bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Galatians 2
Galatians 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਚੌਦਾਂ ਸਾਲ ਦੇ ਬਾਅਦ ਮੈਂ ਬਰਨਾਬਾਸ ਦੇ ਨਾਲ ਫਿਰ ਯਰੂਸ਼ਲਮ ਨੂੰ ਗਿਆ ਅਤੇ ਮੈਂ ਆਪਣੇ ਨਾਲ ਤੀਤੁਸ ਨੂੰ ਵੀ ਲੈ ਕੇ ਗਿਆ ।
2
ਮੈਂ ਉੱਥੇ ਪਰਮੇਸ਼ਰ ਦੇ ਪ੍ਰਕਾਸ਼ਨ ਅਨੁਸਾਰ ਗਿਆ ਸੀ । ਉੱਥੇ ਮੈਂ ਇਕਾਂਤ ਵਿੱਚ ਆਗੂਆਂ ਨੂੰ ਮਿਲਿਆ ਅਤੇ ਉਹਨਾਂ ਨੂੰ ਉਸ ਸ਼ੁਭ ਸਮਾਚਾਰ ਬਾਰੇ ਦੱਸਿਆ ਜੋ ਮੈਂ ਪਰਾਈਆਂ ਕੌਮਾਂ ਨੂੰ ਸੁਣਾਉਂਦਾ ਹਾਂ । ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਜੋ ਮਿਹਨਤ ਮੈਂ ਪਹਿਲਾਂ ਕਰ ਚੁੱਕਾ ਹਾਂ ਜਾਂ ਹੁਣ ਕਰ ਰਿਹਾ ਹਾਂ, ਵਿਅਰਥ ਜਾਵੇ ।
3
ਪਰ ਉੱਥੇ ਮੇਰੇ ਸਾਥੀ ਤੀਤੁਸ ਨੂੰ ਜੋ ਇੱਕ ਯੂਨਾਨੀ ਸੀ, ਕਿਸੇ ਨੇ ਸੁੰਨਤ ਕਰਵਾਉਣ ਦੇ ਲਈ ਮਜਬੂਰ ਨਹੀਂ ਕੀਤਾ ।
4
ਇਹ ਮਸਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀ ਜਾਸੂਸੀ ਕਰਨ ਦੇ ਲਈ ਸਾਡੇ ਵਿੱਚ ਆ ਮਿਲੇ ਸਨ ਜੋ ਸਾਡੀ ਉਸ ਆਜ਼ਾਦੀ ਦੀ ਸੂਹ ਵਿੱਚ ਰਹਿੰਦੇ ਸਨ ਜੋ ਸਾਨੂੰ ਮਸੀਹ ਵਿੱਚ ਮਿਲੀ ਹੈ ਅਤੇ ਉਹ ਸਾਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਸਨ ।
5
ਪਰ ਅਸੀਂ ਚਾਹੁੰਦੇ ਸੀ ਕਿ ਸ਼ੁਭ ਸਮਾਚਾਰ ਦਾ ਸੱਚ ਤੁਹਾਡੇ ਲਈ ਸੁਰੱਖਿਅਤ ਰਹੇ ਇਸ ਲਈ ਅਸੀਂ ਉਹਨਾਂ ਦੀ ਥੋੜ੍ਹੀ ਜਿਹੀ ਗ਼ੁਲਾਮੀ ਵੀ ਨਹੀਂ ਝੱਲੀ ।
6
ਉਹ ਜੋ ਆਗੂ ਸਮਝੇ ਜਾਂਦੇ ਹਨ, ਉਹ ਜੋ ਵੀ ਹਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰਦੇ । ਇਹਨਾਂ ਆਗੂਆਂ ਨੇ ਮੈਨੂੰ ਕੋਈ ਨਵਾਂ ਸੁਝਾਅ ਨਾ ਦਿੱਤਾ ।
7
ਪਰ ਇਸ ਦੇ ਉਲਟ ਉਹਨਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਪਤਰਸ ਨੂੰ ਯਹੂਦੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਦਿੱਤਾ ਹੈ, ਉਸੇ ਤਰ੍ਹਾਂ ਉਹਨਾਂ ਨੇ ਮੈਨੂੰ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਦਿੱਤਾ ਹੈ ।
