bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 1
1 Timothy 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
1
ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸ ਮਸੀਹ ਯਿਸੂ ਦੇ ਹੁਕਮ ਅਨੁਸਾਰ ਮੈਂ ਪੌਲੁਸ ਜੋ ਮਸੀਹ ਯਿਸੂ ਦਾ ਰਸੂਲ ਹਾਂ,
2
ਮੇਰੇ ਵੱਲੋਂ ਤਿਮੋਥਿਉਸ ਨੂੰ ਜੋ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।
3
ਜਿਵੇਂ ਮੈਂ ਮਕਦੂਨਿਯਾ ਜਾਂਦੇ ਹੋਏ ਤੈਨੂੰ ਬੇਨਤੀ ਕੀਤੀ ਸੀ ਕਿ ਅਫ਼ਸੁਸ ਵਿੱਚ ਹੀ ਰਹੀਂ ਤਾਂਕਿ ਤੂੰ ਕੁਝ ਲੋਕਾਂ ਨੂੰ ਹਿਦਾਇਤ ਕਰੇਂ ਕਿ ਉਹ ਕੋਈ ਵੱਖਰੀ ਸਿੱਖਿਆ ਨਾ ਦੇਣ
4
ਅਤੇ ਨਾ ਮਨ-ਘੜਤ ਗੱਲਾਂ ਅਤੇ ਅੰਤਹੀਣ ਕੁਲ-ਪੱਤਰੀਆਂ 'ਤੇ ਧਿਆਨ ਦੇਣ ਜਿਨ੍ਹਾਂ ਨਾਲ ਵਿਸ਼ਵਾਸ 'ਤੇ ਅਧਾਰਤ ਪਰਮੇਸ਼ਰ ਦੀ ਯੋਜਨਾ ਨਹੀਂ, ਸਗੋਂ ਵਿਅਰਥ ਵਿਵਾਦ ਪੈਦਾ ਹੁੰਦੇ ਹਨ।
5
ਪਰ ਸਾਡੀ ਹਿਦਾਇਤ ਦਾ ਉਦੇਸ਼ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ, ਚੰਗੇ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ।
6
ਕੁਝ ਲੋਕ ਇਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ।
7
ਉਹ ਬਿਵਸਥਾ ਦੇ ਸਿਖਾਉਣ ਵਾਲੇ ਤਾਂ ਬਣਨਾ ਚਾਹੁੰਦੇ ਹਨ, ਪਰ ਜੋ ਉਹ ਕਹਿੰਦੇ ਹਨ ਅਤੇ ਜਿਨ੍ਹਾਂ ਗੱਲਾਂ 'ਤੇ ਜ਼ੋਰ ਦਿੰਦੇ ਹਨ, ਆਪ ਉਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ।
8
ਅਸੀਂ ਜਾਣਦੇ ਹਾਂ ਕਿ ਬਿਵਸਥਾ ਚੰਗੀ ਹੈ, ਪਰ ਤਾਂ ਹੀ ਜੇ ਕੋਈ ਇਸ ਨੂੰ ਉਚਿਤ ਢੰਗ ਨਾਲ ਇਸਤੇਮਾਲ ਕਰੇ।
9
ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ, ਸਗੋਂ ਬਿਵਸਥਾਹੀਣਾਂ, ਵਿਦਰੋਹੀਆਂ, ਕੁਧਰਮੀਆਂ, ਪਾਪੀਆਂ, ਅਪਵਿੱਤਰ ਅਤੇ ਅਸ਼ੁੱਧ ਲੋਕਾਂ, ਮਾਤਾ-ਪਿਤਾ ਦੇ ਹੱਤਿਆਰਿਆਂ, ਕਾਤਲਾਂ,
10
ਜ਼ਨਾਹਕਾਰੀਆਂ, ਸਮਲਿੰਗੀਆਂ, ਅਗਵਾਕਾਰੀਆਂ, ਝੂਠਿਆਂ, ਝੂਠੀ ਗਵਾਹੀ ਦੇਣ ਵਾਲਿਆਂ ਅਤੇ ਉਸ ਹਰੇਕ ਗੱਲ ਦੇ ਲਈ ਹੈ ਜੋ ਖਰੀ ਸਿੱਖਿਆ ਦੇ ਵਿਰੁੱਧ ਹੈ।
11
ਇਹ ਸਿੱਖਿਆ ਪਰਮਧੰਨ ਪਰਮੇਸ਼ਰ ਦੀ ਮਹਿਮਾ ਦੀ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜੋ ਮੈਨੂੰ ਸੌਂਪੀ ਗਈ।
