bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Galatians 3
Galatians 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਹੇ ਮੂਰਖ ਗਲਾਤੀਓ! ਤੁਹਾਨੂੰ ਕਿਸ ਨੇ ਭਰਮਾ ਲਿਆ ਹੈ? ਤੁਹਾਨੂੰ ਮਸੀਹ ਦੀ ਸਲੀਬੀ ਮੌਤ ਦੇ ਬਾਰੇ ਸਾਫ਼ ਸਾਫ਼ ਦੱਸਿਆ ਗਿਆ ਸੀ, ਜਿਵੇਂ ਕਿ ਇਹ ਸਭ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਹੈ ।
2
ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੇ ਦੁਆਰਾ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰ ਕੇ ਪ੍ਰਾਪਤ ਕੀਤਾ ਹੈ?
3
ਕੀ ਤੁਸੀਂ ਇੰਨੇ ਮੂਰਖ ਹੋ ਕਿ ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕਰ ਕੇ ਹੁਣ ਉਸ ਨੂੰ ਆਪਣੀ ਮਨੁੱਖੀ ਤਾਕਤ ਨਾਲ ਪੂਰਾ ਕਰਨਾ ਚਾਹੁੰਦੇ ਹੋ?
4
ਕੀ ਤੁਸੀਂ ਸਾਰੇ ਦੁੱਖ ਵਿਅਰਥ ਝੱਲੇ? ਕੀ ਉਹ ਸੱਚਮੁੱਚ ਵਿਅਰਥ ਸਨ?
5
ਕੀ ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਦਿੰਦੇ ਅਤੇ ਤੁਹਾਡੇ ਵਿੱਚ ਚਮਤਕਾਰ ਕਰਦੇ ਹਨ? ਕੀ ਇਹ ਸਭ ਵਿਵਸਥਾ ਨੂੰ ਪੂਰਾ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣਨ ਅਤੇ ਉਸ ਵਿੱਚ ਵਿਸ਼ਵਾਸ ਕਰਨ ਨਾਲ?
6
“ਅਬਰਾਹਾਮ ਨੇ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਕੀਤਾ ਇਸ ਲਈ ਉਹ ਨੇਕ ਠਹਿਰਾਇਆ ਗਿਆ ।”
7
ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਅਬਰਾਹਾਮ ਦੀ ਅਸਲੀ ਸੰਤਾਨ ਉਹ ਹੀ ਹਨ ਜੋ ਵਿਸ਼ਵਾਸ ਕਰਦੇ ਹਨ ।
8
ਪਵਿੱਤਰ-ਗ੍ਰੰਥ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਪਰਮੇਸ਼ਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਾਉਣਗੇ । ਇਸ ਲਈ ਪਵਿੱਤਰ-ਗ੍ਰੰਥ ਨੇ ਅਬਰਾਹਾਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦੇ ਦਿੱਤਾ ਕਿ, “ਤੇਰੇ ਦੁਆਰਾ ਸਾਰੀਆਂ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ ।”
9
ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ ਅਬਰਾਹਾਮ ਦੇ ਵਿਸ਼ਵਾਸ ਦੇ ਨਾਲ ਅਸੀਸ ਪ੍ਰਾਪਤ ਕਰਨਗੇ ।
10
ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠਾਂ ਹਨ । ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਹਮੇਸ਼ਾ ਪੂਰਾ ਨਹੀਂ ਕਰਦਾ ਉਹ ਸਰਾਪ ਹੇਠਾਂ ਹੈ!”
