bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Ephesians 6
Ephesians 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂਕਿ ਇਹ ਸਹੀ ਹੈ।
2
“ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ,” ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾਂ ਹੁਕਮ ਹੈ।
3
“ਤਾਂ ਜੋ ਤੇਰਾ ਭਲਾ ਹੋਵੇ ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਦਾ ਆਨੰਦ ਮਾਣ ਸਕੋ।”
4
ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ; ਸਗੋਂ, ਪ੍ਰਭੂ ਦੀ ਸਿੱਖਿਆ ਅਰ ਮੱਤ ਦੇ ਕੇ ਉਹਨਾਂ ਦੀ ਪਾਲਨਾ ਕਰੋ।
5
ਹੇ ਨੌਕਰੋ, ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰ ਨਾਲ ਅਤੇ ਦਿਲ ਦੀ ਇਮਾਨਦਾਰੀ ਨਾਲ ਪਾਲਣਾ ਕਰੋ, ਜਿਵੇਂ ਤੁਸੀਂ ਮਸੀਹ ਦੀ।
6
ਇਹ ਸਭ ਕੁਝ ਸਿਰਫ ਦਿਖਾਵੇ ਲਈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ, ਪਰ ਮਸੀਹ ਦੇ ਸੇਵਕ ਹੋਣ ਦੇ ਨਾਤੇ, ਦਿਲੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਹੈ।
7
ਤੁਸੀਂ ਪੂਰੇ ਦਿਲ ਨਾਲ ਸੇਵਾ ਕਰੋ, ਜਿਵੇਂ ਕਿ ਤੁਸੀਂ ਲੋਕਾਂ ਦੀ ਨਹੀਂ, ਪ੍ਰਭੂ ਦੀ ਸੇਵਾ ਕਰ ਰਹੇ ਹੋ,
8
ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਹਰ ਇੱਕ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਦਾ ਇਨਾਮ ਦੇਵੇਗਾ, ਚਾਹੇ ਉਹ ਗੁਲਾਮ ਹੋਣ ਜਾਂ ਅਜ਼ਾਦ।
9
ਅਤੇ ਹੇ ਮਾਲਕੋ ਆਪਣੇ ਨੌਕਰਾਂ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ। ਉਨ੍ਹਾਂ ਨੂੰ ਧਮਕੀ ਨਾ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਮਾਲਕ ਅਤੇ ਤੁਹਾਡਾ ਦੋਵਾਂ ਦਾ ਮਾਲਕ ਜੋ ਸਵਰਗ ਵਿੱਚ ਹੈ, ਅਤੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ।
10
ਇਸ ਲਈ ਪ੍ਰਭੂ ਅਤੇ ਉਸਦੀ ਮਹਾਨ ਸ਼ਕਤੀ ਵਿੱਚ ਮਜ਼ਬੂਤ ਬਣੋ।
11
ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ।
12
ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਧਿਕਾਰਾਂ ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ।
13
ਇਸ ਲਈ ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਲੈ ਲਵੋ ਤਾਂ ਜੋ ਤੁਸੀਂ ਬੁਰਾਈ ਦੇ ਸਮੇਂ ਦੁਸ਼ਮਣ ਦਾ ਮੁਕਾਬਲਾ ਕਰ ਸਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ।
14
ਸੋ ਤੁਸੀਂ ਆਪਣੀ ਕਰਮ ਸੱਚਾਈ ਕੱਸ ਕੇ ਅਤੇ ਪਰਮੇਸ਼ਵਰ ਦੀ ਧਾਰਮਿਕਤਾ ਦੀ ਸੰਜੋ ਪਹਿਨ ਕੇ।
15
ਅਤੇ ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ।
16
ਇਨ੍ਹਾਂ ਸਾਰਿਆਂ ਤੋਂ ਇਲਾਵਾ, ਸ਼ੈਤਾਨ ਦੇ ਭਿਆਨਕ ਤੀਰ ਨੂੰ ਰੋਕਣ ਲਈ ਵਿਸ਼ਵਾਸ ਦੀ ਢਾਲ ਨੂੰ ਫੜੀ ਰੱਖੋ।
17
ਅਤੇ ਮੁਕਤੀ ਦਾ ਟੋਪ, ਅਤੇ ਆਤਮਾ ਦੀ ਤਲਵਾਰ ਲਓ, ਜੋ ਕਿ ਪਰਮੇਸ਼ਵਰ ਦਾ ਬਚਨ ਹੈ।
18
ਹਰ ਸਮੇਂ ਅਤੇ ਹਰ ਮੌਕੇ ਆਤਮਾ ਵਿੱਚ ਪ੍ਰਾਰਥਨਾ ਕਰੋ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਚੇਤ ਰਹੋ ਅਤੇ ਸਾਰੇ ਪ੍ਰਭੂ ਪਵਿੱਤਰ ਲੋਕਾਂ ਲਈ ਸਦਾ ਪ੍ਰਾਰਥਨਾ ਕਰਦੇ ਰਹੋ।
19
ਅਤੇ ਮੇਰੇ ਲਈ ਵੀ ਪ੍ਰਾਰਥਨਾ ਕਰੋ ਤਾਂ ਜੋ ਮੈਂ ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਿਲੇਰੀ ਨਾਲ ਖੁਸ਼ਖ਼ਬਰੀ ਦਾ ਭੇਤ ਖੋਲ੍ਹ ਸਕਾਂ।
20
ਜਿਸ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ। ਇਸ ਲਈ ਪ੍ਰਾਰਥਨਾ ਕਰੋ ਕਿ ਮੈਂ ਦਲੇਰੀ ਨਾਲ ਬੋਲ ਸਕਾਂ ਜਿਵੇਂ ਮੈਨੂੰ ਬੋਲਣ ਚਾਹੀਦਾ ਹੈ।
21
ਤੁਖਿਕੁਸ ਜੋ ਪ੍ਰਭੂ ਵਿੱਚ ਮੇਰਾ ਪਿਆਰਾ ਭਰਾ ਅਤੇ ਵਿਸ਼ਵਾਸਯੋਗ ਦਾਸ ਹੈ ਉਹ ਤੁਹਾਨੂੰ ਮੇਰੇ ਸਾਰੇ ਹਾਲਾਤਾਂ ਅਤੇ ਗਤੀਵਿਧੀਆਂ ਬਾਰੇ ਸੂਚਿਤ ਕਰੇਗਾ।
22
ਮੈਂ ਉਸਨੂੰ ਇਸ ਮਕਸਦ ਲਈ ਤੁਹਾਡੇ ਕੋਲ ਭੇਜਿਆ ਹੈ ਕਿ ਤੁਹਾਨੂੰ ਦੱਸਣ ਕਿ ਅਸੀਂ ਕਿਵੇਂ ਹਾਂ ਅਤੇ ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰ ਸਕੇ।
23
ਹੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਡੇ ਉੱਤੇ ਸ਼ਾਂਤੀ ਹੋਵੇ ਅਤੇ ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯਿਸ਼ੂ ਮਸੀਹ ਤੁਹਾਨੂੰ ਵਫ਼ਾਦਾਰੀ ਨਾਲ ਪਿਆਰ ਦੇਣ।
24
ਪਰਮੇਸ਼ਵਰ ਦੀ ਕਿਰਪਾ ਉਨ੍ਹਾਂ ਸਾਰਿਆਂ ਉੱਤੇ ਸਦਾ ਰਹੇ ਜੋ ਸਾਡੇ ਪ੍ਰਭੂ ਯਿਸ਼ੂ ਮਸੀਹ ਨੂੰ ਪਿਆਰ ਕਰਦੇ ਹਨ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6