bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Ephesians 2
Ephesians 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਤੁਸੀਂ ਤਾਂ ਆਪਣੇ ਅਪਰਾਧਾਂ ਅਤੇ ਪਾਪਾਂ ਵਿੱਚ ਮੁਰਦਾ ਸੀ
2
ਜਿਨ੍ਹਾਂ ਵਿੱਚ ਤੁਸੀਂ ਪਹਿਲਾਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਪ੍ਰਧਾਨ ਅਰਥਾਤ ਉਸ ਆਤਮਾ ਦੇ ਅਨੁਸਾਰ ਚੱਲਦੇ ਸੀ ਜਿਹੜੀ ਹੁਣ ਆਗਿਆ ਨਾ ਮੰਨਣ ਵਾਲਿਆਂ ਵਿੱਚ ਕੰਮ ਕਰਦੀ ਹੈ।
3
ਪਹਿਲਾਂ ਅਸੀਂ ਸਭ ਵੀ ਆਪਣੇ ਸਰੀਰ ਦੀਆਂ ਲਾਲਸਾਵਾਂ ਦੇ ਅਨੁਸਾਰ ਸਰੀਰ ਅਤੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦਿਆਂ ਇਨ੍ਹਾਂ ਵਿੱਚ ਜੀਵਨ ਗੁਜ਼ਾਰਦੇ ਸੀ ਅਤੇ ਹੋਰਨਾਂ ਵਾਂਗ ਸੁਭਾਅ ਤੋਂ ਹੀ ਕ੍ਰੋਧ ਦੀ ਸੰਤਾਨ ਸੀ।
4
ਪਰ ਪਰਮੇਸ਼ਰ ਨੇ ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਮਹਾਨ ਪ੍ਰੇਮ ਦੇ ਕਾਰਨ ਜਿਸ ਨਾਲ ਉਸ ਨੇ ਸਾਨੂੰ ਪ੍ਰੇਮ ਕੀਤਾ,
5
ਸਾਨੂੰ ਮਸੀਹ ਦੇ ਨਾਲ ਜਿਵਾਇਆ ਜਦੋਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ; ਤੁਸੀਂ ਕਿਰਪਾ ਦੁਆਰਾ ਹੀ ਬਚਾਏ ਗਏ ਹੋ।
6
ਉਸੇ ਨੇ ਸਾਨੂੰ ਮਸੀਹ ਯਿਸੂ ਦੇ ਨਾਲ ਜਿਵਾਇਆ ਅਤੇ ਉਸ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ,
7
ਤਾਂਕਿ ਆਉਣ ਵਾਲੇ ਯੁਗਾਂ ਵਿੱਚ ਉਸ ਦਇਆ ਦੁਆਰਾ ਜੋ ਉਹ ਮਸੀਹ ਯਿਸੂ ਵਿੱਚ ਸਾਡੇ ਉੱਤੇ ਕਰਦਾ ਹੈ, ਆਪਣੀ ਕਿਰਪਾ ਦੇ ਅਪਾਰ ਧਨ ਨੂੰ ਪਰਗਟ ਕਰੇ।
8
ਕਿਉਂਕਿ ਤੁਸੀਂ ਵਿਸ਼ਵਾਸ ਰਾਹੀਂ ਕਿਰਪਾ ਦੇ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ, ਸਗੋਂ ਪਰਮੇਸ਼ਰ ਦਾ ਦਾਨ ਹੈ
9
ਅਤੇ ਨਾ ਹੀ ਇਹ ਕੰਮਾਂ ਤੋਂ ਹੈ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ।
10
ਕਿਉਂਕਿ ਅਸੀਂ ਪਰਮੇਸ਼ਰ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਉਨ੍ਹਾਂ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੇ ਕਿ ਅਸੀਂ ਉਨ੍ਹਾਂ ਵਿੱਚ ਚੱਲੀਏ।
11
