bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 John 4
1 John 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਆਤਮਾਵਾਂ ਨੂੰ ਪਰਖੋ ਕਿ ਉਹ ਪਰਮੇਸ਼ਰ ਦੀ ਵੱਲੋਂ ਹਨ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ।
2
ਪਰਮੇਸ਼ਰ ਦੇ ਆਤਮਾ ਨੂੰ ਤੁਸੀਂ ਇਸ ਤਰ੍ਹਾਂ ਪਛਾਣ ਸਕਦੇ ਹੋ: ਹਰੇਕ ਆਤਮਾ ਜੋ ਇਹ ਇਕਰਾਰ ਕਰਦੀ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ਰ ਵੱਲੋਂ ਹੈ।
3
ਜਿਹੜੀ ਆਤਮਾ ਯਿਸੂ ਦਾ ਇਕਰਾਰ ਨਹੀਂ ਕਰਦੀ ਉਹ ਪਰਮੇਸ਼ਰ ਵੱਲੋਂ ਨਹੀਂ ਹੈ ਅਤੇ ਉਹੀ ਮਸੀਹ-ਵਿਰੋਧੀ ਦੀ ਆਤਮਾ ਹੈ; ਤੁਸੀਂ ਸੁਣਿਆ ਹੈ ਕਿ ਉਹ ਆਉਣ ਵਾਲਾ ਹੈ ਅਤੇ ਹੁਣ ਉਹ ਸੰਸਾਰ ਵਿੱਚ ਹੀ ਹੈ।
4
ਬੱਚਿਓ, ਤੁਸੀਂ ਪਰਮੇਸ਼ਰ ਦੇ ਹੋ ਅਤੇ ਤੁਸੀਂ ਉਨ੍ਹਾਂ ਉੱਤੇ ਜਿੱਤ ਪਾਈ ਹੈ, ਕਿਉਂਕਿ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਨਾਲੋਂ ਕਿਤੇ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।
5
ਉਹ ਸੰਸਾਰ ਦੇ ਹਨ; ਇਸ ਲਈ ਉਹ ਸੰਸਾਰ ਦੀਆਂ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ।
6
ਅਸੀਂ ਪਰਮੇਸ਼ਰ ਦੇ ਹਾਂ ਅਤੇ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ; ਜਿਹੜਾ ਪਰਮੇਸ਼ਰ ਦਾ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ। ਇਸੇ ਤੋਂ ਅਸੀਂ ਸੱਚ ਦੇ ਆਤਮਾ ਨੂੰ ਅਤੇ ਭਰਮਾਉਣ ਵਾਲੀ ਆਤਮਾ ਨੂੰ ਪਛਾਣ ਲੈਂਦੇ ਹਾਂ।
7
ਪਿਆਰਿਓ, ਅਸੀਂ ਆਪਸ ਵਿੱਚ ਪ੍ਰੇਮ ਰੱਖੀਏ ਕਿਉਂਕਿ ਪ੍ਰੇਮ ਪਰਮੇਸ਼ਰ ਵੱਲੋਂ ਹੈ; ਹਰੇਕ ਜਿਹੜਾ ਪ੍ਰੇਮ ਰੱਖਦਾ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ।
8
ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪ੍ਰੇਮ ਹੈ।
9
ਪਰਮੇਸ਼ਰ ਦਾ ਪ੍ਰੇਮ ਸਾਡੇ ਵਿਚਕਾਰ ਇਸ ਤਰ੍ਹਾਂ ਪਰਗਟ ਹੋਇਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂਕਿ ਅਸੀਂ ਉਸ ਦੇ ਦੁਆਰਾ ਜੀਵਨ ਪ੍ਰਾਪਤ ਕਰੀਏ।
10
ਪ੍ਰੇਮ ਇਸ ਵਿੱਚ ਨਹੀਂ ਹੈ ਕਿ ਅਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ, ਸਗੋਂ ਇਸ ਵਿੱਚ ਹੈ ਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪ੍ਰਾਸਚਿਤ ਹੋਣ ਲਈ ਭੇਜਿਆ।
11
ਪਿਆਰਿਓ, ਜੇ ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪ੍ਰੇਮ ਕੀਤਾ ਤਾਂ ਸਾਨੂੰ ਵੀ ਆਪਸ ਵਿੱਚ ਪ੍ਰੇਮ ਰੱਖਣਾ ਚਾਹੀਦਾ ਹੈ।
