bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 7
Hebrews 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
1
ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ਰ ਦਾ ਯਾਜਕ ਹੈ। ਜਦੋਂ ਅਬਰਾਹਾਮ ਰਾਜਿਆਂ ਦਾ ਖਾਤਮਾ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਅਬਰਾਹਾਮ ਨੂੰ ਮਿਲ ਕੇ ਉਸ ਨੂੰ ਬਰਕਤ ਦਿੱਤੀ
2
ਅਤੇ ਅਬਰਾਹਾਮ ਨੇ ਉਸ ਨੂੰ ਸਭ ਵਸਤਾਂ ਦਾ ਦਸਵੰਧ ਦਿੱਤਾ। ਉਹ ਆਪਣੇ ਨਾਮ ਦੇ ਅਰਥ ਅਨੁਸਾਰ ਪਹਿਲਾਂ ਤਾਂ ਧਾਰਮਿਕਤਾ ਦਾ ਰਾਜਾ ਹੈ ਅਤੇ ਫਿਰ ਸਾਲੇਮ ਦਾ ਰਾਜਾ ਅਰਥਾਤ ਸ਼ਾਂਤੀ ਦਾ ਰਾਜਾ।
3
ਉਸ ਦਾ ਨਾ ਪਿਤਾ, ਨਾ ਮਾਤਾ ਅਤੇ ਨਾ ਕੁਲ-ਪੱਤਰੀ ਹੈ ਅਤੇ ਨਾ ਉਸ ਦੇ ਦਿਨਾਂ ਦਾ ਅਰੰਭ ਅਤੇ ਨਾ ਹੀ ਜੀਵਨ ਦਾ ਅੰਤ ਹੈ। ਪਰ ਉਹ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਅਨੰਤ ਕਾਲ ਤੱਕ ਯਾਜਕ ਬਣਿਆ ਰਹਿੰਦਾ ਹੈ।
4
ਹੁਣ ਧਿਆਨ ਦਿਓ ਕਿ ਉਹ ਕਿੰਨਾ ਮਹਾਨ ਸੀ ਜਿਸ ਨੂੰ ਕੁਲਪਤੀ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਦਸਵੰਧ ਦਿੱਤਾ।
5
ਲੇਵੀ ਦੇ ਉਹ ਪੁੱਤਰ ਜਿਨ੍ਹਾਂ ਨੂੰ ਯਾਜਕਾਈ ਦੀ ਜ਼ਿੰਮੇਵਾਰੀ ਮਿਲੀ ਹੈ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਬਿਵਸਥਾ ਦੇ ਅਨੁਸਾਰ ਲੋਕਾਂ ਤੋਂ ਅਰਥਾਤ ਆਪਣੇ ਭਾਈਆਂ ਤੋਂ ਦਸਵੰਧ ਲੈਣ ਭਾਵੇਂ ਉਹ ਵੀ ਅਬਰਾਹਾਮ ਦੇ ਵੰਸ਼ ਵਿੱਚੋਂ ਆਏ ਹਨ।
6
ਪਰ ਮਲਕਿਸਿਦਕ ਜਿਸ ਦੀ ਕੁਲ-ਪੱਤਰੀ ਲੇਵੀਆਂ ਵਿੱਚੋਂ ਨਹੀਂ ਸੀ, ਉਸ ਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ ਅਤੇ ਜਿਸ ਨੂੰ ਵਾਇਦੇ ਮਿਲੇ ਸਨ, ਉਸ ਨੂੰ ਬਰਕਤ ਦਿੱਤੀ।
7
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਛੋਟਾ ਵੱਡੇ ਤੋਂ ਬਰਕਤ ਪਾਉਂਦਾ ਹੈ।
8