ਸੋ ਯਾਦ ਕਰੋ ਕਿ ਇੱਕ ਸਮੇਂ ਤੁਸੀਂ ਸਰੀਰ ਕਰਕੇ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਨ੍ਹਾਂ ਦੁਆਰਾ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ, ਅਸੁੰਨਤੀ ਕਹਾਉਂਦੇ ਸੀ।
12
ਉਸ ਸਮੇਂ ਤੁਸੀਂ ਮਸੀਹ ਤੋਂ ਬਿਨਾਂ, ਇਸਰਾਏਲ ਦੀ ਨਾਗਰਿਕਤਾ ਤੋਂ ਅਲੱਗ ਕੀਤੇ ਹੋਏ, ਵਾਇਦੇ ਦੇ ਨੇਮਾਂ ਤੋਂ ਅਣਜਾਣ, ਆਸਹੀਣ ਅਤੇ ਸੰਸਾਰ ਵਿੱਚ ਪਰਮੇਸ਼ਰ ਤੋਂ ਰਹਿਤ ਸੀ।
13
ਪਰ ਹੁਣ ਤੁਸੀਂ ਜਿਹੜੇ ਪਹਿਲਾਂ ਦੂਰ ਸੀ, ਮਸੀਹ ਯਿਸੂ ਵਿੱਚ ਉਸ ਦੇ ਲਹੂ ਦੇ ਦੁਆਰਾ ਨੇੜੇ ਲਿਆਂਦੇ ਗਏ ਹੋ।
14
ਕਿਉਂਕਿ ਉਹੋ ਸਾਡਾ ਮੇਲ ਹੈ ਜਿਸ ਨੇ ਸਾਨੂੰ ਦੋਹਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ।
15
ਉਸ ਨੇ ਬਿਧੀਆਂ 'ਤੇ ਅਧਾਰਤ ਹੁਕਮਾਂ ਦੀ ਬਿਵਸਥਾ ਨੂੰ ਮਿਟਾ ਦਿੱਤਾ ਤਾਂਕਿ ਦੋਹਾਂ ਤੋਂ ਆਪਣੇ ਆਪ ਵਿੱਚ ਇੱਕ ਨਵਾਂ ਮਨੁੱਖ ਸਿਰਜ ਕੇ ਸ਼ਾਂਤੀ ਸਥਾਪਤ ਕਰੇ
16
ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਅਤੇ ਇਸ ਦੇ ਦੁਆਰਾ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮੇਲ ਕਰਾਵੇ।
17
ਉਸ ਨੇ ਆ ਕੇ ਤੁਹਾਨੂੰ ਜਿਹੜੇ ਦੂਰ ਸੀ ਅਤੇ ਉਨ੍ਹਾਂ ਨੂੰ ਜਿਹੜੇ ਨੇੜੇ ਸੀ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ।
18
ਕਿਉਂਕਿ ਉਸੇ ਦੇ ਰਾਹੀਂ ਇੱਕੋ ਆਤਮਾ ਦੁਆਰਾ ਸਾਡੀ ਦੋਹਾਂ ਦੀ ਪਹੁੰਚ ਪਿਤਾ ਤੱਕ ਹੁੰਦੀ ਹੈ।
19
ਸੋ ਹੁਣ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਸੰਗੀ ਨਾਗਰਿਕ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ
20
ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਕੋਨੇ ਦਾ ਮੁੱਖ ਪੱਥਰ ਆਪ ਮਸੀਹ ਯਿਸੂ ਹੈ।
21
ਉਸੇ ਵਿੱਚ ਸਾਰੀ ਇਮਾਰਤ ਇੱਕ-ਇੱਕ ਕਰਕੇ ਜੁੜਦੀ ਹੋਈ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ
22
ਅਤੇ ਉਸੇ ਵਿੱਚ ਤੁਸੀਂ ਵੀ ਆਤਮਾ ਦੇ ਦੁਆਰਾ ਪਰਮੇਸ਼ਰ ਦਾ ਨਿਵਾਸ ਸਥਾਨ ਹੋਣ ਲਈ ਇੱਕ ਸੰਗ ਉਸਾਰੇ ਜਾਂਦੇ ਹੋ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6