bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Timothy 1
1 Timothy 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਪਰਮੇਸ਼ਵਰ ਸਾਡੇ ਮੁਕਤੀਦਾਤਾ ਅਤੇ ਮਸੀਹ ਯਿਸ਼ੂ ਸਾਡੀ ਆਸ ਦੀ ਆਗਿਆ ਅਨੁਸਾਰ ਮਸੀਹ ਯਿਸ਼ੂ ਦੇ ਰਸੂਲ ਪੌਲੁਸ ਵਲੋਂ,
2
ਵਿਸ਼ਵਾਸ ਵਿੱਚ ਮੇਰੇ ਸੱਚੇ ਪੁੱਤਰ ਤਿਮੋਥਿਉਸ ਨੂੰ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੀ ਵੱਲੋਂ ਤੁਹਾਨੂੰ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
3
ਜਿਵੇਂ ਮੈਂ ਤੈਨੂੰ ਮਕਦੂਨਿਯਾ ਪ੍ਰਦੇਸ਼ ਜਾਣ ਵੇਲੇ ਅਫ਼ਸੁਸ ਸ਼ਹਿਰ ਵਿੱਚ ਰੁਕਣ ਲਈ ਜੋਰ ਪਇਆ ਸੀ, ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਆਗਿਆ ਦੇ ਸਕੇ ਕੀ ਉਹ ਝੂਠੀ ਸਿੱਖਿਆ ਨਾ ਦੇਣ। ਓਹ ਨਾ ਤੇ ਝੂਠੀ ਸਿੱਖਿਆ ਦੇਣ
4
ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਬੰਸਾਵਲੀਆਂ ਵਿੱਚ ਅਰਪਣ ਕਰਨ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਨੂੰ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਨਹੀਂ ਪਰ ਸਵਾਲਾਂ ਨੂੰ ਵਧਾਉਂਦੀਆ ਹਨ।
5
ਇਸ ਆਗਿਆ ਦਾ ਉਦੇਸ਼ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਜ਼ਮੀਰ ਅਤੇ ਇੱਕ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
6
ਕੁਝ ਝੂਠੇ ਸਿੱਖਿਅਕ ਇਹਨਾਂ ਸਿੱਖਿਆ ਤੋਂ ਹਟ ਗਏ ਹਨ ਅਤੇ ਅਰਥਹੀਣ ਗੱਲਾਂ ਵੱਲ ਮੁੜ ਗਏ ਹਨ।
7
ਉਹ ਕਾਨੂੰਨ ਦੇ ਸਿੱਖਿਅਕ ਬਣਨਾ ਚਾਹੁੰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਜਾਂ ਕਿਸ ਬਾਰੇ ਉਹ ਪੂਰੇ ਭਰੋਸੇ ਨਾਲ ਪੁਸ਼ਟੀ ਕਰਦੇ ਹਨ।
8
ਅਸੀਂ ਜਾਣਦੇ ਹਾਂ ਕਿ ਕਾਨੂੰਨ ਚੰਗਾ ਹੈ ਜੇ ਕੋਈ ਇਸਦੀ ਵਰਤੋਂ ਸਹੀ ਢੰਗ ਨਾਲ ਕਰਦਾ ਹੈ।
9
ਅਸੀਂ ਇਹ ਵੀ ਜਾਣਦੇ ਹਾਂ ਕਿ ਕਾਨੂੰਨ ਧਰਮੀ ਦੇ ਲਈ ਨਹੀਂ ਬਣਾਇਆ ਗਿਆ ਹੈ, ਬਲਕਿ ਕਾਨੂੰਨ ਤੋੜਣ ਵਾਲੇ ਅਤੇ ਵਿਦਰੋਹੀਆਂ, ਵਿਭਚਾਰੀਆਂ ਅਤੇ ਪਾਪੀਆਂ, ਅਸ਼ੁੱਧਾਂ ਅਤੇ ਅਧਰਮੀਆਂ ਲਈ, ਉਹਨਾਂ ਲਈ ਜੋ ਆਪਣੇ ਪਿਤਾ ਜਾਂ ਮਾਂਵਾਂ ਨੂੰ ਮਾਰਦੇ ਹਨ, ਕਾਤਲਾਂ,
10
ਹਰਾਮਕਾਰਾਂ, ਸਮਲਿੰਗੀ ਸੰਬੰਧਾਂ ਦਾ ਪਾਲਣ ਕਰਨ ਵਾਲਿਆਂ ਲਈ, ਗੁਲਾਮ ਵਪਾਰੀਆਂ ਅਤੇ ਝੂਠ ਬੋਲਣ ਵਾਲਿਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਅਤੇ ਹੋਰ ਕਿਸੇ ਵੀ ਚੀਜ਼ ਲਈ ਜੋ ਕਿ ਸਹੀ ਸਿਧਾਂਤ ਦੇ ਵਿਰੁੱਧ ਹੈ
