bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Timothy 3
1 Timothy 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
1
ਇਹ ਗੱਲ ਸੱਚ ਹੈ ਕਿ ਜੇ ਕੋਈ ਨਿਗਰਾਨ ਬਣਨਾ ਚਾਹੁੰਦਾ ਹੈ ਤਾਂ ਉਹ ਭਲੇ ਕੰਮ ਦੀ ਇੱਛਾ ਰੱਖਦਾ ਹੈ।
2
ਇਸ ਲਈ ਜ਼ਰੂਰੀ ਹੈ ਕਿ ਨਿਗਰਾਨ ਨਿਰਦੋਸ਼, ਇੱਕੋ ਪਤਨੀ ਦਾ ਪਤੀ, ਸੰਜਮੀ, ਸਮਝਦਾਰ, ਆਦਰਯੋਗ, ਪਰਾਹੁਣਚਾਰ ਅਤੇ ਸਿਖਾਉਣ ਵਿੱਚ ਨਿਪੁੰਨ ਹੋਵੇ;
3
ਉਹ ਨਾ ਪਿਅੱਕੜ ਅਤੇ ਨਾ ਹੀ ਹਿੰਸਕ, ਸਗੋਂ ਧੀਰਜਵਾਨ ਹੋਵੇ। ਉਹ ਝਗੜਾਲੂ ਨਾ ਹੋਵੇ ਅਤੇ ਨਾ ਹੀ ਧਨ ਦਾ ਲੋਭੀ ਹੋਵੇ।
4
ਉਹ ਆਪਣੇ ਘਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਪੂਰੀ ਗੰਭੀਰਤਾ ਨਾਲ ਆਪਣੇ ਬੱਚਿਆਂ ਨੂੰ ਆਪਣੇ ਅਧੀਨ ਰੱਖਦਾ ਹੋਵੇ।
5
(ਕਿਉਂਕਿ ਜੇ ਕੋਈ ਆਪਣੇ ਘਰ ਦਾ ਹੀ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਰ ਦੀ ਕਲੀਸਿਯਾ ਦੀ ਦੇਖ-ਭਾਲ ਕਿਵੇਂ ਕਰੇਗਾ?)
6
ਉਹ ਨਵਾਂ ਵਿਸ਼ਵਾਸੀ ਨਾ ਹੋਵੇ ਤਾਂਕਿ ਅਜਿਹਾ ਨਾ ਹੋਵੇ ਕਿ ਘਮੰਡੀ ਹੋ ਕੇ ਸ਼ੈਤਾਨ ਜਿਹੀ ਸਜ਼ਾ ਦਾ ਭਾਗੀ ਬਣੇ।
7
ਬਾਹਰ ਦੇ ਲੋਕਾਂ ਵਿੱਚ ਵੀ ਉਸ ਦੀ ਗਵਾਹੀ ਚੰਗੀ ਹੋਣੀ ਚਾਹੀਦੀ ਹੈ ਤਾਂਕਿ ਉਹ ਬਦਨਾਮ ਹੋ ਕੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ।
8
ਇਸੇ ਤਰ੍ਹਾਂ ਡੀਕਨ ਆਦਰਯੋਗ ਹੋਣ; ਉਹ ਨਾ ਦੋਗਲੇ, ਨਾ ਪਿਅੱਕੜ ਅਤੇ ਨਾ ਹੀ ਨੀਚ ਕਮਾਈ ਦੇ ਲੋਭੀ ਹੋਣ,
9
ਸਗੋਂ ਸ਼ੁੱਧ ਵਿਵੇਕ ਨਾਲ ਵਿਸ਼ਵਾਸ ਦੇ ਭੇਤ ਨੂੰ ਫੜੀ ਰੱਖਣ।
10
ਇਹ ਵੀ ਪਹਿਲਾਂ ਪਰਖੇ ਜਾਣ ਅਤੇ ਜੇ ਨਿਰਦੋਸ਼ ਠਹਿਰਨ ਤਾਂ ਸੇਵਾ ਕਰਨ।
11
ਇਸੇ ਤਰ੍ਹਾਂ ਔਰਤਾਂ ਵੀ ਆਦਰਯੋਗ ਹੋਣ; ਉਹ ਦੋਸ਼ ਲਾਉਣ ਵਾਲੀਆਂ ਨਹੀਂ, ਸਗੋਂ ਸੰਜਮੀ ਅਤੇ ਸਭਨਾਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ।
12
ਡੀਕਨ ਇੱਕੋ ਪਤਨੀ ਦੇ ਪਤੀ ਹੋਣ ਅਤੇ ਆਪਣੇ ਬੱਚਿਆਂ ਦਾ ਤੇ ਆਪਣੇ ਘਰਾਂ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋਣ।
13
ਕਿਉਂਕਿ ਜਿਨ੍ਹਾਂ ਨੇ ਡੀਕਨਾਂ ਦੇ ਤੌਰ 'ਤੇ ਚੰਗੀ ਸੇਵਾ ਕੀਤੀ ਹੈ ਉਹ ਆਪਣੇ ਲਈ ਚੰਗੀ ਪਦਵੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਸ਼ਵਾਸ ਵਿੱਚ ਜੋ ਉਹ ਮਸੀਹ ਯਿਸੂ ਉੱਤੇ ਰੱਖਦੇ ਹਨ, ਵੱਡੀ ਦਲੇਰੀ ਪਾਉਂਦੇ ਹਨ।
14
ਮੈਂ ਤੈਨੂੰ ਇਹ ਗੱਲਾਂ ਇਸ ਆਸ ਵਿੱਚ ਲਿਖ ਰਿਹਾ ਹਾਂ ਕਿ ਮੈਂ ਛੇਤੀ ਤੇਰੇ ਕੋਲ ਆਵਾਂਗਾ,
15
ਪਰ ਜੇ ਮੈਨੂੰ ਦੇਰ ਹੋਈ ਤਾਂ ਤੈਨੂੰ ਪਤਾ ਹੋਵੇ ਕਿ ਪਰਮੇਸ਼ਰ ਦੇ ਘਰਾਣੇ ਵਿੱਚ, ਜੋ ਜੀਉਂਦੇ ਪਰਮੇਸ਼ਰ ਦੀ ਕਲੀਸਿਯਾ ਅਤੇ ਸੱਚ ਦੀ ਨੀਂਹ ਅਤੇ ਥੰਮ੍ਹ ਹੈ, ਵਿਅਕਤੀ ਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।
16
ਨਿਰਸੰਦੇਹ ਭਗਤੀ ਦਾ ਇਹ ਭੇਤ ਬਹੁਤ ਵੱਡਾ ਹੈ; ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਪ੍ਰਮਾਣਿਤ ਹੋਇਆ, ਸਵਰਗਦੂਤਾਂ ਨੂੰ ਵਿਖਾਈ ਦਿੱਤਾ, ਪਰਾਈਆਂ ਕੌਮਾਂ ਵਿੱਚ ਉਸ ਦਾ ਪ੍ਰਚਾਰ ਕੀਤਾ ਗਿਆ, ਸੰਸਾਰ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਮਹਿਮਾ ਵਿੱਚ ਉਤਾਂਹ ਉਠਾ ਲਿਆ ਗਿਆ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 4 →
All chapters:
1
2
3
4
5
6