bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Ephesians 1
Ephesians 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਅਫ਼ਸੁਸ ਵਿਚਲੇ ਸੰਤਾਂ ਅਤੇ ਮਸੀਹ ਯਿਸੂ ਦੇ ਵਿਸ਼ਵਾਸੀਆਂ ਨੂੰ;
2
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
3
ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਕ ਬਰਕਤ ਨਾਲ ਨਵਾਜਿਆ ਹੈ।
4
ਉਸ ਨੇ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਸਾਨੂੰ ਉਸ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਨਮੁੱਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਦੋਸ਼ ਠਹਿਰੀਏ।
5
ਉਸ ਨੇ ਆਪਣੀ ਇੱਛਾ ਦੇ ਨੇਕ ਇਰਾਦੇ ਅਨੁਸਾਰ ਸਾਨੂੰ ਆਪਣੇ ਲਈ ਪਹਿਲਾਂ ਤੋਂ ਠਹਿਰਾਇਆ ਕਿ ਅਸੀਂ ਯਿਸੂ ਮਸੀਹ ਦੇ ਦੁਆਰਾ ਉਸ ਦੇ ਪੁਤਰੇਲੇ ਪੁੱਤਰ ਹੋਈਏ,
6
ਤਾਂਕਿ ਉਸ ਦੀ ਉਸ ਮਹਿਮਾਮਈ ਕਿਰਪਾ ਦੀ ਉਸਤਤ ਹੋਵੇ ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਨੂੰ ਬਖਸ਼ੀ।
7
ਉਸੇ ਵਿੱਚ ਸਾਨੂੰ ਉਸ ਦੇ ਲਹੂ ਦੇ ਦੁਆਰਾ ਛੁਟਕਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਸ ਦੀ ਉਸ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ
8
ਜਿਹੜੀ ਉਸ ਨੇ ਸਾਰੇ ਗਿਆਨ ਅਤੇ ਸਮਝ ਨਾਲ ਸਾਨੂੰ ਬਹੁਤਾਇਤ ਨਾਲ ਦਿੱਤੀ।
9
ਕਿਉਂਕਿ ਉਸ ਨੇ ਆਪਣੀ ਇੱਛਾ ਦਾ ਭੇਤ ਉਸ ਨੇਕ ਇਰਾਦੇ ਅਨੁਸਾਰ ਜੋ ਉਸ ਨੇ ਮਸੀਹ ਵਿੱਚ ਠਾਣਿਆ ਸੀ, ਸਾਡੇ ਉੱਤੇ ਪਰਗਟ ਕੀਤਾ,
10
ਤਾਂਕਿ ਸਮਿਆਂ ਦੇ ਪੂਰਾ ਹੋਣ ਦਾ ਅਜਿਹਾ ਪ੍ਰਬੰਧ ਹੋਵੇ ਕਿ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਹੈ ਉਹ ਸਭ ਮਸੀਹ ਵਿੱਚ ਇਕੱਠਾ ਕੀਤਾ ਜਾਵੇ।
11
ਉਸੇ ਵਿੱਚ ਅਸੀਂ ਵੀ ਉਸ ਦੇ ਉਦੇਸ਼ ਅਨੁਸਾਰ ਜਿਹੜਾ ਆਪਣੀ ਇੱਛਾ ਦੀ ਯੋਜਨਾ ਦੇ ਅਨੁਸਾਰ ਸਭ ਕੁਝ ਕਰਦਾ ਹੈ, ਪਹਿਲਾਂ ਤੋਂ ਵਾਰਸ ਬਣਾਏ ਗਏ ਹਾਂ,
12
ਤਾਂਕਿ ਅਸੀਂ ਜਿਨ੍ਹਾਂ ਨੇ ਪਹਿਲਾਂ ਤੋਂ ਮਸੀਹ ਉੱਤੇ ਆਸ ਰੱਖੀ ਉਸ ਦੀ ਮਹਿਮਾ ਦੀ ਉਸਤਤ ਦਾ ਕਾਰਨ ਹੋਈਏ।
