bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 3
1 Timothy 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਇਹ ਵਚਨ ਭਰੋਸੇਯੋਗ ਹੈ ਕਿ ਜੇਕਰ ਕੋਈ ਮਨੁੱਖ ਕਲੀਸਿਯਾ ਦਾ ਨਿਗਾਹਬਾਨ ਬਣਨਾ ਚਾਹੁੰਦਾ ਹੈ ਉਹ ਭਲੇ ਕੰਮ ਦੀ ਇੱਛਾ ਕਰਦਾ ਹੈ ।
2
ਇਸ ਲਈ ਕਲੀਸਿਯਾ ਦਾ ਨਿਗਾਹਬਾਨ ਨਿਰਦੋਸ਼, ਆਪਣੀ ਪਤਨੀ ਦੇ ਨਾਲ ਵਫ਼ਾਦਾਰ, ਸਮਝਦਾਰ, ਸੰਜਮੀ, ਆਦਰਯੋਗ, ਪਰਾਹੁਣਚਾਰ, ਸਿੱਖਿਆ ਦੇਣ ਦੇ ਯੋਗ ਹੋਵੇ,
3
ਉਹ ਸ਼ਰਾਬੀ ਅਤੇ ਹਿੰਸਕ ਨਾ ਹੋਵੇ ਸਗੋਂ ਸ਼ਾਂਤ ਸੁਭਾਅ ਵਾਲਾ ਹੋਵੇ, ਝਗੜਾਲੂ ਅਤੇ ਧਨ ਦਾ ਲੋਭੀ ਨਾ ਹੋਵੇ ।
4
ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਵਾਲਾ ਹੋਵੇ ਅਤੇ ਆਪਣੇ ਬੱਚਿਆਂ ਨੂੰ ਬਹੁਤ ਆਦਰ ਦੇ ਨਾਲ ਆਗਿਆ ਪਾਲਨ ਕਰਨ ਵਾਲਾ ਬਣਾਵੇ ।
5
ਜੇਕਰ ਕੋਈ ਆਪਣੇ ਹੀ ਪਰਿਵਾਰ ਦੀ ਦੇਖਭਾਲ ਕਰਨੀ ਨਾ ਜਾਣਦਾ ਹੋਵੇ, ਉਹ ਪਰਮੇਸ਼ਰ ਦੀ ਕਲੀਸਿਯਾ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕੇਗਾ?
6
ਉਹ ਨਵਾਂ ਵਿਸ਼ਵਾਸੀ ਨਾ ਹੋਵੇ, ਕਿ ਕਿਤੇ ਉਹ ਘਮੰਡ ਵਿੱਚ ਫੁੱਲ ਕੇ ਸ਼ੈਤਾਨ ਵਾਲੀ ਸਜ਼ਾ ਪਾਵੇ ।
7
ਉਹ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਵਿੱਚ ਵੀ ਆਦਰਯੋਗ ਹੋਵੇ ਤਾਂ ਜੋ ਉਸ ਦਾ ਅਪਮਾਨ ਨਾ ਹੋਵੇ ਅਤੇ ਉਹ ਸ਼ੈਤਾਨ ਦੇ ਫੰਦੇ ਵਿੱਚ ਨਾ ਫਸੇ ।
8
ਇਸੇ ਤਰ੍ਹਾਂ ਸੇਵਕ ਵੀ ਆਦਰਯੋਗ ਹੋਣ ਅਤੇ ਉਹ ਧੋਖੇਬਾਜ਼ ਨਾ ਹੋਣ, ਬਹੁਤ ਮੈਅ ਪੀਣ ਵਾਲੇ ਨਾ ਹੋਣ ਅਤੇ ਨਾ ਹੀ ਧਨ ਦੇ ਲੋਭੀ ਹੋਣ ।
9
ਉਹ ਸਾਫ਼ ਅੰਤਹਕਰਨ ਦੇ ਨਾਲ ਵਿਸ਼ਵਾਸ ਦੇ ਭੇਤ ਵਿੱਚ ਕਾਇਮ ਰਹਿਣ ।
10
