bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 2
1 Timothy 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
1
ਇਸ ਲਈ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਨਿਵੇਦਨ, ਪ੍ਰਾਰਥਨਾਵਾਂ, ਅਰਜ਼ੋਈਆਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਦੇ ਲਈ
2
ਅਤੇ ਰਾਜਿਆਂ ਤੇ ਸਭਨਾਂ ਅਧਿਕਾਰੀਆਂ ਦੇ ਲਈ ਕੀਤੇ ਜਾਣ ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾ ਨਾਲ ਚੈਨ ਅਤੇ ਸ਼ਾਂਤੀ ਦਾ ਜੀਵਨ ਜੀ ਸਕੀਏ।
3
ਇਹ ਸਾਡੇ ਉਸ ਮੁਕਤੀਦਾਤਾ ਪਰਮੇਸ਼ਰ ਦੇ ਸਨਮੁੱਖ ਭਲਾ ਅਤੇ ਗ੍ਰਹਿਣਯੋਗ ਹੈ
4
ਜਿਹੜਾ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸੱਚ ਦੇ ਗਿਆਨ ਤੱਕ ਪਹੁੰਚਣ।
5
ਕਿਉਂਕਿ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਵੀ ਇੱਕੋ ਮਨੁੱਖ ਹੈ ਅਰਥਾਤ ਮਸੀਹ ਯਿਸੂ,
6
ਜਿਸ ਨੇ ਆਪਣੇ ਆਪ ਨੂੰ ਸਭਨਾਂ ਦੇ ਲਈ ਫਿਰੌਤੀ ਦੇ ਤੌਰ 'ਤੇ ਦੇ ਦਿੱਤਾ ਜੋ ਸਹੀ ਸਮੇਂ 'ਤੇ ਦਿੱਤੀ ਗਈ ਇੱਕ ਗਵਾਹੀ ਹੈ।
7
ਇਸੇ ਕਾਰਨ ਮੈਂ ਇੱਕ ਪ੍ਰਚਾਰਕ, ਰਸੂਲ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਅਤੇ ਸਚਾਈ ਦਾ ਸਿੱਖਿਅਕ ਨਿਯੁਕਤ ਕੀਤਾ ਗਿਆ; ਮੈਂ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ।
8
ਇਸ ਲਈ ਮੈਂ ਚਾਹੁੰਦਾ ਹਾਂ ਕਿ ਹਰ ਜਗ੍ਹਾ ਆਦਮੀ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨ।
9
ਇਸੇ ਤਰ੍ਹਾਂ ਔਰਤਾਂ ਵੀ ਸਾਦਗੀ ਅਤੇ ਸੰਜੀਦਗੀ ਸਹਿਤ ਸਲੀਕੇ ਵਾਲੇ ਪਹਿਰਾਵੇ ਨਾਲ ਆਪਣੇ ਆਪ ਨੂੰ ਸਵਾਰਨ, ਨਾ ਕਿ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਵਸਤਰਾਂ ਨਾਲ।
10
ਸਗੋਂ ਉਹ ਭਲੇ ਕੰਮਾਂ ਨਾਲ ਆਪਣੇ ਆਪ ਨੂੰ ਸਵਾਰਨ, ਕਿਉਂਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੀਆਂ ਔਰਤਾਂ ਲਈ ਇਹੋ ਉਚਿਤ ਹੈ।
11
ਔਰਤ ਪੂਰੀ ਅਧੀਨਤਾ ਨਾਲ ਚੁੱਪਚਾਪ ਸਿੱਖੇ।
12
ਮੈਂ ਔਰਤ ਨੂੰ ਇਹ ਅਨੁਮਤੀ ਨਹੀਂ ਦਿੰਦਾ ਕਿ ਉਹ ਸਿੱਖਿਆ ਦੇਵੇ ਜਾਂ ਆਦਮੀ ਉੱਤੇ ਅਧਿਕਾਰ ਰੱਖੇ, ਬਲਕਿ ਉਹ ਚੁੱਪ ਰਹੇ।
13
ਕਿਉਂਕਿ ਪਹਿਲਾਂ ਆਦਮ ਸਿਰਜਿਆ ਗਿਆ, ਫੇਰ ਹੱਵਾਹ;
14
ਆਦਮ ਨਹੀਂ ਭਰਮਾਇਆ ਗਿਆ, ਬਲਕਿ ਔਰਤ ਭਰਮਾਈ ਗਈ ਅਤੇ ਉਸ ਨੇ ਅਪਰਾਧ ਕੀਤਾ।
15
ਪਰ ਔਰਤ ਸੰਤਾਨ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ, ਜੇ ਉਹ ਸੰਜੀਦਗੀ ਨਾਲ ਵਿਸ਼ਵਾਸ, ਪ੍ਰੇਮ ਅਤੇ ਪਵਿੱਤਰਤਾ ਵਿੱਚ ਬਣੀ ਰਹੇ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 3 →
All chapters:
1
2
3
4
5
6