bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 6
1 Timothy 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਉਹ ਸਾਰੇ ਜੋ ਗ਼ੁਲਾਮੀ ਦੇ ਜੂਲੇ ਦੇ ਹੇਠ ਹਨ ਆਪਣੇ ਮਾਲਕਾਂ ਨੂੰ ਹਰ ਤਰ੍ਹਾਂ ਦੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ਰ ਦੇ ਨਾਮ ਅਤੇ ਸਾਡੀਆਂ ਸਿੱਖਿਆਵਾਂ ਦੀ ਨਿੰਦਾ ਨਾ ਹੋਵੇ ।
2
ਇਸੇ ਤਰ੍ਹਾਂ ਉਹ ਗ਼ੁਲਾਮ ਜਿਹਨਾਂ ਦੇ ਮਾਲਕ ਵਿਸ਼ਵਾਸੀ ਹਨ, ਆਪਣੇ ਮਾਲਕਾਂ ਨੂੰ ਆਪਣੇ ਵਿਸ਼ਵਾਸੀ ਭਰਾ ਸਮਝਦੇ ਹੋਏ ਘੱਟ ਆਦਰ ਦੇ ਯੋਗ ਨਾ ਸਮਝਣ ਸਗੋਂ ਉਹ ਉਹਨਾਂ ਦੀ ਸੇਵਾ ਹੋਰ ਵੀ ਜ਼ਿਆਦਾ ਕਰਨ ਕਿਉਂਕਿ ਵਿਸ਼ਵਾਸੀ ਮਾਲਕ ਜਿਹਨਾਂ ਨੂੰ ਇਸ ਸੇਵਾ ਤੋਂ ਲਾਭ ਹੁੰਦਾ ਹੈ ਗ਼ੁਲਾਮ ਉਹਨਾਂ ਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਇਹ ਗੱਲਾਂ ਸਿਖਾ ਅਤੇ ਇਹਨਾਂ ਦੀ ਪਾਲਣਾ ਦੇ ਲਈ ਉਤਸ਼ਾਹ ਦੇ ।
3
ਜੇਕਰ ਕੋਈ ਮਨੁੱਖ ਇਸ ਤੋਂ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਰੇ ਵਚਨਾਂ ਅਤੇ ਵਿਸ਼ਵਾਸ ਵਾਲੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦਾ,
4
ਉਹ ਹੰਕਾਰੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ । ਉਸ ਨੂੰ ਕੇਵਲ ਵਾਦ ਵਿਵਾਦ ਅਤੇ ਸ਼ਬਦੀ ਹੇਰ ਫੇਰ ਕਰਨ ਦੀ ਬੀਮਾਰੀ ਹੈ, ਜਿਸ ਤੋਂ ਕੇਵਲ ਈਰਖਾ, ਝਗੜੇ, ਨਿੰਦਾ, ਬੁਰੇ ਸ਼ੱਕ,
5
ਅਤੇ ਉਹਨਾਂ ਮਨੁੱਖਾਂ ਵਿਚਕਾਰ ਲਗਾਤਾਰ ਝਗੜੇ ਪੈਦਾ ਹੁੰਦੇ ਹਨ । ਜਿਹਨਾਂ ਦੀ ਬੁੱਧ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਜੋ ਸੱਚ ਤੋਂ ਦੂਰ ਜਾ ਚੁੱਕੇ ਹਨ, ਉਹ ਭਗਤੀ ਨੂੰ ਲਾਭ ਦਾ ਸਾਧਨ ਸਮਝਦੇ ਹਨ ।
6
ਪਰ ਸੰਤੁਸ਼ਟੀ ਸਹਿਤ ਭਗਤੀ ਵੱਡਾ ਲਾਭ ਹੈ
7
ਕਿਉਂਕਿ ਅਸੀਂ ਇਸ ਸੰਸਾਰ ਦੇ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਏ ਅਤੇ ਨਾ ਹੀ ਅਸੀਂ ਇੱਥੋਂ ਕੁਝ ਨਾਲ ਲੈ ਜਾਵਾਂਗੇ ।
8
ਜੇਕਰ ਸਾਡੇ ਕੋਲ ਭੋਜਨ ਅਤੇ ਵਸਤਰ ਹਨ ਤਾਂ ਅਸੀਂ ਇਹਨਾਂ ਵਿੱਚ ਸੰਤੁਸ਼ਟ ਰਹਾਂਗੇ ।
