bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Timothy 3
1 Timothy 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਇਹ ਇੱਕ ਭਰੋਸੇਯੋਗ ਗੱਲ ਹੈ: ਜਿਹੜਾ ਵੀ ਵਿਅਕਤੀ ਨਿਗਾਹਬਾਨ ਬਣਨ ਦੀ ਇੱਛਾ ਰੱਖਦਾ ਹੈ ਉਹ ਇੱਕ ਨੇਕ ਕੰਮ ਦੀ ਇੱਛਾ ਰੱਖਦਾ ਹੈ।
2
ਹੁਣ ਨਿਗਾਹਬਾਨ ਬਦਨਾਮੀ ਤੋਂ ਉੱਚਾ ਹੋਣਾ ਚਾਹੀਦਾ ਹੈ, ਆਪਣੀ ਪਤਨੀ ਪ੍ਰਤੀ ਵਫ਼ਾਦਾਰ, ਸੁਸ਼ੀਲ, ਸਵੈ-ਕਾਬੂ, ਸਤਿਕਾਰਯੋਗ, ਪਰਾਹੁਣਚਾਰ, ਸਿਖਾਉਣ ਦੇ ਯੋਗ,
3
ਨਾ ਸ਼ਰਾਬੀ, ਨਾ ਹਿੰਸਕ, ਸਗੋਂ ਕੋਮਲ ਸੁਭਾਉ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਪ੍ਰੇਮੀ।
4
ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸਦੇ ਬੱਚੇ ਉਸਦੀ ਪਾਲਣਾ ਕਰਦੇ ਹਨ, ਅਤੇ ਇਹ ਵੇਖਣਾ ਚਾਹੀਦਾ ਹੈ ਕਿ ਉਸਦੇ ਬੱਚੇ ਉਸਦੀ ਪਾਲਣਾ ਕਰਦੇ ਹਨ ਅਤੇ ਉਸਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ।
5
ਜੇ ਕੋਈ ਵਿਅਕਤੀ ਆਪਣੇ ਪਰਿਵਾਰ ਦਾ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ?
6
ਉਹ ਨਵਾਂ ਚੇਲਾ ਨਾ ਹੋਵੇ ਤਾਂ ਜੋ ਉਹ ਘਮੰਡ ਵਿੱਚ ਆ ਕੇ ਦੁਸ਼ਟ ਦੀ ਤਰ੍ਹਾਂ ਸਜ਼ਾ ਦਾ ਭਾਗੀ ਨਾ ਹੋ ਜਾਵੇ।
7
ਉਸ ਦਾ ਬਾਹਰਲੇ ਲੋਕਾਂ ਵਿੱਚ ਵੀ ਚੰਗਾ ਮਾਣ ਹੋਣਾ ਜ਼ਰੂਰੀ ਹੈ, ਤਾਂ ਜੋ ਉਹ ਬਦਨਾਮੀ ਅਤੇ ਦੁਸ਼ਟ ਦੇ ਜਾਲ ਵਿੱਚ ਨਾ ਪਵੇ।
8
ਇਸੇ ਤਰ੍ਹਾਂ, ਸੇਵਕਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਨੇਕ ਦਿਲ ਹੋਣ, ਨਾ ਕੀ ਬਹੁਤ ਦਾਖਰਸ ਪੀਣ ਵਾਲੇ ਅਤੇ ਨਾ ਹੀ ਬੇਈਮਾਨੀ ਦੀ ਕਮਾਈ ਦੇ ਲਾਲਚੀ ਹੋਣ।
9