8
ਕਿਉਂਕਿ ਪਰਮੇਸ਼ਰ ਜਿਹਨਾਂ ਨੇ ਪਤਰਸ ਨੂੰ ਯਹੂਦੀਆਂ ਭਾਵ ਸੁੰਨਤੀਆਂ ਦੇ ਲਈ ਰਸੂਲ ਠਹਿਰਾਇਆ, ਉਹਨਾਂ ਨੇ ਹੀ ਮੈਨੂੰ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਦੇ ਲਈ ਰਸੂਲ ਠਹਿਰਾਇਆ ਹੈ ।
9
ਜਦੋਂ ਯਾਕੂਬ, ਪਤਰਸ ਅਤੇ ਯੂਹੰਨਾ ਨੂੰ ਜੋ ਆਗੂ ਸਮਝੇ ਜਾਂਦੇ ਹਨ ਪਤਾ ਲੱਗਾ ਕਿ ਮੈਨੂੰ ਪਰਮੇਸ਼ਰ ਕੋਲੋਂ ਇਹ ਕਿਰਪਾ ਦਾ ਦਾਨ ਮਿਲਿਆ ਹੈ ਤਾਂ ਉਹਨਾਂ ਨੇ ਬਰਨਾਬਾਸ ਅਤੇ ਮੈਨੂੰ ਸੇਵਾ ਦੇ ਭਾਗੀ ਸਮਝਦੇ ਹੋਏ ਸਾਡੇ ਨਾਲ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਭਾਵ ਯਹੂਦੀਆਂ ਕੋਲ ਜਾਣ ।
10
ਉਹਨਾਂ ਨੇ ਕੇਵਲ ਇੱਕ ਹੀ ਗੱਲ ਕਹੀ ਕਿ ਅਸੀਂ ਗ਼ਰੀਬਾਂ ਨੂੰ ਯਾਦ ਰੱਖੀਏ ਜੋ ਮੈਂ ਆਪ ਵੀ ਕਰਨ ਦਾ ਚਾਹਵਾਨ ਸੀ ।
11
ਪਰ ਜਦੋਂ ਪਤਰਸ ਅੰਤਾਕਿਯਾ ਵਿੱਚ ਆਇਆ ਤਾਂ ਮੈਂ ਉਸ ਦੇ ਮੂੰਹ ਤੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਹ ਬਿਲਕੁਲ ਗ਼ਲਤ ਸੀ ।
12
ਪਹਿਲਾਂ ਉਹ ਪਰਾਈਆਂ ਕੌਮਾਂ ਦੇ ਨਾਲ ਬੈਠ ਕੇ ਭੋਜਨ ਕਰਦਾ ਸੀ ਪਰ ਜਦੋਂ ਕੁਝ ਲੋਕ ਯਾਕੂਬ ਕੋਲੋਂ ਉੱਥੇ ਆਏ ਤਾਂ ਉਹ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗਾ ਅਤੇ ਅਲੱਗ ਰਹਿਣ ਲੱਗਾ ਕਿਉਂਕਿ ਉਹ ਉਹਨਾਂ ਤੋਂ ਡਰਨ ਲੱਗਾ ਜੋ ਸੁੰਨਤ ਦੇ ਹੱਕ ਵਿੱਚ ਸਨ ।
13
ਬਾਕੀ ਯਹੂਦੀ ਵੀ ਪਤਰਸ ਦੇ ਨਾਲ ਇਸ ਪਖੰਡ ਵਿੱਚ ਮਿਲ ਗਏ ਇੱਥੋਂ ਤੱਕ ਕਿ ਬਰਨਾਬਾਸ ਵੀ ਉਹਨਾਂ ਦੇ ਇਸ ਪਖੰਡ ਵਿੱਚ ਫਸ ਕੇ ਭਟਕ ਗਿਆ ।
14
ਪਰ ਜਦੋਂ ਮੈਂ ਦੇਖਿਆ ਕਿ ਉਹਨਾਂ ਦਾ ਰਹਿਣ ਸਹਿਣ ਸ਼ੁਭ ਸਮਾਚਾਰ ਦੇ ਸੱਚ ਅਨੁਸਾਰ ਨਹੀਂ ਹੈ, ਤਾਂ ਮੈਂ ਪਤਰਸ ਨੂੰ ਉਹਨਾਂ ਸਾਰਿਆਂ ਦੇ ਸਾਹਮਣੇ ਕਿਹਾ, “ਜੇਕਰ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਤਰ੍ਹਾਂ ਰਹਿ ਰਿਹਾ ਹੈਂ ਅਤੇ ਯਹੂਦੀਆਂ ਦੀ ਤਰ੍ਹਾਂ ਨਹੀਂ ਤਾਂ ਤੂੰ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਤਰ੍ਹਾਂ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”
