bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 5
1 Timothy 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਕਿਸੇ ਵੀ ਬਜ਼ੁਰਗ ਆਦਮੀ ਨੂੰ ਨਾ ਝਿੜਕ ਸਗੋਂ ਉਸ ਨੂੰ ਹਰ ਗੱਲ ਪੂਰੇ ਆਦਰ ਦੇ ਨਾਲ ਪਿਤਾ ਮੰਨ ਕੇ ਸਮਝਾ । ਇਸੇ ਤਰ੍ਹਾਂ ਜਵਾਨਾਂ ਨੂੰ ਆਪਣੇ ਭਰਾ ਸਮਝ ਕੇ,
2
ਬਜ਼ੁਰਗ ਔਰਤਾਂ ਨੂੰ ਮਾਂ ਅਤੇ ਆਪਣੇ ਤੋਂ ਛੋਟੀ ਉਮਰ ਵਾਲੀਆਂ ਔਰਤਾਂ ਨੂੰ ਭੈਣ ਸਮਝ ਕੇ, ਪੂਰਨ ਪਵਿੱਤਰਤਾ ਦੇ ਨਾਲ ਸਮਝਾ ।
3
ਉਹਨਾਂ ਵਿਧਵਾਵਾਂ ਦਾ ਜੋ ਸੱਚਮੁੱਚ ਵਿਧਵਾਵਾਂ ਹਨ, ਆਦਰ ਕਰ ।
4
ਪਰ ਜੇਕਰ ਕਿਸੇ ਵਿਧਵਾ ਦੇ ਬੱਚੇ ਅਤੇ ਦੋਹਤੇ-ਪੋਤਰੇ ਹੋਣ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਸ਼ਰਧਾ ਦਾ ਵਿਵਹਾਰ ਕਰਨ ਤਾਂ ਜੋ ਉਹ ਆਪਣੇ ਮਾਤਾ-ਪਿਤਾ ਅਤੇ ਪੁਰਖਿਆਂ ਦੇ ਉਪਕਾਰਾਂ ਦਾ ਬਦਲਾ ਚੁਕਾਉਣ ਕਿਉਂਕਿ ਇਹ ਪਰਮੇਸ਼ਰ ਨੂੰ ਪਸੰਦ ਹੈ ।
5
ਅਸਲ ਵਿੱਚ ਵਿਧਵਾ ਉਹ ਹੈ ਜਿਸ ਦਾ ਆਪਣਾ ਕੋਈ ਵੀ ਨਹੀਂ, ਜਿਸ ਨੇ ਆਪਣੀ ਉਮੀਦ ਪਰਮੇਸ਼ਰ ਵਿੱਚ ਰੱਖੀ ਹੋਈ ਹੈ ਅਤੇ ਜੋ ਦਿਨ-ਰਾਤ ਪ੍ਰਾਰਥਨਾ ਕਰਦੀ ਅਤੇ ਪਰਮੇਸ਼ਰ ਕੋਲੋਂ ਮਦਦ ਮੰਗਦੀ ਰਹਿੰਦੀ ਹੈ ।
6
ਪਰ ਉਹ ਵਿਧਵਾ ਜੋ ਐਸ਼ ਵਿੱਚ ਜੀਵਨ ਬਤੀਤ ਕਰਦੀ ਹੈ, ਉਹ ਜਿਊਂਦੇ ਜੀਅ ਮਰੀ ਹੋਈ ਹੈ ।
7
ਇਹ ਸਿੱਖਿਆ ਉਹਨਾਂ ਸਾਰੀਆਂ ਨੂੰ ਦੇ ਤਾਂ ਜੋ ਉਹ ਹਰ ਤਰ੍ਹਾਂ ਦੇ ਦੋਸ਼ ਤੋਂ ਬਚੀਆਂ ਰਹਿਣ ।
8
ਜੇਕਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਪਰਿਵਾਰ ਦਾ, ਤਾਂ ਸਮਝੋ ਕਿ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁੱਕਾ ਹੈ ਅਤੇ ਉਹ ਅਵਿਸ਼ਵਾਸੀਆਂ ਨਾਲੋਂ ਵੀ ਬੁਰਾ ਹੈ ।
9
ਕਿਸੇ ਵੀ ਵਿਧਵਾ ਨੂੰ ਜਿਸ ਦੀ ਉਮਰ ਸੱਠ ਸਾਲ ਤੋਂ ਘੱਟ ਨਾ ਹੋਵੇ ਸੂਚੀ ਵਿੱਚ ਸ਼ਾਮਲ ਨਾ ਕੀਤਾ ਜਾਵੇ । ਉਹ ਆਪਣੇ ਪਤੀ ਦੇ ਨਾਲ ਵਫ਼ਾਦਾਰ ਰਹੀ ਹੋਵੇ
10
