bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Galatians 4
Galatians 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਮੇਰੇ ਕਹਿਣ ਦਾ ਅਰਥ ਇਹ ਹੈ ਕਿ ਇੱਕ ਵਾਰਿਸ, ਭਾਵੇਂ ਸਭ ਜਾਇਦਾਦ ਦਾ ਮਾਲਕ ਹੁੰਦਾ ਹੈ ਪਰ ਜਦੋਂ ਤੱਕ ਉਹ ਬਾਲਗ਼ ਨਹੀਂ ਹੁੰਦਾ, ਉਸ ਵਿੱਚ ਅਤੇ ਗ਼ੁਲਾਮ ਵਿੱਚ ਕੋਈ ਫ਼ਰਕ ਨਹੀਂ ਹੁੰਦਾ ।
2
ਉਹ ਪਿਤਾ ਦੁਆਰਾ ਠਹਿਰਾਏ ਗਏ ਸਮੇਂ ਤੱਕ ਨਿਗਾਹਬਾਨਾਂ ਅਤੇ ਸਰਪ੍ਰਸਤਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ ।
3
ਇਹ ਹੀ ਹਾਲ ਸਾਡਾ ਸੀ ਜਦੋਂ ਤੱਕ ਅਸੀਂ ਬਾਲਗ਼ ਨਹੀਂ ਹੋਏ ਸੀ, ਅਸੀਂ ਵੀ ਸੰਸਾਰ ਦੇ ਮੁੱਢਲੇ ਸਿਧਾਂਤਾਂ ਦੇ ਗ਼ੁਲਾਮ ਸੀ ।
4
ਪਰ ਜਦੋਂ ਠਹਿਰਾਇਆ ਹੋਇਆ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ । ਉਹ ਇੱਕ ਔਰਤ ਤੋਂ ਪੈਦਾ ਹੋਏ ਅਤੇ ਵਿਵਸਥਾ ਦੇ ਅਧੀਨ ਰਹੇ
5
ਕਿ ਉਹ ਉਹਨਾਂ ਨੂੰ ਜੋ ਵਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਮੁਕਤ ਕਰਨ ਤਾਂ ਜੋ ਅਸੀਂ ਪਰਮੇਸ਼ਰ ਦੀ ਗੋਦ ਲਈ ਹੋਈ ਸੰਤਾਨ ਬਣ ਜਾਈਏ ।
6
ਕਿਉਂਕਿ ਤੁਸੀਂ ਸੰਤਾਨ ਹੋ, ਪਰਮੇਸ਼ਰ ਨੇ ਆਪਣੇ ਪੁੱਤਰ ਦਾ ਆਤਮਾ ਸਾਡੇ ਮਨਾਂ ਵਿੱਚ ਭੇਜਿਆ ਜੋ ਪੁਕਾਰਦਾ ਹੈ, “ਅੱਬਾ, ਹੇ ਪਿਤਾ!”
7
ਇਸ ਲਈ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਸੰਤਾਨ ਹੋ ਅਤੇ ਜੇਕਰ ਤੁਸੀਂ ਸੰਤਾਨ ਹੋ ਤਾਂ ਪਰਮੇਸ਼ਰ ਦੇ ਦੁਆਰਾ ਵਾਰਿਸ ਵੀ ਹੋ ।
8
ਤੁਸੀਂ ਪਹਿਲਾਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਇਸ ਲਈ ਤੁਸੀਂ ਉਹਨਾਂ ਦੇ ਦਾਸ ਸੀ ਜੋ ਪਰਮੇਸ਼ਰ ਨਹੀਂ ਹਨ ।
9
ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ ਹੈ ਸਗੋਂ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਹੈ ਪਰ ਫਿਰ ਵੀ ਤੁਸੀਂ ਉਹਨਾਂ ਕਮਜ਼ੋਰ ਅਤੇ ਨਿਕੰਮੇ ਸਿਧਾਂਤਾਂ ਵੱਲ ਦੁਬਾਰਾ ਕਿਉਂ ਮੁੜਨਾ ਚਾਹੁੰਦੇ ਹੋ ਅਤੇ ਉਹਨਾਂ ਦੇ ਦਾਸ ਬਣਨਾ ਚਾਹੁੰਦੇ ਹੋ?
