bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 John 3
1 John 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
1
ਵੇਖੋ, ਪਿਤਾ ਨੇ ਸਾਨੂੰ ਕਿੰਨਾ ਮਹਾਨ ਪ੍ਰੇਮ ਬਖਸ਼ਿਆ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਕਹਾਈਏ! ਅਤੇ ਇਹੋ ਅਸੀਂ ਹਾਂ ਵੀ। ਸੰਸਾਰ ਇਸ ਲਈ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਉਸ ਨੂੰ ਵੀ ਨਹੀਂ ਜਾਣਿਆ।
2
ਪਿਆਰਿਓ, ਹੁਣ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਅਤੇ ਅਜੇ ਇਹ ਪਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪਰਗਟ ਹੋਵੇਗਾ ਤਾਂ ਅਸੀਂ ਉਸੇ ਜਿਹੇ ਹੋਵਾਂਗੇ, ਕਿਉਂਕਿ ਅਸੀਂ ਉਸ ਨੂੰ ਉਸੇ ਤਰ੍ਹਾਂ ਦਾ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ।
3
ਇਸ ਲਈ ਹਰੇਕ ਜਿਹੜਾ ਉਸ ਉੱਤੇ ਅਜਿਹੀ ਆਸ ਰੱਖਦਾ ਹੈ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਪਵਿੱਤਰ ਕਰਦਾ ਹੈ ਜਿਸ ਤਰ੍ਹਾਂ ਉਹ ਪਵਿੱਤਰ ਹੈ।
4
ਜੋ ਕੋਈ ਪਾਪ ਕਰਦਾ ਹੈ ਉਹ ਬਿਵਸਥਾ ਦੀ ਉਲੰਘਣਾ ਕਰਦਾ ਹੈ ਅਤੇ ਪਾਪ ਬਿਵਸਥਾ ਦੀ ਉਲੰਘਣਾ ਹੈ।
5
ਤੁਸੀਂ ਜਾਣਦੇ ਹੋ ਕਿ ਉਹ ਇਸ ਲਈ ਪਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ; ਉਸ ਵਿੱਚ ਕੋਈ ਵੀ ਪਾਪ ਨਹੀਂ ਹੈ।
6
ਹਰੇਕ ਜਿਹੜਾ ਉਸ ਵਿੱਚ ਬਣਿਆ ਰਹਿੰਦਾ ਹੈ, ਪਾਪ ਨਹੀਂ ਕਰਦਾ; ਪਰ ਜਿਹੜਾ ਪਾਪ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਨੇ ਨਾ ਉਸ ਨੂੰ ਵੇਖਿਆ ਹੈ ਅਤੇ ਨਾ ਹੀ ਉਸ ਨੂੰ ਜਾਣਿਆ ਹੈ।
7
ਬੱਚਿਓ, ਕੋਈ ਤੁਹਾਨੂੰ ਭਟਕਾ ਨਾ ਦੇਵੇ; ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਧਰਮੀ ਹੈ, ਜਿਵੇਂ ਮਸੀਹ ਯਿਸੂ ਧਰਮੀ ਹੈ।
8
ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਅਰੰਭ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਰ ਦਾ ਪੁੱਤਰ ਇਸੇ ਕਾਰਨ ਪਰਗਟ ਹੋਇਆ ਕਿ ਉਹ ਸ਼ੈਤਾਨ ਦੇ ਕੰਮਾਂ ਦਾ ਨਾਸ ਕਰੇ।
9
ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਪਾਪ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਬਣਿਆ ਰਹਿੰਦਾ ਹੈ; ਉਹ ਪਾਪ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ।
10
ਪਰਮੇਸ਼ਰ ਦੀ ਸੰਤਾਨ ਅਤੇ ਸ਼ੈਤਾਨ ਦੀ ਸੰਤਾਨ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਨਹੀਂ ਕਰਦਾ, ਪਰਮੇਸ਼ਰ ਤੋਂ ਨਹੀਂ ਹੈ ਅਤੇ ਨਾ ਹੀ ਉਹ ਜਿਹੜਾ ਆਪਣੇ ਭਾਈ ਨਾਲ ਪ੍ਰੇਮ ਨਹੀਂ ਰੱਖਦਾ।
11
ਇਹੋ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਕਿ ਅਸੀਂ ਆਪਸ ਵਿੱਚ ਪ੍ਰੇਮ ਰੱਖੀਏ;
12
