bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 1
1 Timothy 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਪੌਲੂਸ ਦੇ ਵੱਲੋਂ ਜੋ ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਉਮੀਦ ਮਸੀਹ ਯਿਸੂ ਦੇ ਹੁਕਮ ਦੇ ਦੁਆਰਾ ਮਸੀਹ ਯਿਸੂ ਦਾ ਰਸੂਲ ਹੈ,
2
ਤਿਮੋਥਿਉਸ ਨੂੰ ਜੋ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਰਮੇਸ਼ਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਤੈਨੂੰ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ!
3
ਜਿਵੇਂ ਪਹਿਲਾਂ ਮੈਂ ਤੈਨੂੰ ਮਕਦੂਨਿਯਾ ਨੂੰ ਜਾਂਦੇ ਸਮੇਂ ਅਫ਼ਸੁਸ ਵਿੱਚ ਰਹਿਣ ਦੇ ਲਈ ਬੇਨਤੀ ਕੀਤੀ ਸੀ ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਹੁਕਮ ਦੇਵੇਂ ਕਿ ਉਹ ਝੂਠੀ ਸਿੱਖਿਆ ਨਾ ਦੇਣ ।
4
ਉਹਨਾਂ ਨੂੰ ਕਹਿ ਕਿ ਉਹ ਪ੍ਰਾਚੀਨ ਮਨਘੜਤ ਕਥਾਵਾਂ ਅਤੇ ਬੇਅੰਤ ਵੰਸਾਵਲੀਆਂ ਉੱਤੇ ਧਿਆਨ ਦੇਣਾ ਛੱਡ ਦੇਣ ਕਿਉਂਕਿ ਇਹਨਾਂ ਦੁਆਰਾ ਕੇਵਲ ਝਗੜੇ ਹੀ ਪੈਦਾ ਹੁੰਦੇ ਹਨ । ਇਹਨਾਂ ਤੋਂ ਕਿਸੇ ਤਰ੍ਹਾਂ ਵੀ ਪਰਮੇਸ਼ਰ ਦੇ ਕੰਮ ਵਿੱਚ ਵਾਧਾ ਨਹੀਂ ਹੁੰਦਾ, ਜਿਸ ਦਾ ਆਧਾਰ ਕੇਵਲ ਵਿਸ਼ਵਾਸ ਹੈ ।
5
ਇਸ ਹੁਕਮ ਦਾ ਉਦੇਸ਼ ਇਹ ਹੈ ਕਿ ਇਸ ਦੇ ਦੁਆਰਾ ਪਿਆਰ ਨੂੰ ਵੱਧਣ ਦੀ ਹੋਰ ਪ੍ਰੇਰਨਾ ਮਿਲੇ, ਜੋ ਸਾਫ਼ ਦਿਲ, ਸ਼ੁੱਧ ਅੰਤਹਕਰਨ ਅਤੇ ਸੱਚੇ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ ।
6
ਪਰ ਕੁਝ ਲੋਕ ਇਹਨਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ ।
7
ਉਹ ਵਿਵਸਥਾ ਦੇ ਸਿੱਖਿਅਕ ਬਣਨ ਦੇ ਚਾਹਵਾਨ ਹਨ ਪਰ ਉਹ ਨਾ ਆਪਣੇ ਸ਼ਬਦਾਂ ਦੇ ਅਤੇ ਨਾ ਆਪਣੇ ਵਿਸ਼ਿਆਂ ਦੇ ਅਰਥ ਸਮਝਦੇ ਹਨ, ਜਿਹਨਾਂ ਦੇ ਬਾਰੇ ਉਹ ਬੜੇ ਭਰੋਸੇ ਨਾਲ ਬੋਲਦੇ ਹਨ ।
8
ਅਸੀਂ ਜਾਣਦੇ ਹਾਂ ਕਿ ਵਿਵਸਥਾ ਉੱਤਮ ਹੈ, ਜੇਕਰ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ।
9
ਅਸੀਂ ਇਹ ਵੀ ਜਾਣਦੇ ਹਾਂ ਕਿ ਵਿਵਸਥਾ ਨੇਕ ਲੋਕਾਂ ਦੇ ਲਈ ਨਹੀਂ ਦਿੱਤੀ ਗਈ ਸਗੋਂ ਉਹਨਾਂ ਦੇ ਲਈ ਦਿੱਤੀ ਗਈ ਹੈ ਜੋ ਵਿਵਸਥਾਹੀਣ, ਵਿਦਰੋਹੀ, ਅਵਿਸ਼ਵਾਸੀ ਅਤੇ ਪਾਪੀ, ਅਪਵਿੱਤਰ ਅਤੇ ਅਧਰਮੀ, ਮਾਤਾ-ਪਿਤਾ ਦੇ ਹੱਤਿਆਰੇ, ਕਾਤਲ,
10
ਵਿਭਚਾਰੀ, ਸਮਲਿੰਗੀ, ਗ਼ੁਲਾਮਾਂ ਦੇ ਵਪਾਰੀ, ਝੂਠੇ, ਝੂਠੀ ਗਵਾਹੀ ਦੇਣ ਵਾਲੇ ਅਤੇ ਜੋ ਚੰਗੀ ਸਿੱਖਿਆ ਦੇ ਵਿਰੁੱਧ ਚੱਲਦੇ ਹਨ ।
