bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 4
1 Timothy 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਪਵਿੱਤਰ ਆਤਮਾ ਸਾਫ਼ ਕਹਿੰਦਾ ਹੈ ਕਿ ਅੰਤਮ ਸਮਿਆਂ ਵਿੱਚ ਕੁਝ ਲੋਕ ਆਪਣੇ ਵਿਸ਼ਵਾਸ ਨੂੰ ਤਿਆਗ ਦੇਣਗੇ, ਉਹ ਝੂਠੀਆਂ ਆਤਮਾਵਾਂ ਅਤੇ ਸ਼ੈਤਾਨੀ ਸਿੱਖਿਆਵਾਂ ਦੇ ਪਿੱਛੇ ਲੱਗ ਜਾਣਗੇ ।
2
ਇਹ ਉਹਨਾਂ ਝੂਠੇ ਪਖੰਡੀ ਸਿੱਖਿਅਕਾਂ ਦੀ ਸਿੱਖਿਆ ਦੇ ਕਾਰਨ ਹੋਵੇਗਾ ਜਿਹਨਾਂ ਦੇ ਅੰਤਹਕਰਨ ਗਰਮ ਲੋਹੇ ਦੇ ਨਾਲ ਦਾਗੇ ਗਏ ਹੋਣ ।
3
ਉਹ ਲੋਕਾਂ ਨੂੰ ਵਿਆਹ ਕਰਨ ਤੋਂ ਰੋਕਦੇ ਅਤੇ ਕੁਝ ਭੋਜਨਾਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਜੋ ਪਰਮੇਸ਼ਰ ਨੇ ਸੱਚ ਨੂੰ ਜਾਨਣ ਵਾਲਿਆਂ ਅਤੇ ਵਿਸ਼ਵਾਸੀਆਂ ਦੇ ਲਈ ਰਚੇ ਕਿ ਉਹ ਧੰਨਵਾਦ ਕਰ ਕੇ ਖਾਣ ।
4
ਪਰਮੇਸ਼ਰ ਦੀ ਰਚੀ ਹਰ ਚੀਜ਼ ਭਲੀ ਹੈ । ਇਹਨਾਂ ਨੂੰ ਰੱਦਣਾ ਨਹੀਂ ਚਾਹੀਦਾ ਸਗੋਂ ਹਰ ਚੀਜ਼ ਨੂੰ ਧੰਨਵਾਦ ਦੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ
5
ਕਿਉਂਕਿ ਇਹ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੇ ਹਨ ।
6
ਜੇਕਰ ਤੂੰ ਇਹ ਸਿੱਖਿਆਵਾਂ ਭਰਾਵਾਂ ਅਤੇ ਭੈਣਾਂ ਨੂੰ ਸਿਖਾਵੇਂਗਾ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਹੋਵੇਂਗਾ, ਜਿਸ ਦਾ ਪਾਲਣ-ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਸੱਚੀ ਸਿੱਖਿਆ ਦੇ ਨਾਲ ਹੋਇਆ ਹੈ ਜਿਸ ਦੀ ਤੂੰ ਪਾਲਣਾ ਕਰਦਾ ਆਇਆ ਹੈਂ ।
7
ਤੂੰ ਉਹਨਾਂ ਸੰਸਾਰਕ ਮਨਘੜਤ ਕਥਾਵਾਂ ਤੋਂ ਦੂਰ ਰਹਿ ਜੋ ਦੱਸਣ ਦੇ ਯੋਗ ਨਹੀਂ ਹਨ ਸਗੋਂ ਆਪਣੇ ਆਪ ਨੂੰ ਪਵਿੱਤਰ ਜੀਵਨ ਦੇ ਲਈ ਅਨੁਸ਼ਾਸਤ ਕਰ ।
