bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
James 5
James 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
1
ਹੁਣ ਹੇ ਧਨਵਾਨੋ, ਸੁਣੋ! ਉਨ੍ਹਾਂ ਬਿਪਤਾਵਾਂ ਕਰਕੇ ਰੋਵੋ ਅਤੇ ਵਿਰਲਾਪ ਕਰੋ ਜਿਹੜੀਆਂ ਤੁਹਾਡੇ 'ਤੇ ਆਉਣ ਵਾਲੀਆਂ ਹਨ।
2
ਤੁਹਾਡਾ ਧਨ-ਦੌਲਤ ਸੜ ਗਿਆ ਹੈ ਅਤੇ ਤੁਹਾਡੇ ਵਸਤਰਾਂ ਨੂੰ ਕੀੜੇ ਖਾ ਗਏ ਹਨ।
3
ਤੁਹਾਡਾ ਸੋਨਾ ਅਤੇ ਚਾਂਦੀ ਕਾਲਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਕਾਲਖ ਤੁਹਾਡੇ ਵਿਰੁੱਧ ਇੱਕ ਗਵਾਹੀ ਹੋਵੇਗੀ ਅਤੇ ਇਹ ਤੁਹਾਡੇ ਸਰੀਰ ਨੂੰ ਅੱਗ ਵਾਂਗ ਖਾ ਜਾਵੇਗੀ। ਤੁਸੀਂ ਆਖਰੀ ਦਿਨਾਂ ਵਿੱਚ ਧਨ ਇਕੱਠਾ ਕੀਤਾ ਹੈ।
4
ਵੇਖੋ, ਤੁਹਾਡੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਜੋ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ, ਪੁਕਾਰਦੀ ਹੈ ਅਤੇ ਵਾਢਿਆਂ ਦੀ ਪੁਕਾਰ ਸੈਨਾ ਦੇ ਪ੍ਰਭੂ ਦੇ ਕੰਨਾਂ ਤੱਕ ਪਹੁੰਚੀ ਹੈ।
5
ਤੁਸੀਂ ਧਰਤੀ ਉੱਤੇ ਐਸ਼ਪ੍ਰਸਤੀ ਕੀਤੀ ਅਤੇ ਭੋਗ-ਵਿਲਾਸ ਦਾ ਜੀਵਨ ਬਿਤਾਇਆ। ਤੁਸੀਂ ਆਪਣੇ ਦਿਲਾਂ ਨੂੰ ਘਾਤ ਕੀਤੇ ਜਾਣ ਦੇ ਦਿਨ ਲਈ ਮੋਟਾ-ਤਾਜ਼ਾ ਕੀਤਾ ਹੈ।
6
ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ ਮਾਰ ਸੁੱਟਿਆ; ਉਹ ਤੁਹਾਡਾ ਵਿਰੋਧ ਨਹੀਂ ਕਰਦਾ।
7
ਇਸ ਲਈ ਹੇ ਭਾਈਓ, ਪ੍ਰਭੂ ਦੀ ਆਮਦ ਤੱਕ ਧੀਰਜ ਰੱਖੋ। ਵੇਖੋ, ਕਿਸਾਨ ਧਰਤੀ ਦੀ ਵਡਮੁੱਲੀ ਉਪਜ ਦੇ ਲਈ ਪਹਿਲਾ ਅਤੇ ਆਖਰੀ ਮੀਂਹ ਪੈਣ ਤੱਕ ਬੜੇ ਧੀਰਜ ਨਾਲ ਉਡੀਕ ਕਰਦਾ ਹੈ;
8
ਤੁਸੀਂ ਵੀ ਧੀਰਜ ਰੱਖੋ। ਆਪਣੇ ਦਿਲਾਂ ਨੂੰ ਦ੍ਰਿੜ੍ਹ ਕਰੋ, ਕਿਉਂਕਿ ਪ੍ਰਭੂ ਦੀ ਆਮਦ ਨੇੜੇ ਹੈ।
9
ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਬੁੜਬੁੜਾਓ ਨਾ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੋਸ਼ੀ ਠਹਿਰਾਏ ਜਾਓ; ਵੇਖੋ, ਨਿਆਂਕਾਰ ਦਰਵਾਜ਼ੇ 'ਤੇ ਖੜ੍ਹਾ ਹੈ।
10
ਹੇ ਭਾਈਓ, ਉਨ੍ਹਾਂ ਨਬੀਆਂ ਨੂੰ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲਦੇ ਸਨ, ਧੀਰਜ ਰੱਖਣ ਅਤੇ ਦੁੱਖ ਸਹਿਣ ਦਾ ਨਮੂਨਾ ਸਮਝੋ।
11
ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਕਹਿੰਦੇ ਹਾਂ ਜਿਨ੍ਹਾਂ ਨੇ ਧੀਰਜ ਰੱਖਿਆ। ਤੁਸੀਂ ਅੱਯੂਬ ਦੇ ਧੀਰਜ ਬਾਰੇ ਸੁਣਿਆ ਹੈ ਅਤੇ ਪ੍ਰਭੂ ਵੱਲੋਂ ਉਸ ਨੂੰ ਮਿਲੇ ਪ੍ਰਤਿਫਲ ਨੂੰ ਵੀ ਵੇਖਿਆ ਹੈ ਕਿ ਪ੍ਰਭੂ ਦਇਆਵਾਨ ਅਤੇ ਤਰਸ ਨਾਲ ਭਰਪੂਰ ਹੈ।
12
ਹੇ ਮੇਰੇ ਭਾਈਓ, ਸਭ ਤੋਂ ਵੱਡੀ ਗੱਲ ਇਹ ਕਿ ਸੌਂਹ ਨਾ ਖਾਣੀ; ਨਾ ਸਵਰਗ ਦੀ, ਨਾ ਧਰਤੀ ਦੀ ਅਤੇ ਨਾ ਹੀ ਕਿਸੇ ਹੋਰ ਵਸਤੂ ਦੀ। ਪਰ ਤੁਹਾਡੀ “ਹਾਂ” ਦੀ “ਹਾਂ” ਅਤੇ “ਨਾਂਹ” ਦੀ “ਨਾਂਹ” ਹੋਵੇ, ਤਾਂਕਿ ਅਜਿਹਾ ਨਾ ਹੋਵੇ ਕਿ ਤੁਸੀਂ ਸਜ਼ਾ ਦੇ ਹੇਠ ਆ ਜਾਓ।
13
ਕੀ ਤੁਹਾਡੇ ਵਿੱਚੋਂ ਕੋਈ ਦੁਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਕੀ ਕੋਈ ਪ੍ਰਸੰਨ ਹੈ? ਤਾਂ ਉਹ ਭਜਨ ਗਾਵੇ।
14
ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦੇ ਅਤੇ ਉਹ ਪ੍ਰਭੂ ਦੇ ਨਾਮ ਵਿੱਚ ਉਸ ਉੱਤੇ ਤੇਲ ਮਲ ਕੇ ਪ੍ਰਾਰਥਨਾ ਕਰਨ।
15
ਵਿਸ਼ਵਾਸ ਦੀ ਪ੍ਰਾਰਥਨਾ ਉਸ ਬਿਮਾਰ ਨੂੰ ਚੰਗਾ ਕਰੇਗੀ ਤੇ ਪ੍ਰਭੂ ਉਸ ਨੂੰ ਉਠਾ ਖੜ੍ਹਾ ਕਰੇਗਾ ਅਤੇ ਜੇ ਉਸ ਨੇ ਪਾਪ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ।
16
ਇਸ ਲਈ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਚੰਗੇ ਕੀਤੇ ਜਾਓ। ਧਰਮੀ ਵਿਅਕਤੀ ਦੀ ਪ੍ਰਾਰਥਨਾ ਨਾਲ ਬਹੁਤ ਕੁਝ ਹੋ ਸਕਦਾ ਹੈ।
17
ਏਲੀਯਾਹ ਵੀ ਸਾਡੇ ਵਰਗਾ ਹੀ ਇੱਕ ਮਨੁੱਖ ਸੀ ਤੇ ਉਸ ਨੇ ਮਨ ਤੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ ਅਤੇ ਸਾਢੇ ਤਿੰਨ ਸਾਲ ਧਰਤੀ ਉੱਤੇ ਮੀਂਹ ਨਾ ਪਿਆ।
18
ਜਦੋਂ ਉਸ ਨੇ ਫੇਰ ਪ੍ਰਾਰਥਨਾ ਕੀਤੀ ਤਾਂ ਅਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੀ ਉਪਜ ਪੈਦਾ ਕੀਤੀ।
19
ਹੇ ਮੇਰੇ ਭਾਈਓ, ਜੇ ਤੁਹਾਡੇ ਵਿੱਚੋਂ ਕੋਈ ਸੱਚ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ,
20
ਤਾਂ ਉਹ ਜਾਣ ਲਵੇ ਕਿ ਜਿਹੜਾ ਰਾਹ ਤੋਂ ਭਟਕੇ ਹੋਏ ਪਾਪੀ ਨੂੰ ਮੋੜ ਲਿਆਉਂਦਾ ਹੈ ਉਹ ਉਸ ਦੇ ਪ੍ਰਾਣ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤ ਸਾਰੇ ਪਾਪਾਂ ਨੂੰ ਢੱਕ ਦੇਵੇਗਾ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5