bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 10
Hebrews 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
1
ਬਿਵਸਥਾ ਵਿੱਚ ਤਾਂ ਕੇਵਲ ਆਉਣ ਵਾਲੀਆਂ ਉੱਤਮ ਵਸਤਾਂ ਦਾ ਪਰਛਾਵਾਂ ਹੈ, ਨਾ ਕਿ ਉਨ੍ਹਾਂ ਦਾ ਅਸਲ ਰੂਪ। ਇਸ ਲਈ ਬਿਵਸਥਾ ਆਪਣੇ ਕੋਲ ਆਉਣ ਵਾਲਿਆਂ ਨੂੰ ਜਿਹੜੇ ਹਰ ਸਾਲ ਲਗਾਤਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ, ਕਦੇ ਸਿੱਧ ਨਹੀਂ ਬਣਾ ਸਕਦੀ।
2
ਨਹੀਂ ਤਾਂ ਕੀ ਇਨ੍ਹਾਂ ਦਾ ਚੜ੍ਹਾਇਆ ਜਾਣਾ ਬੰਦ ਨਾ ਹੁੰਦਾ? ਕਿਉਂਕਿ ਜੇ ਅਰਾਧਨਾ ਕਰਨ ਵਾਲੇ ਇੱਕੋ ਵਾਰ ਸ਼ੁੱਧ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰ ਪਾਪ ਵਾਲਾ ਵਿਵੇਕ ਨਾ ਹੁੰਦਾ।
3
ਪਰ ਇਨ੍ਹਾਂ ਬਲੀਦਾਨਾਂ ਰਾਹੀਂ ਹਰ ਸਾਲ ਪਾਪਾਂ ਨੂੰ ਯਾਦ ਕੀਤਾ ਜਾਂਦਾ ਹੈ,
4
ਕਿਉਂਕਿ ਇਹ ਅਸੰਭਵ ਹੈ ਕਿ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਦੂਰ ਕਰੇ।
5
ਇਸੇ ਕਾਰਨ ਉਹ ਸੰਸਾਰ ਵਿੱਚ ਆਉਂਦਾ ਹੋਇਆ ਕਹਿੰਦਾ ਹੈ: ਤੂੰ ਬਲੀਦਾਨ ਅਤੇ ਭੇਟ ਨੂੰ ਨਾ ਚਾਹਿਆ, ਪਰ ਤੂੰ ਮੇਰੇ ਲਈ ਇੱਕ ਦੇਹ ਤਿਆਰ ਕੀਤੀ।
6
ਤੂੰ ਹੋਮ-ਬਲੀਆਂ ਅਤੇ ਪਾਪ-ਬਲੀਆਂ ਤੋਂ ਪ੍ਰਸੰਨ ਨਾ ਹੋਇਆ।
7
ਤਦ ਮੈਂ ਕਿਹਾ: “ਜਿਵੇਂ ਪੁਸਤਕ ਦੀ ਲਿਖਤ ਵਿੱਚ ਮੇਰੇ ਵਿਖੇ ਲਿਖਿਆ ਹੈ; ਹੇ ਪਰਮੇਸ਼ਰ, ਵੇਖ ਮੈਂ ਆਇਆ ਹਾਂ ਤਾਂਕਿ ਤੇਰੀ ਇੱਛਾ ਨੂੰ ਪੂਰਾ ਕਰਾਂ।”
8
ਇਹ ਕਹਿਣ ਤੋਂ ਬਾਅਦ ਉਹ ਕਹਿੰਦਾ ਹੈ, “ਤੂੰ ਬਲੀਦਾਨਾਂ, ਭੇਟਾਂ, ਹੋਮ-ਬਲੀਆਂ ਅਤੇ ਪਾਪ-ਬਲੀਆਂ ਨੂੰ ਨਾ ਚਾਹਿਆ ਅਤੇ ਨਾ ਹੀ ਇਨ੍ਹਾਂ ਤੋਂ ਪ੍ਰਸੰਨ ਹੋਇਆ,” ਭਾਵੇਂ ਕਿ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਈਆਂ ਜਾਂਦੀਆਂ ਹਨ।
9
ਫਿਰ ਉਸ ਨੇ ਕਿਹਾ: “ ਮੈਂ ਤੇਰੀ ਇੱਛਾ ਪੂਰੀ ਕਰਨ ਲਈ ਆਇਆ ਹਾਂ।” ਇਸ ਤਰ੍ਹਾਂ ਉਹ ਪਹਿਲੇ ਨੂੰ ਹਟਾ ਦਿੰਦਾ ਹੈ ਤਾਂਕਿ ਦੂਜੇ ਨੂੰ ਸਥਾਪਤ ਕਰੇ।
