bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Galatians 6
Galatians 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਭਰਾਵੋ ਅਤੇ ਭੈਣੋ, ਜੇਕਰ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ, ਤਾਂ ਤੁਸੀਂ ਜੋ ਆਤਮਿਕ ਹੋ, ਉਸ ਨੂੰ ਨਿਮਰਤਾ ਨਾਲ ਸੁਧਾਰੋ ਪਰ ਤੁਸੀਂ ਆਪਣਾ ਵੀ ਧਿਆਨ ਰੱਖੋ ਕਿ ਕਿਤੇ ਤੁਸੀਂ ਪਰੀਖਿਆ ਵਿੱਚ ਨਾ ਪੈ ਜਾਵੋ ।
2
ਇੱਕ ਦੂਜੇ ਦਾ ਭਾਰ ਚੁੱਕੋ । ਇਸ ਤਰ੍ਹਾਂ ਤੁਸੀਂ ਮਸੀਹ ਦੀ ਵਿਵਸਥਾ ਨੂੰ ਪੂਰਾ ਕਰੋਗੇ ।
3
ਫਿਰ ਜੇਕਰ ਕੋਈ ਆਪਣੇ ਆਪ ਨੂੰ ਕੁਝ ਸਮਝਦਾ ਹੈ ਪਰ ਉਹ ਅਸਲ ਵਿੱਚ ਹੈ ਨਹੀਂ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ।
4
ਹਰ ਮਨੁੱਖ ਆਪਣੇ ਕੰਮ ਨੂੰ ਆਪ ਹੀ ਪਰਖੇ ਤਦ ਉਹ ਕਿਸੇ ਦੂਜੇ ਨਾਲ ਤੁਲਨਾ ਕੀਤੇ ਬਿਨਾਂ ਆਪਣੇ ਬਾਰੇ ਮਾਣ ਕਰ ਸਕੇਗਾ ।
5
ਕਿਉਂਕਿ ਹਰ ਇੱਕ ਨੇ ਆਪਣਾ ਭਾਰ ਆਪ ਹੀ ਚੁੱਕਣਾ ਹੈ ।
6
ਜਿਹੜਾ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਉਹ ਆਪਣੇ ਸਿੱਖਿਅਕ ਨੂੰ ਆਪਣੀ ਹਰ ਚੰਗੀ ਚੀਜ਼ ਦਾ ਹਿੱਸੇਦਾਰ ਬਣਾਏ ।
7
ਆਪਣੇ ਆਪ ਨੂੰ ਧੋਖਾ ਨਾ ਦੇਵੋ, ਪਰਮੇਸ਼ਰ ਦਾ ਮਖ਼ੌਲ ਨਹੀਂ ਉਡਾਇਆ ਜਾ ਸਕਦਾ । ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ ।
8
ਜੇਕਰ ਕੋਈ ਸਰੀਰ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫ਼ਸਲ ਵੱਢੇਗਾ; ਪਰ ਜੇਕਰ ਉਹ ਪਵਿੱਤਰ ਆਤਮਾ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਅਨੰਤ ਜੀਵਨ ਦੀ ਫ਼ਸਲ ਵੱਢੇਗਾ ।
9
ਅਸੀਂ ਭਲੇ ਕੰਮ ਕਰਦੇ ਥੱਕ ਨਾ ਜਾਈਏ ਕਿਉਂਕਿ ਜੇਕਰ ਅਸੀਂ ਹੌਸਲਾ ਨਹੀਂ ਛੱਡਾਂਗੇ ਤਾਂ ਠੀਕ ਸਮਾਂ ਆਉਣ ਉੱਤੇ ਫ਼ਸਲ ਵੱਢਾਂਗੇ ।
10
ਇਸ ਲਈ ਜਿੱਥੇ ਵੀ ਸਾਨੂੰ ਮੌਕਾ ਮਿਲੇ, ਹਰ ਕਿਸੇ ਨਾਲ ਭਲਾਈ ਕਰੀਏ । ਖ਼ਾਸ ਕਰਕੇ ਉਹਨਾਂ ਨਾਲ ਜਿਹਨਾਂ ਦਾ ਸੰਬੰਧ ਕਲੀਸਿਯਾ ਦੇ ਨਾਲ ਹੈ ।
11
ਦੇਖੋ, ਇਹ ਵੱਡੇ ਵੱਡੇ ਅੱਖਰਾਂ ਵਿੱਚ ਮੈਂ ਆਪ ਆਪਣੇ ਹੱਥ ਨਾਲ ਤੁਹਾਨੂੰ ਲਿਖ ਰਿਹਾ ਹਾਂ!
