bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
James 2
James 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
1
ਹੇ ਮੇਰੇ ਭਾਈਓ, ਤੁਸੀਂ ਸਾਡੇ ਪ੍ਰਤਾਪੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਰੱਖਦੇ ਹੋ, ਇਸ ਲਈ ਪੱਖਪਾਤ ਨਾ ਕਰੋ।
2
ਕਿਉਂਕਿ ਜੇ ਤੁਹਾਡੇ ਸਭਾ-ਘਰ ਵਿੱਚ ਕੋਈ ਵਿਅਕਤੀ ਸੋਨੇ ਦੀ ਅੰਗੂਠੀ ਅਤੇ ਚਮਕੀਲੇ ਵਸਤਰ ਪਹਿਨੇ ਆਉਂਦਾ ਹੈ ਅਤੇ ਫਿਰ ਇੱਕ ਗਰੀਬ ਵੀ ਆਉਂਦਾ ਹੈ ਜਿਸ ਨੇ ਮੈਲੇ-ਕੁਚੈਲੇ ਵਸਤਰ ਪਹਿਨੇ ਹਨ,
3
ਅਤੇ ਤੁਸੀਂ ਉਸ ਵਿਅਕਤੀ ਨੂੰ ਜਿਸ ਨੇ ਚਮਕੀਲੇ ਵਸਤਰ ਪਹਿਨੇ ਹਨ, ਵੇਖ ਕੇ ਕਹਿੰਦੇ ਹੋ, “ਤੁਸੀਂ ਇੱਥੇ ਚੰਗੇ ਸਥਾਨ 'ਤੇ ਬੈਠੋ,” ਅਤੇ ਉਸ ਗਰੀਬ ਨੂੰ ਕਹਿੰਦੇ ਹੋ, “ਤੂੰ ਉੱਥੇ ਖੜ੍ਹਾ ਰਹਿ ਜਾਂ ਮੇਰੇ ਪੈਰਾਂ ਕੋਲ ਬੈਠ ਜਾ,”
4
ਤਾਂ ਕੀ ਤੁਸੀਂ ਆਪਸ ਵਿੱਚ ਪੱਖਪਾਤ ਨਹੀਂ ਕੀਤਾ ਅਤੇ ਬੁਰੀ ਸੋਚ ਰੱਖਣ ਵਾਲੇ ਨਿਆਂਕਾਰ ਨਹੀਂ ਬਣੇ?
5
ਹੇ ਮੇਰੇ ਪਿਆਰੇ ਭਾਈਓ ਸੁਣੋ, ਕੀ ਪਰਮੇਸ਼ਰ ਨੇ ਸੰਸਾਰ ਦੇ ਗਰੀਬਾਂ ਨੂੰ ਨਹੀਂ ਚੁਣਿਆ ਕਿ ਉਹ ਵਿਸ਼ਵਾਸ ਵਿੱਚ ਧਨੀ ਅਤੇ ਉਸ ਰਾਜ ਦੇ ਵਾਰਸ ਹੋਣ ਜਿਸ ਦਾ ਵਾਇਦਾ ਉਸ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ?
6
ਪਰ ਤੁਸੀਂ ਉਸ ਗਰੀਬ ਨੂੰ ਬੇਇੱਜ਼ਤ ਕੀਤਾ! ਕੀ ਧਨਵਾਨ ਤੁਹਾਡੇ ਉੱਤੇ ਅੱਤਿਆਚਾਰ ਨਹੀਂ ਕਰਦੇ ਅਤੇ ਤੁਹਾਨੂੰ ਖਿੱਚ ਕੇ ਅਦਾਲਤਾਂ ਵਿੱਚ ਨਹੀਂ ਲੈ ਜਾਂਦੇ?
