bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Galatians 1
Galatians 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਮੈਂ ਪੌਲੁਸ ਜੋ ਨਾ ਮਨੁੱਖਾਂ ਤੋਂ ਅਤੇ ਨਾ ਮਨੁੱਖਾਂ ਦੇ ਦੁਆਰਾ, ਸਗੋਂ ਯਿਸੂ ਮਸੀਹ ਅਤੇ ਉਸ ਪਿਤਾ ਪਰਮੇਸ਼ਰ ਦੇ ਦੁਆਰਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਇੱਕ ਰਸੂਲ ਹਾਂ, ਮੇਰੇ ਵੱਲੋਂ
2
ਅਤੇ ਉਨ੍ਹਾਂ ਸਾਰੇ ਭਾਈਆਂ ਦੇ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤਿਯਾ ਦੀਆਂ ਕਲੀਸਿਆਵਾਂ ਨੂੰ;
3
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ,
4
ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ ਤਾਂਕਿ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁਗ ਤੋਂ ਬਚਾ ਲਵੇ।
5
ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
6
ਮੈਂ ਹੈਰਾਨ ਹਾਂ ਕਿ ਤੁਸੀਂ ਉਸ ਤੋਂ ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਸੱਦਿਆ ਐਨੀ ਜਲਦੀ ਬੇਮੁੱਖ ਹੋ ਕੇ ਕਿਸੇ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ।
7
ਦੂਜੀ ਖੁਸ਼ਖ਼ਬਰੀ ਤਾਂ ਹੈ ਹੀ ਨਹੀਂ; ਪਰ ਕੁਝ ਲੋਕ ਹਨ ਜਿਹੜੇ ਤੁਹਾਨੂੰ ਉਲਝਣ ਵਿੱਚ ਪਾ ਰਹੇ ਹਨ ਅਤੇ ਮਸੀਹ ਦੀ ਖੁਸ਼ਖ਼ਬਰੀ ਨੂੰ ਵਿਗਾੜਨਾ ਚਾਹੁੰਦੇ ਹਨ।
8
ਜੇ ਅਸੀਂ ਜਾਂ ਸਵਰਗ ਤੋਂ ਕੋਈ ਦੂਤ ਵੀ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਅਸੀਂ ਸੁਣਾਈ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪੀ ਹੋਵੇ।
9
ਜਿਵੇਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਹੁਣ ਮੈਂ ਫੇਰ ਕਹਿੰਦਾ ਹਾਂ ਕਿ ਜੇ ਕੋਈ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਤੁਸੀਂ ਸਵੀਕਾਰ ਕੀਤੀ, ਕੋਈ ਹੋਰ ਖੁਸ਼ਖ਼ਬਰੀ ਸੁਣਾਉਂਦਾ ਹੈ ਤਾਂ ਉਹ ਸਰਾਪੀ ਹੋਵੇ।
10
ਕੀ ਮੈਂ ਮਨੁੱਖਾਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰ ਰਿਹਾ ਹੁੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ।
11
ਭਾਈਓ, ਤੁਸੀਂ ਇਹ ਜਾਣ ਲਵੋ ਕਿ ਜਿਹੜੀ ਖੁਸ਼ਖ਼ਬਰੀ ਮੈਂ ਤੁਹਾਨੂੰ ਸੁਣਾਈ ਉਹ ਕਿਸੇ ਮਨੁੱਖ ਦੀ ਨਹੀਂ ਹੈ;
12
