bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
James 3
James 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
1
ਹੇ ਮੇਰੇ ਭਾਈਓ, ਤੁਹਾਡੇ ਵਿੱਚੋਂ ਬਹੁਤੇ ਲੋਕ ਉਪਦੇਸ਼ਕ ਬਣਨ ਦੀ ਲੋਚ ਨਾ ਕਰਨ, ਇਸ ਲਈ ਕਿ ਤੁਸੀਂ ਜਾਣਦੇ ਹੋ ਜੋ ਸਾਨੂੰ ਉਪਦੇਸ਼ਕਾਂ ਨੂੰ ਵਧੀਕ ਸਜ਼ਾ ਮਿਲੇਗੀ,
2
ਕਿਉਂਕਿ ਸਾਡੇ ਸਾਰਿਆਂ ਕੋਲੋਂ ਬਾਰ-ਬਾਰ ਭੁੱਲ ਹੋ ਜਾਂਦੀ ਹੈ। ਜੇ ਕੋਈ ਆਪਣੇ ਸ਼ਬਦਾਂ ਵਿੱਚ ਭੁੱਲ ਨਹੀਂ ਕਰਦਾ ਤਾਂ ਉਹ ਸਿੱਧ ਹੈ ਅਤੇ ਆਪਣੀ ਸਾਰੀ ਦੇਹ ਨੂੰ ਵੀ ਵੱਸ ਵਿੱਚ ਰੱਖ ਸਕਦਾ ਹੈ।
3
ਜਦੋਂ ਅਸੀਂ ਘੋੜਿਆਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਉਨ੍ਹਾਂ ਦੇ ਮੂੰਹਾਂ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਉਨ੍ਹਾਂ ਦੇ ਸਾਰੇ ਸਰੀਰ ਨੂੰ ਮੋੜ ਸਕਦੇ ਹਾਂ।
4
ਸਮੁੰਦਰੀ ਜਹਾਜ਼ਾਂ ਨੂੰ ਵੀ ਵੇਖੋ; ਭਾਵੇਂ ਉਹ ਬਹੁਤ ਵੱਡੇ ਹੁੰਦੇ ਹਨ ਅਤੇ ਤੇਜ ਹਵਾਵਾਂ ਦੁਆਰਾ ਚਲਾਏ ਜਾਂਦੇ ਹਨ, ਤਾਂ ਵੀ ਮਲਾਹ ਉਨ੍ਹਾਂ ਨੂੰ ਛੋਟੀ ਜਿਹੀ ਪਤਵਾਰ ਨਾਲ ਜਿੱਧਰ ਚਾਹੁੰਦਾ ਹੈ ਉਸੇ ਦਿਸ਼ਾ ਵਿੱਚ ਮੋੜਦਾ ਹੈ;
5
ਉਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ, ਪਰ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ। ਵੇਖੋ, ਥੋੜ੍ਹੀ ਜਿਹੀ ਅੱਗ ਕਿੰਨੇ ਵੱਡੇ ਜੰਗਲ ਨੂੰ ਸਾੜ ਸੁੱਟਦੀ ਹੈ।
6
ਜੀਭ ਵੀ ਇੱਕ ਅੱਗ ਹੈ; ਇਹ ਸਾਡੇ ਅੰਗਾਂ ਵਿੱਚ ਕੁਧਰਮ ਦੀ ਇੱਕ ਦੁਨੀਆ ਹੈ ਜੋ ਸਾਡੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਜੀਵਨ ਚੱਕਰ ਨੂੰ ਅੱਗ ਲਾ ਸੁੱਟਦੀ ਅਤੇ ਆਪ ਨਰਕ ਦੀ ਅੱਗ ਨਾਲ ਸਾੜੀ ਜਾਂਦੀ ਹੈ।
7
ਕਿਉਂਕਿ ਹਰ ਤਰ੍ਹਾਂ ਦੇ ਜਾਨਵਰ ਅਤੇ ਪੰਛੀ, ਰੀਂਗਣ ਵਾਲੇ ਜੀਵ ਅਤੇ ਜਲ-ਜੰਤੂ ਮਨੁੱਖ ਦੇ ਵੱਸ ਵਿੱਚ ਕੀਤੇ ਜਾ ਸਕਦੇ ਹਨ ਅਤੇ ਕੀਤੇ ਵੀ ਗਏ ਹਨ,
8
ਪਰ ਕੋਈ ਮਨੁੱਖ ਜੀਭ ਨੂੰ ਵੱਸ ਵਿੱਚ ਨਹੀਂ ਕਰ ਸਕਦਾ; ਇਹ ਉਹ ਬੁਰਾਈ ਹੈ ਜੋ ਕਦੇ ਰੁਕਦੀ ਨਹੀਂ ਅਤੇ ਘਾਤਕ ਜ਼ਹਿਰ ਨਾਲ ਭਰੀ ਹੋਈ ਹੈ।
