bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Ephesians 5
Ephesians 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਇਸ ਲਈ ਪਿਆਰੇ ਬਾਲਕਾਂ ਵਾਂਗ ਪਰਮੇਸ਼ਰ ਦੀ ਰੀਸ ਕਰੋ;
2
ਅਤੇ ਪ੍ਰੇਮ ਵਿੱਚ ਚੱਲੋ ਜਿਵੇਂ ਮਸੀਹ ਨੇ ਵੀ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਸਾਡੀ ਖਾਤਰ ਮਧੁਰ ਸੁਗੰਧ ਦੇ ਤੌਰ 'ਤੇ ਪਰਮੇਸ਼ਰ ਦੇ ਸਨਮੁੱਖ ਭੇਟ ਅਤੇ ਬਲੀਦਾਨ ਦੇ ਰੂਪ ਵਿੱਚ ਅਰਪਣ ਕਰ ਦਿੱਤਾ।
3
ਜਿਵੇਂ ਕਿ ਸੰਤਾਂ ਲਈ ਯੋਗ ਹੈ, ਤੁਹਾਡੇ ਵਿਚਕਾਰ ਵਿਭਚਾਰ, ਕਿਸੇ ਤਰ੍ਹਾਂ ਦੀ ਅਸ਼ੁੱਧਤਾ ਜਾਂ ਲੋਭ ਦਾ ਜ਼ਿਕਰ ਵੀ ਨਾ ਹੋਵੇ
4
ਅਤੇ ਨਾ ਹੀ ਬੇਸ਼ਰਮੀ ਅਤੇ ਮੂਰਖਪੁਣੇ ਦੀਆਂ ਗੱਲਾਂ ਜਾਂ ਭੱਦਾ ਹਾਸਾ-ਮਜ਼ਾਕ ਹੋਵੇ ਜੋ ਉਚਿਤ ਨਹੀਂ ਹੈ, ਸਗੋਂ ਧੰਨਵਾਦ ਹੋਵੇ।
5
ਕਿਉਂਕਿ ਤੁਸੀਂ ਇਹ ਜਾਣਦੇ ਅਤੇ ਸਮਝਦੇ ਹੋ ਕਿ ਕਿਸੇ ਜ਼ਨਾਹਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਦੀ ਜਿਹੜਾ ਮੂਰਤੀ-ਪੂਜਕ ਹੈ, ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਕੋਈ ਮਿਰਾਸ ਨਹੀਂ ਹੈ।
6
ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਨਾ ਭਰਮਾਵੇ, ਕਿਉਂਕਿ ਇਨ੍ਹਾਂ ਗੱਲਾਂ ਦੇ ਕਾਰਨ ਹੀ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ।
7
ਇਸ ਲਈ ਤੁਸੀਂ ਉਨ੍ਹਾਂ ਦੇ ਸਾਂਝੀ ਨਾ ਬਣੋ,
8
ਕਿਉਂਕਿ ਇੱਕ ਸਮੇਂ ਤੁਸੀਂ ਹਨੇਰਾ ਸੀ ਪਰ ਹੁਣ ਪ੍ਰਭੂ ਵਿੱਚ ਚਾਨਣ ਹੋ; ਇਸ ਲਈ ਚਾਨਣ ਦੀ ਸੰਤਾਨ ਵਾਂਗ ਚੱਲੋ
9
ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸਚਾਈ ਵਿੱਚ ਪਾਇਆ ਜਾਂਦਾ ਹੈ;
10
ਅਤੇ ਪਰਖੋ ਕਿ ਪ੍ਰਭੂ ਨੂੰ ਕੀ ਭਾਉਂਦਾ ਹੈ।
11
ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਬਲਕਿ ਉਨ੍ਹਾਂ ਨੂੰ ਉਜਾਗਰ ਕਰੋ।
12
ਕਿਉਂਕਿ ਜਿਹੜੇ ਕੰਮ ਉਨ੍ਹਾਂ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ ਉਨ੍ਹਾਂ ਦੀ ਚਰਚਾ ਕਰਨਾ ਵੀ ਸ਼ਰਮ ਦੀ ਗੱਲ ਹੈ।
13
ਪਰ ਉਹ ਸਭ ਕੁਝ ਜਿਸ ਨੂੰ ਚਾਨਣ ਉਜਾਗਰ ਕਰਦਾ ਹੈ, ਪਰਗਟ ਹੋ ਜਾਂਦਾ ਹੈ,
14
ਕਿਉਂਕਿ ਚਾਨਣ ਹੀ ਹੈ ਜੋ ਸਭ ਕੁਝ ਪਰਗਟ ਕਰਦਾ ਹੈ। ਇਸ ਲਈ ਲਿਖਤ ਕਹਿੰਦੀ ਹੈ: ਹੇ ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਅਤੇ ਮਸੀਹ ਤੇਰੇ ਉੱਤੇ ਚਮਕੇਗਾ।
15
ਇਸ ਲਈ ਧਿਆਨ ਦਿਓ ਕਿ ਤੁਸੀਂ ਕਿਵੇਂ ਚੱਲਦੇ ਹੋ; ਮੂਰਖਾਂ ਵਾਂਗ ਨਹੀਂ, ਸਗੋਂ ਬੁੱਧਵਾਨਾਂ ਵਾਂਗ ਚੱਲੋ।
16
