bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 6
1 Timothy 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
1
ਉਹ ਸਭ ਜਿਹੜੇ ਗੁਲਾਮੀ ਦੇ ਜੂਲੇ ਹੇਠਾਂ ਹਨ ਆਪਣੇ ਮਾਲਕਾਂ ਨੂੰ ਵਧੀਕ ਆਦਰਯੋਗ ਸਮਝਣ, ਤਾਂਕਿ ਅਜਿਹਾ ਨਾ ਹੋਵੇ ਕਿ ਪਰਮੇਸ਼ਰ ਦੇ ਨਾਮ ਅਤੇ ਉਸ ਦੀ ਸਿੱਖਿਆ ਦੀ ਨਿੰਦਾ ਹੋਵੇ।
2
ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਨੂੰ ਤੁੱਛ ਨਾ ਜਾਣਨ ਕਿਉਂਕਿ ਉਹ ਵੀ ਭਾਈ ਹਨ, ਬਲਕਿ ਉਹ ਉਨ੍ਹਾਂ ਦੀ ਹੋਰ ਵੀ ਜ਼ਿਆਦਾ ਸੇਵਾ ਕਰਨ, ਕਿਉਂਕਿ ਉਹ ਮਾਲਕ ਜਿਨ੍ਹਾਂ ਨੂੰ ਇਸ ਸੇਵਾ ਤੋਂ ਲਾਭ ਮਿਲਦਾ ਹੈ, ਵਿਸ਼ਵਾਸੀ ਅਤੇ ਪਿਆਰੇ ਹਨ; ਇਨ੍ਹਾਂ ਗੱਲਾਂ ਨੂੰ ਸਿਖਾ ਅਤੇ ਸਮਝਾਉਂਦਾ ਰਹਿ।
3
ਜੇ ਕੋਈ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਰੇ ਵਚਨਾਂ ਨਾਲ ਅਤੇ ਭਗਤੀ ਵਾਲੀ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ
4
ਤਾਂ ਉਹ ਘਮੰਡੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ, ਸਗੋਂ ਉਸ ਨੂੰ ਵਾਦ-ਵਿਵਾਦ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਦੀ ਬਿਮਾਰੀ ਲੱਗੀ ਹੋਈ ਹੈ। ਇਸੇ ਕਾਰਨ ਈਰਖਾ, ਝਗੜਾ, ਨਿੰਦਾ, ਬੁਰੇ-ਬੁਰੇ ਸ਼ੱਕ
5
ਅਤੇ ਉਨ੍ਹਾਂ ਮਨੁੱਖਾਂ ਵਿਚਕਾਰ ਲਗਾਤਾਰ ਝਗੜੇ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ। ਉਹ ਸੱਚ ਤੋਂ ਦੂਰ ਹੋ ਗਏ ਹਨ ਅਤੇ ਭਗਤੀ ਨੂੰ ਕਮਾਈ ਦਾ ਸਾਧਨ ਸਮਝਦੇ ਹਨ;
6
ਪਰ ਸੰਤੁਸ਼ਟੀ ਸਹਿਤ ਭਗਤੀ ਵੱਡੀ ਕਮਾਈ ਹੈ,
7
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲੈ ਕੇ ਆਏ ਅਤੇ ਨਾ ਹੀ ਕੁਝ ਲਿਜਾ ਸਕਦੇ ਹਾਂ।
8
ਜੇ ਸਾਡੇ ਕੋਲ ਭੋਜਨ ਅਤੇ ਵਸਤਰ ਹੈ ਤਾਂ ਅਸੀਂ ਇਨ੍ਹਾਂ ਵਿੱਚ ਸੰਤੁਸ਼ਟ ਰਹਾਂਗੇ।
9
ਪਰ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਉਹ ਪਰਤਾਵੇ, ਫਾਹੀ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ ਅਤੇ ਬਰਬਾਦੀ ਦੇ ਸਮੁੰਦਰ ਵਿੱਚ ਡੋਬ ਦਿੰਦੀਆਂ ਹਨ।
10
ਕਿਉਂਕਿ ਧਨ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਹੈ ਜਿਸ ਦੀ ਲਾਲਸਾ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਛਲਣੀ ਕਰ ਲਿਆ ਹੈ।