10
ਤੁਸੀਂ ਖ਼ਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਨਾਉਂਦੇ ਹੋ ।
11
ਮੈਨੂੰ ਡਰ ਹੈ ਕਿ ਕਿਤੇ ਤੁਹਾਡੇ ਲਈ ਕੀਤੀ ਮੇਰੀ ਮਿਹਨਤ ਵਿਅਰਥ ਨਾ ਹੋ ਜਾਵੇ ।
12
ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਮੇਰੀ ਤਰ੍ਹਾਂ ਬਣੋ ਜਿਸ ਤਰ੍ਹਾਂ ਮੈਂ ਤੁਹਾਡੀ ਤਰ੍ਹਾਂ ਹਾਂ । ਤੁਸੀਂ ਮੇਰਾ ਕੋਈ ਨੁਕਸਾਨ ਨਹੀਂ ਕੀਤਾ ।
13
ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਮੇਰਾ ਤੁਹਾਡੇ ਵਿੱਚ ਸ਼ੁਭ ਸਮਾਚਾਰ ਸੁਣਾਉਣ ਦਾ ਕਾਰਨ ਮੇਰੀ ਸਰੀਰਕ ਬਿਮਾਰੀ ਸੀ ।
14
ਉਸ ਸਮੇਂ ਭਾਵੇਂ ਮੇਰੀ ਸਰੀਰਕ ਹਾਲਤ ਤੁਹਾਡੇ ਲਈ ਪਰੀਖਿਆ ਦਾ ਕਾਰਨ ਬਣ ਗਈ ਸੀ ਪਰ ਤੁਸੀਂ ਤਾਂ ਵੀ ਮੈਨੂੰ ਨਾ ਤਾਂ ਨਫ਼ਰਤ ਕੀਤੀ ਅਤੇ ਨਾ ਹੀ ਮੇਰੇ ਵੱਲੋਂ ਮੂੰਹ ਮੋੜਿਆ । ਸਗੋਂ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਸ ਤਰ੍ਹਾਂ ਕਿ ਮੈਂ ਪਰਮੇਸ਼ਰ ਦਾ ਸਵਰਗਦੂਤ ਹਾਂ, ਜਾਂ ਆਪ ਮਸੀਹ ਯਿਸੂ ਹਾਂ ।
15
ਹੁਣ ਤੁਹਾਡਾ ਅਨੰਦ ਕਿੱਥੇ ਗਿਆ? ਮੈਂ ਤੁਹਾਡਾ ਗਵਾਹ ਹਾਂ ਕਿ ਉਸ ਸਮੇਂ ਜੇਕਰ ਹੋ ਸਕਦਾ ਤਾਂ ਤੁਸੀਂ ਮੇਰੇ ਲਈ ਆਪਣੀਆਂ ਅੱਖਾਂ ਤੱਕ ਕੱਢ ਕੇ ਦੇ ਦਿੰਦੇ ।
16
ਕੀ ਸੱਚ ਬੋਲਣ ਦੇ ਕਾਰਨ ਹੁਣ ਮੈਂ ਤੁਹਾਡਾ ਵੈਰੀ ਬਣ ਗਿਆ ਹਾਂ?
17
ਹੋਰ ਲੋਕ ਤੁਹਾਡੀ ਬਹੁਤ ਚਿੰਤਾ ਕਰ ਰਹੇ ਹਨ ਪਰ ਉਹਨਾਂ ਦੇ ਮਨ ਸਾਫ਼ ਨਹੀਂ ਹਨ । ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨ ਦੇ ਚਾਹਵਾਨ ਹਨ ਕਿ ਤੁਸੀਂ ਉਹਨਾਂ ਦੀ ਚਿੰਤਾ ਕਰੋ ।
18
ਇਹ ਚੰਗੀ ਗੱਲ ਹੈ ਕਿ ਕੋਈ ਚਿੰਤਾ ਕਰੇ ਪਰ ਸਾਫ਼ ਮਨ ਨਾਲ ਅਤੇ ਹਮੇਸ਼ਾ ਲਈ ਹੋਵੇ, ਨਾ ਕਿ ਕੇਵਲ ਉਸ ਸਮੇਂ ਤੱਕ ਜਦੋਂ ਤੱਕ ਕਿ ਮੈਂ ਤੁਹਾਡੇ ਵਿੱਚ ਰਹਿੰਦਾ ਹਾਂ ।
19
ਮੇਰੇ ਬੱਚਿਓ, ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦਾ ਸਰੂਪ ਨਾ ਬਣ ਜਾਵੇ ਮੈਂ ਤੁਹਾਡੇ ਲਈ ਇੱਕ ਵਾਰ ਫਿਰ ਪ੍ਰਸੂਤਕ ਪੀੜਾਂ ਸਹਿ ਰਿਹਾ ਹਾਂ ।
20
ਮੈਂ ਚਾਹੁੰਦਾ ਹਾਂ ਕਿ ਮੈਂ ਇਸੇ ਸਮੇਂ ਤੁਹਾਡੇ ਕੋਲ ਪਹੁੰਚਾਂ ਅਤੇ ਆਪਣਾ ਵਿਵਹਾਰ ਤੁਹਾਡੇ ਵੱਲ ਬਦਲਾਂ ਕਿਉਂਕਿ ਮੈ ਤੁਹਾਡੇ ਲਈ ਦੁਬਿਧਾ ਵਿੱਚ ਪਿਆ ਹੋਇਆ ਹਾਂ ।
21
ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਜੋ ਵਿਵਸਥਾ ਦੇ ਅਧੀਨ ਰਹਿਣ ਦੇ ਚਾਹਵਾਨ ਹੋ, ਕੀ ਤੁਸੀਂ ਸੁਣਿਆ ਨਹੀਂ ਹੈ ਕਿ ਵਿਵਸਥਾ ਕੀ ਕਹਿੰਦੀ ਹੈ?