12
ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਜੇ ਅਸੀਂ ਆਪਸ ਵਿੱਚ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਹੋ ਚੁੱਕਾ ਹੈ।
13
ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਵਿੱਚ ਬਣੇ ਹੋਏ ਹਾਂ ਅਤੇ ਉਹ ਸਾਡੇ ਵਿੱਚ, ਕਿਉਂਕਿ ਉਸ ਨੇ ਸਾਨੂੰ ਆਪਣੇ ਆਤਮਾ ਵਿੱਚੋਂ ਦਿੱਤਾ ਹੈ।
14
ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਪੁੱਤਰ ਨੂੰ ਸੰਸਾਰ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ।
15
ਜੋ ਕੋਈ ਇਹ ਇਕਰਾਰ ਕਰਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਮੇਸ਼ਰ ਉਸ ਵਿੱਚ ਅਤੇ ਉਹ ਪਰਮੇਸ਼ਰ ਵਿੱਚ ਬਣਿਆ ਰਹਿੰਦਾ ਹੈ।
16
ਅਸੀਂ ਇਸ ਪ੍ਰੇਮ ਨੂੰ ਜਾਣ ਲਿਆ ਅਤੇ ਇਸ ਉੱਤੇ ਵਿਸ਼ਵਾਸ ਕੀਤਾ ਹੈ ਜੋ ਪਰਮੇਸ਼ਰ ਸਾਡੇ ਪ੍ਰਤੀ ਰੱਖਦਾ ਹੈ। ਪਰਮੇਸ਼ਰ ਪ੍ਰੇਮ ਹੈ ਅਤੇ ਜਿਹੜਾ ਇਸ ਪ੍ਰੇਮ ਵਿੱਚ ਬਣਿਆ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ।
17
ਇਸੇ ਤੋਂ ਪ੍ਰੇਮ ਸਾਡੇ ਵਿੱਚ ਸੰਪੂਰਨ ਹੋਇਆ ਤਾਂਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ; ਕਿਉਂਕਿ ਜਿਸ ਤਰ੍ਹਾਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਸੰਸਾਰ ਵਿੱਚ ਹਾਂ।
18
ਪ੍ਰੇਮ ਵਿੱਚ ਡਰ ਨਹੀਂ ਹੁੰਦਾ, ਬਲਕਿ ਸਿੱਧ ਪ੍ਰੇਮ ਡਰ ਨੂੰ ਦੂਰ ਕਰ ਦਿੰਦਾ ਹੈ ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੈ; ਇਸ ਲਈ ਜਿਹੜਾ ਡਰਦਾ ਹੈ ਉਹ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ।
19
ਅਸੀਂ ਇਸ ਲਈ ਪ੍ਰੇਮ ਕਰਦੇ ਹਾਂ ਕਿਉਂਕਿ ਪਹਿਲਾਂ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ।
20
ਜੇ ਕੋਈ ਕਹਿੰਦਾ ਹੈ ਮੈਂ ਪਰਮੇਸ਼ਰ ਨਾਲ ਪ੍ਰੇਮ ਕਰਦਾ ਹਾਂ ਅਤੇ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਉਸ ਭਾਈ ਨਾਲ ਪ੍ਰੇਮ ਨਹੀਂ ਕਰਦਾ ਜਿਸ ਨੂੰ ਉਸ ਨੇ ਵੇਖਿਆ ਹੈ, ਉਹ ਪਰਮੇਸ਼ਰ ਨਾਲ ਜਿਸ ਨੂੰ ਉਸ ਨੇ ਨਹੀਂ ਵੇਖਿਆ, ਪ੍ਰੇਮ ਨਹੀਂ ਕਰ ਸਕਦਾ।
21
ਸਾਨੂੰ ਮਸੀਹ ਤੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਭਾਈ ਨਾਲ ਵੀ ਪ੍ਰੇਮ ਕਰੇ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5