bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Timothy 2
1 Timothy 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਸਭ ਤੋਂ ਪਹਿਲਾਂ ਮੇਰੀ ਇਹ ਬੇਨਤੀ ਹੈ ਕਿ ਸਾਰੇ ਲੋਕਾਂ ਦੇ ਲਈ ਬੇਨਤੀਆਂ, ਪ੍ਰਾਰਥਨਾਵਾਂ, ਮਿੰਨਤਾਂ ਅਤੇ ਧੰਨਵਾਦ ਕੀਤੇ ਜਾਣ,
2
ਰਾਜਿਆਂ ਅਤੇ ਸਾਰੇ ਅਧਿਕਾਰੀਆਂ ਦੇ ਲਈ ਵੀ ਤਾਂ ਜੋ ਅਸੀਂ ਅਮਨ-ਚੈਨ ਵਾਲਾ ਜੀਵਨ ਸ਼ਾਂਤੀ ਅਤੇ ਉਚਿਤ ਵਿਵਹਾਰ ਦੇ ਨਾਲ ਬਤੀਤ ਕਰੀਏ ।
3
ਇਹ ਭਲਾ ਹੈ ਅਤੇ ਪਰਮੇਸ਼ਰ ਸਾਡੇ ਮੁਕਤੀਦਾਤਾ ਨੂੰ ਪਸੰਦ ਹੈ,
4
ਜੋ ਚਾਹੁੰਦੇ ਹਨ ਕਿ ਸਾਰੇ ਮਨੁੱਖ ਮੁਕਤੀ ਪ੍ਰਾਪਤ ਕਰਨ ਅਤੇ ਸੱਚ ਨੂੰ ਜਾਨਣ ।
5
ਕਿਉਂਕਿ ਪਰਮੇਸ਼ਰ ਇੱਕ ਹਨ ਅਤੇ ਪਰਮੇਸ਼ਰ ਅਤੇ ਲੋਕਾਂ ਦੇ ਵਿੱਚ ਵਿਚੋਲਾ ਵੀ ਇੱਕ ਹੀ ਮਨੁੱਖ ਹੈ ਜੋ ਮਸੀਹ ਯਿਸੂ ਹਨ,
6
ਜਿਹਨਾਂ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਦੇ ਛੁਟਕਾਰੇ ਦੇ ਲਈ ਬਲੀਦਾਨ ਕਰ ਦਿੱਤਾ ਜੋ ਸਹੀ ਸਮੇਂ ਤੇ ਦਿੱਤੀ ਗਈ ਗਵਾਹੀ ਸੀ ।
7
ਇਸੇ ਦੇ ਲਈ ਮੈਂ ਪ੍ਰਚਾਰਕ ਅਤੇ ਰਸੂਲ ਨਿਯੁਕਤ ਕੀਤਾ ਗਿਆ ਸੀ ਕਿ ਮੈਂ ਪਰਾਈਆਂ ਕੌਮਾਂ ਨੂੰ ਵੀ ਸੱਚਾਈ ਅਤੇ ਵਿਸ਼ਵਾਸ ਦੇ ਬਾਰੇ ਸਿੱਖਿਆ ਦੇਵਾਂ । ਇਹ ਸੱਚ ਹੈ, ਮੈਂ ਝੂਠ ਨਹੀਂ ਬੋਲ ਰਿਹਾ ।
8
ਇਸ ਲਈ ਮੇਰੀ ਇੱਛਾ ਇਹ ਹੈ ਕਿ ਆਦਮੀ ਹਰ ਥਾਂ ਬਿਨਾਂ ਗੁੱਸੇ ਅਤੇ ਵਿਵਾਦ ਦੇ ਪਵਿੱਤਰ ਹੱਥ ਚੁੱਕ ਕੇ ਪ੍ਰਾਰਥਨਾ ਕਰਨ ।
9
ਇਸੇ ਤਰ੍ਹਾਂ ਔਰਤਾਂ ਵੀ ਸਾਦੇ ਕੱਪੜੇ ਪਹਿਨਣ ਜੋ ਉਚਿਤ ਅਤੇ ਸਲੀਕੇ ਵਾਲੇ ਹੋਣ । ਉਹ ਆਪਣੇ ਆਪ ਨੂੰ ਵਾਲ ਗੁੰਦ ਕੇ, ਸੋਨਾ, ਮੋਤੀ ਜਾਂ ਮਹਿੰਗੇ ਕੱਪੜਿਆਂ ਨਾਲ ਨਾ ਸ਼ਿੰਗਾਰਨ ।
10
ਸਗੋਂ ਉਹ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਾਲ ਸ਼ਿੰਗਾਰਨ ਕਿਉਂਕਿ ਇਹ ਭਗਤੀ ਕਰਨ ਵਾਲੀ ਔਰਤ ਦੇ ਲਈ ਉਚਿਤ ਹੈ ।
11
ਔਰਤ ਨੂੰ ਚਾਹੀਦਾ ਹੈ ਕਿ ਉਹ ਚੁੱਪਚਾਪ ਅਤੇ ਅਧੀਨ ਹੋ ਕੇ ਸਿੱਖਿਆ ਲਵੇ ।
12
ਮੈਂ ਆਗਿਆ ਨਹੀਂ ਦਿੰਦਾ ਕਿ ਔਰਤ ਸਿੱਖਿਆ ਦੇਵੇ ਜਾਂ ਆਦਮੀ ਦੇ ਉੱਤੇ ਅਧਿਕਾਰ ਰੱਖੇ, ਉਹ ਚੁੱਪਚਾਪ ਰਹੇ ।
13
ਕਿਉਂਕਿ ਆਦਮ ਦੀ ਰਚਨਾ ਪਹਿਲਾਂ ਹੋਈ ਅਤੇ ਹੱਵਾਹ ਦੀ ਬਾਅਦ ਵਿੱਚ
14
ਅਤੇ ਆਦਮ ਨਹੀਂ ਸੀ ਜਿਸ ਨੇ ਧੋਖਾ ਖਾਧਾ ਸਗੋਂ ਔਰਤ ਸੀ ਜਿਸ ਨੇ ਧੋਖਾ ਖਾਧਾ ਅਤੇ ਅਪਰਾਧ ਕੀਤਾ ।
15
ਪਰ ਫਿਰ ਵੀ ਉਹ ਮਾਂ ਬਣਨ ਦੇ ਦੁਆਰਾ ਮੁਕਤੀ ਪ੍ਰਾਪਤ ਕਰੇਗੀ ਜੇਕਰ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾ ਦੇ ਨਾਲ ਸਾਦਗੀ ਵਿੱਚ ਬਣੀ ਰਹੇ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6