bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Peter 3
1 Peter 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
1
ਇਸੇ ਤਰ੍ਹਾਂ ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ ਤਾਂਕਿ ਜੇ ਉਨ੍ਹਾਂ ਵਿੱਚੋਂ ਕੋਈ ਵਚਨ ਨੂੰ ਨਾ ਮੰਨਦੇ ਹੋਣ ਤਾਂ ਉਹ ਭੈ ਵਾਲੇ ਤੁਹਾਡੇ ਪਵਿੱਤਰ ਚਾਲ-ਚਲਣ ਨੂੰ ਵੇਖ ਕੇ ਵਚਨ ਤੋਂ ਬਿਨਾਂ ਹੀ ਤੁਹਾਡੇ ਵਿਹਾਰ ਦੁਆਰਾ ਜਿੱਤ ਲਏ ਜਾਣ,
3
ਤੁਹਾਡਾ ਸ਼ਿੰਗਾਰ ਬਾਹਰੀ ਨਾ ਹੋਵੇ ਜਿਵੇਂ ਕਿ ਵਾਲ ਗੁੰਦਣਾ, ਸੋਨੇ ਦੇ ਗਹਿਣੇ ਪਾਉਣਾ ਜਾਂ ਭੜਕੀਲੇ ਵਸਤਰ ਪਹਿਨਣਾ,
4
ਬਲਕਿ ਇਹ ਤੁਹਾਡੇ ਮਨ ਦੀ ਗੁਪਤ ਸ਼ਖਸੀਅਤ ਹੋਵੇ ਜੋ ਨਿਮਰਤਾ ਅਤੇ ਸ਼ਾਂਤ ਮਨ ਦੇ ਅਵਿਨਾਸੀ ਸ਼ਿੰਗਾਰ ਨਾਲ ਸਜੀ ਰਹੇ; ਪਰਮੇਸ਼ਰ ਦੇ ਸਨਮੁੱਖ ਇਸ ਦਾ ਵੱਡਾ ਮੁੱਲ ਹੈ।
5
ਕਿਉਂਕਿ ਬੀਤੇ ਸਮੇਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਰ ਉੱਤੇ ਆਸ ਰੱਖਦੀਆਂ ਸਨ, ਉਹ ਵੀ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਹੋਈਆਂ ਆਪਣੇ ਆਪ ਨੂੰ ਸ਼ਿੰਗਾਰਦੀਆਂ ਸਨ,
6
ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਸ ਦੀ ਆਗਿਆ ਮੰਨਦੀ ਸੀ। ਜੇ ਤੁਸੀਂ ਭਲਾ ਕਰੋ ਅਤੇ ਕਿਸੇ ਡਰਾਵੇ ਤੋਂ ਨਾ ਡਰੋ ਤਾਂ ਤੁਸੀਂ ਉਸ ਦੀਆਂ ਬੇਟੀਆਂ ਹੋ।
7
ਇਸੇ ਤਰ੍ਹਾਂ ਹੇ ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨਾਲ ਸਮਝਦਾਰੀ ਦੇ ਨਾਲ ਰਹੋ ਅਤੇ ਪਤਨੀ ਨੂੰ ਨਿਰਬਲ ਪਾਤਰ ਅਤੇ ਕਿਰਪਾ ਦੇ ਜੀਵਨ ਦੀ ਸੰਗੀ ਵਾਰਸ ਜਾਣ ਕੇ ਉਸ ਦਾ ਆਦਰ ਕਰੋ, ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ।