ਹੁਣ ਇੱਥੇ ਮਰਨਹਾਰ ਮਨੁੱਖ ਦਸਵੰਧ ਪ੍ਰਾਪਤ ਕਰਦੇ ਹਨ, ਪਰ ਉੱਥੇ ਉਸ ਨੇ ਪ੍ਰਾਪਤ ਕੀਤਾ ਜਿਸ ਦੇ ਵਿਖੇ ਗਵਾਹੀ ਦਿੱਤੀ ਜਾਂਦੀ ਹੈ ਕਿ ਉਹ ਜੀਉਂਦਾ ਹੈ।
9
ਸੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਸਵੰਧ ਲੈਣ ਵਾਲੇ ਲੇਵੀ ਨੇ ਵੀ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ,
10
ਕਿਉਂਕਿ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਅਜੇ ਆਪਣੇ ਪਿਤਾ ਅਬਰਾਹਾਮ ਦੇ ਤੁਖ਼ਮ ਵਿੱਚ ਹੀ ਸੀ।
11
ਹੁਣ ਜੇ ਸਿੱਧਤਾ ਲੇਵੀ ਯਾਜਕਾਈ ਦੇ ਰਾਹੀਂ ਆਈ ਹੁੰਦੀ ਕਿਉਂਕਿ ਲੋਕਾਂ ਨੇ ਇਸੇ ਦੇ ਅਧਾਰ 'ਤੇ ਬਿਵਸਥਾ ਨੂੰ ਪ੍ਰਾਪਤ ਕੀਤਾ, ਤਾਂ ਕਿਸੇ ਹੋਰ ਯਾਜਕ ਦੇ ਨਿਯੁਕਤ ਕੀਤੇ ਜਾਣ ਦੀ ਕੀ ਜ਼ਰੂਰਤ ਸੀ ਜਿਹੜਾ ਮਲਕਿਸਿਦਕ ਦੀ ਰੀਤ ਅਨੁਸਾਰ ਸਦਾਇਆ ਜਾਵੇ ਨਾ ਕਿ ਹਾਰੂਨ ਦੀ ਰੀਤ ਅਨੁਸਾਰ?
12
ਜਦੋਂ ਯਾਜਕਾਈ ਵਿੱਚ ਬਦਲਾਵ ਹੁੰਦਾ ਹੈ ਤਾਂ ਬਿਵਸਥਾ ਵਿੱਚ ਵੀ ਬਦਲਾਵ ਜ਼ਰੂਰੀ ਹੈ।
13
ਕਿਉਂਕਿ ਜਿਸ ਦੇ ਵਿਖੇ ਇਹ ਸਭ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਸ ਵਿੱਚੋਂ ਕਿਸੇ ਨੇ ਜਗਵੇਦੀ ਦੀ ਸੇਵਾ ਨਹੀਂ ਕੀਤੀ।
14
ਇਹ ਤਾਂ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਹੋਇਆ ਅਤੇ ਉਸ ਗੋਤ ਦੇ ਸੰਬੰਧ ਵਿੱਚ ਮੂਸਾ ਨੇ ਯਾਜਕਾਂ ਦੇ ਵਿਖੇ ਕੁਝ ਨਹੀਂ ਕਿਹਾ।
15
ਹੁਣ ਇਹ ਗੱਲ ਉਦੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਮਲਕਿਸਿਦਕ ਵਾਂਗ ਕੋਈ ਦੂਜਾ ਯਾਜਕ ਉੱਠਦਾ ਹੈ
16
ਜਿਹੜਾ ਸਰੀਰਕ ਵੰਸ਼ ਨਾਲ ਸੰਬੰਧਤ ਬਿਵਸਥਾ ਦੇ ਹੁਕਮ ਅਨੁਸਾਰ ਯਾਜਕ ਨਹੀਂ ਬਣਿਆ, ਸਗੋਂ ਅਵਿਨਾਸੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ।
17
ਕਿਉਂਕਿ ਉਸ ਦੇ ਵਿਖੇ ਇਹ ਗਵਾਹੀ ਦਿੱਤੀ ਗਈ ਹੈ: ਤੂੰ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਲਈ ਯਾਜਕ ਹੈਂ।
18
