bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Galatians 3
Galatians 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਹੇ ਨਿਰਬੁੱਧ ਗਲਾਤੀਓ, ਕਿਸ ਨੇ ਤੁਹਾਨੂੰ ਮੋਹ ਲਿਆ? ਤੁਹਾਡੀਆਂ ਅੱਖਾਂ ਸਾਹਮਣੇ ਹੀ ਤਾਂ ਯਿਸੂ ਮਸੀਹ ਸਲੀਬ 'ਤੇ ਚੜ੍ਹਾਇਆ ਹੋਇਆ ਪ੍ਰਤੱਖ ਵਿਖਾਇਆ ਗਿਆ।
2
ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਣਨਾ ਚਾਹੁੰਦਾ ਹਾਂ; ਕੀ ਤੁਸੀਂ ਆਤਮਾ ਨੂੰ ਬਿਵਸਥਾ ਦੇ ਕੰਮਾਂ ਤੋਂ ਪਾਇਆ ਜਾਂ ਵਿਸ਼ਵਾਸ ਨਾਲ ਸੁਣਨ ਤੋਂ?
3
ਕੀ ਤੁਸੀਂ ਐਨੇ ਨਿਰਬੁੱਧ ਹੋ ਕਿ ਆਤਮਾ ਨਾਲ ਅਰੰਭ ਕਰਕੇ ਹੁਣ ਸਰੀਰ ਦੁਆਰਾ ਸਮਾਪਤ ਕਰੋਗੇ?
4
ਕੀ ਤੁਸੀਂ ਐਨੇ ਦੁੱਖ ਵਿਅਰਥ ਹੀ ਝੱਲੇ? ਸੱਚਮੁੱਚ ਉਹ ਵਿਅਰਥ ਨਹੀਂ ਸਨ।
5
ਇਸ ਲਈ ਉਹ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿਚਕਾਰ ਸਮਰੱਥਾ ਦੇ ਕੰਮ ਕਰਦਾ ਹੈ, ਕੀ ਉਹ ਬਿਵਸਥਾ ਦੇ ਕੰਮਾਂ ਤੋਂ ਇਹ ਕਰਦਾ ਹੈ ਜਾਂ ਤੁਹਾਡੇ ਵਿਸ਼ਵਾਸ ਸਹਿਤ ਸੁਣਨ ਤੋਂ?
6
ਅਬਰਾਹਾਮ ਨੇ ਵੀ ਪਰਮੇਸ਼ਰ 'ਤੇ ਵਿਸ਼ਵਾਸ ਕੀਤਾ ਅਤੇ ਇਹ ਗੱਲ ਉਸ ਦੇ ਲਈ ਧਾਰਮਿਕਤਾ ਗਿਣੀ ਗਈ।
7
ਸੋ ਜਾਣ ਲਵੋ ਕਿ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹੀ ਅਬਰਾਹਾਮ ਦੇ ਪੁੱਤਰ ਹਨ।
8
ਲਿਖਤ ਨੇ ਪਹਿਲਾਂ ਤੋਂ ਹੀ ਇਹ ਜਾਣ ਕੇ ਜੋ ਪਰਮੇਸ਼ਰ ਵਿਸ਼ਵਾਸ ਦੇ ਦੁਆਰਾ ਪਰਾਈਆਂ ਕੌਮਾਂ ਨੂੰ ਧਰਮੀ ਠਹਿਰਾਵੇਗਾ, ਅਬਰਾਹਾਮ ਨੂੰ ਅਗੇਤੀ ਇਹ ਖੁਸ਼ਖ਼ਬਰੀ ਸੁਣਾਈ, “ਤੇਰੇ ਵਿੱਚ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”
9
ਇਸ ਲਈ ਉਹ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ।
10
ਕਿਉਂਕਿ ਜਿੰਨੇ ਬਿਵਸਥਾ ਦੇ ਕੰਮਾਂ 'ਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠ ਹਨ, ਕਿਉਂ ਜੋ ਲਿਖਿਆ ਹੈ, “ਸਰਾਪੀ ਹੈ ਉਹ ਹਰੇਕ ਜਿਹੜਾ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਸਭ ਗੱਲਾਂ ਦੀ ਪਾਲਣਾ ਨਹੀਂ ਕਰਦਾ।”
