bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 5
1 Timothy 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
1
ਬਜ਼ੁਰਗ ਆਦਮੀ ਨੂੰ ਨਾ ਝਿੜਕ, ਸਗੋਂ ਉਸ ਨੂੰ ਪਿਤਾ ਵਾਂਗ ਸਮਝਾ; ਜਵਾਨਾਂ ਨੂੰ ਭਾਈਆਂ ਵਾਂਗ,
2
ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਔਰਤਾਂ ਨੂੰ ਪੂਰੀ ਪਵਿੱਤਰਤਾ ਸਹਿਤ ਭੈਣਾਂ ਵਾਂਗ ਸਮਝਾ।
3
ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ ਉਨ੍ਹਾਂ ਵਿਧਵਾਵਾਂ ਦਾ ਆਦਰ ਕਰ।
4
ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤਰੇ-ਪੋਤਰੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣੇ ਪਰਿਵਾਰ ਵਿੱਚ ਭਗਤੀ ਦਾ ਵਿਹਾਰ ਕਰਨਾ ਸਿੱਖਣ ਅਤੇ ਆਪਣੇ ਮਾਤਾ-ਪਿਤਾ ਦੇ ਉਪਕਾਰਾਂ ਦਾ ਬਦਲਾ ਚੁਕਾਉਣ, ਕਿਉਂਕਿ ਇਹ ਪਰਮੇਸ਼ਰ ਦੇ ਸਨਮੁੱਖ ਗ੍ਰਹਿਣਯੋਗ ਹੈ।
5
ਜਿਹੜੀ ਸੱਚਮੁੱਚ ਵਿਧਵਾ ਹੈ ਅਤੇ ਇਕੱਲੀ ਰਹਿ ਗਈ ਹੈ ਉਸ ਨੇ ਪਰਮੇਸ਼ਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਵਾਂ ਵਿੱਚ ਲੱਗੀ ਰਹਿੰਦੀ ਹੈ।
6
ਪਰ ਜਿਹੜੀ ਭੋਗ-ਵਿਲਾਸ ਵਿੱਚ ਜੀਉਂਦੀ ਹੈ ਉਹ ਜੀਉਂਦੇ ਜੀ ਮਰੀ ਹੋਈ ਹੈ।
7
ਇਨ੍ਹਾਂ ਗੱਲਾਂ ਦੀ ਆਗਿਆ ਦੇ ਤਾਂਕਿ ਉਹ ਨਿਰਦੋਸ਼ ਰਹਿਣ।
8
ਪਰ ਜੇ ਕੋਈ ਆਪਣਿਆਂ ਦੀ, ਖਾਸ ਕਰਕੇ ਆਪਣੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋ ਗਿਆ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਹੈ।
9
ਉਸੇ ਵਿਧਵਾ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਜਿਹੜੀ ਸੱਠਾਂ ਸਾਲਾਂ ਤੋਂ ਘੱਟ ਨਾ ਹੋਵੇ, ਇੱਕੋ ਪਤੀ ਦੀ ਪਤਨੀ ਰਹੀ ਹੋਵੇ
10
ਅਤੇ ਭਲੇ ਕੰਮਾਂ ਲਈ ਜਾਣੀ ਜਾਂਦੀ ਹੋਵੇ ਅਰਥਾਤ ਜਿਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੋਵੇ, ਪਰਾਹੁਣਚਾਰੀ ਕੀਤੀ ਹੋਵੇ, ਸੰਤਾਂ ਦੇ ਪੈਰ ਧੋਤੇ ਹੋਣ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਜਿਹੜੀ ਹਰੇਕ ਭਲੇ ਕੰਮ ਵਿੱਚ ਲੱਗੀ ਰਹੀ ਹੋਵੇ।
11
ਪਰ ਜਵਾਨ ਵਿਧਵਾਵਾਂ ਨੂੰ ਸੂਚੀ ਵਿੱਚ ਸ਼ਾਮਲ ਨਾ ਕਰ, ਕਿਉਂਕਿ ਜਦੋਂ ਉਹ ਸਰੀਰਕ ਅਭਿਲਾਸ਼ਾ ਦੇ ਕਾਰਨ ਮਸੀਹ ਤੋਂ ਬੇਮੁੱਖ ਹੋ ਕੇ ਵਿਆਹ ਕਰਨਾ ਚਾਹੁੰਦੀਆਂ ਹਨ
12
ਤਾਂ ਉਹ ਦੋਸ਼ੀ ਠਹਿਰਦੀਆਂ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਵਾਇਦੇ ਨੂੰ ਤੋੜ ਦਿੱਤਾ।
13
ਇਸ ਦੇ ਨਾਲ ਹੀ, ਉਹ ਘਰ-ਘਰ ਫਿਰਦਿਆਂ ਆਲਸੀ ਬਣਨਾ ਸਿੱਖ ਜਾਂਦੀਆਂ ਹਨ; ਨਾ ਕੇਵਲ ਆਲਸੀ, ਸਗੋਂ ਉਹ ਬਕਬਕ ਕਰਦੀਆਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਦਖ਼ਲ ਦਿੰਦੀਆਂ ਅਤੇ ਅਜਿਹੀਆਂ ਗੱਲਾਂ ਬੋਲਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੀਆਂ ਚਾਹੀਦੀਆਂ।