10
ਇਸੇ ਇੱਛਾ ਅਨੁਸਾਰ ਅਸੀਂ ਯਿਸੂ ਮਸੀਹ ਦੀ ਦੇਹ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੁਆਰਾ ਪਵਿੱਤਰ ਕੀਤੇ ਗਏ ਹਾਂ।
11
ਹਰੇਕ ਯਾਜਕ ਹਰ ਰੋਜ਼ ਸੇਵਾ ਕਰਨ ਅਤੇ ਬਾਰ-ਬਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਣ ਲਈ ਖੜ੍ਹਾ ਹੁੰਦਾ ਹੈ ਜੋ ਪਾਪਾਂ ਨੂੰ ਦੂਰ ਨਹੀਂ ਕਰ ਸਕਦੇ।
12
ਪਰ ਮਸੀਹ ਪਾਪਾਂ ਦੇ ਨਮਿੱਤ ਸਦਾ ਲਈ ਇੱਕੋ ਬਲੀਦਾਨ ਚੜ੍ਹਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਇਆ
13
ਅਤੇ ਉਦੋਂ ਤੋਂ ਉਡੀਕ ਕਰ ਰਿਹਾ ਹੈ ਕਿ ਉਸ ਦੇ ਵੈਰੀ ਉਸ ਦੇ ਪੈਰਾਂ ਦੀ ਚੌਂਕੀ ਬਣਾਏ ਜਾਣ,
14
ਕਿਉਂਕਿ ਉਸ ਨੇ ਇੱਕੋ ਬਲੀਦਾਨ ਦੁਆਰਾ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ, ਸਦਾ ਲਈ ਸਿੱਧ ਕਰ ਦਿੱਤਾ।
15
ਪਵਿੱਤਰ ਆਤਮਾ ਵੀ ਸਾਨੂੰ ਇਸ ਦੀ ਗਵਾਹੀ ਦਿੰਦਾ ਹੈ, ਕਿਉਂਕਿ ਉਸ ਨੇ ਪਹਿਲਾਂ ਹੀ ਕਿਹਾ ਹੈ:
16
ਪ੍ਰਭੂ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ ਜਿਹੜਾ ਨੇਮ ਮੈਂ ਉਨ੍ਹਾਂ ਨਾਲ ਬੰਨ੍ਹਾਂਗਾ ਉਹ ਇਹ ਹੈ: ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਮਨ ਉੱਤੇ ਲਿਖਾਂਗਾ।
17
ਫਿਰ ਉਹ ਕਹਿੰਦਾ ਹੈ: ਮੈਂ ਉਨ੍ਹਾਂ ਦੇ ਪਾਪਾਂ ਨੂੰ ਅਤੇ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਫਿਰ ਕਦੇ ਯਾਦ ਨਹੀਂ ਕਰਾਂਗਾ।
18
ਹੁਣ ਜਿੱਥੇ ਇਨ੍ਹਾਂ ਪਾਪਾਂ ਦੀ ਮਾਫ਼ੀ ਹੈ ਉੱਥੇ ਪਾਪ ਦੇ ਲਈ ਫਿਰ ਕਿਸੇ ਬਲੀਦਾਨ ਦੀ ਲੋੜ ਨਹੀਂ।
19
ਇਸ ਲਈ ਹੇ ਭਾਈਓ, ਸਾਨੂੰ ਯਿਸੂ ਦੇ ਲਹੂ ਦੁਆਰਾ ਉਸ ਨਵੇਂ ਅਤੇ ਜੀਉਂਦੇ ਰਾਹ ਥਾਣੀ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਦੀ ਦਲੇਰੀ ਹੈ
20
ਜਿਸ ਨੂੰ ਉਸ ਨੇ ਪਰਦੇ ਅਰਥਾਤ ਆਪਣੀ ਦੇਹ ਰਾਹੀਂ ਸਾਡੇ ਲਈ ਖੋਲ੍ਹ ਦਿੱਤਾ ਹੈ।
