bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 John 2
1 John 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
1
ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ, ਪਰ ਜੇ ਕੋਈ ਪਾਪ ਕਰਦਾ ਹੈ ਤਾਂ ਪਿਤਾ ਕੋਲ ਸਾਡਾ ਇੱਕ ਮਦਦਗਾਰ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।
2
ਉਹੀ ਸਾਡੇ ਪਾਪਾਂ ਦਾ ਪ੍ਰਾਸਚਿਤ ਹੈ; ਕੇਵਲ ਸਾਡੇ ਪਾਪਾਂ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਪਾਪਾਂ ਦਾ ਵੀ।
3
ਜੇ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਨੂੰ ਜਾਣ ਲਿਆ ਹੈ।
4
ਜਿਹੜਾ ਇਹ ਕਹਿੰਦਾ ਹੈ, “ਮੈਂ ਉਸ ਨੂੰ ਜਾਣ ਲਿਆ ਹੈ,” ਪਰ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ ਝੂਠਾ ਹੈ ਅਤੇ ਉਸ ਵਿੱਚ ਸਚਾਈ ਨਹੀਂ ਹੈ।
5
ਪਰ ਜਿਹੜਾ ਉਸ ਦੇ ਵਚਨ ਦੀ ਪਾਲਣਾ ਕਰਦਾ ਹੈ, ਸੱਚਮੁੱਚ ਪਰਮੇਸ਼ਰ ਦਾ ਪ੍ਰੇਮ ਉਸ ਦੇ ਅੰਦਰ ਸੰਪੂਰਨ ਹੋ ਚੁੱਕਾ ਹੈ; ਇਸੇ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵਿੱਚ ਹਾਂ।
6
ਜਿਹੜਾ ਇਹ ਕਹਿੰਦਾ ਹੈ ਕਿ ਮੈਂ ਉਸ ਵਿੱਚ ਬਣਿਆ ਰਹਿੰਦਾ ਹਾਂ, ਉਸ ਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਜਿਵੇਂ ਉਹ ਚੱਲਦਾ ਸੀ।
7
ਹੇ ਪਿਆਰਿਓ, ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਸਗੋਂ ਉਹੀ ਪੁਰਾਣਾ ਹੁਕਮ ਜਿਹੜਾ ਅਰੰਭ ਤੋਂ ਤੁਹਾਡੇ ਕੋਲ ਹੈ। ਇਹ ਪੁਰਾਣਾ ਹੁਕਮ ਉਹ ਵਚਨ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ।
8
ਨਾਲ ਹੀ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਵੀ ਲਿਖ ਰਿਹਾ ਹਾਂ ਜਿਹੜਾ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਚਾ ਸਿੱਧ ਹੋਇਆ ਹੈ, ਕਿਉਂਕਿ ਹਨੇਰਾ ਬੀਤਦਾ ਜਾਂਦਾ ਹੈ ਅਤੇ ਸੱਚਾ ਚਾਨਣ ਚਮਕਣਾ ਸ਼ੁਰੂ ਹੋ ਗਿਆ ਹੈ।
9
ਜਿਹੜਾ ਇਹ ਕਹਿੰਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ, ਉਹ ਅਜੇ ਤੱਕ ਹਨੇਰੇ ਵਿੱਚ ਹੀ ਹੈ।
10
ਜਿਹੜਾ ਆਪਣੇ ਭਾਈ ਨਾਲ ਪ੍ਰੇਮ ਰੱਖਦਾ ਹੈ ਉਹ ਚਾਨਣ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕੋਈ ਕਾਰਨ ਨਹੀਂ।
11
ਪਰ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਚੱਲਦਾ ਹੈ ਤੇ ਨਹੀਂ ਜਾਣਦਾ ਕਿ ਉਹ ਕਿੱਥੇ ਜਾਂਦਾ ਹੈ, ਕਿਉਂਕਿ ਹਨੇਰੇ ਨੇ ਉਸ ਦੀਆਂ ਅੱਖਾਂ ਅੰਨ੍ਹੀਆਂ ਕਰ ਛੱਡੀਆਂ ਹਨ।
12
ਹੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਉਸ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਹੋਏ ਹਨ।
13
ਹੇ ਪਿਤਾਓ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ।
14
ਬੱਚਿਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣ ਲਿਆ ਹੈ। ਪਿਤਾਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ।
15
ਸੰਸਾਰ ਨਾਲ ਪ੍ਰੇਮ ਨਾ ਰੱਖੋ ਅਤੇ ਨਾ ਸੰਸਾਰ ਦੀਆਂ ਵਸਤਾਂ ਨਾਲ। ਜੇ ਕੋਈ ਸੰਸਾਰ ਨਾਲ ਪ੍ਰੇਮ ਰੱਖਦਾ ਹੈ ਤਾਂ ਉਸ ਵਿੱਚ ਪਿਤਾ ਦਾ ਪ੍ਰੇਮ ਨਹੀਂ ਹੈ।