11
ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਨੇਕ ਨਹੀਂ ਠਹਿਰਦਾ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜੋ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰ ਚੁੱਕਾ ਹੈ, ਉਹ ਹੀ ਜਿਊਂਦਾ ਰਹੇਗਾ ।”
12
ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਕੋਈ ਸੰਬੰਧ ਨਹੀਂ ਹੈ । ਸਗੋਂ ਜਿਵੇਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ, ਉਹ ਇਹਨਾਂ ਦੇ ਦੁਆਰਾ ਜਿਊਂਦਾ ਰਹੇਗਾ ।”
13
ਪਰ ਮਸੀਹ ਜੋ ਸਾਡੇ ਲਈ ਸਰਾਪ ਬਣੇ ਉਹਨਾਂ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁੱਲ ਦੇ ਕੇ ਮੁਕਤ ਕਰ ਦਿੱਤਾ ਹੈ । ਉਹਨਾਂ ਨੇ ਸਾਡਾ ਸਰਾਪ ਆਪਣੇ ਉੱਤੇ ਲੈ ਲਿਆ ਹੈ; ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਸਲੀਬ ਉੱਤੇ ਚੜ੍ਹਾਏ ਜਾਣ ਵਾਲੇ ਉੱਤੇ ਸਰਾਪ ਹੈ ।”
14
ਪਰਮੇਸ਼ਰ ਨੇ ਇਹ ਸਭ ਇਸ ਲਈ ਕੀਤਾ ਕਿ ਅਬਰਾਹਾਮ ਨੂੰ ਦਿੱਤੀ ਗਈ ਅਸੀਸ ਮਸੀਹ ਯਿਸੂ ਦੇ ਦੁਆਰਾ ਪਰਾਈਆਂ ਕੌਮਾਂ ਨੂੰ ਵੀ ਮਿਲੇ ਤਾਂ ਜੋ ਅਸੀਂ ਵਿਸ਼ਵਾਸ ਦੇ ਦੁਆਰਾ ਵਾਅਦਾ ਕੀਤਾ ਹੋਇਆ ਪਵਿੱਤਰ ਆਤਮਾ ਪ੍ਰਾਪਤ ਕਰੀਏ ।
15
ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇੱਕ ਮਨੁੱਖੀ ਉਦਾਹਰਨ ਦਿੰਦਾ ਹਾਂ: ਜਦੋਂ ਇੱਕ ਇਕਰਾਰਨਾਮਾ ਪੱਕਾ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਨਾ ਕੋਈ ਤੋੜ ਸਕਦਾ ਹੈ ਅਤੇ ਨਾ ਹੀ ਇਸ ਵਿੱਚ ਕੋਈ ਵਾਧਾ ਕਰ ਸਕਦਾ ਹੈ ।
16
ਇਸੇ ਤਰ੍ਹਾਂ ਪਰਮੇਸ਼ਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਵਾਅਦੇ ਕੀਤੇ । ਪਵਿੱਤਰ-ਗ੍ਰੰਥ ਇਹ ਨਹੀਂ ਕਹਿੰਦਾ, “ਅਤੇ ਤੇਰੀਆਂ ਸੰਤਾਨਾਂ ਨਾਲ” ਜਿਸ ਦਾ ਅਰਥ ਹੈ ਬਹੁਤ ਲੋਕ, ਸਗੋਂ ਪਵਿੱਤਰ-ਗ੍ਰੰਥ ਕਹਿੰਦਾ ਹੈ “ਅਤੇ ਤੇਰੀ ਸੰਤਾਨ,” ਜਿਸ ਦਾ ਅਰਥ ਹੈ, ਇੱਕ ਮਨੁੱਖ ਭਾਵ ਮਸੀਹ ।
17
ਮੇਰੇ ਕਹਿਣ ਦਾ ਅਰਥ ਇਹ ਹੈ: ਵਿਵਸਥਾ ਜੋ ਚਾਰ ਸੌ ਤੀਹ ਸਾਲ ਬਾਅਦ ਆਈ, ਪਰਮੇਸ਼ਰ ਦੇ ਪਹਿਲਾਂ ਕੀਤੇ ਇਕਰਾਰਨਾਮੇ ਨੂੰ ਤੋੜ ਨਹੀਂ ਸਕਦੀ ਅਤੇ ਨਾ ਉਹਨਾਂ ਦੇ ਵਾਅਦੇ ਨੂੰ ਰੱਦ ਕਰ ਸਕਦੀ ਹੈ ।
18
ਕਿਉਂਕਿ ਜੇਕਰ ਪਰਮੇਸ਼ਰ ਦਾ ਵਿਰਸਾ ਵਿਵਸਥਾ ਉੱਤੇ ਨਿਰਭਰ ਹੈ ਤਾਂ ਫਿਰ ਵਾਅਦੇ ਦੁਆਰਾ ਨਹੀਂ ਹੈ ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਿਰਸਾ ਵਾਅਦੇ ਦੁਆਰਾ ਦਿੱਤਾ ।