ਸਮੇਂ ਦਾ ਲਾਭ ਉਠਾਓ, ਕਿਉਂਕਿ ਦਿਨ ਬੁਰੇ ਹਨ।
17
ਇਸ ਲਈ ਮੂਰਖ ਨਾ ਬਣੋ, ਸਗੋਂ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ।
18
ਮੈ ਨਾਲ ਮਤਵਾਲੇ ਨਾ ਹੋਵੋ ਜਿਸ ਕਰਕੇ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।
19
ਜ਼ਬੂਰਾਂ, ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰੋ ਅਤੇ ਆਪਣੇ ਮਨ ਤੋਂ ਪ੍ਰਭੂ ਦੇ ਲਈ ਗਾਉਂਦੇ ਵਜਾਉਂਦੇ ਹੋਏ
20
ਸਾਰੀਆਂ ਗੱਲਾਂ ਦੇ ਲਈ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ;
21
ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ।
22
ਹੇ ਪਤਨੀਓ, ਆਪਣੇ ਪਤੀਆਂ ਦੇ ਇਸ ਤਰ੍ਹਾਂ ਅਧੀਨ ਰਹੋ, ਜਿਵੇਂ ਕਿ ਪ੍ਰਭੂ ਦੇ;
23
ਕਿਉਂਕਿ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ; ਉਹ ਆਪ ਹੀ ਦੇਹ ਦਾ ਮੁਕਤੀਦਾਤਾ ਹੈ।
24
ਜਿਸ ਤਰ੍ਹਾਂ ਕਲੀਸਿਯਾ ਮਸੀਹ ਦੇ ਅਧੀਨ ਹੈ ਉਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਰਹਿਣ।
25
ਹੇ ਪਤੀਓ, ਆਪਣੀਆਂ ਪਤਨੀਆਂ ਨੂੰ ਪ੍ਰੇਮ ਕਰੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੀ ਖਾਤਰ ਦੇ ਦਿੱਤਾ
26
ਤਾਂਕਿ ਉਸ ਨੂੰ ਵਚਨ ਨਾਲ ਜਲ ਦੇ ਇਸ਼ਨਾਨ ਦੁਆਰਾ ਸ਼ੁੱਧ ਕਰਕੇ ਪਵਿੱਤਰ ਕਰੇ
27
ਅਤੇ ਉਸ ਨੂੰ ਇੱਕ ਅਜਿਹੀ ਪ੍ਰਤਾਪਵਾਨ ਕਲੀਸਿਯਾ ਦੇ ਤੌਰ 'ਤੇ ਪੇਸ਼ ਕਰੇ ਜਿਸ ਵਿੱਚ ਕੋਈ ਦਾਗ ਜਾਂ ਝੁਰੀ ਜਾਂ ਅਜਿਹੀ ਕੋਈ ਗੱਲ ਨਾ ਹੋਵੇ, ਬਲਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ।
28
ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਪਤਨੀਆਂ ਨੂੰ ਆਪਣੇ ਸਰੀਰਾਂ ਵਾਂਗ ਪ੍ਰੇਮ ਕਰਨ; ਜਿਹੜਾ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ।
29
ਕਿਉਂਕਿ ਕਦੇ ਕਿਸੇ ਨੇ ਆਪਣੇ ਸਰੀਰ ਨਾਲ ਵੈਰ ਨਹੀਂ ਕੀਤਾ ਸਗੋਂ ਉਹ ਇਸ ਦੀ ਦੇਖ-ਭਾਲ ਕਰਦਾ ਹੈ, ਜਿਵੇਂ ਮਸੀਹ ਵੀ ਕਲੀਸਿਯਾ ਦੀ ਦੇਖ-ਭਾਲ ਕਰਦਾ ਹੈ,
30
ਕਿਉਂ ਜੋ ਅਸੀਂ ਉਸ ਦੀ ਦੇਹ ਦੇ ਅੰਗ ਹਾਂ ।
31
“ਇਸ ਕਰਕੇ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”
32
ਇਹ ਇੱਕ ਵੱਡਾ ਭੇਤ ਹੈ, ਪਰ ਮੈਂ ਮਸੀਹ ਦੇ ਅਤੇ ਕਲੀਸਿਯਾ ਦੇ ਵਿਖੇ ਕਹਿ ਰਿਹਾ ਹਾਂ।
33
ਸੋ ਮੁੱਕਦੀ ਗੱਲ ਇਹ ਹੈ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਪਤਨੀ ਨਾਲ ਆਪਣੇ ਵਾਂਗ ਪ੍ਰੇਮ ਕਰੇ ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6