9
ਉਹ ਲੋਕ ਜੋ ਅਮੀਰ ਬਣਨਾ ਚਾਹੁੰਦੇ ਹਨ, ਉਹ ਪਰਤਾਵੇ, ਫੰਦੇ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ਼ ਅਤੇ ਬਰਬਾਦੀ ਵਿੱਚ ਡੋਬ ਦਿੰਦੀਆਂ ਹਨ ।
10
ਕਿਉਂਕਿ ਧਨ ਦਾ ਮੋਹ ਹੀ ਸਭ ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਦੀ ਲਾਲਸਾ ਰੱਖਦੇ ਹੋਏ ਕਈ ਆਪਣੇ ਵਿਸ਼ਵਾਸ ਤੋਂ ਵੀ ਭਟਕ ਚੁੱਕੇ ਹਨ ਅਤੇ ਉਹਨਾਂ ਨੇ ਆਪਣੇ ਆਪ ਨੂੰ ਕਈ ਤਰ੍ਹਾਂ ਦੇ ਦੁੱਖਾਂ ਨਾਲ ਜ਼ਖ਼ਮੀ ਕਰ ਲਿਆ ਹੈ ।
11
ਪਰ ਤੂੰ ਪਰਮੇਸ਼ਰ ਦਾ ਆਦਮੀ ਹੈਂ, ਇਸ ਲਈ ਤੂੰ ਇਹਨਾਂ ਸਭ ਚੀਜ਼ਾਂ ਤੋਂ ਦੂਰ ਰਹਿ । ਤੂੰ ਨੇਕੀ, ਭਗਤੀ, ਵਿਸ਼ਵਾਸ, ਪ੍ਰੇਮ, ਧੀਰਜ ਅਤੇ ਨਿਮਰਤਾ ਦੇ ਪਿੱਛੇ ਲੱਗਾ ਰਹਿ ।
12
ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਅਨੰਤ ਜੀਵਨ ਨੂੰ ਫੜ ਕੇ ਰੱਖ । ਇਸੇ ਦੇ ਲਈ ਤੂੰ ਸੱਦਿਆ ਗਿਆ ਹੈਂ ਅਤੇ ਇਸੇ ਦਾ ਇਕਰਾਰ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਕੀਤਾ ਸੀ ।
13
ਮੈਂ ਪਰਮੇਸ਼ਰ ਦੇ ਸਾਹਮਣੇ ਜੋ ਸਾਰਿਆਂ ਨੂੰ ਜੀਵਨ ਦਿੰਦੇ ਹਨ ਅਤੇ ਮਸੀਹ ਯਿਸੂ ਦੇ ਸਾਹਮਣੇ ਜਿਹਨਾਂ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਗਵਾਹੀ ਦੇ ਕੇ ਚੰਗਾ ਇਕਰਾਰ ਕੀਤਾ ਸੀ, ਤੈਨੂੰ ਹੁਕਮ ਦਿੰਦਾ ਹਾਂ
14
ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਇਹਨਾਂ ਹੁਕਮਾਂ ਦੀ ਪਾਲਣਾ ਬਿਨਾਂ ਦਾਗ਼ ਅਤੇ ਦੋਸ਼ ਦੇ ਕਰ ।
15
ਆਪਣੇ ਮਿੱਥੇ ਸਮੇਂ ਤੇ ਪਰਮੇਸ਼ਰ ਜੋ ਧੰਨ ਹਨ ਪ੍ਰਭੂ ਯਿਸੂ ਨੂੰ ਪ੍ਰਗਟ ਕਰਨਗੇ । ਉਹ ਹੀ ਇੱਕ ਹਾਕਮ, ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਹਨ ।
16
ਕੇਵਲ ਉਹ ਹੀ ਅਮਰ ਹਨ ਅਤੇ ਉਹ ਅਜਿਹੇ ਚਾਨਣ ਵਿੱਚ ਰਹਿੰਦੇ ਹਨ ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਜਿਹਨਾਂ ਨੂੰ ਨਾ ਕਦੀ ਕਿਸੇ ਨੇ ਦੇਖਿਆ ਹੈ ਅਤੇ ਨਾ ਹੀ ਕਦੀ ਦੇਖ ਸਕਦਾ ਹੈ । ਉਹਨਾਂ ਦਾ ਆਦਰ ਅਤੇ ਸਮਰੱਥਾ ਅਨੰਤਕਾਲ ਤੱਕ ਹੋਵੇ । ਆਮੀਨ!