16
ਕਿਉਂਕਿ ਜੋ ਕੁਝ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਲਾਲਸਾ ਅਤੇ ਧਨ-ਸੰਪਤੀ ਦਾ ਘਮੰਡ, ਇਹ ਪਿਤਾ ਵੱਲੋਂ ਨਹੀਂ ਬਲਕਿ ਸੰਸਾਰ ਵੱਲੋਂ ਹੈ।
17
ਸੰਸਾਰ ਅਤੇ ਇਸ ਦੀ ਲਾਲਸਾ ਖ਼ਤਮ ਹੁੰਦੀ ਜਾਂਦੀ ਹੈ, ਪਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਸਦਾ ਤੱਕ ਕਾਇਮ ਰਹਿੰਦਾ ਹੈ।
18
ਬੱਚਿਓ, ਇਹ ਅੰਤ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ-ਵਿਰੋਧੀ ਆ ਰਿਹਾ ਹੈ, ਉਸੇ ਤਰ੍ਹਾਂ ਹੁਣ ਬਹੁਤ ਸਾਰੇ ਮਸੀਹ ਦੇ ਵਿਰੋਧੀ ਆ ਵੀ ਚੁੱਕੇ ਹਨ; ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅੰਤ ਸਮਾਂ ਹੈ।
19
ਉਹ ਸਾਡੇ ਵਿੱਚੋਂ ਹੀ ਨਿੱਕਲੇ ਪਰ ਉਹ ਸਾਡੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਹੁੰਦੇ ਤਾਂ ਸਾਡੇ ਨਾਲ ਬਣੇ ਰਹਿੰਦੇ। ਪਰ ਉਹ ਇਸ ਲਈ ਨਿੱਕਲ ਗਏ ਤਾਂਕਿ ਪਰਗਟ ਹੋ ਜਾਵੇ ਕਿ ਸਾਰੇ ਸਾਡੇ ਨਹੀਂ ਹਨ।
20
ਪਰ ਤੁਹਾਡਾ ਮਸਹ ਉਸ ਪਵਿੱਤਰ ਜਨ ਵੱਲੋਂ ਹੋਇਆ ਹੈ ਅਤੇ ਤੁਸੀਂ ਸਭ ਗੱਲਾਂ ਜਾਣਦੇ ਹੋ।
21
ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਸਗੋਂ ਇਸ ਲਈ ਕਿ ਤੁਸੀਂ ਸੱਚ ਨੂੰ ਜਾਣਦੇ ਹੋ; ਕੋਈ ਵੀ ਝੂਠ, ਸੱਚ ਵੱਲੋਂ ਨਹੀਂ ਹੈ।
22
ਝੂਠਾ ਕੌਣ ਹੈ? ਕੇਵਲ ਉਹ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ। ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।
23
ਹਰੇਕ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਉਸ ਕੋਲ ਪਿਤਾ ਵੀ ਨਹੀਂ ਹੈ; ਪਰ ਜਿਹੜਾ ਪੁੱਤਰ ਦਾ ਇਕਰਾਰ ਕਰਦਾ ਹੈ ਉਸ ਕੋਲ ਪਿਤਾ ਵੀ ਹੈ।
24
ਜੋ ਤੁਸੀਂ ਅਰੰਭ ਤੋਂ ਸੁਣਿਆ ਉਹ ਤੁਹਾਡੇ ਵਿੱਚ ਬਣਿਆ ਰਹੇ। ਜੇ ਉਹ ਜੋ ਤੁਸੀਂ ਅਰੰਭ ਤੋਂ ਸੁਣਿਆ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਤਾਂ ਤੁਸੀਂ ਵੀ ਪੁੱਤਰ ਵਿੱਚ ਅਤੇ ਪਿਤਾ ਵਿੱਚ ਬਣੇ ਰਹੋਗੇ।
25
ਇਹ ਸਦੀਪਕ ਜੀਵਨ ਹੀ ਉਹ ਵਾਇਦਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
26
ਇਹ ਗੱਲਾਂ ਮੈਂ ਤੁਹਾਨੂੰ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾ ਰਹੇ ਹਨ।
27
ਪਰ ਜੋ ਮਸਹ ਤੁਹਾਨੂੰ ਉਸ ਤੋਂ ਪ੍ਰਾਪਤ ਹੋਇਆ ਉਹ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਜ਼ਰੂਰਤ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਉਹੀ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿਖਾਉਂਦਾ ਹੈ ਅਤੇ ਇਹ ਸੱਚਾ ਹੈ, ਝੂਠਾ ਨਹੀਂ। ਸੋ ਜਿਵੇਂ ਉਸ ਨੇ ਤੁਹਾਨੂੰ ਸਿਖਾਇਆ ਤੁਸੀਂ ਮਸੀਹ ਵਿੱਚ ਬਣੇ ਰਹੋ।
28
ਸੋ ਹੁਣ ਹੇ ਬੱਚਿਓ, ਉਸ ਵਿੱਚ ਬਣੇ ਰਹੋ ਤਾਂਕਿ ਜਦੋਂ ਉਹ ਪਰਗਟ ਹੋਵੇ ਤਾਂ ਉਸ ਦੀ ਆਮਦ ਦੇ ਸਮੇਂ ਸਾਨੂੰ ਉਸ ਦੇ ਸਨਮੁੱਖ ਦਲੇਰੀ ਹੋਵੇ, ਨਾ ਕਿ ਸ਼ਰਮਿੰਦਾ ਹੋਣਾ ਪਵੇ।
29
ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ ਤਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਉਸ ਤੋਂ ਪੈਦਾ ਹੋਇਆ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
All chapters:
1
2
3
4
5