15
ਅਸੀਂ ਜਨਮ ਤੋਂ ਯਹੂਦੀ ਹਾਂ, ਪਾਪੀ ਪਰਾਈਆਂ ਕੌਮਾਂ ਵਿੱਚੋਂ ਨਹੀਂ ।
16
ਕਿਉਂਕਿ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਪਰਮੇਸ਼ਰ ਨਾਲ ਨੇਕ ਸੰਬੰਧ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਹੁੰਦਾ ਹੈ । ਇਸੇ ਕਾਰਨ ਅਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਸਾਡਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਹੋਵੇ । ਪਵਿੱਤਰ-ਗ੍ਰੰਥ ਦੇ ਅਨੁਸਾਰ, “ਕੋਈ ਵੀ ਮਨੁੱਖ ਪਰਮੇਸ਼ਰ ਦੇ ਸਾਹਮਣੇ ਵਿਵਸਥਾ ਦੇ ਕੰਮਾਂ ਦੁਆਰਾ ਨੇਕ ਨਹੀਂ ਠਹਿਰੇਗਾ ।”
17
ਪਰ ਅਸੀਂ ਜੋ ਮਸੀਹ ਦੇ ਦੁਆਰਾ ਨੇਕ ਠਹਿਰਾਏ ਜਾਣਾ ਚਾਹੁੰਦੇ ਹਾਂ, ਜੇਕਰ ਅਸੀਂ ਵੀ ਪਾਪੀ ਨਿਕਲੀਏ ਤਾਂ ਕੀ ਇਸ ਦਾ ਅਰਥ ਇਹ ਹੈ ਕਿ ਮਸੀਹ ਪਾਪ ਦਾ ਕਾਰਨ ਹਨ? ਨਹੀਂ, ਕਦੀ ਵੀ ਨਹੀਂ!
18
ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਹਨਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਿੱਧ ਕਰਦਾ ਹਾਂ ।
19
ਕਿਉਂਕਿ ਮੈਂ ਵਿਵਸਥਾ ਦੇ ਰਾਹੀਂ ਵਿਵਸਥਾ ਦੇ ਲਈ ਮਰ ਚੁੱਕਾ ਹਾਂ ਤਾਂ ਜੋ ਮੈਂ ਪਰਮੇਸ਼ਰ ਦੇ ਲਈ ਜੀਵਾਂ । ਮੈਂ ਤਾਂ ਮਸੀਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਜਾ ਚੁੱਕਾ ਹਾਂ ।
20
ਹੁਣ ਮੈਂ ਨਹੀਂ ਜਿਊਂਦਾ ਸਗੋਂ ਮਸੀਹ ਮੇਰੇ ਵਿੱਚ ਜੀਅ ਰਹੇ ਹਨ । ਮੈਂ ਜੋ ਹੁਣ ਜੀਅ ਰਿਹਾ ਹਾਂ, ਇਹ ਕੇਵਲ ਉਸ ਵਿਸ਼ਵਾਸ ਦੇ ਰਾਹੀਂ ਜੀਅ ਰਿਹਾ ਹਾਂ ਜੋ ਪਰਮੇਸ਼ਰ ਦੇ ਪੁੱਤਰ ਵਿੱਚ ਹੈ, ਜਿਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ।
21
ਮੈਂ ਪਰਮੇਸ਼ਰ ਦੀ ਕਿਰਪਾ ਨੂੰ ਰੱਦਦਾ ਨਹੀਂ ਕਿਉਂਕਿ ਜੇਕਰ ਮਨੁੱਖ ਦਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਵਿਵਸਥਾ ਦੁਆਰਾ ਠੀਕ ਹੋ ਸਕਦਾ ਤਾਂ ਫਿਰ ਮਸੀਹ ਦਾ ਮਰਨਾ ਵਿਅਰਥ ਸੀ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6