bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Galatians 5
Galatians 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਅਸੀਂ ਆਜ਼ਾਦ ਹਾਂ । ਇਸ ਲਈ ਕਾਇਮ ਰਹੋ ਅਤੇ ਦੁਬਾਰਾ ਗ਼ੁਲਾਮੀ ਦੇ ਜੂਲੇ ਹੇਠਾਂ ਨਾ ਜੁਤੋ ।
2
ਧਿਆਨ ਨਾਲ ਸੁਣੋ, ਮੈਂ ਪੌਲੂਸ, ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਸੁੰਨਤ ਕਰਵਾਓਗੇ ਤਾਂ ਤੁਹਾਨੂੰ ਮਸੀਹ ਤੋਂ ਕੋਈ ਲਾਭ ਨਹੀਂ ਹੋਵੇਗਾ ।
3
ਇੱਕ ਵਾਰ ਫਿਰ ਮੈਂ ਹਰ ਇੱਕ ਸੁੰਨਤ ਕਰਵਾਉਣ ਵਾਲੇ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਸ ਦੇ ਲਈ ਸਾਰੀ ਵਿਵਸਥਾ ਨੂੰ ਪੂਰਾ ਕਰਨਾ ਜ਼ਰੂਰੀ ਹੈ ।
4
ਤੁਸੀਂ ਜੋ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਨਾਲ ਆਪਣਾ ਨੇਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਸੀਹ ਤੋਂ ਵਾਂਝੇ ਹੋ ਚੁੱਕੇ ਹੋ । ਤੁਸੀਂ ਪਰਮੇਸ਼ਰ ਦੀ ਕਿਰਪਾ ਤੋਂ ਦੂਰ ਜਾ ਚੁੱਕੇ ਹੋ ।
5
ਕਿਉਂਕਿ ਅਸੀਂ ਪਵਿੱਤਰ ਆਤਮਾ ਦੁਆਰਾ ਵਿਸ਼ਵਾਸ ਨਾਲ ਉਸ ਨੇਕੀ ਦੀ ਉਡੀਕ ਕਰਦੇ ਹਾਂ ਜਿਸ ਦੀ ਸਾਨੂੰ ਉਮੀਦ ਹੈ ।
6
ਕਿਉਂਕਿ ਮਸੀਹ ਯਿਸੂ ਵਿੱਚ ਸੁੰਨਤ ਜਾਂ ਅਸੁੰਨਤ ਦੀ ਕੋਈ ਮਹੱਤਤਾ ਨਹੀਂ ਹੁੰਦੀ ਕੇਵਲ ਵਿਸ਼ਵਾਸ ਦੀ ਹੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ ।
7
ਤੁਸੀਂ ਤਾਂ ਚੰਗੀ ਤਰ੍ਹਾਂ ਦੌੜ ਰਹੇ ਸੀ । ਤੁਹਾਨੂੰ ਕਿਸ ਨੇ ਸੱਚ ਨੂੰ ਮੰਨਣ ਤੋਂ ਰੋਕ ਦਿੱਤਾ ਹੈ?
8
ਇਹ ਭਰਮਾਉਣਾ ਤੁਹਾਨੂੰ ਸੱਦਣ ਵਾਲੇ ਪਰਮੇਸ਼ਰ ਵੱਲੋਂ ਨਹੀਂ ਹੈ ।
9
ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ ।
10
ਮੈਨੂੰ ਪ੍ਰਭੂ ਦੇ ਵਿੱਚ ਤੁਹਾਡੇ ਨਾਲ ਇੱਕ ਹੁੰਦੇ ਹੋਏ, ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਕਿਸੇ ਹੋਰ ਵਿਚਾਰ ਨੂੰ ਨਹੀਂ ਮੰਨੋਗੇ ਪਰ ਜੋ ਤੁਹਾਨੂੰ ਗ਼ਲਤ ਰਾਹ ਵਿੱਚ ਪਾ ਰਿਹਾ ਹੈ, ਇਹ ਕੋਈ ਵੀ ਕਿਉਂ ਨਾ ਹੋਵੇ, ਸਜ਼ਾ ਭੋਗੇਗਾ ।
11
ਪਰ ਭਰਾਵੋ ਅਤੇ ਭੈਣੋ, ਜੇਕਰ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਫਿਰ ਮੈਨੂੰ ਸਤਾਇਆ ਕਿਉਂ ਜਾ ਰਿਹਾ ਹੈ? ਤਾਂ ਫਿਰ ਮੇਰਾ ਸਲੀਬ ਦਾ ਪ੍ਰਚਾਰ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ ।
12
ਇਹ ਚੰਗਾ ਹੁੰਦਾ ਕਿ ਜੋ ਲੋਕ ਤੁਹਾਨੂੰ ਗ਼ਲਤ ਰਾਹ ਪਾ ਰਹੇ ਹਨ, ਉਹ ਆਪਣੇ ਸਰੀਰ ਦਾ ਅੰਗ ਕੱਟ ਲੈਣ ।
13