19
ਫਿਰ ਵਿਵਸਥਾ ਕਿਉਂ ਦਿੱਤੀ ਗਈ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਦੇ ਲਈ ਦਿੱਤੀ ਗਈ ਪਰ ਇਹ ਅਬਰਾਹਾਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ ਜਿਸ ਦੇ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀ । ਇਹ ਸਵਰਗਦੂਤਾਂ ਦੇ ਰਾਹੀਂ, ਇੱਕ ਵਿਚੋਲੇ ਦੇ ਦੁਆਰਾ ਦਿੱਤੀ ਗਈ ਸੀ ।
20
ਵਿਚੋਲੇ ਦੀ ਲੋੜ ਇੱਕ ਦੇ ਲਈ ਨਹੀਂ ਹੁੰਦੀ ਪਰ ਪਰਮੇਸ਼ਰ ਇੱਕ ਹਨ ।
21
ਤਾਂ ਫਿਰ ਕੀ ਵਿਵਸਥਾ ਪਰਮੇਸ਼ਰ ਦੇ ਵਾਅਦਿਆਂ ਦੇ ਵਿਰੁੱਧ ਹੈ? ਨਹੀਂ, ਕਦੀ ਵੀ ਨਹੀਂ! ਜੇਕਰ ਵਿਵਸਥਾ ਮਨੁੱਖ ਨੂੰ ਜੀਵਨ ਦੇ ਸਕਦੀ ਸੀ ਤਾਂ ਨੇਕੀ ਵਿਵਸਥਾ ਤੋਂ ਪ੍ਰਾਪਤ ਹੁੰਦੀ ।
22
ਪਰ ਪਵਿੱਤਰ-ਗ੍ਰੰਥ ਕਹਿੰਦਾ ਹੈ ਕਿ ਸਭ ਪਾਪ ਦੀ ਕੈਦ ਵਿੱਚ ਜਾ ਚੁੱਕੇ ਹਨ, ਤਾਂ ਜੋ ਉਹ ਵਾਅਦਾ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਦਿੱਤਾ ਗਿਆ, ਉਸ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਮਿਲੇ ।
23
ਵਿਸ਼ਵਾਸ ਦੇ ਆਉਣ ਤੱਕ ਅਸੀਂ ਵਿਵਸਥਾ ਦੀ ਕੈਦ ਵਿੱਚ ਸੀ । ਇਹ ਉਸ ਸਮੇਂ ਤੱਕ ਸੀ ਜਦੋਂ ਤੱਕ ਕਿ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਾ ਹੋਵੇ ।
24
ਇਸ ਲਈ ਮਸੀਹ ਦੇ ਆਉਣ ਤੱਕ ਵਿਵਸਥਾ ਸਾਡੀ ਸਿੱਖਿਅਕ ਸੀ ਕਿ ਅਸੀਂ ਵਿਸ਼ਵਾਸ ਦੇ ਦੁਆਰਾ ਨੇਕ ਠਹਿਰੀਏ ।
25
ਪਰ ਹੁਣ ਜਦੋਂ ਵਿਸ਼ਵਾਸ ਆ ਗਿਆ ਹੈ ਤਾਂ ਅਸੀਂ ਸਿੱਖਿਅਕ ਦੇ ਹੇਠ ਨਹੀਂ ਰਹੇ ।
26
ਹੁਣ ਤੁਸੀਂ ਸਭ ਵਿਸ਼ਵਾਸ ਦੇ ਰਾਹੀਂ ਮਸੀਹ ਯਿਸੂ ਦੇ ਵਿੱਚ ਹੋਣ ਕਰ ਕੇ ਪਰਮੇਸ਼ਰ ਦੀ ਸੰਤਾਨ ਹੋ ।
27
ਤੁਹਾਡੇ ਵਿੱਚੋਂ ਜਿਹਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਹੈ, ਉਹਨਾਂ ਸਭ ਨੇ ਮਸੀਹ ਨੂੰ ਪਹਿਨ ਲਿਆ ਹੈ ।
28
ਹੁਣ ਨਾ ਯਹੂਦੀ ਅਤੇ ਪਰਾਈ ਕੌਮ; ਨਾ ਗ਼ੁਲਾਮ ਅਤੇ ਆਜ਼ਾਦ; ਨਾ ਆਦਮੀ ਅਤੇ ਔਰਤ ਵਿੱਚ ਕੋਈ ਫ਼ਰਕ ਰਿਹਾ ਹੈ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ ।
29
ਜੇਕਰ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੀ ਸੰਤਾਨ ਹੋ ਅਤੇ ਤੁਸੀਂ ਪਰਮੇਸ਼ਰ ਦੇ ਕੀਤੇ ਵਾਅਦੇ ਦੇ ਵਾਰਿਸ ਹੋ ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6