bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Peter 2
1 Peter 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
1
ਇਸ ਲਈ ਸਾਰੀ ਬੁਰਾਈ, ਸਾਰਾ ਛਲ, ਪਖੰਡ, ਈਰਖਾ ਅਤੇ ਹਰ ਪ੍ਰਕਾਰ ਦੀ ਨਿੰਦਾ ਨੂੰ ਤਿਆਗ ਕੇ
2
ਨਵਜਨਮੇ ਬੱਚਿਆਂ ਵਾਂਗ ਸ਼ੁੱਧ ਆਤਮਕ ਦੁੱਧ ਦੀ ਲਾਲਸਾ ਕਰੋ ਤਾਂਕਿ ਇਸ ਦੇ ਦੁਆਰਾ ਤੁਸੀਂ ਮੁਕਤੀ ਵਿੱਚ ਵਧਦੇ ਜਾਓ,
3
ਕਿਉਂਕਿ ਤੁਸੀਂ ਚੱਖ ਕੇ ਵੇਖ ਲਿਆ ਹੈ ਕਿ ਪ੍ਰਭੂ ਭਲਾ ਹੈ।
4
ਤੁਸੀਂ ਉਸ ਜੀਉਂਦੇ ਪੱਥਰ ਕੋਲ ਆਏ ਹੋ ਜੋ ਮਨੁੱਖਾਂ ਵੱਲੋਂ ਰੱਦਿਆ ਗਿਆ, ਪਰ ਪਰਮੇਸ਼ਰ ਲਈ ਉਸ ਦਾ ਚੁਣਿਆ ਹੋਇਆ ਬਹੁਮੁੱਲਾ ਪੱਥਰ ਹੈ।
5
ਸੋ ਤੁਸੀਂ ਵੀ ਜੀਉਂਦੇ ਪੱਥਰਾਂ ਵਾਂਗ ਇੱਕ ਆਤਮਕ ਘਰ ਬਣਦੇ ਜਾ ਰਹੇ ਹੋ ਤਾਂਕਿ ਯਾਜਕਾਂ ਦੀ ਪਵਿੱਤਰ ਮੰਡਲੀ ਬਣ ਕੇ ਅਜਿਹੇ ਆਤਮਕ ਬਲੀਦਾਨ ਚੜ੍ਹਾਓ ਜੋ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਗ੍ਰਹਿਣਯੋਗ ਹੋਣ।
6
ਕਿਉਂਕਿ ਲਿਖਤ ਵਿੱਚ ਲਿਖਿਆ ਹੋਇਆ ਹੈ: ਵੇਖੋ, ਮੈਂ ਸੀਯੋਨ ਵਿੱਚ ਇੱਕ ਚੁਣਿਆ ਹੋਇਆ ਪੱਥਰ ਅਰਥਾਤ ਕੋਨੇ ਦਾ ਬਹੁਮੁੱਲਾ ਪੱਥਰ ਰੱਖਦਾ ਹਾਂ; ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।
7
ਸੋ ਉਹ ਤੁਹਾਡੇ ਲਈ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹੋ, ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲਈ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ,
8
ਅਤੇ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਬਣ ਗਿਆ। ਉਹ ਠੋਕਰ ਖਾਂਦੇ ਹਨ ਕਿਉਂਕਿ ਉਹ ਵਚਨ ਦੀ ਅਣਆਗਿਆਕਾਰੀ ਕਰਦੇ ਹਨ ਅਤੇ ਇਸੇ ਲਈ ਉਹ ਠਹਿਰਾਏ ਵੀ ਗਏ ਸਨ।
9
ਪਰ ਤੁਸੀਂ ਇੱਕ ਚੁਣਿਆ ਹੋਇਆ ਵੰਸ਼, ਯਾਜਕਾਂ ਦਾ ਸ਼ਾਹੀ ਸਮਾਜ, ਪਵਿੱਤਰ ਕੌਮ ਅਤੇ ਪਰਮੇਸ਼ਰ ਦੀ ਖਾਸ ਪਰਜਾ ਹੋ ਤਾਂਕਿ ਤੁਸੀਂ ਉਸ ਦੇ ਗੁਣਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਚਰਜ ਚਾਨਣ ਵਿੱਚ ਬੁਲਾਇਆ ਹੈ।
10
ਇੱਕ ਸਮੇਂ ਤੁਸੀਂ ਪਰਜਾ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਰ ਦੀ ਪਰਜਾ ਹੋ; ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਹੋਈ ਸੀ, ਪਰ ਹੁਣ ਦਇਆ ਹੋਈ ਹੈ।
11
ਹੇ ਪਿਆਰਿਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫ਼ਰ ਸਮਝਦੇ ਹੋਏ ਉਨ੍ਹਾਂ ਸਰੀਰਕ ਕਾਮਨਾਵਾਂ ਤੋਂ ਦੂਰ ਰਹੋ ਜਿਹੜੀਆਂ ਆਤਮਾ ਨਾਲ ਯੁੱਧ ਕਰਦੀਆਂ ਹਨ।
12
ਪਰਾਈਆਂ ਕੌਮਾਂ ਵਿਚਕਾਰ ਤੁਹਾਡਾ ਚਾਲ-ਚਲਣ ਚੰਗਾ ਹੋਵੇ ਤਾਂਕਿ ਜਿਹੜੇ ਤੁਹਾਨੂੰ ਬੁਰੇ ਕਹਿ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਆਮਦ ਦੇ ਦਿਨ ਪਰਮੇਸ਼ਰ ਦੀ ਮਹਿਮਾ ਕਰਨ।