ਭਰਾਵੋ ਅਤੇ ਭੈਣੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇੱਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਓ । ਸਗੋਂ ਪਿਆਰ ਨਾਲ ਇੱਕ ਦੂਜੇ ਦੀ ਸੇਵਾ ਕਰੋ ।
14
ਕਿਉਂਕਿ ਸਾਰੀ ਵਿਵਸਥਾ ਇਸ ਇੱਕ ਹੁਕਮ ਵਿੱਚ ਪੂਰੀ ਹੋ ਜਾਂਦੀ ਹੈ; “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ ।”
15
ਪਰ ਜੇਕਰ ਤੁਸੀਂ ਆਪਸ ਵਿੱਚ ਜਾਨਵਰਾਂ ਦੀ ਤਰ੍ਹਾਂ ਲੜਦੇ ਹੀ ਰਹਿਣਾ ਹੈ ਤਾਂ ਸਾਵਧਾਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਇੱਕ ਦੂਜੇ ਨੂੰ ਨਾਸ਼ ਕਰ ਦੇਵੋ ।
16
ਮੇਰੇ ਕਹਿਣ ਦਾ ਅਰਥ ਇਹ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਸਰੀਰਕ ਵਾਸ਼ਨਾਵਾਂ ਪੂਰੀਆਂ ਨਹੀਂ ਕਰੋਗੇ ।
17
ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ । ਇਸ ਲਈ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ।
18
ਜੇਕਰ ਤੁਸੀਂ ਆਤਮਾ ਦੀ ਅਗਵਾਈ ਹੇਠ ਚਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ ।
19
ਸਰੀਰ ਦੇ ਕੰਮ ਤਾਂ ਪ੍ਰਗਟ ਹਨ: ਵਿਭਚਾਰ, ਅਸ਼ੁੱਧਤਾ, ਕਾਮਵਾਸ਼ਨਾਵਾਂ,
20
ਮੂਰਤੀ ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਗੁੱਸਾ, ਸੁਆਰਥ, ਫੁੱਟ, ਧੜ੍ਹੇਬਾਜ਼ੀਆਂ,
21
ਸਾੜਾ, ਨਸ਼ੇਬਾਜ਼ੀ, ਰੰਗ-ਰਲੀਆਂ, ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ । ਜਿਵੇਂ ਮੈਂ ਪਹਿਲਾਂ ਵੀ ਚਿਤਾਵਨੀ ਦੇ ਚੁੱਕਾ ਹਾਂ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ।
22
ਪਰ ਪਵਿੱਤਰ ਆਤਮਾ ਦਾ ਫਲ ਹੈ: ਪਿਆਰ, ਅਨੰਦ, ਸ਼ਾਂਤੀ, ਧੀਰਜ, ਦਇਆ, ਭਲਾਈ, ਵਫ਼ਾਦਾਰੀ,
23
ਨਿਮਰਤਾ ਅਤੇ ਸੰਜਮ । ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਵਿਵਸਥਾ ਨਹੀਂ ਹੈ ।
24
ਜੋ ਮਸੀਹ ਯਿਸੂ ਦੇ ਹਨ ਉਹਨਾਂ ਨੇ ਆਪਣੇ ਸਰੀਰ ਨੂੰ ਇਸ ਦੀਆਂ ਵਾਸ਼ਨਾਵਾਂ ਅਤੇ ਇੱਛਾਵਾਂ ਸਮੇਤ ਸਲੀਬ ਉੱਤੇ ਚੜ੍ਹਾ ਦਿੱਤਾ ਹੈ ।
25
ਜੇਕਰ ਅਸੀਂ ਪਵਿੱਤਰ ਆਤਮਾ ਦੁਆਰਾ ਜਿਊਂਦੇ ਹਾਂ ਤਾਂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲੀਏ ।
26
ਅਸੀਂ ਹੰਕਾਰੀ ਬਣ ਕੇ ਇੱਕ ਦੂਜੇ ਨੂੰ ਨਾ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਈਰਖਾ ਕਰੀਏ ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6