bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Peter 4
1 Peter 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਇਸ ਲਈ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਸੋਚ ਦੇ ਹਥਿਆਰ ਬੰਨ੍ਹੋ, ਕਿਉਂਕਿ ਜਿਸ ਨੇ ਵੀ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਮੁਕਤ ਹੋ ਗਿਆ।
2
ਇਸ ਲਈ ਹੁਣ ਤੋਂ ਤੁਸੀਂ ਸਰੀਰ ਵਿੱਚ ਆਪਣਾ ਬਾਕੀ ਦਾ ਸਮਾਂ ਮਨੁੱਖੀ ਕਾਮਨਾਵਾਂ ਵਿੱਚ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੋ।
3
ਕਿਉਂਕਿ ਤੁਸੀਂ ਪਰਾਈਆਂ ਕੌਮਾਂ ਦੀ ਇੱਛਾ ਦੇ ਅਨੁਸਾਰ ਲੁੱਚਪੁਣੇ, ਕਾਮਨਾਵਾਂ, ਨਸ਼ੇਬਾਜ਼ੀਆਂ, ਬਦਮਸਤੀਆਂ, ਪਿਅੱਕੜਪਣ ਅਤੇ ਘਿਣਾਉਣੀ ਮੂਰਤੀ-ਪੂਜਾ ਵਿੱਚ ਪਹਿਲਾਂ ਹੀ ਕਾਫੀ ਸਮਾਂ ਬਿਤਾ ਚੁੱਕੇ ਹੋ।
4
ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਤੁਸੀਂ ਅੱਤ ਦੁਰਾਚਾਰ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਹੁੰਦੇ ਅਤੇ ਇਸ ਲਈ ਉਹ ਤੁਹਾਡੀ ਨਿੰਦਾ ਕਰਦੇ ਹਨ,
5
ਪਰ ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ।
6
ਇਸੇ ਕਾਰਨ ਉਨ੍ਹਾਂ ਨੂੰ ਵੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੇ ਹੁਣ ਮਰ ਚੁੱਕੇ ਹਨ ਤਾਂਕਿ ਸਰੀਰ ਵਿੱਚ ਤਾਂ ਉਨ੍ਹਾਂ ਦਾ ਨਿਆਂ ਮਨੁੱਖਾਂ ਵਾਂਗ ਹੋਵੇ, ਪਰ ਆਤਮਾ ਵਿੱਚ ਉਹ ਪਰਮੇਸ਼ਰ ਵਾਂਗ ਜੀਉਂਦੇ ਰਹਿਣ।
7
ਹੁਣ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ, ਇਸ ਲਈ ਸੰਜਮੀ ਬਣੋ ਅਤੇ ਪ੍ਰਾਰਥਨਾ ਲਈ ਸਚੇਤ ਹੋਵੋ।
8
ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਦੂਜੇ ਨਾਲ ਗੂੜ੍ਹਾ ਪ੍ਰੇਮ ਰੱਖੋ, ਕਿਉਂਕਿ ਪ੍ਰੇਮ ਬਹੁਤਿਆਂ ਪਾਪਾਂ ਨੂੰ ਢੱਕ ਲੈਂਦਾ ਹੈ।
9
ਬਿਨਾਂ ਬੁੜਬੁੜਾਏ ਇੱਕ ਦੂਜੇ ਦੀ ਪਰਾਹੁਣਚਾਰੀ ਕਰੋ।
10
ਜਿਸ ਨੂੰ ਜੋ ਵਰਦਾਨ ਮਿਲਿਆ ਹੈ ਉਹ ਉਸ ਦੇ ਅਨੁਸਾਰ ਪਰਮੇਸ਼ਰ ਦੀ ਵੱਖ-ਵੱਖ ਪ੍ਰਕਾਰ ਦੀ ਕਿਰਪਾ ਦੇ ਚੰਗੇ ਪ੍ਰਬੰਧਕਾਂ ਵਾਂਗ ਇੱਕ ਦੂਜੇ ਦੀ ਸੇਵਾ ਕਰੇ।
11