11
ਇਹ ਉਸ ਖੁਸ਼ਖ਼ਬਰੀ ਨੂੰ ਜੋ ਧੰਨ ਪਰਮੇਸ਼ਵਰ ਦੀ ਮਹਿਮਾ ਬਾਰੇ ਦੱਸਦੀ ਹੈ ਜਿਹੜੀ ਉਹਨਾਂ ਨੇ ਮੈਨੂੰ ਸੌਂਪੀ ਹੈ।
12
ਮੈਂ ਸਾਡੇ ਪ੍ਰਭੂ ਮਸੀਹ ਯਿਸ਼ੂ ਦਾ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਤਾਕਤ ਦਿੱਤੀ, ਉਸਨੇ ਮੈਨੂੰ ਭਰੋਸੇਯੋਗ ਸਮਝਿਆ ਅਤੇ ਮੈਨੂੰ ਆਪਣੀ ਸੇਵਾ ਵਿੱਚ ਨਿਯੁਕਤ ਕੀਤਾ।
13
ਭਾਵੇਂ ਇੱਕ ਸਮਾਂ ਸੀ ਜਦੋਂ ਮੈਂ ਮਸੀਹ ਦੀ ਨਿੰਦਾ ਕਰਨ ਵਾਲਾ ਅਤੇ ਉਸਦੇ ਲੋਕਾਂ ਨੂੰ ਸਤਾਉਣ ਵਾਲਾ ਅਤੇ ਹਿੰਸਕ ਆਦਮੀ ਸੀ, ਪਰ ਮੇਰੇ ਉੱਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਅਗਿਆਨਤਾ ਅਤੇ ਅਵਿਸ਼ਵਾਸ ਵਿੱਚ ਕੰਮ ਕੀਤਾ ਸੀ।
14
ਮਸੀਹ ਯਿਸ਼ੂ ਵਿੱਚ ਸਾਡੇ ਪ੍ਰਭੂ ਦੀ ਵੱਡੀ ਕਿਰਪਾ, ਵਿਸ਼ਵਾਸ ਅਤੇ ਪਿਆਰ ਮੇਰੇ ਉੱਤੇ ਹੋਇਆ।
15
ਇਹ ਗੱਲ ਸੱਚ ਹੈ, ਜੋ ਪੂਰੀ ਤਰ੍ਹਾ ਮੰਨਣ ਯੋਗ ਹੈ ਕਿ ਮਸੀਹ ਯਿਸ਼ੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਸੀ ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਵੱਡਾ ਪਾਪੀ ਮੈਂ ਹਾਂ।
16
ਪਰ ਇਸ ਲਈ ਮੇਰੇ ਉੱਤੇ ਪਰਮੇਸ਼ਵਰ ਦੀ ਦਯਾ ਹੋਈ ਤਾਂ ਜੋ ਮੇਰੇ ਵਿੱਚ ਜੋ ਕਿ ਸਭ ਤੋਂ ਵੱਡਾ ਪਾਪੀ ਹੈ, ਮਸੀਹ ਯਿਸ਼ੂ ਉਹਨਾਂ ਦੇ ਲਈ ਇੱਕ ਬੇਮਿਸਾਲ ਧੀਰਜ ਪ੍ਰਗਟ ਕਰ ਸਕਣ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਹ ਅਨੰਤ ਜੀਵਨ ਪ੍ਰਾਪਤ ਕਰਨਗੇ।
17
ਹੁਣ ਸਦੀਵੀ ਰਾਜਾ, ਅਵਿਨਾਸ਼, ਅਦਿੱਖ, ਇੱਕੋ ਪਰਮੇਸ਼ਵਰ ਦਾ ਸਦਾ ਅਤੇ ਸਦਾ ਲਈ ਆਦਰ ਅਤੇ ਮਹਿਮਾ ਹੋਵੇ। ਆਮੀਨ।
18
ਮੇਰੇ ਪੁੱਤਰ ਤਿਮੋਥਿਉਸ, ਮੈ ਉਹਨਾਂ ਭਵਿੱਖਬਾਣੀਆ ਦੇ ਅਨੁਸਾਰ ਜਿਹੜੀਆਂ ਪਹਿਲਾਂ ਤੋਂ ਹੀ ਤੇਰੇ ਬਾਰੇ ਕੀਤੀਆਂ ਗਈਆ ਸਨ ਹੁਕਮ ਦਿੰਦਾ ਹਾਂ, ਤਾਂ ਜੋ ਉਹਨਾਂ ਨੂੰ ਯਾਦ ਕਰਕੇ ਤੂੰ ਚੰਗੀ ਤਰ੍ਹਾਂ ਝੂਠੀ ਸਿੱਖਿਆ ਦੇ ਵਿਰੋਧ ਇੱਕ ਲੜਾਈ ਨੂੰ ਲੜ ਸਕੇ,
19
ਵਿਸ਼ਵਾਸ ਅਤੇ ਚੰਗੇ ਜ਼ਮੀਰ ਨੂੰ ਫੜੀ ਰੱਖੀਂ, ਜਿਸ ਨੂੰ ਕਈਆਂ ਨੇ ਛੱਡ ਕੇ ਆਪਣੇ ਵਿਸ਼ਵਾਸ ਦਾ ਜਹਾਜ਼ ਡੋਬ ਦਿੱਤਾ ਹੈ।
20
ਉਹਨਾਂ ਵਿਚੋਂ ਹਿਮੇਨੇਆਸ ਅਤੇ ਅਲੇਕਜ਼ੈਂਡਰ ਹਨ, ਜਿਹਨਾਂ ਨੂੰ ਮੈਂ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ਵਰ ਦੀ ਨਿੰਦਾ ਦੀ ਸਿੱਖਿਆ ਨਾ ਦੇਣ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6