bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Ephesians 6
Ephesians 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਇਹੋ ਉਚਿਤ ਹੈ।
2
“ਆਪਣੇ ਮਾਤਾ-ਪਿਤਾ ਦਾ ਆਦਰ ਕਰ”, ਇਹ ਵਾਇਦੇ ਨਾਲ ਪਹਿਲਾ ਹੁਕਮ ਹੈ,
3
“ਤਾਂਕਿ ਤੇਰਾ ਭਲਾ ਹੋਵੇ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਗੁਜ਼ਾਰੇਂ।”
4
ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਸਗੋਂ ਪ੍ਰਭੂ ਦੀ ਸਿੱਖਿਆ ਅਤੇ ਅਨੁਸ਼ਾਸਨ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਕਰੋ।
5
ਦਾਸੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰਦੇ ਅਤੇ ਕੰਬਦੇ ਹੋਏ ਮਨ ਦੀ ਸਚਾਈ ਨਾਲ ਇਸ ਤਰ੍ਹਾਂ ਆਗਿਆਕਾਰੀ ਕਰੋ ਜਿਵੇਂ ਕਿ ਮਸੀਹ ਦੀ;
6
ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਦੀ ਸੇਵਾ ਨਾ ਕਰੋ, ਸਗੋਂ ਮਸੀਹ ਦੇ ਦਾਸਾਂ ਵਾਂਗ ਮਨ ਤੋਂ ਪਰਮੇਸ਼ਰ ਦੀ ਇੱਛਾ ਪੂਰੀ ਕਰੋ।
7
ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਸੇਵਾ ਜਾਣ ਕੇ ਚੰਗੇ ਮਨ ਤੋਂ ਕਰੋ,
8
ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰੇਕ ਮਨੁੱਖ, ਭਾਵੇਂ ਦਾਸ ਹੋਵੇ ਭਾਵੇਂ ਅਜ਼ਾਦ, ਉਹ ਆਪਣੇ ਕੀਤੇ ਚੰਗੇ ਕੰਮਾਂ ਦਾ ਫਲ ਪ੍ਰਭੂ ਕੋਲੋਂ ਪਾਵੇਗਾ।
9
ਮਾਲਕੋ, ਤੁਸੀਂ ਵੀ ਧਮਕਾਉਣਾ ਛੱਡ ਕੇ ਆਪਣੇ ਦਾਸਾਂ ਦੇ ਪ੍ਰਤੀ ਇਸੇ ਤਰ੍ਹਾਂ ਦਾ ਵਿਹਾਰ ਕਰੋ। ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵਰਗ ਵਿੱਚ ਉਨ੍ਹਾਂ ਦਾ ਅਤੇ ਤੁਹਾਡਾ, ਦੋਹਾਂ ਦਾ ਮਾਲਕ ਹੈ ਅਤੇ ਉਸ ਦੇ ਸਨਮੁੱਖ ਕਿਸੇ ਦਾ ਪੱਖਪਾਤ ਨਹੀਂ ਹੁੰਦਾ।
10
ਅੰਤ ਵਿੱਚ, ਪ੍ਰਭੂ ਅਤੇ ਉਸ ਦੀ ਸ਼ਕਤੀ ਦੀ ਸਮਰੱਥਾ ਵਿੱਚ ਬਲਵੰਤ ਹੁੰਦੇ ਜਾਓ।
11
ਪਰਮੇਸ਼ਰ ਦੇ ਸਾਰੇ ਹਥਿਆਰ ਪਹਿਨ ਲਵੋ ਤਾਂਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਦੇ ਸਾਹਮਣੇ ਖੜ੍ਹੇ ਹੋ ਸਕੋ।
12
ਕਿਉਂਕਿ ਸਾਡਾ ਸੰਘਰਸ਼ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਯੁਗ ਦੇ ਹਨੇਰੇ ਦੀਆਂ ਸ਼ਕਤੀਆਂ ਨਾਲ ਤੇ ਬੁਰਾਈ ਦੀਆਂ ਉਨ੍ਹਾਂ ਆਤਮਕ ਸ਼ਕਤੀਆਂ ਨਾਲ ਹੈ ਜੋ ਅਕਾਸ਼ਾਂ ਵਿੱਚ ਹਨ।
13
ਇਸ ਲਈ ਪਰਮੇਸ਼ਰ ਦੇ ਸਾਰੇ ਹਥਿਆਰ ਧਾਰਨ ਕਰੋ ਤਾਂਕਿ ਤੁਸੀਂ ਉਸ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਪੂਰਾ ਕਰਕੇ ਖੜ੍ਹੇ ਰਹਿ ਸਕੋ।
14
ਸੋ ਸਚਾਈ ਨਾਲ ਆਪਣੀ ਕਮਰ ਕੱਸ ਕੇ ਅਤੇ ਧਾਰਮਿਕਤਾ ਦੀ ਸੰਜੋ ਪਹਿਨ ਕੇ
15
ਅਤੇ ਪੈਰਾਂ ਵਿੱਚ ਮੇਲ-ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਪਾ ਕੇ
16
ਇਨ੍ਹਾਂ ਸਭਨਾਂ ਦੇ ਨਾਲ ਵਿਸ਼ਵਾਸ ਦੀ ਢਾਲ ਲੈ ਲਵੋ ਜਿਸ ਨਾਲ ਤੁਸੀਂ ਦੁਸ਼ਟ ਦੇ ਸਭ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ;
17
ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦਾ ਵਚਨ ਹੈ, ਲੈ ਲਵੋ।
18
ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਸੇ ਨਮਿੱਤ ਜਾਗਦੇ ਹੋਏ ਸਭਨਾਂ ਸੰਤਾਂ ਦੇ ਲਈ ਪੂਰੀ ਦ੍ਰਿੜ੍ਹਤਾ ਨਾਲ ਬੇਨਤੀ ਕਰੋ
19
ਅਤੇ ਮੇਰੇ ਲਈ ਵੀ ਬੇਨਤੀ ਕਰੋ, ਤਾਂਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਾਂ ਮੈਨੂੰ ਅਜਿਹਾ ਵਚਨ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖ਼ਬਰੀ ਦੇ ਭੇਤ ਨੂੰ ਪਰਗਟ ਕਰ ਸਕਾਂ,
20
ਜਿਸ ਦੇ ਕਾਰਨ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਰਾਜਦੂਤ ਹਾਂ; ਤਾਂਕਿ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਇਸ ਦੇ ਬਾਰੇ ਦਲੇਰੀ ਨਾਲ ਬੋਲਾਂ।
21
ਤੁਖਿਕੁਸ ਜਿਹੜਾ ਪਿਆਰਾ ਭਾਈ ਅਤੇ ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸਾਰੀਆਂ ਗੱਲਾਂ ਦੱਸੇਗਾ ਤਾਂਕਿ ਤੁਸੀਂ ਵੀ ਮੇਰੇ ਵਿਖੇ ਜਾਣ ਸਕੋ ਕਿ ਮੈਂ ਕੀ ਕਰ ਰਿਹਾ ਹਾਂ।
22
ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਅਤੇ ਉਹ ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ।
23
ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਾਈਆਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਸਹਿਤ ਪ੍ਰੇਮ ਮਿਲੇ।
24
ਉਨ੍ਹਾਂ ਸਭਨਾਂ ਉੱਤੇ ਕਿਰਪਾ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਅਟੁੱਟ ਪ੍ਰੇਮ ਕਰਦੇ ਹਨ। ਆਮੀਨ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6