21
ਸੋ ਜਦੋਂ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਪਰਮੇਸ਼ਰ ਦੇ ਘਰ ਉੱਤੇ ਮੁਖ਼ਤਿਆਰ ਹੈ
22
ਤਾਂ ਆਓ ਅਸੀਂ ਸੱਚੇ ਮਨ ਅਤੇ ਵਿਸ਼ਵਾਸ ਦੇ ਪੂਰੇ ਭਰੋਸੇ ਨਾਲ ਅਤੇ ਛਿੜਕਾਓ ਦੁਆਰਾ ਆਪਣੇ ਦਿਲਾਂ ਨੂੰ ਬੁਰੇ ਵਿਵੇਕ ਤੋਂ ਸ਼ੁੱਧ ਕਰ ਕੇ ਅਤੇ ਆਪਣੀ ਦੇਹ ਨੂੰ ਸ਼ੁੱਧ ਜਲ ਨਾਲ ਧੋ ਕੇ ਪਰਮੇਸ਼ਰ ਦੇ ਨੇੜੇ ਜਾਈਏ।
23
ਆਓ ਅਸੀਂ ਬਿਨਾਂ ਡੋਲੇ ਆਸ ਦੇ ਇਕਰਾਰ ਨੂੰ ਫੜੀ ਰੱਖੀਏ, ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।
24
ਅਸੀਂ ਪ੍ਰੇਮ ਅਤੇ ਭਲੇ ਕੰਮਾਂ ਵਿੱਚ ਉਤਸ਼ਾਹਿਤ ਕਰਨ ਲਈ ਇੱਕ ਦੂਜੇ ਦਾ ਧਿਆਨ ਰੱਖੀਏ
25
ਅਤੇ ਆਪਸ ਵਿੱਚ ਇਕੱਠੇ ਹੋਣਾ ਨਾ ਛੱਡੀਏ ਜਿਵੇਂ ਕਈਆਂ ਦੀ ਰੀਤ ਹੈ, ਸਗੋਂ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ ਅਤੇ ਜਿੰਨਾ ਉਸ ਦਿਨ ਨੂੰ ਨੇੜੇ ਆਉਂਦਾ ਵੇਖਦੇ ਹੋ, ਓਨਾ ਹੋਰ ਵੀ ਵਧਕੇ ਕਰੋ।
26
ਜੇ ਅਸੀਂ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਾਣ-ਬੁੱਝ ਕੇ ਪਾਪ ਕਰਦੇ ਰਹੀਏ ਤਾਂ ਪਾਪ ਦੇ ਲਈ ਕੋਈ ਬਲੀਦਾਨ ਬਾਕੀ ਨਹੀਂ ਰਹਿ ਜਾਂਦਾ,
27
ਬਲਕਿ ਨਿਆਂ ਦੀ ਇੱਕ ਭਿਆਨਕ ਉਡੀਕ ਅਤੇ ਅੱਗ ਦੀ ਲਾਟ ਬਾਕੀ ਹੈ ਜੋ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।
28
ਜਦੋਂ ਮੂਸਾ ਦੀ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਦੋ ਜਾਂ ਤਿੰਨ ਵਿਅਕਤੀਆਂ ਦੀ ਗਵਾਹੀ ਨਾਲ ਬਿਨਾਂ ਦਇਆ ਕੀਤੇ ਮਾਰ ਦਿੱਤਾ ਜਾਂਦਾ ਹੈ,
29
ਤਾਂ ਤੁਸੀਂ ਸੋਚੋ ਕਿ ਅਜਿਹਾ ਵਿਅਕਤੀ ਹੋਰ ਵੀ ਕਿੰਨੀ ਵਧੀਕ ਸਜ਼ਾ ਦੇ ਯੋਗ ਹੋਵੇਗਾ ਜਿਸ ਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦੇ ਉਸ ਲਹੂ ਨੂੰ ਤੁੱਛ ਜਾਣਿਆ ਜਿਸ ਦੇ ਦੁਆਰਾ ਉਹ ਸ਼ੁੱਧ ਕੀਤਾ ਗਿਆ ਸੀ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ?
