bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Timothy 4
1 Timothy 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਪਵਿੱਤਰ ਆਤਮਾ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਆਉਣ ਵਾਲਿਆਂ ਸਮਿਆਂ ਵਿੱਚ ਕੁਝ ਲੋਕ ਵਿਸ਼ਵਾਸ ਤੋਂ ਮੁੜ ਜਾਣਗੇ ਅਤੇ ਧੋਖਾ ਦੇਣ ਵਾਲੀਆਂ ਆਤਮਾਵਾਂ ਅਤੇ ਭੂਤਾਂ ਦੁਆਰਾ ਦਿੱਤੀ ਗਈ ਸਿੱਖਿਆ ਵੱਲ ਚਿੱਤ ਲਾਉਂਣਗੇ।
2
ਅਜਿਹੀਆਂ ਸਿੱਖਿਆਵਾਂ ਝੂਠੇ ਪਖੰਡੀਆਂ ਦੇ ਦੁਆਰਾ ਆਉਂਦੀਆਂ ਹਨ ਜਿਨ੍ਹਾਂ ਦੇ ਜ਼ਮੀਰ ਨੂੰ ਗਰਮ ਲੋਹੇ ਨਾਲ ਦਾਗਿਆ ਗਿਆ ਹੋਵੇ।
3
ਉਹ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਕੁਝ ਖਾਣ-ਪੀਣ ਦੀ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਆਖਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵਿਸ਼ਵਾਸੀਆਂ ਅਤੇ ਸੱਚ ਨੂੰ ਜਾਨਣ ਵਾਲਿਆਂ ਦੀ ਭਲਾਈ ਲਈ ਬਣਾਇਆ ਹੈ ਤਾਂ ਜੋ ਉਹ ਧੰਨਵਾਦ ਦੇ ਨਾਲ ਖਾ ਸਕਣ।
4
ਕਿਉਂਕਿ ਜਿਹੜੀ ਚੀਜ਼ ਪਰਮੇਸ਼ਵਰ ਦੁਆਰਾ ਬਣਾਈ ਗਈ ਹੈ ਉਹ ਚੰਗੀ ਹੈ ਅਤੇ ਕੁਝ ਵੀ ਰੱਦ ਨਹੀਂ ਕੀਤਾ ਜਾ ਸਕਦਾ ਜੇ ਉਹ ਧੰਨਵਾਦ ਨਾਲ ਪ੍ਰਾਪਤ ਕੀਤਾ ਜਾਏ।
5
ਕਿਉਂਕਿ ਇਹ ਪਰਮੇਸ਼ਵਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਕੀਤਾ ਜਾਂਦਾ ਹੈ।
6
ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜਾ ਵਿਸ਼ਵਾਸ ਦੀਆਂ ਸੱਚਾਈਆਂ ਅਤੇ ਚੰਗੀ ਸਿੱਖਿਆ ਦੇ ਨਾਲ ਪੋਸ਼ਿਤ ਹੈ, ਜਿਸਦਾ ਤੂੰ ਪਾਲਣ ਵੀ ਕਰਦਾ ਆਇਆ ਹੈ।
7
ਮਨਘੜਤ ਕਥਾਵਾਂ ਅਤੇ ਪੁਰਾਣੀਆਂ ਬੁਢੀਆਂ ਦੀਆਂ ਕਹਾਣੀਆਂ ਨਾਲ ਕੁਝ ਵਾਸਤਾ ਨਾ ਰੱਖਣਾ; ਇਸ ਦੀ ਬਜਾਏ, ਆਪਣੇ ਆਪ ਨੂੰ ਪਰਮੇਸ਼ਵਰ ਦੀ ਭਗਤੀ ਲਈ ਤਿਆਰ ਕਰ।
8
ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲਾ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।
9
ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ।
10
ਇਸ ਲਈ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ, ਕਿਉਂਕਿ ਅਸੀਂ ਜੀਵਤ ਪਰਮੇਸ਼ਵਰ ਉੱਤੇ ਆਪਣੀ ਉਮੀਦ ਰੱਖੀ ਹੈ, ਜੋ ਸਾਰੇ ਲੋਕਾਂ ਦਾ ਮੁਕਤੀਦਾਤਾ ਹੈ ਖ਼ਾਸ ਕਰਕੇ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ।
11
ਇਨ੍ਹਾਂ ਗੱਲਾਂ ਦਾ ਹੁਕਮ ਕਰ ਅਤੇ ਸਿਖਾ।
12
ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਵਿਸ਼ਵਾਸੀਆਂ ਲਈ ਬੋਲਣ ਵਿੱਚ, ਵਿਹਾਰ ਵਿੱਚ, ਪਿਆਰ ਵਿੱਚ, ਵਿਸ਼ਵਾਸ ਵਿੱਚ ਅਤੇ ਪਵਿੱਤਰਤਾਈ ਵਿੱਚ ਇੱਕ ਉਦਾਹਰਣ ਬਣ।
13
ਜਦੋਂ ਤੱਕ ਮੈਂ ਨਾ ਆਵਾਂ, ਉਦੋਂ ਤੱਕ ਆਪਣੇ ਆਪ ਨੂੰ ਲੋਕਾਂ ਵਿੱਚ ਬਚਨ ਪੜ੍ਹਨ, ਪ੍ਰਚਾਰ ਕਰਨ ਅਤੇ ਸਿਖਾਉਣ ਵਿੱਚ ਲੱਗਾ ਰਹੀ।
14
ਆਪਣੇ ਪਵਿੱਤਰ ਵਰਦਾਨ ਦੀ ਬੇਪਰਵਾਹੀ ਨਾ ਕਰ, ਜੋ ਕਿ ਤੈਨੂੰ ਬਜ਼ੁਰਗਾਂ ਦੀ ਭਵਿੱਖਬਾਣੀ ਦੁਆਰਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਤੇਰੇ ਉੱਪਰ ਆਪਣੇ ਹੱਥ ਰੱਖੇ ਸਨ।
15
ਇਨ੍ਹਾਂ ਗੱਲਾਂ ਤੇ ਵਿਸ਼ੇਸ਼ ਧਿਆਨ ਦੇ ਅਤੇ ਇਸੇ ਵਿੱਚ ਆਪਣੇ ਆਪ ਨੂੰ ਲਾਈ ਰੱਖ ਤਾਂ ਜੋ ਹਰ ਕੋਈ ਤੇਰੀ ਤਰੱਕੀ ਵੇਖ ਸਕੇ।
16
ਆਪਣੇ ਜੀਵਨ ਅਤੇ ਸਿੱਖਿਆ ਦੀ ਰਾਖੀ ਕਰ। ਕਿਉਂਕਿ ਜੇ ਤੂੰ ਅਜਿਹਾ ਕਰੇ ਤਾਂ ਤੂੰ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕਦਾ ਹੈ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6