਸ਼ਰਮਨਾਕ ਹੈ ਜੋ ਅਣ-ਆਗਿਆਕਾਰੀ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ।
13
ਜਦੋਂ ਤੁਸੀਂ ਚਾਨਣ ਵਿੱਚ ਆਉਂਦੇ ਹੋ, ਸਭ ਕੁਝ ਪ੍ਰਗਟ ਹੁੰਦਾ ਹੈ ਕਿਉਂਕਿ ਇਹ ਚਾਨਣ ਹੈ ਜੋ ਸਭ ਕੁਝ ਪ੍ਰਗਟ ਕਰਦਾ ਹੈ।
14
ਇਹ ਕਿਹਾ ਗਿਆ ਹੈ: “ਹੇ ਸੋਣ ਵਾਲਿਆ, ਜਾਗ, ਮੁਰਦਿਆਂ ਵਿੱਚੋਂ ਜੀ ਉੱਠ, ਅਤੇ ਮਸੀਹ ਤੇਰੇ ਉੱਤੇ ਚਮਕੇਗਾ।”
15
ਆਪਣੇ ਸੁਭਾਅ ਦਾ ਖਾਸ ਧਿਆਨ ਰੱਖੋ। ਤੇਰਾ ਸੁਭਾਅ ਮੂਰਖ ਵਰਗਾ ਨਾ ਹੋਵੇ, ਸਿਆਣਿਆਂ ਵਰਗਾ ਹੋਵੇ,
16
ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ, ਕਿਉਂਕਿ ਦਿਨ ਬੁਰੇ ਹਨ।
17
ਇਸ ਲਈ ਮੂਰਖ ਨਾ ਬਣੋ, ਪਰ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ।
18
ਸ਼ਰਾਬ ਨਾਲ ਮਤਵਾਲੇ ਨਾ ਹੋਵੋ ਕਿਉਂਕਿ ਇਹ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਪਰ, ਪਵਿੱਤਰ ਆਤਮਾ ਨਾਲ ਭਰੋ,
19
ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤਾਂ ਗਾਉ,
20
ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
21
ਮਸੀਹ ਵਿੱਚ ਆਦਰ ਦੇ ਨਾਲ ਇੱਕ-ਦੂਜੇ ਦੇ ਅਧੀਨ ਰਹੋ।
22
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ।
23
ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਆਪਣੀ ਕਲੀਸਿਆ ਦਾ ਸਿਰ ਹੈ, ਅਤੇ ਉਹ ਦੇਹੀ ਦਾ ਮੁਕਤੀਦਾਤਾ ਵੀ ਹੈ।
24
ਜਿਵੇਂ ਕਿ ਕਲੀਸਿਆ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀ ਨੂੰ ਹਰ ਗੱਲ ਵਿੱਚ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ।
25
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ।
26
ਤਾਂ ਜੋ ਉਸ ਨੂੰ ਜਲ ਦੀ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ।
27
ਅਤੇ ਉਹ ਆਪਣੇ ਆਪ ਲਈ ਇੱਕ ਤੇਜ਼ਵਾਨ ਕਲੀਸਿਆ ਤਿਆਰ ਕਰੇ ਜਿਸ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਪਰ ਪਵਿੱਤਰ ਅਤੇ ਨਿਰਦੋਸ਼ ਬਣੀਏ।
28
ਇਸੇ ਤਰ੍ਹਾਂ, ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ।
29
ਆਖਰਕਾਰ, ਕਦੇ ਵੀ ਕਿਸੇ ਨੇ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕੀਤੀ, ਪਰ ਉਹ ਆਪਣੇ ਸਰੀਰ ਨੂੰ ਖੁਆਉਂਦੇ ਅਤੇ ਦੇਖਭਾਲ ਕਰਦੇ ਹਨ, ਜਿਵੇਂ ਮਸੀਹ ਕਲੀਸਿਆ ਕਰਦਾ ਹੈ।
30
ਕਿਉਂਕਿ ਅਸੀਂ ਉਸਦੇ ਸਰੀਰ ਦੇ ਅੰਗ ਹਾਂ।
31
“ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾਂ, ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”
32
ਇਹ ਇੱਕ ਡੂੰਘਾ ਭੇਤ ਹੈ। ਪਰ ਮੈਂ ਮਸੀਹ ਅਤੇ ਕਲੀਸਿਆ ਬਾਰੇ ਗੱਲ ਕਰ ਰਿਹਾ ਹਾਂ।
33
ਪਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਪਤਨੀ ਨਾਲ ਓਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ, ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6