12
ਜਿਹੜੇ ਲੋਕ ਬਾਹਰੀ ਤੌਰ ਤੇ ਪ੍ਰਸਿੱਧ ਹੋਣਾ ਚਾਹੁੰਦੇ ਹਨ, ਉਹ ਤੁਹਾਨੂੰ ਸੁੰਨਤ ਕਰਵਾਉਣ ਦੇ ਲਈ ਮਜਬੂਰ ਕਰ ਰਹੇ ਹਨ ਕੇਵਲ ਇਸ ਲਈ ਕਿ ਉਹਨਾਂ ਨੂੰ ਮਸੀਹ ਦੀ ਸਲੀਬ ਦੇ ਕਾਰਨ ਦੁੱਖ ਨਾ ਸਹਿਣੇ ਪੈਣ ।
13
ਇੱਥੋਂ ਤੱਕ ਕਿ ਉਹ ਜੋ ਸੁੰਨਤੀ ਹਨ ਆਪ ਵੀ ਵਿਵਸਥਾ ਨੂੰ ਪੂਰਾ ਨਹੀਂ ਕਰਦੇ ਪਰ ਉਹ ਚਾਹੁੰਦੇ ਹਨ ਕਿ ਤੁਸੀਂ ਸੁੰਨਤ ਕਰਵਾਓ ਤਾਂ ਜੋ ਉਹ ਤੁਹਾਡੇ ਕਾਰਨ ਮਾਣ ਕਰ ਸਕਣ ।
14
ਪਰ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਛੱਡ ਕੇ ਕਿਸੇ ਹੋਰ ਚੀਜ਼ ਉੱਤੇ ਮਾਣ ਨਹੀਂ ਕਰਾਂਗਾ ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਦੇ ਲਈ ਸਲੀਬ ਉੱਤੇ ਚੜ੍ਹ ਚੁੱਕਾ ਹਾਂ ।
15
ਅਸਲ ਵਿੱਚ ਮਹੱਤਵ ਸੁੰਨਤ ਜਾਂ ਅਸੁੰਨਤ ਦਾ ਨਹੀਂ ਸਗੋਂ ਨਵੇਂ ਜਨਮ ਦਾ ਹੈ ।
16
ਜਿਹੜੇ ਇਸ ਨਿਯਮ ਉੱਤੇ ਚਲਦੇ ਹਨ ਉਹਨਾਂ ਨੂੰ ਸ਼ਾਂਤੀ ਅਤੇ ਕਿਰਪਾ ਦਾ ਦਾਨ ਮਿਲੇ ਅਤੇ ਪਰਮੇਸ਼ਰ ਦੇ ਇਸਰਾਏਲ ਨੂੰ ਵੀ ।
17
ਅੱਗੇ ਤੋਂ ਮੈਨੂੰ ਕੋਈ ਦੁੱਖ ਨਾ ਦੇਵੇ ਕਿਉਂਕਿ ਮੇਰੇ ਸਰੀਰ ਉੱਤੇ ਯਿਸੂ ਦੇ ਜ਼ਖਮਾਂ ਦੇ ਨਿਸ਼ਾਨ ਹਨ ।
18
ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ । ਆਮੀਨ!
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6