bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Timothy 5
1 Timothy 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਕਿਸੇ ਬਜ਼ੁਰਗ ਆਦਮੀ ਨੂੰ ਸਖਤੀ ਨਾਲ ਨਾ ਝਿੜਕੀਂ, ਸਗੋਂ ਉਸਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗ,
2
ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਮੁਟਿਆਰਾਂ ਨੂੰ ਭੈਣਾਂ ਵਾਂਗ, ਪੂਰੀ ਪਵਿੱਤਰਤਾਈ ਨਾਲ ਸਮਝਾਵੀਂ।
3
ਉਹਨਾਂ ਵਿਧਵਾਵਾਂ ਦਾ ਆਦਰ ਕਰਨਾ ਜੋ ਸੱਚ-ਮੁੱਚ ਲੋੜਵੰਦ ਹੋਣ।
4
ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਪੋਤਰੇ ਹੋਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਪ੍ਰਤੀ ਆਪਣਾ ਧਾਰਮਿਕ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਦਾ ਹੱਕ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ।
5
ਉਹ ਵਿਧਵਾ ਜਿਹੜੀ ਸੱਚ-ਮੁੱਚ ਲੋੜਵੰਦ ਹੈ ਅਤੇ ਇਕੱਲੇ ਰਹਿ ਗਈ ਹੈ, ਉਹ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀ ਹੈ ਅਤੇ ਦਿਨ-ਰਾਤ ਪ੍ਰਾਰਥਨਾ ਕਰਦੀ ਰਹਿੰਦੀ ਹੈ ਅਤੇ ਪਰਮੇਸ਼ਵਰ ਕੋਲੋਂ ਮਦਦ ਮੰਗਦੀ ਹੈ।
6
ਪਰ ਉਹ ਵਿਧਵਾ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਜਿਉਂਦੀ ਹੀ ਮਰੀ ਹੋਈ ਹੈ।
7
ਲੋਕਾਂ ਨੂੰ ਇਹ ਨਿਰਦੇਸ਼ ਦਿਓ ਤਾਂ ਜੋ ਉਹ ਨਿਰਦੋਸ਼ ਰਹਿਣ।
8
ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।
9
ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ,
10
ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦੀ ਪਾਲਣ-ਪੋਸਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।
11
ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦਿਆਂ ਹਨ।
12
ਇਸ ਤਰ੍ਹਾਂ ਉਹ ਆਪਣੇ ਆਪ ਤੇ ਦੋਸ਼ ਲੈ ਆਉਂਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਵਾਅਦਾ ਤੋੜਿਆ ਹੈ।
13
ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸਣਾਂ ਦੀ ਆਦਤ ਪਾ ਲੈਂਦਿਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਈਆਂ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।
14
ਇਸ ਲਈ ਘੱਟ ਉਮਰ ਦੀਆਂ ਵਿਧਵਾਵਾਂ ਨੂੰ ਵਿਆਹ ਕਰਾਉਣ, ਬੱਚੇ ਪੈਦਾ ਕਰਨ, ਆਪਣੇ ਘਰਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੰਦਾ ਹਾਂ ਅਤੇ ਤਦ ਸਾਡੇ ਦੁਸ਼ਮਣਾਂ ਨੂੰ ਬਦਨਾਮੀ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।
15
ਕੁਝ ਵਿਧਵਾਵਾਂ ਹੁਣ ਵੀ ਸ਼ੈਤਾਨ ਦੇ ਮਗਰ ਲੱਗ ਪਈਆਂ ਹਨ।
16
ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ ਵਿਧਵਾਵਾਂ ਹੋਣ, ਤਾਂ ਉਹ ਹੀ ਉਹਨਾਂ ਦੀ ਸਹਾਇਤਾ ਕਰਨਾ ਜਾਰੀ ਰੱਖੇ ਅਤੇ ਉਹਨਾਂ ਨੂੰ ਕਲੀਸਿਆ ਤੇ ਬੋਝ ਨਾ ਪਾਉਣ ਦੇਵੇ ਤਾਂ ਜੋ ਕਲੀਸਿਆ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇ ਜੋ ਸੱਚ-ਮੁੱਚ ਲੋੜਵੰਦ ਹਨ।
17
ਬਜ਼ੁਰਗ ਜੋ ਕਲੀਸਿਆ ਦੇ ਕੰਮਾਂ ਦਾ ਭਾਰ ਚੰਗੀ ਤਰ੍ਹਾਂ ਚੱਕਦੇ ਹਨ ਉਹ ਦੁਗਣੇ ਸਤਿਕਾਰ ਦੇ ਯੋਗ ਹਨ, ਖ਼ਾਸ ਕਰ ਉਹ ਜਿਨ੍ਹਾਂ ਦਾ ਕੰਮ ਪ੍ਰਚਾਰ ਕਰਨਾ ਅਤੇ ਉਪਦੇਸ਼ ਦੇਣਾ ਹੈ।
18
ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ,” ਅਤੇ “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”
19
ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।
20
ਪਰ ਜਿਹੜੇ ਬਜ਼ੁਰਗ ਪਾਪ ਕਰ ਰਹੇ ਹਨ ਉਹਨਾਂ ਨੂੰ ਸਾਰਿਆਂ ਅੱਗੇ ਝਿੜਕਣਾ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਚੇਤਾਵਨੀ ਲੈ ਸਕਣ।
21
ਮੈਂ ਤੈਨੂੰ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਅਤੇ ਚੁਣੇ ਹੋਏ ਦੂਤਾਂ ਦੀ ਨਿਗਾਹ ਵਿੱਚ ਇਹ ਹੁਕਮ ਦਿੰਦਾ ਹਾਂ ਕਿ ਤੂੰ ਬਿਨ੍ਹਾ ਕਿਸੇ ਪੱਖਪਾਤ ਦੇ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਅਤੇ ਬਿਨ੍ਹਾ ਕਿਸੇ ਪੱਖ ਦੇ ਕੰਮ ਕਰਨ ਦੀ ਕੋਸ਼ਿਸ਼ ਕਰ।
22
ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾ ਦੇ ਪਾਪਾਂ ਦਾ ਭਾਗੀਦਾਰ ਨਾ ਬਣਨਾ। ਆਪਣੇ ਆਪ ਨੂੰ ਸ਼ੁੱਧ ਰੱਖੋ।
23
ਸਿਰਫ ਪਾਣੀ ਪੀਣਾ ਬੰਦ ਕਰ, ਅਤੇ ਥੋੜ੍ਹੀ ਜਿਹੀ ਦਾਖਰਸ ਤੇਰੇ ਪੇਟ ਲਈ ਹਾਜ਼ਮੇ ਵਾਸਤੇ ਅਤੇ ਤੇਰੀਆਂ ਲਗਾਤਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਵਰਤ ਲਿਆ ਕਰ।
24
ਕੁਝ ਮਨੁੱਖਾਂ ਦੇ ਪਾਪ ਪ੍ਰਗਟ ਹਨ, ਉਹਨਾਂ ਤੋਂ ਪਹਿਲਾਂ ਹੀ ਨਿਆਂ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਹਨ ਪਰ ਦੂਜਿਆਂ ਦੇ ਪਾਪ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਹਨ।
25
ਇਸੇ ਤਰ੍ਹਾਂ, ਚੰਗੇ ਕੰਮ ਵੀ ਪ੍ਰਗਟ ਹਨ ਅਤੇ ਜੋ ਨਹੀਂ ਹਨ ਉਹ ਵੀ ਸਦਾ ਲਈ ਲੁਕਾਏ ਨਹੀਂ ਜਾ ਸਕਦੇ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6