bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Galatians 5
Galatians 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਤੋ।
2
ਵੇਖੋ, ਮੈਂ ਪੌਲੁਸ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਉਂਦੇ ਹੋ ਤਾਂ ਤੁਹਾਨੂੰ ਮਸੀਹ ਤੋਂ ਕੁਝ ਲਾਭ ਨਹੀਂ ਹੋਵੇਗਾ।
3
ਸਗੋਂ ਮੈਂ ਹਰੇਕ ਮਨੁੱਖ ਨੂੰ ਜਿਹੜਾ ਸੁੰਨਤ ਕਰਾਉਂਦਾ ਹੈ ਫੇਰ ਤੋਂ ਜਤਾਉਂਦਾ ਹਾਂ ਕਿ ਉਹ ਸਾਰੀ ਬਿਵਸਥਾ ਨੂੰ ਪੂਰਾ ਕਰਨ ਲਈ ਪਾਬੰਦ ਹੈ।
4
ਤੁਸੀਂ ਜਿਹੜੇ ਬਿਵਸਥਾ ਦੇ ਰਾਹੀਂ ਧਰਮੀ ਠਹਿਰਨਾ ਚਾਹੁੰਦੇ ਹੋ ਮਸੀਹ ਤੋਂ ਦੂਰ ਹੋ ਅਤੇ ਕਿਰਪਾ ਤੋਂ ਡਿੱਗ ਗਏ ਹੋ।
5
ਕਿਉਂਕਿ ਅਸੀਂ ਆਤਮਾ ਦੇ ਦੁਆਰਾ ਵਿਸ਼ਵਾਸ ਨਾਲ ਉਸ ਧਾਰਮਿਕਤਾ ਦੀ ਉਡੀਕ ਕਰਦੇ ਹਾਂ ਜਿਸ ਦੀ ਸਾਨੂੰ ਆਸ ਹੈ।
6
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਸੁੰਨਤ ਦਾ ਕੋਈ ਮਹੱਤਵ ਹੈ ਨਾ ਅਸੁੰਨਤ ਦਾ, ਪਰ ਕੇਵਲ ਉਸ ਵਿਸ਼ਵਾਸ ਦਾ ਜਿਹੜਾ ਪ੍ਰੇਮ ਦੇ ਦੁਆਰਾ ਕੰਮ ਕਰਦਾ ਹੈ।
7
ਤੁਸੀਂ ਤਾਂ ਚੰਗੀ ਤਰ੍ਹਾਂ ਦੌੜ ਰਹੇ ਸੀ, ਫਿਰ ਕਿਸ ਨੇ ਤੁਹਾਨੂੰ ਸਚਾਈ ਨੂੰ ਮੰਨਣ ਤੋਂ ਰੋਕ ਦਿੱਤਾ?
8
ਇਹ ਸਿੱਖਿਆ ਤੁਹਾਡੇ ਬੁਲਾਉਣ ਵਾਲੇ ਦੀ ਵੱਲੋਂ ਨਹੀਂ ਹੈ।
9
ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ।
10
ਮੈਨੂੰ ਪ੍ਰਭੂ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਹੋਰਨਾਂ ਗੱਲਾਂ 'ਤੇ ਮਨ ਨਹੀਂ ਲਾਓਗੇ, ਪਰ ਜਿਹੜਾ ਤੁਹਾਨੂੰ ਉਲਝਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ, ਸਜ਼ਾ ਭੋਗੇਗਾ।
11
ਪਰ ਹੇ ਭਾਈਓ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਕਿਉਂ ਸਤਾਇਆ ਜਾਂਦਾ ਹਾਂ? ਫਿਰ ਤਾਂ ਸਲੀਬ ਦੀ ਠੋਕਰ ਖ਼ਤਮ ਹੋ ਗਈ।
12
ਕਾਸ਼ ਕਿ ਜਿਹੜੇ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਆਪਣਾ ਅੰਗ ਹੀ ਵੱਢ ਲੈਂਦੇ!