13
ਪ੍ਰਭੂ ਦੇ ਕਾਰਨ ਹਰੇਕ ਮਨੁੱਖੀ ਅਧਿਕਾਰ ਦੇ ਅਧੀਨ ਰਹੋ, ਭਾਵੇਂ ਰਾਜੇ ਦੇ ਕਿਉਂਕਿ ਉਹ ਸਭ ਤੋਂ ਉੱਚੇ ਅਧਿਕਾਰ ਵਾਲਾ ਹੈ
14
ਅਤੇ ਭਾਵੇਂ ਰਾਜਪਾਲਾਂ ਦੇ ਕਿਉਂਕਿ ਉਹ ਬੁਰਾਈ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਭਲਾਈ ਕਰਨ ਵਾਲਿਆਂ ਦੀ ਸ਼ਲਾਘਾ ਕਰਨ ਲਈ ਉਸੇ ਦੇ ਦੁਆਰਾ ਭੇਜੇ ਹੋਏ ਹਨ।
15
ਕਿਉਂਕਿ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲੇ ਕੰਮਾਂ ਦੁਆਰਾ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰੋ।
16
ਤੁਸੀਂ ਅਜ਼ਾਦ ਹੁੰਦੇ ਹੋਏ ਆਪਣੀ ਅਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਪਰਮੇਸ਼ਰ ਦੇ ਦਾਸਾਂ ਵਾਲਾ ਜੀਵਨ ਗੁਜ਼ਾਰੋ।
17
ਸਭ ਦਾ ਆਦਰ ਕਰੋ; ਭਾਈਆਂ ਨਾਲ ਪ੍ਰੇਮ ਰੱਖੋ; ਪਰਮੇਸ਼ਰ ਤੋਂ ਡਰੋ; ਰਾਜੇ ਦਾ ਆਦਰ ਕਰੋ।
18
ਦਾਸੋ, ਪੂਰੇ ਡਰ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ; ਕੇਵਲ ਉਨ੍ਹਾਂ ਦੇ ਹੀ ਨਹੀਂ ਜਿਹੜੇ ਭਲੇ ਅਤੇ ਕੋਮਲ ਹਨ, ਬਲਕਿ ਉਨ੍ਹਾਂ ਦੇ ਵੀ ਜਿਹੜੇ ਕਠੋਰ ਹਨ।
19
ਕਿਉਂਕਿ ਜੇ ਕੋਈ ਪਰਮੇਸ਼ਰ ਦੇ ਪ੍ਰਤੀ ਸਚੇਤ ਰਹਿ ਕੇ ਦੁੱਖ ਝੱਲਦਾ ਹੋਇਆ ਅਨਿਆਂ ਸਹਿੰਦਾ ਹੈ ਤਾਂ ਇਹ ਸੋਭਾ ਦੀ ਗੱਲ ਹੈ।
20
ਕਿਉਂਕਿ ਜੇ ਤੁਸੀਂ ਪਾਪ ਕਰ ਕੇ ਮਾਰ ਖਾਂਦੇ ਅਤੇ ਸਹਿ ਲੈਂਦੇ ਹੋ ਤਾਂ ਇਸ ਵਿੱਚ ਕੀ ਵਡਿਆਈ ਹੈ? ਪਰ ਜੇ ਤੁਸੀਂ ਭਲਾ ਕਰ ਕੇ ਦੁੱਖ ਝੱਲਦੇ ਅਤੇ ਸਹਿ ਲੈਂਦੇ ਹੋ ਤਾਂ ਇਹ ਪਰਮੇਸ਼ਰ ਦੇ ਸਨਮੁੱਖ ਸੋਭਾ ਦੀ ਗੱਲ ਹੈ।
21
ਤੁਸੀਂ ਇਸੇ ਦੇ ਲਈ ਬੁਲਾਏ ਗਏ, ਕਿਉਂਕਿ ਮਸੀਹ ਨੇ ਵੀ ਤੁਹਾਡੀ ਖਾਤਰ ਦੁੱਖ ਝੱਲਿਆ ਅਤੇ ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ ਤਾਂਕਿ ਤੁਸੀਂ ਉਸ ਦੀ ਪੈੜ ਉੱਤੇ ਚੱਲੋ।
22
ਉਸ ਨੇ ਕੋਈ ਪਾਪ ਨਹੀਂ ਕੀਤਾ ਅਤੇ ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ;
23
ਉਹ ਗਾਲਾਂ ਖਾ ਕੇ ਗਾਲ ਨਹੀਂ ਦਿੰਦਾ ਸੀ ਅਤੇ ਨਾ ਦੁੱਖ ਝੱਲ ਕੇ ਧਮਕੀ ਦਿੰਦਾ ਸੀ, ਸਗੋਂ ਆਪਣੇ ਆਪ ਨੂੰ ਉਸ ਦੇ ਹੱਥ ਸੌਂਪਦਾ ਸੀ ਜਿਹੜਾ ਸੱਚਾ ਨਿਆਂ ਕਰਦਾ ਹੈ
24
ਉਸ ਨੇ ਸਾਡੇ ਪਾਪਾਂ ਨੂੰ ਆਪਣੀ ਦੇਹ ਵਿੱਚ ਸਲੀਬ ਉੱਤੇ ਚੁੱਕ ਲਿਆ ਤਾਂਕਿ ਅਸੀਂ ਪਾਪਾਂ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜੀਵਨ ਬਿਤਾਈਏ; ਉਸੇ ਦੇ ਮਾਰ ਖਾਣ ਨਾਲ ਤੁਸੀਂ ਚੰਗੇ ਕੀਤੇ ਗਏ।
25
ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਚਰਵਾਹੇ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 3 →
All chapters:
1
2
3
4
5