bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Galatians 6
Galatians 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਹੇ ਭਾਈਓ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਨਿਮਰਤਾ ਨਾਲ ਉਸ ਨੂੰ ਸੁਧਾਰੋ ਅਤੇ ਆਪਣੀ ਵੀ ਚੌਕਸੀ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਓ।
2
ਇੱਕ ਦੂਜੇ ਦੇ ਬੋਝ ਚੁੱਕੋ ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ।
3
ਕਿਉਂਕਿ ਜੇ ਕੋਈ ਵਿਅਕਤੀ ਕੁਝ ਨਾ ਹੋ ਕੇ ਵੀ ਆਪਣੇ ਆਪ ਨੂੰ ਕੁਝ ਸਮਝਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।
4
ਪਰ ਹਰੇਕ ਵਿਅਕਤੀ ਆਪਣੇ ਕੰਮ ਨੂੰ ਜਾਂਚੇ, ਤਦ ਉਸ ਨੂੰ ਕਿਸੇ ਦੂਜੇ 'ਤੇ ਨਹੀਂ ਬਲਕਿ ਆਪਣੇ ਉੱਤੇ ਹੀ ਮਾਣ ਹੋਵੇਗਾ;
5
ਕਿਉਂਕਿ ਹਰੇਕ ਵਿਅਕਤੀ ਆਪਣਾ ਹੀ ਬੋਝ ਚੁੱਕੇਗਾ।
6
ਜਿਹੜਾ ਵਚਨ ਦੀ ਸਿੱਖਿਆ ਪ੍ਰਾਪਤ ਕਰਦਾ ਹੈ ਉਹ ਆਪਣੇ ਸਿੱਖਿਅਕ ਨੂੰ ਸਭ ਚੰਗੇ ਪਦਾਰਥਾਂ ਵਿੱਚ ਸਾਂਝੀ ਕਰੇ।
7
ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹੀ ਵੱਢੇਗਾ ਵੀ।
8
ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਤੋਂ ਨਾਸ ਨੂੰ ਵੱਢੇਗਾ; ਪਰ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।
9
ਅਸੀਂ ਭਲਾ ਕਰਦਿਆਂ ਥੱਕ ਨਾ ਜਾਈਏ, ਕਿਉਂਕਿ ਜੇ ਨਿਢਾਲ ਨਾ ਹੋਈਏ ਤਾਂ ਸਮੇਂ ਸਿਰ ਵੱਢਾਂਗੇ।
10
ਇਸ ਲਈ ਜਦੋਂ ਵੀ ਸਾਨੂੰ ਮੌਕਾ ਮਿਲੇ ਤਾਂ ਅਸੀਂ ਸਾਰਿਆਂ ਨਾਲ ਭਲਾਈ ਕਰੀਏ, ਪਰ ਖਾਸ ਕਰਕੇ ਵਿਸ਼ਵਾਸੀਆਂ ਨਾਲ।
11
ਵੇਖੋ, ਮੈਂ ਆਪਣੇ ਹੱਥੀਂ ਕਿੰਨੇ ਵੱਡੇ-ਵੱਡੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ।
12
ਜਿਹੜੇ ਲੋਕ ਸਰੀਰਕ ਵਿਖਾਵਾ ਕਰਨਾ ਚਾਹੁੰਦੇ ਹਨ ਉਹੋ ਤੁਹਾਨੂੰ ਸੁੰਨਤ ਕਰਾਉਣ ਲਈ ਮਜ਼ਬੂਰ ਕਰਦੇ ਹਨ, ਕੇਵਲ ਇਸ ਲਈ ਤਾਂਕਿ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ।
13
ਕਿਉਂਕਿ ਸੁੰਨਤ ਕਰਾਉਣ ਵਾਲੇ ਆਪ ਤਾਂ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਪਰ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਤਾਂਕਿ ਤੁਹਾਡੇ ਸਰੀਰ ਉੱਤੇ ਘਮੰਡ ਕਰ ਸਕਣ।
14
ਪਰ ਇਹ ਕਦੇ ਨਾ ਹੋਵੇ ਕਿ ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਘਮੰਡ ਕਰਾਂ, ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਲਈ ਸਲੀਬ ਚੜ੍ਹਾਇਆ ਜਾ ਚੁੱਕਾ ਹਾਂ।
15
ਕਿਉਂਕਿ ਨਾ ਤਾਂ ਸੁੰਨਤ ਦਾ ਕੁਝ ਮਹੱਤਵ ਹੈ ਅਤੇ ਨਾ ਅਸੁੰਨਤ ਦਾ, ਪਰ ਕੇਵਲ ਨਵੀਂ ਸ੍ਰਿਸ਼ਟੀ ਦਾ।
16
ਜਿੰਨੇ ਇਸ ਨਿਯਮ ਦੀ ਪਾਲਣਾ ਕਰਨਗੇ ਉਨ੍ਹਾਂ ਉੱਤੇ ਅਤੇ ਪਰਮੇਸ਼ਰ ਦੇ ਇਸਰਾਏਲ ਉੱਤੇ ਸ਼ਾਂਤੀ ਅਤੇ ਦਇਆ ਹੋਵੇ।
17
ਹੁਣ ਤੋਂ ਕੋਈ ਮੈਨੂੰ ਦੁੱਖ ਨਾ ਦੇਵੇ, ਕਿਉਂਕਿ ਮੈਂ ਯਿਸੂ ਦੇ ਦਾਗਾਂ ਨੂੰ ਆਪਣੇ ਸਰੀਰ ਉੱਤੇ ਲਈ ਫਿਰਦਾ ਹਾਂ।
18
ਹੇ ਭਾਈਓ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ!
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6