bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 4
1 Timothy 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਹੁਣ ਆਤਮਾ ਸਪਸ਼ਟ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਆਤਮਾਵਾਂ ਅਤੇ ਦੁਸ਼ਟ ਆਤਮਾਵਾਂ ਦੀਆਂ ਸਿੱਖਿਆਵਾਂ 'ਤੇ ਮਨ ਲਾ ਕੇ ਵਿਸ਼ਵਾਸ ਤੋਂ ਭਟਕ ਜਾਣਗੇ।
2
ਇਹ ਉਨ੍ਹਾਂ ਝੂਠਿਆਂ ਦੇ ਕਪਟ ਦੇ ਕਾਰਨ ਹੋਵੇਗਾ ਜਿਨ੍ਹਾਂ ਦਾ ਆਪਣਾ ਵਿਵੇਕ ਜਿਵੇਂ ਤੱਤੇ ਲੋਹੇ ਨਾਲ ਦਾਗਿਆ ਗਿਆ ਹੋਵੇ।
3
ਉਹ ਵਿਆਹ ਕਰਨ ਤੋਂ ਰੋਕਦੇ ਹਨ ਅਤੇ ਕੁਝ ਭੋਜਨ-ਵਸਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੰਦੇ ਹਨ ਜੋ ਪਰਮੇਸ਼ਰ ਨੇ ਇਸ ਲਈ ਸਿਰਜੀਆਂ ਕਿ ਵਿਸ਼ਵਾਸੀ ਅਤੇ ਸੱਚ ਨੂੰ ਜਾਣਨ ਵਾਲੇ ਇਨ੍ਹਾਂ ਨੂੰ ਧੰਨਵਾਦ ਸਹਿਤ ਖਾਣ।
4
ਪਰਮੇਸ਼ਰ ਦੀ ਸਿਰਜੀ ਹੋਈ ਹਰੇਕ ਵਸਤੂ ਚੰਗੀ ਹੈ ਅਤੇ ਕੋਈ ਵੀ ਅਸਵੀਕਾਰ ਕਰਨ ਯੋਗ ਨਹੀਂ ਹੈ, ਜੇ ਉਹ ਧੰਨਵਾਦ ਸਹਿਤ ਗ੍ਰਹਿਣ ਕੀਤੀ ਜਾਵੇ,
5
ਕਿਉਂਕਿ ਇਹ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।
6
ਜੇ ਤੂੰ ਭਾਈਆਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹੇਂ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਠਹਿਰੇਂਗਾ ਜਿਸ ਦਾ ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਉਸ ਸਿੱਖਿਆ ਨਾਲ ਹੋਇਆ ਹੈ ਜਿਸ ਉੱਤੇ ਤੂੰ ਚੱਲਦਾ ਆਇਆ ਹੈਂ।
7
ਪਰ ਸੰਸਾਰਕ ਅਤੇ ਬੁੱਢੀਆਂ ਦੀਆਂ ਮਨ-ਘੜਤ ਗੱਲਾਂ ਤੋਂ ਦੂਰ ਰਹਿ ਅਤੇ ਆਪਣੇ ਆਪ ਨੂੰ ਭਗਤੀ ਵਿੱਚ ਪਰਿਪੱਕ ਬਣਾ।
8
ਕਿਉਂਕਿ ਸਰੀਰਕ ਕਸਰਤ ਤੋਂ ਥੋੜ੍ਹਾ ਲਾਭ ਹੁੰਦਾ ਹੈ, ਪਰ ਭਗਤੀ ਸਾਰੀਆਂ ਗੱਲਾਂ ਲਈ ਲਾਭਦਾਇਕ ਹੈ ਅਤੇ ਇਸੇ ਵਿੱਚ ਵਰਤਮਾਨ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਹੈ;
9
ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ।
10
ਇਸੇ ਕਰਕੇ ਅਸੀਂ ਮਿਹਨਤ ਅਤੇ ਸੰਘਰਸ਼ ਕਰਦੇ ਹਾਂ, ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਉੱਤੇ ਆਸ ਰੱਖੀ ਹੈ ਜਿਹੜਾ ਸਭਨਾਂ ਮਨੁੱਖਾਂ, ਖਾਸ ਕਰਕੇ ਵਿਸ਼ਵਾਸੀਆਂ ਦਾ ਮੁਕਤੀਦਾਤਾ ਹੈ।
11
ਇਨ੍ਹਾਂ ਗੱਲਾਂ ਦੀ ਆਗਿਆ ਦੇ ਅਤੇ ਸਿਖਾ।
12
ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਬੋਲਚਾਲ, ਚਾਲ-ਚਲਣ, ਪ੍ਰੇਮ, ਵਿਸ਼ਵਾਸ ਅਤੇ ਪਵਿੱਤਰਤਾ ਵਿੱਚ ਵਿਸ਼ਵਾਸੀਆਂ ਦੇ ਲਈ ਇੱਕ ਨਮੂਨਾ ਬਣ।
13
ਜਦੋਂ ਤੱਕ ਮੈਂ ਨਾ ਆਵਾਂ, ਤੂੰ ਵਚਨ ਨੂੰ ਪੜ੍ਹ ਕੇ ਸੁਣਾਉਣ ਅਤੇ ਉਪਦੇਸ਼ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹਿ।
14
ਤੂੰ ਉਸ ਵਰਦਾਨ ਦੀ ਅਣਦੇਖੀ ਨਾ ਕਰ ਜਿਹੜਾ ਬਜ਼ੁਰਗਾਂ ਦੀ ਸਭਾ ਵੱਲੋਂ ਤੇਰੇ ਉੱਤੇ ਹੱਥ ਰੱਖਦੇ ਸਮੇਂ ਭਵਿੱਖਬਾਣੀ ਦੇ ਦੁਆਰਾ ਤੈਨੂੰ ਮਿਲਿਆ ਸੀ।
15
ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰ ਅਤੇ ਇਨ੍ਹਾਂ ਵਿੱਚ ਲੱਗਾ ਰਹਿ ਤਾਂਕਿ ਤੇਰੀ ਉੱਨਤੀ ਸਭਨਾਂ ਉੱਤੇ ਪਰਗਟ ਹੋਵੇ।
16
ਤੂੰ ਆਪਣੇ ਅਤੇ ਆਪਣੀ ਸਿੱਖਿਆ ਦੇ ਪ੍ਰਤੀ ਸਚੇਤ ਰਹਿ ਅਤੇ ਇਨ੍ਹਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂਕਿ ਅਜਿਹਾ ਕਰਨ ਨਾਲ ਤੂੰ ਆਪਣੇ ਆਪ ਲਈ ਅਤੇ ਆਪਣੇ ਸੁਣਨ ਵਾਲਿਆਂ ਲਈ ਮੁਕਤੀ ਦਾ ਕਾਰਨ ਹੋਵੇਂਗਾ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6