14
ਸੋ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਵਿਆਹ ਕਰ ਲੈਣ, ਬੱਚੇ ਪੈਦਾ ਕਰਨ ਅਤੇ ਪਰਿਵਾਰ ਸੰਭਾਲਣ ਅਤੇ ਵਿਰੋਧੀ ਨੂੰ ਦੋਸ਼ ਲਾਉਣ ਦਾ ਕੋਈ ਮੌਕਾ ਨਾ ਦੇਣ,
15
ਕਿਉਂਕਿ ਕਈ ਪਹਿਲਾਂ ਹੀ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ।
16
ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ-ਪਰਿਵਾਰ ਵਿੱਚ ਵਿਧਵਾਵਾਂ ਹਨ ਤਾਂ ਉਹੀ ਉਨ੍ਹਾਂ ਦੀ ਸਹਾਇਤਾ ਕਰੇ ਅਤੇ ਕਲੀਸਿਯਾ ਉੱਤੇ ਬੋਝ ਨਾ ਪੈਣ ਦੇਵੇ, ਤਾਂਕਿ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰ ਸਕੇ ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ।
17
ਜਿਹੜੇ ਬਜ਼ੁਰਗ ਚੰਗੀ ਅਗਵਾਈ ਕਰਦੇ ਹਨ ਉਹ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਖਾਸ ਕਰਕੇ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।
18
ਕਿਉਂਕਿ ਲਿਖਤ ਕਹਿੰਦੀ ਹੈ: “ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ” ਅਤੇ “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”
19
ਕਿਸੇ ਬਜ਼ੁਰਗ ਦੇ ਵਿਰੁੱਧ ਲਾਏ ਜਾਣ ਵਾਲੇ ਦੋਸ਼ ਨੂੰ ਉਦੋਂ ਤੱਕ ਨਾ ਮੰਨ ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ।
20
ਪਾਪ ਕਰਨ ਵਾਲਿਆਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ, ਤਾਂਕਿ ਬਾਕੀਆਂ ਨੂੰ ਵੀ ਡਰ ਹੋਵੇ।
21
ਪਰਮੇਸ਼ਰ ਅਤੇ ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ ਮੈਂ ਤੈਨੂੰ ਇਹ ਹਿਦਾਇਤ ਦਿੰਦਾ ਹਾਂ ਕਿ ਬਿਨਾਂ ਕਿਸੇ ਨਾਲ ਭੇਦਭਾਵ ਕੀਤੇ ਇਨ੍ਹਾਂ ਗੱਲਾਂ ਦੀ ਪਾਲਣਾ ਕਰ ਅਤੇ ਕਿਸੇ ਗੱਲ ਵਿੱਚ ਪੱਖਪਾਤ ਨਾ ਕਰ।
22
ਛੇਤੀ ਨਾਲ ਕਿਸੇ 'ਤੇ ਹੱਥ ਨਾ ਰੱਖ ਅਤੇ ਨਾ ਹੀ ਦੂਜਿਆਂ ਦੇ ਪਾਪਾਂ ਦਾ ਸਾਂਝੀ ਹੋ; ਆਪਣੇ ਆਪ ਨੂੰ ਸ਼ੁੱਧ ਰੱਖ।
23
ਅੱਗੇ ਤੋਂ ਕੇਵਲ ਪਾਣੀ ਹੀ ਨਾ ਪੀ, ਸਗੋਂ ਆਪਣੇ ਪੇਟ ਅਤੇ ਬਾਰ-ਬਾਰ ਹੋਣ ਵਾਲੀਆਂ ਬਿਮਾਰੀਆਂ ਕਰਕੇ ਥੋੜ੍ਹੀ ਮੈ ਦਾ ਇਸਤੇਮਾਲ ਕਰ ਲਿਆ ਕਰ।
24
ਕੁਝ ਲੋਕਾਂ ਦੇ ਪਾਪ ਪਰਗਟ ਹਨ ਅਤੇ ਨਿਆਂ ਲਈ ਉਨ੍ਹਾਂ ਤੋਂ ਅੱਗੇ ਜਾਂਦੇ ਹਨ, ਪਰ ਕਈਆਂ ਦੇ ਪਾਪ ਉਨ੍ਹਾਂ ਦੇ ਪਿੱਛੇ ਆਉਂਦੇ ਹਨ।
25
ਇਸੇ ਤਰ੍ਹਾਂ ਭਲੇ ਕੰਮ ਵੀ ਪਰਗਟ ਹਨ ਅਤੇ ਜੋ ਪਰਗਟ ਨਹੀਂ ਹਨ ਉਹ ਲੁਕੇ ਨਹੀਂ ਰਹਿ ਸਕਦੇ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 6 →
All chapters:
1
2
3
4
5
6