11
ਪਰ ਤੂੰ ਹੇ ਪਰਮੇਸ਼ਰ ਦੇ ਬੰਦੇ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪ੍ਰੇਮ, ਧੀਰਜ ਅਤੇ ਦੀਨਤਾ ਦੇ ਪਿੱਛੇ ਲੱਗਾ ਰਹਿ।
12
ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਸਦੀਪਕ ਜੀਵਨ ਨੂੰ ਫੜੀ ਰੱਖ ਜਿਸ ਦੇ ਲਈ ਤੂੰ ਬੁਲਾਇਆ ਗਿਆ ਅਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਪੱਕਾ ਇਕਰਾਰ ਕੀਤਾ।
13
ਮੈਂ ਪਰਮੇਸ਼ਰ ਦੇ ਸਨਮੁੱਖ ਜਿਹੜਾ ਸਭ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸੂ ਦੇ ਸਨਮੁੱਖ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਉੱਤਮ ਗਵਾਹੀ ਦਿੱਤੀ, ਤੈਨੂੰ ਆਗਿਆ ਦਿੰਦਾ ਹਾਂ
14
ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਤੱਕ ਬੇਦਾਗ਼ ਅਤੇ ਨਿਰਦੋਸ਼ ਰਹਿੰਦੇ ਹੋਏ ਇਸ ਆਗਿਆ ਦੀ ਪਾਲਣਾ ਕਰ;
15
ਪਰਮੇਸ਼ਰ ਆਪਣੇ ਸਮੇਂ 'ਤੇ ਉਸ ਨੂੰ ਪਰਗਟ ਕਰੇਗਾ। ਉਹ ਪਰਮਧੰਨ ਅਤੇ ਇੱਕੋ-ਇੱਕ ਪਾਤਸ਼ਾਹ ਅਤੇ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ।
16
ਅਮਰਤਾ ਕੇਵਲ ਉਸੇ ਦੀ ਹੈ, ਉਹ ਅਣਪੁੱਜ ਚਾਨਣ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ; ਆਦਰ ਅਤੇ ਪ੍ਰਭੁਤਾ ਸਦਾ ਉਸੇ ਦੀ ਰਹੇ। ਆਮੀਨ।
17
ਇਸ ਵਰਤਮਾਨ ਯੁਗ ਦੇ ਧਨਵਾਨਾਂ ਨੂੰ ਹਿਦਾਇਤ ਦੇ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਅਸਥਾਈ ਧਨ-ਦੌਲਤ ਉੱਤੇ ਆਸ ਰੱਖਣ, ਸਗੋਂ ਪਰਮੇਸ਼ਰ ਉੱਤੇ ਆਸ ਰੱਖਣ ਜਿਹੜਾ ਸਾਡੇ ਸੁੱਖ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦਾ ਹੈ।
18
ਉਹ ਭਲਾਈ ਕਰਨ, ਭਲੇ ਕੰਮਾਂ ਵਿੱਚ ਧਨਵਾਨ ਹੋਣ, ਖੁੱਲ੍ਹਦਿਲੇ ਬਣਨ, ਦੂਜਿਆਂ ਨਾਲ ਵੰਡਣ ਲਈ ਤਿਆਰ ਹੋਣ
19
ਅਤੇ ਭਵਿੱਖ ਲਈ ਆਪਣੇ ਵਾਸਤੇ ਚੰਗੀ ਨੀਂਹ ਰੱਖਣ ਤਾਂਕਿ ਉਹ ਉਸ ਜੀਵਨ ਨੂੰ ਜੋ ਅਸਲ ਜੀਵਨ ਹੈ, ਪ੍ਰਾਪਤ ਕਰਨ।
20
ਹੇ ਤਿਮੋਥਿਉਸ, ਜਿਹੜੀ ਸਿੱਖਿਆ ਤੈਨੂੰ ਸੌਂਪੀ ਗਈ ਉਸ ਦੀ ਰਾਖੀ ਕਰ ਅਤੇ ਵਿਅਰਥ ਦੀਆਂ ਸੰਸਾਰਕ ਗੱਲਾਂ ਅਤੇ ਝੂਠੇ ਗਿਆਨ ਤੋਂ ਦੂਰ ਰਹਿ
21
ਜਿਸ ਨੂੰ ਸਵੀਕਾਰ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
All chapters:
1
2
3
4
5
6