11
ਹੁਣ ਇਹ ਸਪਸ਼ਟ ਹੈ ਕਿ ਕੋਈ ਵੀ ਬਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਠਹਿਰਦਾ, ਕਿਉਂਕਿ ਧਰਮੀ ਮਨੁੱਖ ਵਿਸ਼ਵਾਸ ਦੇ ਦੁਆਰਾ ਜੀਵੇਗਾ।
12
ਪਰ ਬਿਵਸਥਾ ਦਾ ਵਿਸ਼ਵਾਸ ਨਾਲ ਕੋਈ ਵਾਸਤਾ ਨਹੀਂ ਹੈ, ਕਿਉਂਕਿ ਜਿਹੜਾ ਬਿਵਸਥਾ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਉਹੀ ਉਨ੍ਹਾਂ ਦੁਆਰਾ ਜੀਵੇਗਾ।
13
ਮਸੀਹ ਨੇ ਸਾਡੀ ਖਾਤਰ ਸਰਾਪ ਬਣ ਕੇ ਸਾਨੂੰ ਬਿਵਸਥਾ ਦੇ ਸਰਾਪ ਤੋਂ ਛੁਡਾ ਲਿਆ, ਕਿਉਂਕਿ ਲਿਖਿਆ ਹੈ, “ਸਰਾਪੀ ਹੈ ਉਹ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ।”
14
ਇਹ ਇਸ ਕਰਕੇ ਹੋਇਆ ਜੋ ਮਸੀਹ ਯਿਸੂ ਵਿੱਚ ਅਬਰਾਹਾਮ ਦੀ ਬਰਕਤ ਪਰਾਈਆਂ ਕੌਮਾਂ ਤੱਕ ਪਹੁੰਚੇ, ਤਾਂਕਿ ਅਸੀਂ ਵਿਸ਼ਵਾਸ ਦੇ ਦੁਆਰਾ ਆਤਮਾ ਦੇ ਵਾਇਦੇ ਨੂੰ ਪ੍ਰਾਪਤ ਕਰ ਸਕੀਏ।
15
ਹੇ ਭਾਈਓ, ਮੈਂ ਮਨੁੱਖੀ ਰੀਤੀ ਤੋਂ ਬੋਲਦਾ ਹਾਂ; ਮਨੁੱਖ ਦਾ ਇਕਰਾਰਨਾਮਾ ਵੀ ਜਦੋਂ ਪੱਕਾ ਹੋ ਜਾਂਦਾ ਹੈ ਤਾਂ ਨਾ ਕੋਈ ਉਸ ਨੂੰ ਰੱਦ ਕਰਦਾ ਅਤੇ ਨਾ ਉਸ ਵਿੱਚ ਕੁਝ ਜੋੜਦਾ ਹੈ।
16
ਹੁਣ ਇਹ ਵਾਇਦੇ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਕੀਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਵੰਸ਼ਜਾਂ ਨਾਲ” ਜਿਵੇਂ ਕਿ ਬਹੁਤਿਆਂ ਲਈ, ਸਗੋਂ ਇੱਕ ਲਈ ਕਹਿੰਦਾ ਹੈ, “ਤੇਰੇ ਵੰਸ਼ ਨਾਲ” ਜੋ ਮਸੀਹ ਹੈ।
17
ਹੁਣ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਨੇਮ ਪਰਮੇਸ਼ਰ ਦੇ ਦੁਆਰਾ ਪਹਿਲਾਂ ਹੀ ਪੱਕਾ ਕਰ ਦਿੱਤਾ ਗਿਆ ਸੀ, ਉਸ ਨੂੰ ਚਾਰ ਸੌ ਤੀਹ ਸਾਲ ਬਾਅਦ ਆਈ ਬਿਵਸਥਾ ਰੱਦ ਨਹੀਂ ਕਰ ਸਕਦੀ ਕਿ ਉਹ ਵਾਇਦਾ ਵਿਅਰਥ ਠਹਿਰੇ।
18
ਕਿਉਂਕਿ ਜੇ ਮਿਰਾਸ ਬਿਵਸਥਾ ਤੋਂ ਹੈ ਤਾਂ ਫਿਰ ਵਾਇਦੇ ਤੋਂ ਨਹੀਂ। ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਾਇਦੇ ਦੁਆਰਾ ਦਿੱਤੀ ਹੈ।
19
