bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 John 5
1 John 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
1
ਹਰੇਕ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਜਿਹੜਾ ਪੈਦਾ ਕਰਨ ਵਾਲੇ ਨਾਲ ਪ੍ਰੇਮ ਕਰਦਾ ਹੈ ਉਹ ਉਸ ਨਾਲ ਵੀ ਪ੍ਰੇਮ ਕਰਦਾ ਹੈ ਜੋ ਉਸ ਤੋਂ ਪੈਦਾ ਹੋਇਆ ਹੈ।
2
ਜਦੋਂ ਅਸੀਂ ਪਰਮੇਸ਼ਰ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਨਾਲ ਵੀ ਪ੍ਰੇਮ ਕਰਦੇ ਹਾਂ।
3
ਕਿਉਂਕਿ ਪਰਮੇਸ਼ਰ ਨਾਲ ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ; ਉਸ ਦੇ ਹੁਕਮ ਭਾਰੇ ਨਹੀਂ ਹਨ।
4
ਜੋ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਦਾ ਹੈ; ਸਾਡਾ ਵਿਸ਼ਵਾਸ ਹੀ ਉਹ ਜਿੱਤ ਹੈ ਜੋ ਸੰਸਾਰ ਉੱਤੇ ਫਤਹ ਪਾਉਂਦਾ ਹੈ।
5
ਉਹ ਕੌਣ ਹੈ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਕੀ ਉਹੀ ਨਹੀਂ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਹੈ?
6
ਉਹ ਯਿਸੂ ਮਸੀਹ ਹੀ ਹੈ ਜਿਹੜਾ ਪਾਣੀ ਅਤੇ ਲਹੂ ਦੇ ਰਾਹੀਂ ਆਇਆ; ਕੇਵਲ ਪਾਣੀ ਦੇ ਰਾਹੀਂ ਨਹੀਂ, ਸਗੋਂ ਪਾਣੀ ਅਤੇ ਲਹੂ ਦੇ ਰਾਹੀਂ; ਆਤਮਾ ਹੀ ਹੈ ਜਿਹੜਾ ਗਵਾਹੀ ਦਿੰਦਾ ਹੈ ਕਿਉਂਕਿ ਆਤਮਾ ਸੱਚ ਹੈ।
7
ਗਵਾਹੀ ਦੇਣ ਵਾਲੇ ਤਿੰਨ ਹਨ:
8
ਆਤਮਾ, ਪਾਣੀ ਅਤੇ ਲਹੂ ਅਤੇ ਇਹ ਤਿੰਨੇ ਸਹਿਮਤ ਹਨ।
9
ਜੇ ਅਸੀਂ ਮਨੁੱਖਾਂ ਦੀ ਗਵਾਹੀ ਸਵੀਕਾਰ ਕਰ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਗਵਾਹੀ ਤਾਂ ਇਸ ਤੋਂ ਵੱਡੀ ਹੈ, ਕਿਉਂਕਿ ਇਹ ਪਰਮੇਸ਼ਰ ਦੀ ਗਵਾਹੀ ਹੈ ਜੋ ਉਸ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ ਹੈ।
10
ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਅੰਦਰ ਇਹ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਪਰਮੇਸ਼ਰ ਨੂੰ ਝੂਠਾ ਠਹਿਰਾ ਦਿੱਤਾ ਹੈ, ਕਿਉਂਕਿ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਜੋ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ।
11
ਉਹ ਗਵਾਹੀ ਇਹ ਹੈ ਕਿ ਪਰਮੇਸ਼ਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ।
12
ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ, ਉਸ ਕੋਲ ਜੀਵਨ ਵੀ ਨਹੀਂ।
13
ਮੈਂ ਤੁਹਾਨੂੰ ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ, ਇਹ ਗੱਲਾਂ ਇਸ ਲਈ ਲਿਖੀਆਂ ਤਾਂਕਿ ਤੁਸੀਂ ਜਾਣ ਲਵੋ ਕਿ ਤੁਹਾਡੇ ਕੋਲ ਸਦੀਪਕ ਜੀਵਨ ਹੈ।
14
ਪਰਮੇਸ਼ਰ ਦੇ ਸਨਮੁੱਖ ਸਾਨੂੰ ਇਹ ਦਲੇਰੀ ਹੈ ਕਿ ਜੇ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਵੀ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ;
15
ਅਤੇ ਜੇ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਜੋ ਵੀ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਇਹ ਵੀ ਜਾਣਦੇ ਹਾਂ ਕਿ ਜੋ ਕੁਝ ਅਸੀਂ ਉਸ ਕੋਲੋਂ ਮੰਗਿਆ ਹੈ ਉਹ ਸਾਨੂੰ ਮਿਲ ਗਿਆ ਹੈ।
16
ਜੇ ਕੋਈ ਆਪਣੇ ਭਾਈ ਨੂੰ ਅਜਿਹਾ ਪਾਪ ਕਰਦੇ ਵੇਖਦਾ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ, ਤਾਂ ਉਹ ਉਸ ਦੇ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ਰ ਉਸ ਭਾਈ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਨੂੰ ਜਿਹੜੇ ਅਜਿਹਾ ਪਾਪ ਕਰਦੇ ਹਨ ਜਿਸ ਦਾ ਨਤੀਜਾ ਮੌਤ ਨਹੀਂ ਹੈ। ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਹੈ; ਮੈਂ ਤੁਹਾਨੂੰ ਇਸ ਦੇ ਵਿਖੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ।
17
ਹਰ ਪ੍ਰਕਾਰ ਦਾ ਕੁਧਰਮ ਪਾਪ ਹੈ, ਪਰ ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ।
18
ਅਸੀਂ ਜਾਣਦੇ ਹਾਂ ਕਿ ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਾਪ ਕਰਨ ਵਿੱਚ ਲੱਗਾ ਨਹੀਂ ਰਹਿੰਦਾ, ਬਲਕਿ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਰਮੇਸ਼ਰ ਉਸ ਦੀ ਰਾਖੀ ਕਰਦਾ ਹੈ ਅਤੇ ਦੁਸ਼ਟ ਉਸ ਨੂੰ ਛੂਹ ਨਹੀਂ ਸਕਦਾ।
19
ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ, ਜਦਕਿ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।
20
ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਉਸ ਨੇ ਸਾਨੂੰ ਸਮਝ ਦਿੱਤੀ ਹੈ ਤਾਂਕਿ ਅਸੀਂ ਉਸ ਨੂੰ ਜਾਣ ਲਈਏ ਜਿਹੜਾ ਸੱਚਾ ਹੈ। ਅਸੀਂ ਉਸ ਵਿੱਚ ਜਿਹੜਾ ਸੱਚਾ ਹੈ ਅਰਥਾਤ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ; ਉਹੀ ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਹੈ।
21
ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5