ਉਹ ਵਿਸ਼ਵਾਸ ਦੀਆਂ ਡੂੰਘੀਆਂ ਸੱਚਾਈਆਂ ਨੂੰ ਇੱਕ ਸਪੱਸ਼ਟ ਜ਼ਮੀਰ ਨਾਲ ਫੜ ਕੇ ਰੱਖਣ।
10
ਉਹਨਾਂ ਸੇਵਕਾਂ ਨੂੰ ਪਹਿਲਾਂ ਪਰਖਿਆ ਜਾਣਾ ਚਾਹੀਦਾ ਹੈ ਅਤੇ ਫਿਰ ਜੇ ਉਹ ਨਿਰਦੋਸ਼ ਨਿੱਕਲਣ ਤਾਂ ਸੇਵਕਾਈ ਕਰਨ।
11
ਇਸੇ ਤਰ੍ਹਾਂ, ਔਰਤਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਗ਼ਲਤ ਗੱਲਾਂ ਕਰਨ ਵਾਲੇ ਨਹੀਂ ਬਲਕਿ ਸੁਸ਼ੀਲ ਅਤੇ ਹਰ ਚੀਜ਼ ਵਿੱਚ ਵਿਸ਼ਵਾਸਯੋਗ ਹੋਣ।
12
ਸੇਵਕ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ ਅਤੇ ਉਸਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਚਾਹੀਦਾ ਹੈ।
13
ਜਿਨ੍ਹਾਂ ਨੇ ਚੰਗੀ ਸੇਵਾ ਕੀਤੀ ਹੈ ਉਹਨਾਂ ਨੇ ਮਸੀਹ ਯਿਸ਼ੂ ਵਿੱਚ ਆਪਣੇ ਵਿਸ਼ਵਾਸ ਦੀ ਸ਼ਾਨਦਾਰ ਸਥਾਪਨਾ ਅਤੇ ਮਹਾਨ ਭਰੋਸਾ ਪ੍ਰਾਪਤ ਕੀਤਾ ਹੈ।
14
ਹਾਲਾਂਕਿ ਮੈਨੂੰ ਤੁਹਾਡੇ ਕੋਲ ਜਲਦੀ ਆਉਣ ਦੀ ਉਮੀਦ ਹੈ ਤਦ ਵੀ ਮੈਂ ਤੁਹਾਨੂੰ ਇਹ ਨਿਰਦੇਸ਼ ਲਿਖ ਰਿਹਾ ਹਾਂ ਤਾਂ ਜੋ,
15
ਜੇ ਮੈਨੂੰ ਕੁਝ ਦੇਰ ਹੋ ਜਾਵੇ, ਤਾਂ ਤੁਸੀਂ ਸਮਝ ਜਾਣਾ ਕਿ ਲੋਕੀ ਆਪਣੇ ਆਪ ਨੂੰ ਪਰਮੇਸ਼ਵਰ ਦੇ ਘਰ ਵਿੱਚ ਜਿਹੜਾ ਜੀਵਤ ਪਰਮੇਸ਼ਵਰ ਦੀ ਕਲੀਸਿਆ ਹੈ, ਸੱਚ ਦਾ ਥੰਮ੍ਹ ਅਤੇ ਨੀਂਹ ਹੈ ਕਿਸ ਪ੍ਰਕਾਰ ਵਰਤਣ।
16
ਸਾਰੇ ਪ੍ਰਸ਼ਨਾਂ ਤੋਂ ਇਲਾਵਾ, ਇਹ ਭੇਤ ਜਿਸ ਤੋਂ ਸੱਚੀ ਭਗਤੀ ਉੱਭਰਦੀ ਹੈ ਮਹਾਨ ਹੈ: ਉਹ ਸਰੀਰ ਵਿੱਚ ਪ੍ਰਗਟ ਹੋਏ ਪਵਿੱਤਰ ਆਤਮਾ ਦੁਆਰਾ ਸਿੱਧ ਕੀਤੇ ਗਏ, ਸਵਰਗਦੂਤਾਂ ਦੁਆਰਾ ਵੇਖੇ ਗਏ, ਰਾਸ਼ਟਰਾਂ ਵਿੱਚ ਉਹਨਾਂ ਬਾਰੇ ਪ੍ਰਚਾਰ ਕੀਤਾ ਗਿਆ, ਦੁਨੀਆਂ ਵਿੱਚ ਉਹਨਾਂ ਉੱਤੇ ਵਿਸ਼ਵਾਸ ਕੀਤਾ ਗਿਆ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6