8
ਅੰਤ ਵਿੱਚ, ਤੁਸੀਂ ਸਭ ਇੱਕ ਮਨ ਹੋਵੋ, ਹਮਦਰਦੀ ਰੱਖਣ ਵਾਲੇ, ਭਾਈਆਂ ਨਾਲ ਪ੍ਰੇਮ ਰੱਖਣ ਵਾਲੇ, ਨਰਮ-ਦਿਲ ਅਤੇ ਦੀਨ ਮਨ ਵਾਲੇ ਬਣੋ।
9
ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟਾ ਅਸੀਸ ਦਿਓ ਕਿਉਂਕਿ ਤੁਸੀਂ ਇਸੇ ਲਈ ਬੁਲਾਏ ਗਏ ਹੋ ਕਿ ਬਰਕਤ ਦੇ ਵਾਰਸ ਬਣੋ।
10
ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣ ਅਤੇ ਚੰਗੇ ਦਿਨ ਵੇਖਣ ਦੀ ਇੱਛਾ ਰੱਖਦਾ ਹੈ ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਛਲ ਦੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ।
11
ਉਹ ਬੁਰਾਈ ਤੋਂ ਮੂੰਹ ਮੋੜੇ ਅਤੇ ਭਲਾਈ ਕਰੇ; ਮੇਲ-ਮਿਲਾਪ ਨੂੰ ਭਾਲੇ ਅਤੇ ਇਸ ਦੇ ਪਿੱਛੇ ਲੱਗਾ ਰਹੇ,
12
ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ ਅਤੇ ਉਸ ਦੇ ਕੰਨ ਉਨ੍ਹਾਂ ਦੀਆਂ ਬੇਨਤੀਆਂ ਵੱਲ ਲੱਗੇ ਰਹਿੰਦੇ ਹਨ। ਪਰ ਜਿਹੜੇ ਬੁਰਾਈ ਕਰਦੇ ਹਨ, ਪ੍ਰਭੂ ਉਨ੍ਹਾਂ ਤੋਂ ਮੂੰਹ ਫੇਰ ਲੈਂਦਾ ਹੈ।
13
ਜੇ ਤੁਸੀਂ ਭਲਾਈ ਕਰਨ ਲਈ ਉਤਸ਼ਾਹੀ ਰਹੋ ਤਾਂ ਕੌਣ ਤੁਹਾਡਾ ਬੁਰਾ ਕਰੇਗਾ?
14
ਪਰ ਜੇ ਤੁਹਾਨੂੰ ਧਾਰਮਿਕਤਾ ਦੇ ਕਾਰਨ ਦੁੱਖ ਝੱਲਣਾ ਵੀ ਪੈਂਦਾ ਹੈ ਤਾਂ ਤੁਸੀਂ ਧੰਨ ਹੋ। ਪਰ ਲੋਕਾਂ ਦੇ ਡਰ ਕਰਕੇ ਨਾ ਡਰੋ ਅਤੇ ਨਾ ਹੀ ਵਿਆਕੁਲ ਹੋਵੋ ।
15
ਮਸੀਹ ਨੂੰ ਪ੍ਰਭੂ ਜਾਣ ਕੇ ਆਪਣੇ ਦਿਲਾਂ ਵਿੱਚ ਆਦਰ ਦਿਓ ਅਤੇ ਜਿਹੜਾ ਤੁਹਾਡੇ ਕੋਲੋਂ ਤੁਹਾਡੀ ਆਸ ਦੇ ਬਾਰੇ ਪੁੱਛੇ, ਉਸ ਨੂੰ ਉੱਤਰ ਦੇਣ ਲਈ ਹਮੇਸ਼ਾ ਤਿਆਰ ਰਹੋ,
16