30
ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ ਹੈ: “ ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਅਤੇ ਫੇਰ ਇਹ: “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।”
31
ਜੀਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਭਿਆਨਕ ਗੱਲ ਹੈ।
32
ਪਹਿਲੇ ਦਿਨਾਂ ਨੂੰ ਯਾਦ ਕਰੋ ਜਦੋਂ ਤੁਹਾਨੂੰ ਚਾਨਣ ਹੋਣ ਤੋਂ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਵਿੱਚ ਵੀ ਧੀਰਜ ਰੱਖਿਆ।
33
ਕਈ ਵਾਰ ਤੁਸੀਂ ਨਿਰਾਦਰ ਅਤੇ ਅੱਤਿਆਚਾਰ ਸਹਿੰਦੇ ਹੋਏ ਤਮਾਸ਼ਾ ਬਣੇ ਅਤੇ ਕਈ ਵਾਰ ਇਸ ਤਰ੍ਹਾਂ ਦਾ ਵਿਹਾਰ ਝੱਲਣ ਵਾਲਿਆਂ ਦੇ ਸਾਂਝੀ ਬਣੇ।
34
ਕਿਉਂਕਿ ਤੁਸੀਂ ਕੈਦੀਆਂ ਨਾਲ ਹਮਦਰਦੀ ਵਿਖਾਈ ਅਤੇ ਇਹ ਜਾਣਦੇ ਹੋਏ ਆਪਣੀ ਸੰਪਤੀ ਲੁੱਟੇ ਜਾਣ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਕਿ ਤੁਹਾਡੇ ਕੋਲ ਇੱਕ ਉੱਤਮ ਅਤੇ ਕਾਇਮ ਰਹਿਣ ਵਾਲੀ ਸੰਪਤੀ ਹੈ।
35
ਇਸ ਲਈ ਤੁਸੀਂ ਦਲੇਰੀ ਨਾ ਛੱਡੋ ਜਿਸ ਦਾ ਇੱਕ ਵੱਡਾ ਪ੍ਰਤਿਫਲ ਹੈ।
36
ਕਿਉਂਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ ਕੇ ਉਹ ਪ੍ਰਾਪਤ ਕਰੋ ਜਿਸ ਦਾ ਵਾਇਦਾ ਕੀਤਾ ਗਿਆ ਸੀ।
37
ਕਿਉਂਕਿ ਹੁਣ ਥੋੜ੍ਹਾ ਹੀ ਸਮਾਂ ਹੈ ਜਦੋਂ ਆਉਣ ਵਾਲਾ ਆਵੇਗਾ ਅਤੇ ਦੇਰ ਨਾ ਕਰੇਗਾ।
38
ਮੇਰਾ ਧਰਮੀ ਜਨ ਵਿਸ਼ਵਾਸ ਦੁਆਰਾ ਜੀਵੇਗਾ ਅਤੇ ਜੇ ਉਹ ਪਿਛਾਂਹ ਹਟ ਜਾਵੇ ਤਾਂ ਮੇਰਾ ਮਨ ਉਸ ਤੋਂ ਪ੍ਰਸੰਨ ਨਾ ਹੋਵੇਗਾ।
39
ਪਰ ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ ਜਿਹੜੇ ਪਿਛਾਂਹ ਹਟ ਕੇ ਨਾਸ ਹੋ ਜਾਂਦੇ ਹਨ, ਸਗੋਂ ਉਨ੍ਹਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਦੁਆਰਾ ਆਪਣੇ ਪ੍ਰਾਣਾਂ ਨੂੰ ਬਚਾਉਂਦੇ ਹਨ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
All chapters:
1
2
3
4
5
6
7
8
9
10
11
12
13