9
ਇਸੇ ਨਾਲ ਅਸੀਂ ਆਪਣੇ ਪ੍ਰਭੂ ਅਤੇ ਪਿਤਾ ਨੂੰ ਧੰਨ ਕਹਿੰਦੇ ਹਾਂ ਅਤੇ ਇਸੇ ਨਾਲ ਮਨੁੱਖਾਂ ਨੂੰ ਜੋ ਪਰਮੇਸ਼ਰ ਦੇ ਸਰੂਪ ਉੱਤੇ ਸਿਰਜੇ ਗਏ ਹਨ, ਸਰਾਪ ਦਿੰਦੇ ਹਾਂ।
10
ਇੱਕੋ ਮੂੰਹ ਤੋਂ ਬਰਕਤ ਅਤੇ ਸਰਾਪ ਦੋਵੇਂ ਨਿੱਕਲਦੇ ਹਨ; ਹੇ ਮੇਰੇ ਭਾਈਓ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ!
11
ਕੀ ਕਿਸੇ ਸੋਮੇ ਦੇ ਇੱਕੋ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲਦਾ ਹੈ?
12
ਹੇ ਮੇਰੇ ਭਾਈਓ, ਕੀ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਜਾਂ ਅੰਗੂਰ ਦੀ ਵੇਲ ਨੂੰ ਅੰਜੀਰ ਲੱਗ ਸਕਦੇ ਹਨ? ਇਸੇ ਤਰ੍ਹਾਂ ਖਾਰੇ ਪਾਣੀ ਦੇ ਸੋਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।
13
ਤੁਹਾਡੇ ਵਿੱਚੋਂ ਕੌਣ ਗਿਆਨੀ ਜਾਂ ਸਮਝਦਾਰ ਹੈ? ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਦੁਆਰਾ ਬੁੱਧ ਦੀ ਨਰਮਾਈ ਨਾਲ ਪਰਗਟ ਕਰੇ।
14
ਪਰ ਜੇ ਤੁਹਾਡੇ ਦਿਲ ਵਿੱਚ ਤਿੱਖੀ ਈਰਖਾ ਅਤੇ ਸੁਆਰਥ ਹੈ ਤਾਂ ਘਮੰਡ ਨਾ ਕਰੋ ਅਤੇ ਸੱਚ ਨੂੰ ਝੂਠਾ ਸਿੱਧ ਨਾ ਕਰੋ।
15
ਇਹ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਆਉਂਦੀ ਹੈ, ਬਲਕਿ ਇਹ ਸੰਸਾਰਕ, ਸੁਭਾਵਕ ਅਤੇ ਸ਼ੈਤਾਨੀ ਹੈ।
16
ਕਿਉਂਕਿ ਜਿੱਥੇ ਈਰਖਾ ਅਤੇ ਸੁਆਰਥ ਹੈ, ਉੱਥੇ ਗੜਬੜੀ ਅਤੇ ਹਰ ਤਰ੍ਹਾਂ ਦਾ ਬੁਰਾ ਕੰਮ ਹੁੰਦਾ ਹੈ;
17
ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਪਹਿਲਾਂ ਪਵਿੱਤਰ ਹੈ, ਫਿਰ ਮਿਲਣਸਾਰ, ਨਿਮਰ, ਹਠ ਤੋਂ ਰਹਿਤ, ਦਇਆ ਅਤੇ ਚੰਗੇ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੈ;
18
ਅਤੇ ਮੇਲ ਕਰਾਉਣ ਵਾਲੇ ਧਾਰਮਿਕਤਾ ਦਾ ਫਲ ਮੇਲ-ਮਿਲਾਪ ਨਾਲ ਬੀਜਦੇ ਹਨ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
All chapters:
1
2
3
4
5