bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Ephesians 4
Ephesians 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਇਸ ਲਈ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਸ ਬੁਲਾਹਟ ਨਾਲ ਤੁਸੀਂ ਬੁਲਾਏ ਗਏ ਹੋ ਉਸ ਦੇ ਯੋਗ ਚਾਲ ਚੱਲੋ,
2
ਅਰਥਾਤ ਮਨ ਦੀ ਪੂਰੀ ਦੀਨਤਾ ਅਤੇ ਨਿਮਰਤਾ ਨਾਲ, ਧੀਰਜ ਸਹਿਤ ਪ੍ਰੇਮ ਵਿੱਚ ਇੱਕ ਦੂਜੇ ਦੀ ਸਹਿੰਦੇ ਹੋਏ
3
ਮੇਲ-ਮਿਲਾਪ ਦੇ ਬੰਧਨ ਵਿੱਚ ਆਤਮਾ ਦੀ ਏਕਤਾ ਨੂੰ ਬਣਾਈ ਰੱਖਣ ਦਾ ਯਤਨ ਕਰੋ।
4
ਇੱਕੋ ਸਰੀਰ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਦੇ ਲਈ ਬੁਲਾਏ ਗਏ ਹੋ।
5
ਇੱਕੋ ਪ੍ਰਭੂ, ਇੱਕੋ ਵਿਸ਼ਵਾਸ, ਇੱਕੋ ਬਪਤਿਸਮਾ,
6
ਇੱਕੋ ਪਰਮੇਸ਼ਰ ਅਤੇ ਸਭ ਦਾ ਇੱਕੋ ਪਿਤਾ ਹੈ ਜਿਹੜਾ ਸਭਨਾਂ ਤੋਂ ਉੱਤੇ ਅਤੇ ਸਭਨਾਂ ਦੇ ਵਿਚਕਾਰ ਅਤੇ ਸਭਨਾਂ ਦੇ ਵਿੱਚ ਹੈ।
7
ਪਰ ਸਾਨੂੰ ਹਰੇਕ ਨੂੰ ਮਸੀਹ ਦੇ ਦਾਨ ਦੇ ਮਾਪ ਅਨੁਸਾਰ ਕਿਰਪਾ ਬਖਸ਼ੀ ਗਈ।
8
ਇਸ ਲਈ ਲਿਖਤ ਕਹਿੰਦੀ ਹੈ: ਜਦੋਂ ਉਹ ਉਤਾਂਹ ਚੜ੍ਹਿਆ ਤਾਂ ਬੰਧਨਾਂ ਨੂੰ ਬੰਨ੍ਹ ਲੈ ਗਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ।
9
ਉਹ ਉਤਾਂਹ ਚੜ੍ਹਿਆ ਇਸ ਦਾ ਅਰਥ ਕੀ ਹੈ? ਇਹੋ ਕਿ ਉਹ ਧਰਤੀ ਦੇ ਹੇਠਲੇ ਹਿੱਸਿਆਂ ਵਿੱਚ ਵੀ ਉੱਤਰਿਆ;
10
ਅਤੇ ਜਿਹੜਾ ਉੱਤਰਿਆ ਉਹ ਉਹੀ ਹੈ ਜੋ ਸਾਰੇ ਅਕਾਸ਼ਾਂ ਤੋਂ ਵੀ ਉਤਾਂਹ ਚੜ੍ਹਿਆ ਤਾਂਕਿ ਸਭ ਕੁਝ ਪੂਰਾ ਕਰੇ।
11
ਉਸ ਨੇ ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਪ੍ਰਚਾਰਕ ਅਤੇ ਕੁਝ ਨੂੰ ਪਾਸਬਾਨ ਅਤੇ ਕੁਝ ਨੂੰ ਸਿੱਖਿਅਕ ਕਰਕੇ ਦੇ ਦਿੱਤਾ
12
ਤਾਂਕਿ ਸੰਤਾਂ ਨੂੰ ਸੇਵਕਾਈ ਦੇ ਕੰਮ ਲਈ ਤਿਆਰ ਕੀਤਾ ਜਾਵੇ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ,
13
ਜਦੋਂ ਤੱਕ ਕਿ ਅਸੀਂ ਸਭ ਵਿਸ਼ਵਾਸ ਦੀ ਏਕਤਾ ਅਤੇ ਪਰਮੇਸ਼ਰ ਦੇ ਪੁੱਤਰ ਦੇ ਸੰਪੂਰਨ ਗਿਆਨ ਦੁਆਰਾ ਮਨੁੱਖੀ ਸਿੱਧਤਾ ਅਤੇ ਮਸੀਹ ਦੇ ਕੱਦ ਤੱਕ ਨਾ ਪਹੁੰਚ ਜਾਈਏ
14
ਤਾਂਕਿ ਅਸੀਂ ਅੱਗੇ ਤੋਂ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਧੋਖੇ ਭਰੀਆਂ ਚਾਲਾਂ ਤੇ ਚਲਾਕੀਆਂ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਉਛਾਲੇ ਜਾਂਦੇ ਹਨ,
15
ਬਲਕਿ ਪ੍ਰੇਮ ਸਹਿਤ ਸੱਚ ਬੋਲਦਿਆਂ ਮਸੀਹ ਵਿੱਚ ਜੋ ਕਿ ਸਿਰ ਹੈ, ਹਰ ਤਰ੍ਹਾਂ ਨਾਲ ਵਧਦੇ ਜਾਈਏ,
16
ਜਿਸ ਵਿੱਚ ਸਾਰੀ ਦੇਹ ਹਰੇਕ ਜੋੜ ਦੇ ਦੁਆਰਾ ਇੱਕ-ਇੱਕ ਕਰਕੇ ਇੱਕ ਸੰਗ ਜੁੜਦੀ ਜਾਂਦੀ ਅਤੇ ਹਰੇਕ ਅੰਗ ਦੇ ਸਹੀ ਕੰਮ ਕਰਨ ਦੁਆਰਾ ਵਧਦੀ ਹੋਈ ਆਪਣੇ ਆਪ ਨੂੰ ਪ੍ਰੇਮ ਵਿੱਚ ਉਸਾਰਦੀ ਜਾਂਦੀ ਹੈ।