17
ਜੋ ਲੋਕ ਇਸ ਸੰਸਾਰ ਵਿੱਚ ਅਮੀਰ ਹਨ, ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰ ਨਾ ਕਰਨ । ਉਹ ਆਪਣੀ ਉਮੀਦ ਅਸਥਾਈ ਧਨ ਵਿੱਚ ਨਹੀਂ ਸਗੋਂ ਪਰਮੇਸ਼ਰ ਵਿੱਚ ਰੱਖਣ ਜੋ ਸਾਡੇ ਸੁੱਖ ਦੇ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦੇ ਹਨ ।
18
ਉਹਨਾਂ ਨੂੰ ਭਲਾਈ ਕਰਨ ਦੇ ਲਈ ਹੁਕਮ ਦੇ । ਇਹ ਵੀ ਕਿ ਉਹ ਭਲੇ ਕੰਮਾਂ ਦੇ ਵਿੱਚ ਧਨੀ ਹੋਣ, ਖੁੱਲ੍ਹੇ ਦਿਲ ਵਾਲੇ ਹੋਣ ਅਤੇ ਦੂਜਿਆਂ ਦੇ ਨਾਲ ਵੰਡਣ ਦੇ ਲਈ ਤਿਆਰ ਹੋਣ ।
19
ਇਸ ਤਰ੍ਹਾਂ ਉਹ ਆਪਣੇ ਲਈ ਖ਼ਜ਼ਾਨਾ ਤਿਆਰ ਕਰਨਗੇ ਜਿਸ ਦੀ ਨੀਂਹ ਅੱਗੇ ਆਉਣ ਵਾਲੇ ਸਮੇਂ ਦੇ ਲਈ ਪੱਕੀ ਹੋਵੇਗੀ । ਤਦ ਉਹ ਉਸ ਜੀਵਨ ਨੂੰ ਪ੍ਰਾਪਤ ਕਰਨਗੇ ਜੋ ਅਸਲ ਵਿੱਚ ਜੀਵਨ ਹੈ ।
20
ਤਿਮੋਥਿਉਸ, ਜੋ ਕੁਝ ਤੈਨੂੰ ਸੌਂਪਿਆ ਗਿਆ ਹੈ, ਉਸ ਦੀ ਸੁਰੱਖਿਆ ਕਰ । ਵਿਅਰਥ ਸੰਸਾਰਕ ਬਹਿਸਾਂ ਅਤੇ ਵਿਰੋਧੀ ਵਿਚਾਰਾਂ ਤੋਂ ਦੂਰ ਰਹਿ ਜਿਹਨਾਂ ਨੂੰ ਗ਼ਲਤੀ ਦੇ ਨਾਲ ਗਿਆਨ ਸਮਝਿਆ ਜਾਂਦਾ ਹੈ,
21
ਜਿਸ ਦਾ ਇਕਰਾਰ ਕਰ ਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ । ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਹੋਵੇ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6