bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
James 4
James 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਤੁਹਾਡੇ ਵਿਚਕਾਰ ਲੜਾਈਆਂ ਅਤੇ ਝਗੜੇ ਕਿੱਥੋਂ ਆਉਂਦੇ ਹਨ? ਕੀ ਉਨ੍ਹਾਂ ਲਾਲਸਾਵਾਂ ਤੋਂ ਹੀ ਨਹੀਂ ਜੋ ਤੁਹਾਡੇ ਅੰਗਾਂ ਵਿੱਚ ਸੰਘਰਸ਼ ਕਰਦੀਆਂ ਹਨ?
2
ਤੁਸੀਂ ਲਾਲਸਾ ਕਰਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਇਸ ਲਈ ਤੁਸੀਂ ਹੱਤਿਆ ਕਰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ, ਇਸ ਲਈ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਕਿਉਂਕਿ ਤੁਸੀਂ ਮੰਗਦੇ ਨਹੀਂ।
3
ਤੁਸੀਂ ਮੰਗਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਕਿਉਂਕਿ ਤੁਸੀਂ ਗਲਤ ਉਦੇਸ਼ ਨਾਲ ਮੰਗਦੇ ਹੋ ਤਾਂਕਿ ਇਸ ਨੂੰ ਆਪਣੇ ਭੋਗ-ਵਿਲਾਸਾਂ ਵਿੱਚ ਉਡਾ ਸਕੋ।
4
ਹੇ ਵਿਭਚਾਰਣੋ, ਕੀ ਤੁਸੀਂ ਨਹੀਂ ਜਾਣਦੀਆਂ ਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ਰ ਨਾਲ ਵੈਰ ਹੈ? ਇਸ ਲਈ ਜਿਹੜਾ ਸੰਸਾਰ ਦਾ ਮਿੱਤਰ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ।
5
ਕੀ ਤੁਸੀਂ ਇਹ ਸੋਚਦੇ ਹੋ ਕਿ ਲਿਖਤ ਵਿਅਰਥ ਹੀ ਇਹ ਕਹਿੰਦੀ ਹੈ, “ਉਹ ਆਤਮਾ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਅਣਖ ਨਾਲ ਉਸ ਦੀ ਲਾਲਸਾ ਕਰਦਾ ਹੈ?”
6
ਪਰ ਉਹ ਹੋਰ ਵੀ ਵਧੀਕ ਕਿਰਪਾ ਬਖਸ਼ਦਾ ਹੈ। ਇਸ ਲਈ ਲਿਖਤ ਕਹਿੰਦੀ ਹੈ: ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ, ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।
7
ਇਸ ਕਰਕੇ ਪਰਮੇਸ਼ਰ ਦੇ ਅਧੀਨ ਹੋਵੋ; ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
8
ਪਰਮੇਸ਼ਰ ਦੇ ਨੇੜੇ ਜਾਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥਾਂ ਨੂੰ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
9
ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ; ਤੁਹਾਡਾ ਹਾਸਾ ਸੋਗ ਵਿੱਚ ਬਦਲ ਜਾਵੇ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ।
10
ਪ੍ਰਭੂ ਦੇ ਸਾਹਮਣੇ ਦੀਨ ਹੋਵੋ ਅਤੇ ਉਹ ਤੁਹਾਨੂੰ ਉੱਚਾ ਕਰੇਗਾ।
11
ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ; ਜਿਹੜਾ ਆਪਣੇ ਭਾਈ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਾਈ ਉੱਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਚੱਲਣ ਵਾਲਾ ਨਹੀਂ, ਬਲਕਿ ਦੋਸ਼ ਲਾਉਣ ਵਾਲਾ ਹੋਇਆ।
12
ਬਿਵਸਥਾ ਦਾ ਦੇਣ ਵਾਲਾ ਅਤੇ ਨਿਆਂਕਾਰ ਇੱਕੋ ਹੈ, ਜਿਹੜਾ ਬਚਾਉਣ ਅਤੇ ਨਾਸ ਕਰਨ ਦੇ ਸਮਰੱਥ ਹੈ; ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੈਂ?
13
ਹੁਣ ਸੁਣੋ, ਤੁਸੀਂ ਜਿਹੜੇ ਇਹ ਕਹਿੰਦੇ ਹੋ, “ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਨਗਰ ਨੂੰ ਜਾਵਾਂਗੇ ਅਤੇ ਇੱਕ ਸਾਲ ਉੱਥੇ ਕੱਟਾਂਗੇ ਅਤੇ ਕਾਰੋਬਾਰ ਕਰ ਕੇ ਲਾਭ ਕਮਾਵਾਂਗੇ,”
14
ਤੁਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੇ ਜੀਵਨ ਦਾ ਕੀ ਬਣੇਗਾ; ਕਿਉਂਕਿ ਤੁਸੀਂ ਤਾਂ ਭਾਫ ਦੇ ਸਮਾਨ ਹੋ ਜੋ ਥੋੜ੍ਹੇ ਸਮੇਂ ਲਈ ਵਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।
15
ਸਗੋਂ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, “ਜੇ ਪ੍ਰਭੂ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।”
16
ਪਰ ਤੁਸੀਂ ਆਪਣੀਆਂ ਫੜ੍ਹਾਂ ਉੱਤੇ ਘਮੰਡ ਕਰਦੇ ਹੋ; ਇਸ ਤਰ੍ਹਾਂ ਦਾ ਸਾਰਾ ਘਮੰਡ ਬੁਰਾ ਹੈ।
17
ਇਸ ਲਈ ਜਿਹੜਾ ਭਲਾਈ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5