ਉਹ ਪਹਿਲਾਂ ਪਰਖੇ ਜਾਣ ਅਤੇ ਜੇਕਰ ਉਹ ਨਿਰਦੋਸ਼ ਨਿਕਲਣ ਤਾਂ ਉਹਨਾਂ ਨੂੰ ਸੇਵਾ ਕਰਨ ਦਿੱਤੀ ਜਾਵੇ ।
11
ਉਹਨਾਂ ਦੀਆਂ ਪਤਨੀਆਂ ਵੀ ਆਦਰਯੋਗ ਹੋਣ । ਉਹ ਦੋਸ਼ ਲਾਉਣ ਵਾਲੀਆਂ ਨਾ ਹੋਣ ਸਗੋਂ ਸੰਜਮੀ ਅਤੇ ਹਰ ਗੱਲ ਵਿੱਚ ਵਿਸ਼ਵਾਸਯੋਗ ਹੋਣ ।
12
ਸੇਵਕ ਆਪਣੀ ਪਤਨੀ ਦੇ ਨਾਲ ਵਫ਼ਾਦਾਰ ਹੋਵੇ । ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ ।
13
ਉਹ ਜੋ ਚੰਗੀ ਸੇਵਾ ਕਰਦੇ ਹਨ ਆਪਣੇ ਲਈ ਉੱਚੀ ਥਾਂ ਪ੍ਰਾਪਤ ਕਰਦੇ ਹਨ ਅਤੇ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੇ ਬਾਰੇ ਦਲੇਰੀ ਦੇ ਨਾਲ ਬੋਲ ਸਕਦੇ ਹਨ ।
14
ਜਦੋਂ ਕਿ ਮੈਂ ਤੈਨੂੰ ਇਹ ਪੱਤਰ ਲਿਖ ਰਿਹਾ ਹਾਂ ਮੈਨੂੰ ਆਸ ਹੈ ਕਿ ਮੈਂ ਤੇਰੇ ਕੋਲ ਛੇਤੀ ਆਵਾਂਗਾ ।
15
ਪਰ ਜੇਕਰ ਮੈਨੂੰ ਦੇਰ ਹੋ ਜਾਵੇ ਤਾਂ ਤੈਨੂੰ ਮੇਰੀਆਂ ਇਹਨਾਂ ਲਿਖੀਆਂ ਗੱਲਾਂ ਤੋਂ ਪਤਾ ਲੱਗ ਜਾਵੇਗਾ ਕਿ ਸਾਨੂੰ ਪਰਮੇਸ਼ਰ ਦੇ ਘਰ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਕਿ ਜਿਊਂਦੇ ਪਰਮੇਸ਼ਰ ਦੀ ਕਲੀਸਿਯਾ ਹੈ ਜੋ ਥੰਮ੍ਹ ਅਤੇ ਸੱਚ ਦੀ ਨੀਂਹ ਹੈ ।
16
ਇਹ ਗੱਲ ਬਿਨਾਂ ਕਿਸੇ ਸ਼ੱਕ ਦੇ ਕਹੀ ਜਾ ਸਕਦੀ ਹੈ ਕਿ ਸਾਡੇ ਵਿਸ਼ਵਾਸ ਦਾ ਭੇਤ ਕਿੰਨਾ ਮਹਾਨ ਹੈ, “ਪ੍ਰਭੂ ਯਿਸੂ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਏ, ਆਤਮਾ ਦੁਆਰਾ ਨੇਕ ਠਹਿਰਾਏ ਗਏ, ਸਵਰਗਦੂਤਾਂ ਨੂੰ ਦਿਖਾਈ ਦਿੱਤੇ, ਉਹਨਾਂ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਹੋਇਆ, ਉਹਨਾਂ ਦੇ ਵਿੱਚ ਸੰਸਾਰ ਨੇ ਵਿਸ਼ਵਾਸ ਕੀਤਾ, ਅਤੇ ਉਹ ਮਹਿਮਾ ਦੇ ਵਿੱਚ ਉੱਪਰ ਉਠਾ ਲਏ ਗਏ ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6