ਕਇਨ ਵਾਂਗ ਨਹੀਂ ਜੋ ਉਸ ਦੁਸ਼ਟ ਤੋਂ ਸੀ ਅਤੇ ਜਿਸ ਨੇ ਆਪਣੇ ਭਰਾ ਦੀ ਹੱਤਿਆ ਕੀਤੀ। ਉਸ ਨੇ ਕਿਸ ਕਾਰਨ ਆਪਣੇ ਭਰਾ ਦੀ ਹੱਤਿਆ ਕੀਤੀ? ਇਸ ਲਈ ਕਿ ਉਸ ਦੇ ਕੰਮ ਬੁਰੇ ਅਤੇ ਉਸ ਦੇ ਭਰਾ ਦੇ ਕੰਮ ਧਾਰਮਿਕਤਾ ਦੇ ਸਨ।
13
ਹੇ ਭਾਈਓ, ਜੇ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ ਤਾਂ ਹੈਰਾਨ ਨਾ ਹੋਵੋ।
14
ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਅਸੀਂ ਭਾਈਆਂ ਨਾਲ ਪ੍ਰੇਮ ਰੱਖਦੇ ਹਾਂ। ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਮੌਤ ਵਿੱਚ ਬਣਿਆ ਰਹਿੰਦਾ ਹੈ।
15
ਹਰੇਕ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹੱਤਿਆਰਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਹੱਤਿਆਰੇ ਵਿੱਚ ਸਦੀਪਕ ਜੀਵਨ ਵਾਸ ਨਹੀਂ ਕਰਦਾ।
16
ਅਸੀਂ ਪ੍ਰੇਮ ਨੂੰ ਇਸੇ ਤੋਂ ਜਾਣਿਆ ਕਿ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਦਿੱਤੀ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਭਾਈਆਂ ਦੇ ਲਈ ਆਪਣੀ ਜਾਨ ਦੇਈਏ।
17
ਪਰ ਜਿਸ ਕੋਲ ਸੰਸਾਰ ਦੀ ਧਨ-ਸੰਪਤੀ ਹੈ ਅਤੇ ਉਹ ਆਪਣੇ ਭਾਈ ਨੂੰ ਜ਼ਰੂਰਤ ਵਿੱਚ ਵੇਖ ਕੇ ਉਸ ਦੇ ਪ੍ਰਤੀ ਆਪਣੇ ਦਿਲ ਨੂੰ ਕਠੋਰ ਕਰ ਲੈਂਦਾ ਹੈ ਤਾਂ ਉਸ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿ ਸਕਦਾ ਹੈ?
18
ਬੱਚਿਓ, ਸਾਨੂੰ ਗੱਲੀਂ ਬਾਤੀਂ ਜਾਂ ਸ਼ਬਦਾਂ ਨਾਲ ਨਹੀਂ, ਸਗੋਂ ਕਰਨੀ ਅਤੇ ਸਚਾਈ ਨਾਲ ਪ੍ਰੇਮ ਕਰਨਾ ਚਾਹੀਦਾ ਹੈ।
19
ਇਸੇ ਤੋਂ ਅਸੀਂ ਜਾਣਾਂਗੇ ਕਿ ਅਸੀਂ ਸੱਚ ਦੇ ਹਾਂ ਅਤੇ ਉਸ ਦੇ ਸਨਮੁੱਖ ਆਪਣੇ ਮਨ ਨੂੰ ਤਸੱਲੀ ਦੇ ਸਕਾਂਗੇ,
20
ਕਿਉਂਕਿ ਜੇ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਹੈ ਤਾਂ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।
21
ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ੀ ਨਾ ਠਹਿਰਾਵੇ ਤਾਂ ਪਰਮੇਸ਼ਰ ਦੇ ਸਨਮੁੱਖ ਸਾਨੂੰ ਦਲੇਰੀ ਹੁੰਦੀ ਹੈ
22
ਅਤੇ ਜੋ ਕੁਝ ਅਸੀਂ ਮੰਗਦੇ ਹਾਂ, ਉਸ ਤੋਂ ਪ੍ਰਾਪਤ ਕਰਦੇ ਹਾਂ; ਕਿਉਂਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਉਹੀ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਹ ਪ੍ਰਸੰਨ ਹੁੰਦਾ ਹੈ।
23
ਉਸ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਹੈ, ਆਪਸ ਵਿੱਚ ਪ੍ਰੇਮ ਰੱਖੀਏ।
24
ਜਿਹੜਾ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ ਅਤੇ ਇਸੇ ਤੋਂ ਅਰਥਾਤ ਉਸ ਆਤਮਾ ਤੋਂ ਜੋ ਉਸ ਨੇ ਸਾਨੂੰ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਬਣਿਆ ਰਹਿੰਦਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
All chapters:
1
2
3
4
5