13
ਉਸੇ ਵਿੱਚ ਤੁਹਾਡੇ ਉੱਤੇ ਵੀ ਵਾਇਦਾ ਕੀਤੇ ਹੋਏ ਪਵਿੱਤਰ ਆਤਮਾ ਦੀ ਮੋਹਰ ਲੱਗੀ ਜਦੋਂ ਤੁਸੀਂ ਸੱਚ ਦੇ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖ਼ਬਰੀ ਨੂੰ ਸੁਣਿਆ ਅਤੇ ਮਸੀਹ ਉੱਤੇ ਵਿਸ਼ਵਾਸ ਕੀਤਾ।
14
ਉਹ ਉਸ ਦੇ ਮੁੱਲ ਲਏ ਹੋਇਆਂ ਦੇ ਛੁਟਕਾਰੇ ਲਈ ਸਾਡੀ ਮਿਰਾਸ ਦਾ ਬਿਆਨਾ ਹੈ ਤਾਂਕਿ ਉਸ ਦੀ ਮਹਿਮਾ ਦੀ ਉਸਤਤ ਹੋਵੇ।
15
ਇਸੇ ਕਰਕੇ ਮੈਂ ਵੀ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਸਭਨਾਂ ਸੰਤਾਂ ਦੇ ਲਈ ਤੁਹਾਡੇ ਪ੍ਰੇਮ ਦੇ ਬਾਰੇ ਸੁਣ ਕੇ
16
ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਰੁਕਦਾ।
17
ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਜਿਹੜਾ ਮਹਿਮਾ ਦਾ ਪਿਤਾ ਹੈ ਆਪਣੇ ਸੰਪੂਰਨ ਗਿਆਨ ਵਿੱਚ ਤੁਹਾਨੂੰ ਬੁੱਧ ਅਤੇ ਪ੍ਰਕਾਸ਼ਨ ਦਾ ਆਤਮਾ ਦੇਵੇ,
18
ਤਾਂਕਿ ਤੁਹਾਡੇ ਮਨ ਦੀਆਂ ਅੱਖਾਂ ਪ੍ਰਕਾਸ਼ਮਾਨ ਹੋ ਜਾਣ ਜਿਸ ਤੋਂ ਤੁਸੀਂ ਜਾਣ ਸਕੋ ਕਿ ਉਸ ਦੀ ਬੁਲਾਹਟ ਦੀ ਆਸ ਕੀ ਹੈ ਤੇ ਸੰਤਾਂ ਵਿੱਚ ਉਸ ਦੀ ਮਿਰਾਸ ਦਾ ਮਹਿਮਾਮਈ ਧਨ ਕੀ ਹੈ
19
ਅਤੇ ਇਹ ਵੀ ਕਿ ਉਸ ਦੀ ਸ਼ਕਤੀ ਦੇ ਪ੍ਰਭਾਵ ਦੇ ਕੰਮ ਅਨੁਸਾਰ ਉਸ ਦੀ ਸਮਰੱਥਾ ਸਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹਾਂ ਕਿੰਨੀ ਮਹਾਨ ਹੈ,
20
ਜਿਸ ਨੂੰ ਉਸ ਨੇ ਮਸੀਹ ਵਿੱਚ ਪਰਗਟ ਕੀਤਾ ਜਦੋਂ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਹੱਥ
21
ਸਾਰੀ ਪ੍ਰਧਾਨਤਾ, ਇਖ਼ਤਿਆਰ, ਸਮਰੱਥਾ, ਪ੍ਰਭੁਤਾ ਅਤੇ ਹਰ ਇੱਕ ਨਾਮ ਤੋਂ ਉਤਾਂਹ ਬਿਠਾਇਆ, ਜੋ ਨਾ ਕੇਵਲ ਇਸ ਯੁਗ ਵਿੱਚ ਸਗੋਂ ਆਉਣ ਵਾਲੇ ਯੁਗ ਵਿੱਚ ਵੀ ਲਿਆ ਜਾਵੇਗਾ।
22
ਪਰਮੇਸ਼ਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਉਸ ਨੂੰ ਸਭ ਵਸਤਾਂ ਦਾ ਸਿਰ ਠਹਿਰਾ ਕੇ ਕਲੀਸਿਯਾ ਨੂੰ ਦੇ ਦਿੱਤਾ
23
ਜੋ ਉਸ ਦੀ ਦੇਹ ਅਰਥਾਤ ਉਸ ਦੀ ਭਰਪੂਰੀ ਹੈ ਜਿਹੜਾ ਸਭ ਵਿੱਚ ਸਭ ਕੁਝ ਪੂਰਾ ਕਰਦਾ ਹੈ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6