ਤਾਂ ਫਿਰ ਬਿਵਸਥਾ ਕਿਉਂ ਹੈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਜਦੋਂ ਤੱਕ ਕਿ ਉਹ ਵੰਸ਼ਜ ਨਾ ਆ ਜਾਵੇ ਜਿਸ ਦਾ ਵਾਇਦਾ ਕੀਤਾ ਗਿਆ ਸੀ। ਇਹ ਸਵਰਗਦੂਤਾਂ ਦੁਆਰਾ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।
20
ਵਿਚੋਲਾ ਇੱਕ ਪਾਸੇ ਦਾ ਨਹੀਂ ਹੁੰਦਾ, ਪਰ ਪਰਮੇਸ਼ਰ ਇੱਕੋ ਹੈ।
21
ਤਾਂ ਕੀ ਬਿਵਸਥਾ ਪਰਮੇਸ਼ਰ ਦੇ ਵਾਇਦਿਆਂ ਦੇ ਵਿਰੋਧ ਵਿੱਚ ਹੈ? ਕਦੇ ਵੀ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਗਈ ਹੁੰਦੀ ਜਿਹੜੀ ਜੀਵਨ ਦੇ ਸਕਦੀ, ਤਾਂ ਸੱਚਮੁੱਚ ਧਾਰਮਿਕਤਾ ਬਿਵਸਥਾ ਤੋਂ ਹੁੰਦੀ।
22
ਪਰ ਲਿਖਤ ਨੇ ਸਭ ਨੂੰ ਪਾਪ ਦੇ ਅਧੀਨ ਕਰ ਦਿੱਤਾ, ਤਾਂਕਿ ਵਿਸ਼ਵਾਸ ਕਰਨ ਵਾਲਿਆਂ ਨੂੰ ਉਹ ਵਾਇਦਾ ਦਿੱਤਾ ਜਾਵੇ ਜਿਹੜਾ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦਾ ਹੈ।
23
ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਬਿਵਸਥਾ ਦੇ ਅਧੀਨ ਰੱਖੇ ਗਏ ਅਤੇ ਉਸ ਵਿਸ਼ਵਾਸ ਦੇ ਪਰਗਟ ਹੋਣ ਤੱਕ ਜਿਹੜਾ ਆਉਣ ਵਾਲਾ ਸੀ ਇਸ ਦੇ ਬੰਦੀ ਰਹੇ।
24
ਸੋ ਬਿਵਸਥਾ ਸਾਨੂੰ ਮਸੀਹ ਤੱਕ ਪਹੁੰਚਾਉਣ ਲਈ ਸਾਡੀ ਸਿੱਖਿਅਕ ਬਣੀ ਤਾਂਕਿ ਅਸੀਂ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਏ ਜਾਈਏ।
25
ਪਰ ਵਿਸ਼ਵਾਸ ਦੇ ਆਉਣ ਤੋਂ ਬਾਅਦ ਅਸੀਂ ਹੁਣ ਸਿੱਖਿਅਕ ਦੇ ਅਧੀਨ ਨਾ ਰਹੇ।
26
ਕਿਉਂਕਿ ਤੁਸੀਂ ਸਾਰੇ ਮਸੀਹ ਯਿਸੂ ਉੱਤੇ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਹੋ;
27
ਕਿਉਂ ਜੋ ਤੁਸੀਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ, ਮਸੀਹ ਨੂੰ ਪਹਿਨ ਲਿਆ।
28
ਸੋ ਹੁਣ ਨਾ ਕੋਈ ਯਹੂਦੀ ਹੈ ਨਾ ਯੂਨਾਨੀ, ਨਾ ਗੁਲਾਮ ਹੈ ਨਾ ਅਜ਼ਾਦ, ਨਾ ਨਰ ਹੈ ਨਾ ਨਾਰੀ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ;
29
ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੇ ਵੰਸ਼ ਅਤੇ ਵਾਇਦੇ ਦੇ ਅਨੁਸਾਰ ਵਾਰਸ ਹੋ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6