ਜੇ ਕੋਈ ਬੋਲਦਾ ਹੈ ਤਾਂ ਉਹ ਇਸ ਤਰ੍ਹਾਂ ਬੋਲੇ ਜਿਵੇਂ ਪਰਮੇਸ਼ਰ ਦੇ ਵਚਨ ਹੋਣ; ਜੇ ਕੋਈ ਸੇਵਾ ਕਰਦਾ ਹੈ ਤਾਂ ਇਸ ਤਰ੍ਹਾਂ ਕਰੇ ਜਿਵੇਂ ਪਰਮੇਸ਼ਰ ਦੀ ਦਿੱਤੀ ਸਮਰੱਥਾ ਨਾਲ ਕਰਦਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਹੋਵੇ। ਮਹਿਮਾ ਅਤੇ ਸਮਰੱਥਾ ਯੁਗੋ-ਯੁਗ ਉਸੇ ਦੀ ਹੈ। ਆਮੀਨ।
12
ਹੇ ਪਿਆਰਿਓ, ਤੁਹਾਨੂੰ ਪਰਖਣ ਲਈ ਜੋ ਦੁੱਖਾਂ ਦੀ ਅੱਗ ਤੁਹਾਡੇ ਉੱਤੇ ਆਈ ਹੈ ਉਸ ਤੋਂ ਹੈਰਾਨ ਨਾ ਹੋਵੋ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਵਾਪਰਦੀ ਹੈ,
13
ਬਲਕਿ ਜਦੋਂ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੁੰਦੇ ਹੋ ਤਾਂ ਅਨੰਦ ਮਨਾਓ ਤਾਂਕਿ ਤੁਸੀਂ ਉਸ ਦੀ ਮਹਿਮਾ ਦੇ ਪਰਗਟ ਹੋਣ 'ਤੇ ਵੀ ਅਨੰਦ ਅਤੇ ਨਿਹਾਲ ਹੋ ਸਕੋ।
14
ਜੇ ਮਸੀਹ ਦੇ ਨਾਮ ਕਰਕੇ ਤੁਹਾਡੀ ਨਿੰਦਾ ਹੁੰਦੀ ਹੈ ਤਾਂ ਤੁਸੀਂ ਧੰਨ ਹੋ, ਕਿਉਂਕਿ ਮਹਿਮਾ ਦਾ ਆਤਮਾ ਜੋ ਪਰਮੇਸ਼ਰ ਦਾ ਆਤਮਾ ਹੈ, ਤੁਹਾਡੇ ਉੱਤੇ ਠਹਿਰਦਾ ਹੈ।
15
ਤੁਹਾਡੇ ਵਿੱਚੋਂ ਕੋਈ ਹੱਤਿਆਰਾ ਜਾਂ ਚੋਰ ਜਾਂ ਬੁਰਾਈ ਕਰਨ ਵਾਲਾ ਜਾਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਵਾਲਾ ਹੋ ਕੇ ਦੁੱਖ ਨਾ ਭੋਗੇ।
16
ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ ਤਾਂ ਉਹ ਸ਼ਰਮਿੰਦਾ ਨਾ ਹੋਵੇ, ਸਗੋਂ ਇਸ ਨਾਮ ਕਰਕੇ ਪਰਮੇਸ਼ਰ ਦੀ ਮਹਿਮਾ ਕਰੇ।
17
ਕਿਉਂਕਿ ਸਮਾਂ ਆ ਗਿਆ ਹੈ ਕਿ ਪਰਮੇਸ਼ਰ ਦੇ ਘਰਾਣੇ ਤੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਸਭ ਤੋਂ ਪਹਿਲਾਂ ਇਹ ਸਾਡੇ ਤੋਂ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਦਾ ਕੀ ਬਣੇਗਾ ਜਿਹੜੇ ਪਰਮੇਸ਼ਰ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ?
18
ਜੇ ਧਰਮੀ ਐਨੀ ਮੁਸ਼ਕਲ ਨਾਲ ਬਚਦਾ ਹੈ ਤਾਂ ਕੁਧਰਮੀ ਅਤੇ ਪਾਪੀ ਦਾ ਕੀ ਬਣੇਗਾ?
19
ਇਸ ਲਈ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਦੁੱਖ ਝੱਲਦੇ ਹਨ ਉਹ ਭਲਾ ਕਰਦੇ ਹੋਏ ਆਪਣੇ ਆਪ ਨੂੰ ਵਫ਼ਾਦਾਰ ਸਿਰਜਣਹਾਰ ਦੇ ਹੱਥ ਸੌਂਪ ਦੇਣ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5