bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Timothy 2
1 Timothy 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਸੋ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਅੱਗੇ ਸਭ ਲੋਕਾਂ ਲਈ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਕੀਤੇ ਜਾਣ।
2
ਰਾਜਿਆਂ ਅਤੇ ਉਹਨਾਂ ਸਾਰੇ ਅਧਿਕਾਰੀਆਂ ਲਈ, ਤਾਂ ਜੋ ਅਸੀਂ ਪੂਰੀ ਭਗਤੀ ਅਤੇ ਪਵਿੱਤਰਤਾ ਵਿੱਚ ਸ਼ਾਂਤੀ ਅਤੇ ਚੈਨ ਨਾਲ ਜੀਵਨ ਜੀ ਸਕੀਏ।
3
ਇਸ ਤਰ੍ਹਾ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ,
4
ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪੁੱਜ ਸੱਕਣ।
5
ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ,
6
ਜਿਸਨੇ ਆਪਣੇ ਆਪ ਨੂੰ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ। ਹੁਣ ਉਸਦੀ ਗਵਾਹੀ ਆਪਣੇ ਸਹੀ ਸਮੇਂ ਤੇ ਵੇਖੀ ਗਈ ਹੈ।
7
ਇਸ ਮਕਸਦ ਲਈ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਜੋ ਗ਼ੈਰ-ਯਹੂਦੀਆਂ ਦਾ ਇੱਕ ਸੱਚਾ ਅਤੇ ਵਫ਼ਾਦਾਰ ਉਪਦੇਸ਼ਕ ਨਿਯੁਕਤ ਕੀਤਾ ਗਿਆ ਅਤੇ ਇਹ ਮੈਂ ਸੱਚ ਬੋਲ ਰਿਹਾ ਹਾਂ ਝੂਠ ਨਹੀਂ।
8
ਇਸ ਲਈ ਮੈਂ ਚਾਹੁੰਦਾ ਹਾਂ ਕਿ ਆਦਮੀ ਅਰਾਧਨਾ ਦੀ ਹਰ ਜਗ੍ਹਾ ਬਿਨ੍ਹਾਂ ਗੁੱਸੇ ਜਾਂ ਵਿਵਾਦ ਦੇ ਆਪਣੇ ਪਵਿੱਤਰ ਹੱਥਾਂ ਨੂੰ ਉਠਾਵੇ ਤੇ ਪ੍ਰਾਰਥਨਾ ਕਰੇ।
9
ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕੀ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ,
10
ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।
11
ਇੱਕ ਔਰਤ ਨੂੰ ਚੁੱਪ ਰਹਿ ਕੇ ਅਤੇ ਪੂਰੀ ਅਧੀਨਗੀ ਵਿੱਚ ਸਿੱਖਣਾ ਚਾਹੀਦਾ ਹੈ।
12
ਮੈਂ ਔਰਤ ਨੂੰ ਸਿੱਖਿਆ ਦੇਣ ਜਾਂ ਆਦਮੀ ਉੱਤੇ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਉਹ ਅਰਾਧਨਾ ਵਿੱਚ ਚੁੱਪ ਰਹੇ।
13
ਕਿਉਂਕਿ ਪਹਿਲਾਂ ਆਦਮ ਨੂੰ ਬਣਾਇਆ ਗਿਆ, ਫਿਰ ਹੱਵਾਹ ਨੂੰ।
14
ਅਤੇ ਆਦਮ ਨੇ ਧੋਖਾ ਨਹੀਂ ਖਾਧਾ ਬਲਕਿ ਔਰਤ ਸ਼ੈਤਾਨ ਦੁਆਰਾ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।
15
ਤਾਂ ਵੀ ਔਰਤ ਬੱਚੇ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ ਜੇ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾਈ ਵਿੱਚ ਬਣੀ ਰਹੇ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6