22
ਇਹ ਦੱਸਦੀ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ: ਇੱਕ ਦਾਸੀ ਤੋਂ ਅਤੇ ਦੂਜਾ ਆਜ਼ਾਦ ਔਰਤ ਤੋਂ ।
23
ਇਸ ਵਿੱਚ ਦਾਸੀ ਦੇ ਪੁੱਤਰ ਦਾ ਜਨਮ ਸਧਾਰਨ ਰੀਤ ਅਨੁਸਾਰ ਹੋਇਆ ਪਰ ਆਜ਼ਾਦ ਔਰਤ ਦੇ ਪੁੱਤਰ ਦਾ ਜਨਮ ਪਰਮੇਸ਼ਰ ਦੇ ਵਾਅਦੇ ਦੇ ਅਨੁਸਾਰ ਹੋਇਆ ।
24
ਇਹ ਸਭ ਜੋ ਹੋਇਆ, ਇਹ ਉਦਾਹਰਨ ਸਨ । ਦੋਵੇਂ ਔਰਤਾਂ ਅਸਲ ਵਿੱਚ ਦੋ ਨੇਮ ਸਨ । ਇੱਕ ਉਹ ਜਿਸ ਦਾ ਸੰਬੰਧ ਸੀਨਈ ਦੇ ਪਹਾੜ ਨਾਲ, ਭਾਵ ਹਾਜਰਾ । ਉਸ ਦੇ ਬੱਚਿਆਂ ਦਾ ਜਨਮ ਗ਼ੁਲਾਮੀ ਦੀ ਹਾਲਤ ਵਿੱਚ ਗ਼ੁਲਾਮੀ ਦੇ ਲਈ ਹੋਇਆ ।
25
ਹਾਜਰਾ ਅਰਬ ਦਾ ਸੀਨਈ ਪਹਾੜ ਹੈ ਅਤੇ ਇਹ ਵਰਤਮਾਨ ਯਰੂਸ਼ਲਮ ਨੂੰ ਦਰਸਾਉਂਦੀ ਹੈ ਕਿਉਂਕਿ ਉਹ ਆਪਣੀ ਸੰਤਾਨ ਸਮੇਤ ਗ਼ੁਲਾਮੀ ਵਿੱਚ ਹੈ ।
26
ਪਰ ਸਵਰਗੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ ।
27
ਪਵਿੱਤਰ-ਗ੍ਰੰਥ ਇਸ ਬਾਰੇ ਕਹਿੰਦਾ ਹੈ: “ਹੇ ਬਾਂਝ, ਭਾਵੇਂ ਤੂੰ ਕਦੀ ਜਨਮ ਨਾ ਦਿੱਤਾ, ਤੂੰ ਅਨੰਦ ਮਨਾ । ਤੂੰ ਪ੍ਰਸੂਤਕ ਪੀੜਾਂ ਤੋਂ ਅਣਜਾਣ ਹੈਂ । ਉੱਚੀ ਆਵਾਜ਼ ਨਾਲ ਅਨੰਦ ਮਨਾ । ਕਿਉਂਕਿ ਸੁਹਾਗਣ ਨਾਲੋਂ ਤਿਆਗੀ ਹੋਈ ਦੀ ਸੰਤਾਨ ਵਧੀਕ ਹੈ ।”
28
ਭਰਾਵੋ ਅਤੇ ਭੈਣੋ, ਤੁਸੀਂ ਇਸਹਾਕ ਦੀ ਤਰ੍ਹਾਂ ਪਰਮੇਸ਼ਰ ਦੇ ਵਾਅਦੇ ਦੀ ਸੰਤਾਨ ਹੋ ।
29
ਪਰ ਜਿਸ ਤਰ੍ਹਾਂ ਸਧਾਰਨ ਰੀਤ ਦੁਆਰਾ ਜਨਮਿਆ, ਆਤਮਿਕ ਜਨਮ ਵਾਲੇ ਉੱਤੇ ਅੱਤਿਆਚਾਰ ਕਰਦਾ ਸੀ, ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ ।
30
ਪਰ ਪਵਿੱਤਰ-ਗ੍ਰੰਥ ਇਸ ਬਾਰੇ ਕੀ ਕਹਿੰਦਾ ਹੈ? “ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂਕਿ ਦਾਸੀ ਦਾ ਪੁੱਤਰ ਆਜ਼ਾਦ ਔਰਤ ਦੇ ਪੁੱਤਰ ਨਾਲ ਜਾਇਦਾਦ ਦਾ ਵਾਰਿਸ ਨਹੀਂ ਹੋਵੇਗਾ ।”
31
ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਦਾਸੀ ਦੀ ਨਹੀਂ ਸਗੋਂ ਆਜ਼ਾਦ ਔਰਤ ਦੀ ਸੰਤਾਨ ਹਾਂ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6