ਅਤੇ ਉਹ ਆਪਣੇ ਭਲੇ ਕੰਮਾਂ ਦੇ ਲਈ ਜਾਣੀ ਜਾਂਦੀ ਹੋਵੇ ਜਿਵੇਂ ਕਿ ਉਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੋਵੇ, ਪਰਾਹੁਣਚਾਰੀ ਕੀਤੀ ਹੋਵੇ, ਵਿਸ਼ਵਾਸੀਆਂ ਦੀ ਸੇਵਾ ਕੀਤੀ ਹੋਵੇ, ਦੁਖੀਆਂ ਦੀ ਮਦਦ ਕੀਤੀ ਹੋਵੇ ਅਤੇ ਜਿਹੜੀ ਹਰ ਭਲੇ ਕੰਮ ਵਿੱਚ ਲੱਗੀ ਰਹੀ ਹੋਵੇ ।
11
ਪਰ ਜਵਾਨ ਵਿਧਵਾਵਾਂ ਨੂੰ ਸੂਚੀ ਵਿੱਚ ਨਾ ਰੱਖ, ਕਿਉਂਕਿ ਜਦੋਂ ਉਹਨਾਂ ਦੀਆਂ ਕਾਮ ਵਾਸ਼ਨਾਵਾਂ ਜਾਗ ਪੈਂਦੀਆਂ ਹਨ ਤਾਂ ਉਹ ਵਿਆਹ ਕਰਨ ਦੀ ਇੱਛਾ ਕਰਦੀਆਂ ਹਨ ਅਤੇ ਮਸੀਹ ਤੋਂ ਦੂਰ ਹੋ ਜਾਂਦੀਆਂ ਹਨ ।
12
ਇਸ ਤਰ੍ਹਾਂ ਉਹ ਆਪਣੇ ਪਹਿਲੇ ਵਾਅਦੇ ਨੂੰ ਤੋੜ ਕੇ ਦੋਸ਼ੀ ਹੁੰਦੀਆਂ ਹਨ ।
13
ਇਸ ਤੋਂ ਇਲਾਵਾ, ਉਹਨਾਂ ਨੂੰ ਵਿਹਲੇ ਰਹਿਣ ਅਤੇ ਘਰ-ਘਰ ਘੁੰਮਣ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਨਾ ਕੇਵਲ ਆਲਸੀ ਬਣ ਜਾਂਦੀਆਂ ਹਨ ਸਗੋਂ ਚੁਗਲੀਆਂ ਕਰਦੀਆਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਦਖ਼ਲ ਦਿੰਦੀਆਂ ਹਨ ਅਤੇ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੁੰਦੀਆਂ ।
14
ਇਸ ਲਈ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਦੁਬਾਰਾ ਵਿਆਹ ਕਰਨ, ਸੰਤਾਨ ਪੈਦਾ ਕਰਨ ਅਤੇ ਆਪਣੇ ਪਰਿਵਾਰ ਦੀ ਦੇਖ ਭਾਲ ਕਰਨ । ਇਸ ਤਰ੍ਹਾਂ ਉਹ ਆਪਣੇ ਵਿਰੋਧੀਆਂ ਨੂੰ ਆਪਣੇ ਉੱਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਦੇਣਗੀਆਂ ।
15
ਕਿਉਂਕਿ ਕਈ ਪਹਿਲਾਂ ਹੀ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ ।
16
ਜੇਕਰ ਕਿਸੇ ਵਿਸ਼ਵਾਸੀ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਉਹ ਉਹਨਾਂ ਦੀ ਦੇਖਭਾਲ ਕਰੇ । ਇਸ ਤਰ੍ਹਾਂ ਕਲੀਸਿਯਾ ਵਾਧੂ ਭਾਰ ਤੋਂ ਬਚ ਜਾਵੇਗੀ ਅਤੇ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇਗੀ ਜੋ ਸੱਚਮੁੱਚ ਲੋੜਵੰਦ ਹਨ ।