8
ਸਰੀਰਕ ਕਸਰਤ ਦਾ ਕਿਸੇ ਹੱਦ ਤੱਕ ਲਾਭ ਹੈ ਪਰ ਭਗਤੀ ਲਾਭਦਾਇਕ ਹੈ ਕਿਉਂਕਿ ਇਸ ਦਾ ਲਾਭ ਨਾ ਕੇਵਲ ਇਸ ਜੀਵਨ ਵਿੱਚ ਸਗੋਂ ਆਉਣ ਵਾਲੇ ਜੀਵਨ ਵਿੱਚ ਵੀ ਹੈ ।
9
ਇਹ ਵਚਨ ਭਰੋਸੇਯੋਗ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ।
10
ਇਸ ਦੇ ਲਈ ਅਸੀਂ ਸੰਘਰਸ਼ ਅਤੇ ਮਿਹਨਤ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਆਸ ਜਿਊਂਦੇ ਪਰਮੇਸ਼ਰ ਵਿੱਚ ਰੱਖੀ ਹੈ ਜਿਹੜੇ ਸਾਰੀ ਮਨੁੱਖਜਾਤੀ ਦੇ, ਖ਼ਾਸ ਕਰ ਕੇ ਵਿਸ਼ਵਾਸੀਆਂ ਦੇ ਮੁਕਤੀਦਾਤਾ ਹਨ ।
11
ਉਹਨਾਂ ਨੂੰ ਇਹ ਹੁਕਮ ਅਤੇ ਸਿੱਖਿਆਵਾਂ ਦੇ ।
12
ਕੋਈ ਤੈਨੂੰ ਤੇਰੀ ਜਵਾਨੀ ਦੇ ਕਾਰਨ ਤੁੱਛ ਨਾ ਜਾਣੇ, ਸਗੋਂ ਤੂੰ ਆਪਣੇ ਬੋਲਚਾਲ, ਵਿਵਹਾਰ, ਪ੍ਰੇਮ, ਵਿਸ਼ਵਾਸ ਅਤੇ ਪਵਿੱਤਰਤਾ ਦੇ ਵਿੱਚ ਵਿਸ਼ਵਾਸੀਆਂ ਦੇ ਲਈ ਉਦਾਹਰਨ ਬਣ ।
13
ਮੇਰੇ ਆਉਣ ਤੱਕ ਤੂੰ ਆਪਣੇ ਆਪ ਨੂੰ ਪਵਿੱਤਰ-ਗ੍ਰੰਥ ਨੂੰ ਪੜ੍ਹ ਕੇ ਸੁਣਾਉਣ ਲਈ, ਪ੍ਰਚਾਰ ਕਰਨ ਲਈ ਅਤੇ ਸਿੱਖਿਆ ਦੇਣ ਦੇ ਲਈ ਅਰਪਣ ਕਰ ।
14
ਤੂੰ ਉਸ ਆਤਮਿਕ ਵਰਦਾਨ ਦੀ ਲਾਪਰਵਾਹੀ ਨਾ ਕਰ ਜੋ ਤੈਨੂੰ ਭਵਿੱਖਬਾਣੀ ਦੁਆਰਾ ਬਜ਼ੁਰਗ ਆਗੂਆਂ ਦੇ ਤੇਰੇ ਉੱਤੇ ਹੱਥ ਰੱਖਣ ਨਾਲ ਮਿਲੀ ਸੀ ।
15
ਇਹਨਾਂ ਗੱਲਾਂ ਦਾ ਤੂੰ ਅਭਿਆਸ ਕਰ ਅਤੇ ਆਪਣਾ ਸਾਰਾ ਧਿਆਨ ਇਹਨਾਂ ਉੱਤੇ ਲਾ ਤਾਂ ਜੋ ਹਰ ਕੋਈ ਤੇਰੀ ਤਰੱਕੀ ਦੇਖੇ ।
16
ਤੂੰ ਆਪਣੀ ਅਤੇ ਆਪਣੀਆਂ ਸਿੱਖਿਆਵਾਂ ਦੀ ਪੂਰੀ ਚੌਕਸੀ ਕਰ, ਇਹਨਾਂ ਵਿੱਚ ਕਾਇਮ ਰਹਿ ਕਿਉਂਕਿ ਅਜਿਹਾ ਕਰ ਕੇ ਤੂੰ ਆਪਣੀ ਅਤੇ ਆਪਣੇ ਸੁਣਨ ਵਾਲਿਆਂ ਦੀ ਮੁਕਤੀ ਦਾ ਕਾਰਨ ਹੋਵੇਂਗਾ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6