bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Peter 5
1 Peter 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
1
ਇਸ ਲਈ ਮੈਂ ਇੱਕ ਸੰਗੀ ਆਗੂ, ਮਸੀਹ ਦੇ ਦੁੱਖਾਂ ਦੇ ਗਵਾਹ ਅਤੇ ਪਰਗਟ ਹੋਣ ਵਾਲੀ ਮਹਿਮਾ ਦੇ ਸਹਿਭਾਗੀ ਦੇ ਤੌਰ 'ਤੇ ਉਨ੍ਹਾਂ ਬਜ਼ੁਰਗਾਂ ਨੂੰ ਉਤਸ਼ਾਹਿਤ ਕਰਦਾ ਹਾਂ ਜੋ ਤੁਹਾਡੇ ਵਿਚਕਾਰ ਹਨ:
2
ਪਰਮੇਸ਼ਰ ਦੇ ਉਸ ਝੁੰਡ ਦੀ ਜੋ ਤੁਹਾਡੇ ਵਿਚਕਾਰ ਹੈ, ਰਖਵਾਲੀ ਕਰੋ ਪਰ ਇਹ ਮਜ਼ਬੂਰੀ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਅਨੁਸਾਰ ਸਵੈ-ਇੱਛਾ ਨਾਲ; ਨੀਚ ਕਮਾਈ ਲਈ ਨਹੀਂ, ਸਗੋਂ ਉਤਸ਼ਾਹ ਨਾਲ ਹੋਵੇ।
3
ਜਿਹੜੇ ਲੋਕ ਤੁਹਾਨੂੰ ਸੌਂਪੇ ਗਏ ਹਨ ਉਨ੍ਹਾਂ ਉੱਤੇ ਪ੍ਰਭੁਤਾ ਨਾ ਕਰੋ, ਸਗੋਂ ਝੁੰਡ ਲਈ ਨਮੂਨਾ ਬਣੋ।
4
ਜਦੋਂ ਮੁੱਖ ਚਰਵਾਹਾ ਪਰਗਟ ਹੋਵੇਗਾ ਤਾਂ ਤੁਸੀਂ ਮਹਿਮਾ ਦੇ ਉਸ ਤਾਜ ਨੂੰ ਪ੍ਰਾਪਤ ਕਰੋਗੇ ਜੋ ਫਿੱਕਾ ਨਹੀਂ ਪੈਂਦਾ।
5
ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਰਹੋ। ਸਭ ਇੱਕ ਦੂਜੇ ਦੇ ਪ੍ਰਤੀ ਦੀਨਤਾ ਨੂੰ ਪਹਿਨ ਲਵੋ, ਕਿਉਂਕਿ ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।
6
ਇਸ ਲਈ ਪਰਮੇਸ਼ਰ ਦੇ ਸਾਮਰਥੀ ਹੱਥ ਹੇਠਾਂ ਆਪਣੇ ਆਪ ਨੂੰ ਦੀਨ ਕਰੋ ਤਾਂਕਿ ਉਹ ਸਹੀ ਸਮੇਂ 'ਤੇ ਤੁਹਾਨੂੰ ਉੱਚਾ ਕਰੇ।
7
ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ।
8
ਸਚੇਤ ਹੋਵੋ; ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਵਾਂਗ ਲੱਭਦਾ ਫਿਰਦਾ ਹੈ ਕਿ ਕਿਸ ਨੂੰ ਪਾੜ ਖਾਵੇ।
9
ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਉਸ ਦਾ ਸਾਹਮਣਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸੰਸਾਰ ਵਿੱਚ ਸਾਡੇ ਭਾਈ ਵੀ ਇਸੇ ਤਰ੍ਹਾਂ ਦੁੱਖਾਂ ਨੂੰ ਸਹਿ ਰਹੇ ਹਨ।
10
ਹੁਣ ਸੰਪੂਰਨ ਕਿਰਪਾ ਦਾ ਪਰਮੇਸ਼ਰ ਜਿਸ ਨੇ ਮਸੀਹ ਵਿੱਚ ਤੁਹਾਨੂੰ ਆਪਣੀ ਸਦੀਪਕ ਮਹਿਮਾ ਵਿੱਚ ਬੁਲਾਇਆ, ਤੁਹਾਡੇ ਥੋੜ੍ਹਾ ਚਿਰ ਦੁੱਖ ਝੱਲਣ ਤੋਂ ਬਾਅਦ ਆਪ ਤੁਹਾਨੂੰ ਸਿੱਧ, ਦ੍ਰਿੜ੍ਹ, ਤਕੜੇ ਅਤੇ ਸਥਿਰ ਕਰੇਗਾ।
11
ਉਸੇ ਦੀ ਪ੍ਰਭੁਤਾ ਯੁਗੋ-ਯੁਗ ਬਣੀ ਰਹੇ। ਆਮੀਨ।
12
ਮੈਂ ਤੁਹਾਨੂੰ ਸਿਲਵਾਨੁਸ ਦੇ ਰਾਹੀਂ ਜਿਸ ਨੂੰ ਮੈਂ ਆਪਣਾ ਵਿਸ਼ਵਾਸਯੋਗ ਭਾਈ ਮੰਨਦਾ ਹਾਂ, ਉਤਸ਼ਾਹਿਤ ਕਰਦੇ ਹੋਏ ਸੰਖੇਪ ਵਿੱਚ ਲਿਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦੀ ਸੱਚੀ ਕਿਰਪਾ ਹੈ; ਇਸ ਵਿੱਚ ਕਾਇਮ ਰਹੋ।
13
ਉਹ ਜਿਹੜੀ ਬਾਬੁਲ ਵਿੱਚ ਹੈ ਅਤੇ ਤੁਹਾਡੇ ਵਾਂਗ ਚੁਣੀ ਹੋਈ ਹੈ, ਤੁਹਾਨੂੰ ਸਲਾਮ ਕਹਿੰਦੀ ਹੈ ਅਤੇ ਮੇਰਾ ਪੁੱਤਰ ਮਰਕੁਸ ਵੀ।
14
ਪ੍ਰੇਮ ਸਹਿਤ ਇੱਕ ਦੂਜੇ ਨੂੰ ਚੁੰਮ ਕੇ ਸਲਾਮ ਕਹੋ। ਤੁਹਾਨੂੰ ਸਭਨਾਂ ਨੂੰ ਜੋ ਮਸੀਹ ਵਿੱਚ ਹੋ, ਸ਼ਾਂਤੀ ਮਿਲੇ। ਆਮੀਨ।
← Chapter 4
Jump to:
Chapter 1
Chapter 2
Chapter 3
Chapter 4
Chapter 5
All chapters:
1
2
3
4
5