ਕਿਉਂਕਿ ਨਾ ਤਾਂ ਮੈਂ ਇਹ ਕਿਸੇ ਮਨੁੱਖ ਤੋਂ ਪ੍ਰਾਪਤ ਕੀਤੀ ਅਤੇ ਨਾ ਹੀ ਮੈਨੂੰ ਸਿਖਾਈ ਗਈ, ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੁਆਰਾ ਮੈਨੂੰ ਪ੍ਰਾਪਤ ਹੋਈ।
13
ਤੁਸੀਂ ਯਹੂਦੀ ਪੰਥ ਵਿੱਚ ਮੇਰੇ ਪਹਿਲੇ ਚਾਲ-ਚਲਣ ਬਾਰੇ ਸੁਣਿਆ ਹੈ ਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਹੱਦੋਂ ਵੱਧ ਸਤਾਉਂਦਾ ਅਤੇ ਨਾਸ ਕਰਦਾ ਸੀ
14
ਅਤੇ ਆਪਣੀ ਕੌਮ ਵਿੱਚ ਯਹੂਦੀ ਪੰਥ ਦੇ ਆਪਣੇ ਬਹੁਤ ਸਾਰੇ ਹਾਣੀਆਂ ਨਾਲੋਂ ਅੱਗੇ ਸੀ, ਕਿਉਂਕਿ ਮੈਂ ਆਪਣੇ ਪੂਰਵਜਾਂ ਦੀਆਂ ਰੀਤਾਂ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ।
15
ਪਰ ਜਦੋਂ ਪਰਮੇਸ਼ਰ ਨੂੰ ਜਿਸ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਕਿਰਪਾ ਦੇ ਅਨੁਸਾਰ ਮੈਨੂੰ ਬੁਲਾਇਆ, ਇਹ ਚੰਗਾ ਲੱਗਾ
16
ਕਿ ਉਹ ਆਪਣੇ ਪੁੱਤਰ ਨੂੰ ਮੇਰੇ ਵਿੱਚ ਪਰਗਟ ਕਰੇ ਤਾਂਕਿ ਮੈਂ ਪਰਾਈਆਂ ਕੌਮਾਂ ਵਿੱਚ ਉਸ ਦੀ ਖੁਸ਼ਖ਼ਬਰੀ ਸੁਣਾਵਾਂ, ਤਾਂ ਉਸ ਵੇਲੇ ਮੈਂ ਲਹੂ ਅਤੇ ਮਾਸ ਤੋਂ ਸਲਾਹ ਨਾ ਲਈ
17
ਅਤੇ ਨਾ ਹੀ ਯਰੂਸ਼ਲਮ ਵਿੱਚ ਉਨ੍ਹਾਂ ਦੇ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਸਨ, ਬਲਕਿ ਮੈਂ ਅਰਬ ਨੂੰ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।
18
ਫਿਰ ਤਿੰਨ ਸਾਲ ਬਾਅਦ ਮੈਂ ਕੇਫ਼ਾਸ ਨੂੰ ਮਿਲਣ ਲਈ ਯਰੂਸ਼ਲਮ ਨੂੰ ਗਿਆ ਅਤੇ ਪੰਦਰਾਂ ਦਿਨ ਉਸ ਦੇ ਨਾਲ ਰਿਹਾ
19
ਅਤੇ ਉੱਥੇ ਪ੍ਰਭੂ ਦੇ ਭਰਾ ਯਾਕੂਬ ਤੋਂ ਇਲਾਵਾ ਮੈਂ ਹੋਰ ਕਿਸੇ ਰਸੂਲ ਨੂੰ ਨਹੀਂ ਮਿਲਿਆ।
20
ਹੁਣ ਜੋ ਗੱਲਾਂ ਮੈਂ ਤੁਹਾਨੂੰ ਲਿਖ ਰਿਹਾ ਹਾਂ, ਵੇਖੋ, ਮੈਂ ਪਰਮੇਸ਼ਰ ਦੇ ਸਨਮੁੱਖ ਕਹਿੰਦਾ ਹਾਂ ਕਿ ਮੈਂ ਝੂਠ ਨਹੀਂ ਬੋਲਦਾ।
21
ਇਸ ਤੋਂ ਬਾਅਦ ਮੈਂ ਸੁਰਿਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ,
22
ਪਰ ਯਹੂਦਿਯਾ ਦੀਆਂ ਕਲੀਸਿਆਵਾਂ ਨੇ ਜੋ ਮਸੀਹ ਵਿੱਚ ਹਨ, ਮੈਨੂੰ ਕਦੇ ਨਹੀਂ ਵੇਖਿਆ ਸੀ।
23
ਉਨ੍ਹਾਂ ਨੇ ਕੇਵਲ ਇਹੀ ਸੁਣਿਆ ਸੀ ਕਿ ਉਹ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਸੀ, ਹੁਣ ਉਸੇ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸ ਨੂੰ ਕਦੇ ਉਹ ਨਾਸ ਕਰਦਾ ਸੀ;
24
ਅਤੇ ਉਹ ਮੇਰੇ ਕਰਕੇ ਪਰਮੇਸ਼ਰ ਦੀ ਮਹਿਮਾ ਕਰਦੀਆਂ ਸਨ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6