7
ਕੀ ਉਹ ਉਸ ਉੱਤਮ ਨਾਮ ਦੀ ਨਿੰਦਾ ਨਹੀਂ ਕਰਦੇ ਜਿਸ ਤੋਂ ਤੁਸੀਂ ਸਦਾਉਂਦੇ ਹੋ?
8
ਜੇ ਤੁਸੀਂ ਸੱਚਮੁੱਚ ਇਸ ਸ਼ਾਹੀ ਹੁਕਮ ਦੇ ਅਨੁਸਾਰ ਕਰਦੇ ਹੋ ਜਿਹੜਾ ਲਿਖਤ ਵਿੱਚ ਦੱਸਿਆ ਗਿਆ ਹੈ, “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ,” ਤਾਂ ਤੁਸੀਂ ਚੰਗਾ ਕਰਦੇ ਹੋ।
9
ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਤੁਸੀਂ ਪਾਪ ਕਰਦੇ ਹੋ ਅਤੇ ਬਿਵਸਥਾ ਦੇ ਦੁਆਰਾ ਅਪਰਾਧੀ ਠਹਿਰਾਏ ਜਾਂਦੇ ਹੋ,
10
ਕਿਉਂਕਿ ਜਿਹੜਾ ਸਾਰੀ ਬਿਵਸਥਾ ਦੀ ਪਾਲਣਾ ਕਰੇ ਪਰ ਕਿਸੇ ਇੱਕ ਗੱਲ ਨੂੰ ਪੂਰਾ ਕਰਨ ਤੋਂ ਰਹਿ ਜਾਵੇ, ਉਹ ਸਾਰੀ ਬਿਵਸਥਾ ਦਾ ਦੋਸ਼ੀ ਠਹਿਰਦਾ ਹੈ।
11
ਜਿਸ ਨੇ ਇਹ ਕਿਹਾ, “ਵਿਭਚਾਰ ਨਾ ਕਰ,” ਉਸ ਨੇ ਇਹ ਵੀ ਕਿਹਾ, “ਖੂਨ ਨਾ ਕਰ।” ਸੋ ਜੇ ਤੂੰ ਵਿਭਚਾਰ ਨਹੀਂ ਕਰਦਾ ਪਰ ਖੂਨ ਕਰਦਾ ਹੈਂ ਤਾਂ ਤੂੰ ਬਿਵਸਥਾ ਦਾ ਅਪਰਾਧੀ ਠਹਿਰਿਆ।
12
ਇਸ ਲਈ ਤੁਸੀਂ ਉਨ੍ਹਾਂ ਵਾਂਗ ਬੋਲੋ ਅਤੇ ਕਰੋ ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਦੁਆਰਾ ਹੋਣਾ ਹੈ।
13
ਕਿਉਂਕਿ ਜਿਸ ਨੇ ਦਇਆ ਨਹੀਂ ਕੀਤੀ ਉਸ ਦਾ ਨਿਆਂ ਵੀ ਬਿਨਾਂ ਦਇਆ ਦੇ ਹੋਵੇਗਾ; ਦਇਆ ਨਿਆਂ ਨੂੰ ਜਿੱਤ ਲੈਂਦੀ ਹੈ।
14
ਹੇ ਮੇਰੇ ਭਾਈਓ, ਜੇ ਕੋਈ ਕਹੇ ਕਿ ਉਹ ਵਿਸ਼ਵਾਸ ਕਰਦਾ ਹੈ, ਪਰ ਇਸ ਦੇ ਅਨੁਸਾਰ ਕੰਮ ਨਾ ਕਰੇ ਤਾਂ ਇਸ ਦਾ ਕੀ ਲਾਭ ਹੈ? ਕੀ ਉਸ ਦਾ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ?