11
ਇਸ ਚੰਗੀ ਸਿੱਖਿਆ ਦਾ ਆਧਾਰ ਮਹਾਨ ਪਰਮੇਸ਼ਰ ਦੀ ਮਹਿਮਾ ਵਾਲਾ ਸ਼ੁਭ ਸਮਾਚਾਰ ਹੈ ਜੋ ਮੈਨੂੰ ਸੌਂਪਿਆ ਗਿਆ ਹੈ ।
12
ਮੈਂ ਸਾਡੇ ਪ੍ਰਭੂ ਮਸੀਹ ਯਿਸੂ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਇਸ ਸੇਵਾ ਦੇ ਲਈ ਬਲ ਦਿੱਤਾ ਹੈ । ਉਹਨਾਂ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਆਪਣੀ ਸੇਵਾ ਦੇ ਲਈ ਨਿਯੁਕਤ ਕੀਤਾ ।
13
ਭਾਵੇਂ ਪਹਿਲਾਂ ਮੈਂ ਪਰਮੇਸ਼ਰ ਦਾ ਨਿੰਦਕ, ਅੱਤਿਆਚਾਰੀ ਅਤੇ ਹਿੰਸਕ ਸੀ ਪਰ ਮੇਰੇ ਉੱਤੇ ਪਰਮੇਸ਼ਰ ਦੀ ਦਇਆ ਹੋਈ, ਕਿਉਂਕਿ ਇਹ ਸਭ ਮੈਂ ਇੱਕ ਅਵਿਸ਼ਵਾਸੀ ਹੋਣ ਕਰ ਕੇ ਅਣਜਾਣੇ ਵਿੱਚ ਕੀਤਾ ਸੀ ।
14
ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਵਿਸ਼ਵਾਸ ਅਤੇ ਪਿਆਰ ਨਾਲ ਬਹੁਤਾਤ ਵਿੱਚ ਮਿਲੀ ਹੈ ਜੋ ਮਸੀਹ ਯਿਸੂ ਵਿੱਚ ਹੈ ।
15
ਇਹ ਵਚਨ ਸੱਚਾ ਅਤੇ ਪੂਰੀ ਤਰ੍ਹਾਂ ਭਰੋਸੇਯੋਗ ਹੈ ਕਿ ਮਸੀਹ ਯਿਸੂ ਇਸ ਸੰਸਾਰ ਵਿੱਚ ਪਾਪੀਆਂ ਨੂੰ ਮੁਕਤੀ ਦੇਣ ਦੇ ਲਈ ਆਏ, ਜਿਹਨਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ ।
16
ਪਰ ਮੇਰੇ ਉੱਤੇ ਜੋ ਸਭ ਤੋਂ ਵੱਡਾ ਪਾਪੀ ਹਾਂ, ਮਸੀਹ ਯਿਸੂ ਨੇ ਦਇਆ ਇਸ ਲਈ ਕੀਤੀ ਹੈ ਕਿ ਉਹ ਸਭ ਤੋਂ ਪਹਿਲਾਂ ਮੇਰੇ ਉੱਤੇ ਆਪਣੇ ਪੂਰੇ ਧੀਰਜ ਨੂੰ ਪ੍ਰਗਟ ਕਰਨ, ਤਾਂ ਜੋ ਮੈਂ ਉਹਨਾਂ ਦੇ ਲਈ ਇੱਕ ਉਦਾਹਰਨ ਬਣਾ, ਜੋ ਯਿਸੂ ਵਿੱਚ ਅਨੰਤ ਜੀਵਨ ਪ੍ਰਾਪਤ ਕਰਨ ਦੇ ਲਈ ਵਿਸ਼ਵਾਸ ਕਰਨਗੇ ।
17
ਉਸ ਅਨੰਤ ਮਹਾਰਾਜ, ਅਵਿਨਾਸ਼ੀ, ਅਣਦੇਖੇ ਅਤੇ ਕੇਵਲ ਇੱਕ ਪਰਮੇਸ਼ਰ ਦਾ ਆਦਰ ਅਤੇ ਵਡਿਆਈ ਯੁੱਗਾਂ ਤੱਕ ਹੁੰਦੀ ਰਹੇ । ਆਮੀਨ!
18
ਮੇਰੇ ਪੁੱਤਰ ਤਿਮੋਥਿਉਸ, ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਪਹਿਲਾਂ ਤੇਰੇ ਬਾਰੇ ਕੀਤੀਆਂ ਗਈਆਂ ਸਨ ਮੈਂ ਤੈਨੂੰ ਇਹ ਹੁਕਮ ਦੇ ਰਿਹਾ ਹਾਂ ਤਾਂ ਜੋ ਤੂੰ ਉਹਨਾਂ ਦੀ ਵਰਤੋਂ ਕਰ ਕੇ ਚੰਗੀ ਲੜਾਈ ਲੜੇਂ,
19
ਵਿਸ਼ਵਾਸ ਅਤੇ ਸ਼ੁੱਧ ਅੰਤਹਕਰਨ ਵਿੱਚ ਕਾਇਮ ਰਹੇਂ । ਕੁਝ ਨੇ ਆਪਣੇ ਅੰਤਹਕਰਨ ਦੀ ਪਰਵਾਹ ਨਾ ਕੀਤੀ ਇਸ ਲਈ ਉਹਨਾਂ ਦਾ ਵਿਸ਼ਵਾਸ ਬਰਬਾਦ ਹੋ ਚੁੱਕਾ ਹੈ ।
20
ਉਹਨਾਂ ਵਿੱਚ ਹਮਿਨਾਯੁਸ ਅਤੇ ਸਿਕੰਦਰ ਵੀ ਹਨ, ਜਿਹਨਾਂ ਨੂੰ ਮੈਂ ਸ਼ੈਤਾਨ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਤਾਂ ਜੋ ਉਹ ਸਿੱਖਣ ਕਿ ਉਹ ਪਰਮੇਸ਼ਰ ਦੀ ਨਿੰਦਾ ਨਾ ਕਰਨ ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6