13
ਕਿਉਂਕਿ ਹੇ ਭਾਈਓ, ਤੁਸੀਂ ਅਜ਼ਾਦੀ ਲਈ ਬੁਲਾਏ ਗਏ ਹੋ; ਇਸ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ, ਸਗੋਂ ਪ੍ਰੇਮ ਨਾਲ ਇੱਕ ਦੂਜੇ ਦੀ ਸੇਵਾ ਕਰੋ।
14
ਕਿਉਂਕਿ ਸਾਰੀ ਬਿਵਸਥਾ ਇਸ ਇੱਕੋ ਗੱਲ ਵਿੱਚ ਪੂਰੀ ਹੋ ਜਾਂਦੀ ਹੈ: “ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”
15
ਪਰ ਜੇ ਤੁਸੀਂ ਇੱਕ ਦੂਜੇ ਨੂੰ ਹੀ ਵੱਢ-ਖਾਣ ਪੈਂਦੇ ਹੋ, ਤਾਂ ਸਾਵਧਾਨ ਰਹੋ ਕਿ ਕਿਤੇ ਅਜਿਹਾ ਨਾ ਹੋਵੇ ਜੋ ਇੱਕ ਦੂਜੇ ਦੁਆਰਾ ਹੀ ਨਾਸ ਕੀਤੇ ਜਾਓ।
16
ਪਰ ਮੈਂ ਕਹਿੰਦਾ ਹਾਂ ਕਿ ਆਤਮਾ ਦੇ ਦੁਆਰਾ ਚੱਲੋ ਤਾਂ ਤੁਸੀਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਿਆਂ ਨਾ ਕਰੋਗੇ,
17
ਕਿਉਂਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਇੱਛਾ ਕਰਦਾ ਹੈ, ਕਿਉਂ ਜੋ ਇਹ ਇੱਕ ਦੂਜੇ ਦੇ ਵਿਰੋਧੀ ਹਨ, ਤਾਂਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਨਾ ਕਰ ਸਕੋ।
18
ਪਰ ਜੇ ਤੁਸੀਂ ਆਤਮਾ ਦੁਆਰਾ ਚੱਲਦੇ ਹੋ ਤਾਂ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ।
19
ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ ਜੋ ਇਹ ਹਨ: ਵਿਭਚਾਰ, ਅਸ਼ੁੱਧਤਾ, ਲੁੱਚਪੁਣਾ,
20
ਮੂਰਤੀ-ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਕ੍ਰੋਧ, ਸੁਆਰਥ, ਫੁੱਟਾਂ, ਧੜੇਬਾਜ਼ੀਆਂ,
21
ਖਾਰ, ਮਤਵਾਲਾਪਣ, ਬਦਮਸਤੀਆਂ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅਗੇਤਾ ਹੀ ਕਹਿ ਦਿੰਦਾ ਹਾਂ, ਜਿਵੇਂ ਕਿ ਪਹਿਲਾਂ ਵੀ ਕਿਹਾ ਸੀ, ਕਿ ਅਜਿਹੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ।
22
ਪਰ ਆਤਮਾ ਦਾ ਫਲ ਹੈ: ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫ਼ਾਦਾਰੀ,
23
ਨਿਮਰਤਾ ਅਤੇ ਸੰਜਮ। ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ।
24
ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਇਸ ਦੀਆਂ ਕਾਮਨਾਵਾਂ ਅਤੇ ਲਾਲਸਾਵਾਂ ਸਹਿਤ ਸਲੀਬ 'ਤੇ ਚੜ੍ਹਾ ਦਿੱਤਾ ਹੈ।
25
ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਅਨੁਸਾਰ ਚੱਲੀਏ ਵੀ।
26
ਅਸੀਂ ਹੰਕਾਰੀ ਬਣ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਈਰਖਾ ਕਰੀਏ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6