15
ਜੇ ਕੋਈ ਭਾਈ ਜਾਂ ਭੈਣ ਬਿਨਾਂ ਵਸਤਰ ਦੇ ਹੋਵੇ ਅਤੇ ਉਸ ਦੇ ਕੋਲ ਰੋਜ਼ ਦੀ ਰੋਟੀ ਦੀ ਵੀ ਥੁੜ੍ਹ ਹੋਵੇ
16
ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਜਾਓ ਅਤੇ ਗਰਮ ਅਤੇ ਤ੍ਰਿਪਤ ਰਹੋ,” ਪਰ ਉਨ੍ਹਾਂ ਨੂੰ ਸਰੀਰ ਲਈ ਲੋੜੀਂਦੀਆਂ ਵਸਤਾਂ ਨਾ ਦਿਓ ਤਾਂ ਇਸ ਦਾ ਕੀ ਲਾਭ ਹੈ?
17
ਇਸੇ ਤਰ੍ਹਾਂ, ਵਿਸ਼ਵਾਸ ਵੀ ਜੇ ਕੰਮਾਂ ਤੋਂ ਬਿਨਾਂ ਹੈ ਤਾਂ ਆਪਣੇ ਆਪ ਵਿੱਚ ਮੁਰਦਾ ਹੈ।
18
ਪਰ ਕੋਈ ਕਹੇਗਾ, “ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਕੰਮ ਹਨ; ਤੂੰ ਬਿਨਾਂ ਕੰਮਾਂ ਦੇ ਮੈਨੂੰ ਆਪਣਾ ਵਿਸ਼ਵਾਸ ਵਿਖਾ ਅਤੇ ਮੈਂ ਆਪਣੇ ਕੰਮਾਂ ਤੋਂ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ।”
19
ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ਰ ਇੱਕੋ ਹੈ; ਤੂੰ ਚੰਗਾ ਕਰਦਾ ਹੈਂ! ਦੁਸ਼ਟ ਆਤਮਾਵਾਂ ਵੀ ਇਹੋ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ।
20
ਪਰ ਹੇ ਨਿਕੰਮੇ ਮਨੁੱਖ, ਕੀ ਤੂੰ ਜਾਣਨਾ ਚਾਹੁੰਦਾ ਹੈਂ ਕਿ ਕੰਮਾਂ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ?
21
ਕੀ ਸਾਡਾ ਪਿਤਾ ਅਬਰਾਹਾਮ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਅਰਪਣ ਕੀਤਾ?
22
ਤੂੰ ਵੇਖਦਾ ਹੈਂ ਕਿ ਵਿਸ਼ਵਾਸ ਕੰਮਾਂ ਨਾਲ ਮਿਲ ਕੇ ਕਾਰਜ ਕਰ ਰਿਹਾ ਸੀ ਅਤੇ ਇਹ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਸਿੱਧ ਹੋਇਆ;
23
ਇਸ ਤਰ੍ਹਾਂ ਲਿਖਤ ਦਾ ਉਹ ਵਚਨ ਪੂਰਾ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ,” ਅਤੇ ਉਹ ਪਰਮੇਸ਼ਰ ਦਾ ਮਿੱਤਰ ਸਦਾਇਆ।
24
ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਦੁਆਰਾ ਹੀ ਨਹੀਂ, ਬਲਕਿ ਕੰਮਾਂ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ।
25
ਇਸੇ ਤਰ੍ਹਾਂ ਕੀ ਰਹਾਬ ਵੇਸਵਾ ਵੀ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਈ ਗਈ ਜਦੋਂ ਉਸ ਨੇ ਸੰਦੇਸ਼ਵਾਹਕਾਂ ਨੂੰ ਆਪਣੇ ਘਰ ਗ੍ਰਹਿਣ ਕੀਤਾ ਅਤੇ ਦੂਜੇ ਰਸਤਿਓਂ ਉਨ੍ਹਾਂ ਨੂੰ ਭੇਜਿਆ?
26
ਕਿਉਂਕਿ ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੈ ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਵਿਸ਼ਵਾਸ ਵੀ ਮੁਰਦਾ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
All chapters:
1
2
3
4
5