ਪਰ ਇਹ ਦੀਨਤਾ ਅਤੇ ਭੈ ਸਹਿਤ ਸ਼ੁੱਧ ਵਿਵੇਕ ਨਾਲ ਹੋਵੇ ਤਾਂਕਿ ਜਿਹੜੇ ਲੋਕ ਤੁਹਾਡੇ ਵਿਰੁੱਧ ਬੋਲਦੇ ਹਨ ਅਤੇ ਮਸੀਹ ਵਿੱਚ ਤੁਹਾਡੇ ਚੰਗੇ ਚਾਲ-ਚਲਣ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ।
17
ਜੇ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲਾਈ ਕਰਦਿਆਂ ਦੁੱਖ ਝੱਲੋ ਤਾਂ ਇਹ ਬੁਰਾਈ ਕਰ ਕੇ ਦੁੱਖ ਝੱਲਣ ਨਾਲੋਂ ਚੰਗਾ ਹੈ।
18
ਕਿਉਂਕਿ ਮਸੀਹ ਨੇ ਵੀ ਤੁਹਾਡੇ ਪਾਪਾਂ ਦੇ ਲਈ ਇੱਕੋ ਵਾਰ ਦੁੱਖ ਝੱਲਿਆ ਅਰਥਾਤ ਧਰਮੀ ਨੇ ਅਧਰਮੀਆਂ ਦੇ ਲਈ ਤਾਂਕਿ ਤੁਹਾਨੂੰ ਪਰਮੇਸ਼ਰ ਦੇ ਕੋਲ ਲਿਆਵੇ; ਉਹ ਸਰੀਰਕ ਤੌਰ 'ਤੇ ਤਾਂ ਮਾਰਿਆ ਗਿਆ, ਪਰ ਆਤਮਾ ਵਿੱਚ ਜਿਵਾਇਆ ਗਿਆ
19
ਅਤੇ ਇਸੇ ਆਤਮਕ ਦਸ਼ਾ ਵਿੱਚ ਉਸ ਨੇ ਕੈਦੀ ਆਤਮਾਵਾਂ ਕੋਲ ਜਾ ਕੇ ਪ੍ਰਚਾਰ ਕੀਤਾ
20
ਜਿਨ੍ਹਾਂ ਨੇ ਉਸ ਸਮੇਂ ਅਣਆਗਿਆਕਾਰੀ ਕੀਤੀ ਜਦੋਂ ਪਰਮੇਸ਼ਰ ਨੂਹ ਦੇ ਦਿਨਾਂ ਵਿੱਚ ਧੀਰਜ ਸਹਿਤ ਉਡੀਕ ਕਰ ਰਿਹਾ ਸੀ ਜਿਸ ਸਮੇਂ ਜਹਾਜ਼ ਬਣਾਇਆ ਜਾ ਰਿਹਾ ਸੀ। ਉਸ ਜਹਾਜ਼ ਵਿੱਚ ਥੋੜ੍ਹੇ ਹੀ ਅਰਥਾਤ ਅੱਠ ਜਣੇ ਪਾਣੀ ਤੋਂ ਬਚਾਏ ਗਏ;
21
ਬਪਤਿਸਮਾ ਇਸੇ ਦਾ ਪ੍ਰਤੀਕ ਹੈ ਜਿਸ ਦਾ ਅਰਥ ਸਰੀਰ ਦੀ ਮੈਲ ਲਾਉਣਾ ਨਹੀਂ, ਸਗੋਂ ਸ਼ੁੱਧ ਵਿਵੇਕ ਨਾਲ ਆਪਣੇ ਆਪ ਨੂੰ ਪਰਮੇਸ਼ਰ ਦੇ ਸਪੁਰਦ ਕਰਨਾ ਹੈ; ਇਹ ਬਪਤਿਸਮਾ ਹੁਣ ਯਿਸੂ ਮਸੀਹ ਦੇ ਜੀ ਉੱਠਣ ਦੁਆਰਾ ਤੁਹਾਨੂੰ ਬਚਾਉਂਦਾ ਹੈ।
22
ਉਹ ਸਵਰਗ ਜਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ ਅਤੇ ਸਵਰਗਦੂਤ, ਅਧਿਕਾਰ ਅਤੇ ਸ਼ਕਤੀਆਂ ਉਸ ਦੇ ਅਧੀਨ ਕੀਤੀਆਂ ਗਈਆਂ ਹਨ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 4 →
All chapters:
1
2
3
4
5