17
ਇਸ ਲਈ ਮੈਂ ਇਹ ਕਹਿੰਦਾ ਹਾਂ ਅਤੇ ਪ੍ਰਭੂ ਵਿੱਚ ਸਮਝਾਉਂਦਾ ਹਾਂ ਕਿ ਅੱਗੇ ਤੋਂ ਤੁਸੀਂ ਉਸ ਤਰ੍ਹਾਂ ਨਾ ਚੱਲੋ ਜਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲੋਕ ਆਪਣੇ ਮਨ ਦੀ ਵਿਅਰਥਤਾ ਵਿੱਚ ਚੱਲਦੇ ਹਨ,
18
ਕਿਉਂਕਿ ਉਨ੍ਹਾਂ ਦੀ ਬੁੱਧ ਹਨੇਰੀ ਹੋ ਗਈ ਹੈ ਅਤੇ ਉਹ ਉਸ ਅਗਿਆਨਤਾ ਦੇ ਕਾਰਨ ਜੋ ਉਨ੍ਹਾਂ ਦੇ ਅੰਦਰ ਵੱਸਦੀ ਹੈ ਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਪਰਮੇਸ਼ਰ ਦੇ ਜੀਵਨ ਤੋਂ ਅਲੱਗ ਕੀਤੇ ਗਏ ਹਨ।
19
ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਵੱਸ ਕਰ ਦਿੱਤਾ ਹੈ ਤਾਂਕਿ ਹਰ ਤਰ੍ਹਾਂ ਦੇ ਅਸ਼ੁੱਧਤਾ ਦੇ ਕੰਮ ਲਾਲਸਾ ਨਾਲ ਕਰਨ।
20
ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ।
21
ਜੇ ਤੁਸੀਂ ਸੱਚਮੁੱਚ ਉਸ ਦੇ ਵਿਖੇ ਸੁਣਿਆ ਅਤੇ ਜਿਸ ਤਰ੍ਹਾਂ ਯਿਸੂ ਵਿੱਚ ਸਚਾਈ ਹੈ ਉਸੇ ਤਰ੍ਹਾਂ ਤੁਸੀਂ ਉਸ ਵਿੱਚ ਸਿਖਾਏ ਵੀ ਗਏ ਹੋ
22
ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ
23
ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ;
24
ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।
25
ਇਸ ਲਈ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਇੱਕ ਦੂਜੇ ਦੇ ਅੰਗ ਹਾਂ।
26
ਗੁੱਸਾ ਕਰੋ, ਪਰ ਪਾਪ ਨਾ ਕਰੋ; ਸੂਰਜ ਤੁਹਾਡੇ ਗੁੱਸੇ 'ਤੇ ਹੀ ਨਾ ਡੁੱਬ ਜਾਵੇ;
27
ਅਤੇ ਨਾ ਸ਼ੈਤਾਨ ਨੂੰ ਮੌਕਾ ਦਿਓ।
28
ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਭਲਾ ਕਰਨ ਲਈ ਆਪਣੇ ਹੱਥਾਂ ਨਾਲ ਮਿਹਨਤ ਕਰੇ ਤਾਂਕਿ ਲੋੜਵੰਦ ਨੂੰ ਦੇਣ ਲਈ ਉਸ ਦੇ ਕੋਲ ਕੁਝ ਹੋਵੇ।
29
ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ, ਸਗੋਂ ਉਹੀ ਨਿੱਕਲੇ ਜੋ ਲੋੜ ਅਨੁਸਾਰ ਉੱਨਤੀ ਦੇ ਲਈ ਚੰਗੀ ਹੋਵੇ ਜਿਸ ਨਾਲ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।
30
ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ ਜਿਸ ਦੇ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਾਈ ਗਈ ਹੈ।
31
ਹਰ ਤਰ੍ਹਾਂ ਦੀ ਕੁੜੱਤਣ, ਗੁੱਸਾ, ਕ੍ਰੋਧ, ਕਲੇਸ਼ ਅਤੇ ਨਿੰਦਾ ਸਾਰੀ ਬੁਰਾਈ ਸਮੇਤ ਤੁਹਾਡੇ ਤੋਂ ਦੂਰ ਹੋਵੇ।
32
ਇੱਕ ਦੂਜੇ ਦੇ ਪ੍ਰਤੀ ਦਇਆਵਾਨ ਅਤੇ ਨਰਮ-ਦਿਲ ਹੋਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6