17
ਕਲੀਸਿਯਾ ਦੇ ਬਜ਼ੁਰਗ ਆਗੂ ਜੋ ਚੰਗੀ ਅਗਵਾਈ ਕਰਦੇ ਹਨ ਆਦਰ ਅਤੇ ਉਚਿਤ ਤਨਖ਼ਾਹ ਦੇ ਯੋਗ ਸਮਝੇ ਜਾਣ, ਖ਼ਾਸ ਕਰ ਕੇ ਉਹ ਜੋ ਪ੍ਰਚਾਰ ਅਤੇ ਸਿੱਖਿਆ ਦੇ ਕੰਮ ਵਿੱਚ ਸਖ਼ਤ ਮਿਹਨਤ ਕਰਦੇ ਹਨ ।
18
ਕਿਉਂਕਿ ਪਵਿੱਤਰ-ਗ੍ਰੰਥ ਦੱਸਦਾ ਹੈ, “ਤੂੰ ਗਹਾਈ ਕਰਦੇ ਸਮੇਂ ਬਲਦ ਦੇ ਮੂੰਹ ਤੇ ਛਿੱਕਲਾ ਨਾ ਬੰਨ੍ਹ ।” ਇਸ ਦੇ ਨਾਲ ਇਹ ਵੀ ਕਿ, “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ ।”
19
ਕਲੀਸਿਯਾ ਦੇ ਕਿਸੇ ਬਜ਼ੁਰਗ ਦੇ ਵਿਰੁੱਧ ਉਸ ਸਮੇਂ ਤੱਕ ਕੋਈ ਦੋਸ਼ ਨਾ ਸੁਣ ਜਦੋਂ ਤੱਕ ਇਸ ਦੇ ਬਾਰੇ ਦੋ ਜਾਂ ਤਿੰਨ ਗਵਾਹ ਨਾ ਹੋਣ ।
20
ਪਾਪ ਕਰਨ ਵਾਲਿਆਂ ਨੂੰ ਸਾਰਿਆਂ ਦੇ ਸਾਹਮਣੇ ਝਿੜਕ ਤਾਂ ਜੋ ਦੂਜੇ ਵੀ ਇਸ ਤੋਂ ਡਰਨ ।
21
ਮੈਂ ਪਰਮੇਸ਼ਰ ਅਤੇ ਮਸੀਹ ਯਿਸੂ ਅਤੇ ਚੁਣੇ ਹੋਏ ਸਵਰਗਦੂਤਾਂ ਨੂੰ ਗਵਾਹ ਮੰਨ ਕੇ ਤੇਰੇ ਅੱਗੇ ਬੜੀ ਗੰਭੀਰਤਾ ਨਾਲ ਬੇਨਤੀ ਕਰਦਾ ਹਾਂ ਕਿ ਬਿਨਾਂ ਪੱਖਪਾਤ ਦੇ ਇਹਨਾਂ ਹਿਦਾਇਤਾਂ ਦੀ ਪਾਲਣਾ ਕਰ ਅਤੇ ਹਰ ਸਮੇਂ ਨਿਰਪੱਖ ਰਹਿ ।
22
ਜਲਦਬਾਜ਼ੀ ਵਿੱਚ ਕਿਸੇ ਦੇ ਉੱਤੇ ਹੱਥ ਨਾ ਰੱਖ ਤਾਂ ਜੋ ਤੂੰ ਦੂਜਿਆਂ ਦੇ ਪਾਪਾਂ ਦਾ ਹਿੱਸੇਦਾਰ ਨਾ ਬਣੇ । ਆਪਣੇ ਆਪ ਨੂੰ ਪਵਿੱਤਰ ਰੱਖ ।
23
ਹੁਣ ਤੋਂ ਕੇਵਲ ਪਾਣੀ ਹੀ ਨਾ ਪੀ ਸਗੋਂ ਆਪਣੇ ਪੇਟ ਅਤੇ ਬਾਰ ਬਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਥੋੜ੍ਹੀ ਮੈਅ ਵੀ ਲੈ ਲਿਆ ਕਰ ।
24
ਕੁਝ ਲੋਕਾਂ ਦੇ ਪਾਪ ਪ੍ਰਗਟ ਹਨ ਅਤੇ ਉਹ ਉਹਨਾਂ ਕਾਰਨ ਹੀ ਦੋਸ਼ੀ ਠਹਿਰਦੇ ਹਨ ਪਰ ਕੁਝ ਹੋਰਨਾਂ ਦੇ ਪਾਪ ਬਾਅਦ ਵਿੱਚ ਪ੍ਰਗਟ ਹੁੰਦੇ ਹਨ ।
25
ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹੁੰਦੇ ਹਨ ਭਾਵੇਂ ਉਹ ਭਲੇ ਕੰਮ ਨਾ ਵੀ ਦਿਖਾਈ ਦੇਣ ਪਰ ਉਹ ਲੁਕੇ ਨਹੀਂ ਰਹਿ ਸਕਦੇ ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6