12
ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਬਲ ਦਿੱਤਾ, ਕਿਉਂਕਿ ਉਸ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਆਪਣੀ ਸੇਵਕਾਈ ਲਈ ਨਿਯੁਕਤ ਕੀਤਾ।
13
ਮੈਂ ਪਹਿਲਾਂ ਇੱਕ ਮਸੀਹ-ਨਿੰਦਕ, ਸਤਾਉਣ ਵਾਲਾ ਅਤੇ ਦੁਰਵਿਹਾਰ ਕਰਨ ਵਾਲਾ ਮਨੁੱਖ ਸੀ, ਪਰ ਮੇਰੇ ਉੱਤੇ ਦਇਆ ਹੋਈ ਕਿਉਂਕਿ ਮੈਂ ਅਵਿਸ਼ਵਾਸੀ ਹੋਣ ਕਰਕੇ ਅਣਜਾਣਪੁਣੇ ਵਿੱਚ ਇਹ ਕੀਤਾ;
14
ਅਤੇ ਸਾਡੇ ਪ੍ਰਭੂ ਦੀ ਕਿਰਪਾ ਜਿਹੜੀ ਮਸੀਹ ਯਿਸੂ ਵਿੱਚ ਹੈ, ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਉੱਤੇ ਬਹੁਤਾਇਤ ਨਾਲ ਹੋਈ।
15
ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ ਮਸੀਹ ਯਿਸੂ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ।
16
ਪਰ ਮੇਰੇ ਉੱਤੇ ਦਇਆ ਇਸ ਲਈ ਹੋਈ ਕਿ ਮਸੀਹ ਯਿਸੂ ਮੇਰੇ ਵਿੱਚ ਜੋ ਸਭ ਤੋਂ ਵੱਡਾ ਪਾਪੀ ਹਾਂ, ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂਕਿ ਇਹ ਉਨ੍ਹਾਂ ਲਈ ਇੱਕ ਨਮੂਨਾ ਬਣੇ ਜਿਹੜੇ ਸਦੀਪਕ ਜੀਵਨ ਪਾਉਣ ਲਈ ਉਸ ਉੱਤੇ ਵਿਸ਼ਵਾਸ ਕਰਦੇ ਹਨ।
17
ਹੁਣ ਉਸ ਸਦੀਪਕ ਰਾਜਾ, ਅਵਿਨਾਸੀ, ਅਦਿੱਖ ਅਤੇ ਇੱਕੋ-ਇੱਕ ਪਰਮੇਸ਼ਰ ਦਾ ਆਦਰ ਅਤੇ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
18
ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਤੈਨੂੰ ਹਿਦਾਇਤ ਦਿੰਦਾ ਹਾਂ ਕਿ ਤੂੰ ਉਨ੍ਹਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਤੇਰੇ ਵਿਖੇ ਪਹਿਲਾਂ ਕੀਤੀਆਂ ਗਈਆਂ, ਚੰਗੀ ਲੜਾਈ ਲੜ
19
ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਉੱਤੇ ਕਾਇਮ ਰਹਿ, ਜਿਸ ਨੂੰ ਤਿਆਗ ਕੇ ਕੁਝ ਲੋਕਾਂ ਨੇ ਆਪਣੇ ਵਿਸ਼ਵਾਸ ਦੀ ਬੇੜੀ ਡੋਬ ਲਈ।
20
ਉਨ੍ਹਾਂ ਵਿੱਚੋਂ ਹੀ ਹੁਮਿਨਾਯੁਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ, ਤਾਂਕਿ ਉਨ੍ਹਾਂ ਨੂੰ ਸਿਖਾਇਆ ਜਾਵੇ ਕਿ ਪਰਮੇਸ਼ਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 2 →
All chapters:
1
2
3
4
5
6