ਇਸ ਤਰ੍ਹਾਂ ਪਹਿਲਾ ਹੁਕਮ ਨਿਰਬਲ ਅਤੇ ਅਕਾਰਥ ਹੋਣ ਕਰਕੇ ਰੱਦ ਹੋ ਗਿਆ,
19
ਕਿਉਂਕਿ ਬਿਵਸਥਾ ਨੇ ਕਿਸੇ ਗੱਲ ਨੂੰ ਸਿੱਧ ਨਹੀਂ ਕੀਤਾ; ਪਰ ਇਸ ਤੋਂ ਵੀ ਇੱਕ ਚੰਗੀ ਆਸ ਦਿੱਤੀ ਗਈ ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਨੇੜੇ ਆਉਂਦੇ ਹਾਂ।
20
ਮਸੀਹ ਦੀ ਨਿਯੁਕਤੀ ਸੌਂਹ ਦੇ ਬਿਨਾਂ ਨਹੀਂ ਹੋਈ, ਜਦਕਿ ਯਾਜਕ ਸੌਂਹ ਦੇ ਬਿਨਾਂ ਨਿਯੁਕਤ ਹੁੰਦੇ ਸਨ।
21
ਪਰ ਉਸ ਨੂੰ ਸੌਂਹ ਦੇ ਦੁਆਰਾ ਪਰਮੇਸ਼ਰ ਨੇ ਨਿਯੁਕਤ ਕੀਤਾ ਜਿਸ ਨੇ ਉਸ ਨੂੰ ਕਿਹਾ: ਪ੍ਰਭੂ ਨੇ ਇਹ ਸੌਂਹ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ, “ਤੂੰ ਸਦਾ ਲਈ ਯਾਜਕ ਹੈਂ।”
22
ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ ਹੈ।
23
ਪਹਿਲਾਂ ਤਾਂ ਵੱਡੀ ਗਿਣਤੀ ਵਿੱਚ ਯਾਜਕ ਹੁੰਦੇ ਸਨ, ਕਿਉਂਕਿ ਮੌਤ ਉਨ੍ਹਾਂ ਨੂੰ ਰਹਿਣ ਨਹੀਂ ਦਿੰਦੀ ਸੀ।
24
ਪਰ ਯਿਸੂ ਸਦਾ ਲਈ ਯਾਜਕ ਹੈ, ਇਸ ਲਈ ਉਸ ਦੀ ਯਾਜਕਾਈ ਅਟੱਲ ਹੈ।
25
ਇਸੇ ਕਰਕੇ ਜਿਹੜੇ ਉਸ ਦੇ ਦੁਆਰਾ ਪਰਮੇਸ਼ਰ ਕੋਲ ਆਉਂਦੇ ਹਨ ਉਹ ਉਨ੍ਹਾਂ ਨੂੰ ਸਦਾ ਲਈ ਮੁਕਤੀ ਦੇ ਸਕਦਾ ਹੈ, ਕਿਉਂਕਿ ਉਹ ਉਨ੍ਹਾਂ ਲਈ ਬੇਨਤੀ ਕਰਨ ਨੂੰ ਸਦਾ ਜੀਉਂਦਾ ਹੈ।
26
ਸਾਡੇ ਲਈ ਅਜਿਹਾ ਹੀ ਮਹਾਂਯਾਜਕ ਉਚਿਤ ਸੀ ਜਿਹੜਾ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ ਅਤੇ ਅਕਾਸ਼ਾਂ ਤੋਂ ਵੀ ਉੱਚਾ ਕੀਤਾ ਗਿਆ ਹੋਵੇ।
27
ਉਸ ਨੂੰ ਦੂਜੇ ਮਹਾਂਯਾਜਕਾਂ ਵਾਂਗ ਹਰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਦੂਜਿਆਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸ ਨੇ ਆਪਣੇ ਆਪ ਨੂੰ ਬਲੀਦਾਨ ਚੜ੍ਹਾ ਕੇ ਇਹ ਕੰਮ ਇੱਕੋ ਵਾਰ ਪੂਰਾ ਕਰ ਦਿੱਤਾ।
28
ਬਿਵਸਥਾ ਤਾਂ ਨਿਰਬਲਤਾਈਆਂ ਵਾਲੇ ਮਨੁੱਖਾਂ ਨੂੰ ਮਹਾਂਯਾਜਕ ਨਿਯੁਕਤ ਕਰਦੀ ਹੈ, ਪਰ ਸੌਂਹ ਦਾ ਵਚਨ ਜੋ ਬਿਵਸਥਾ ਤੋਂ ਬਾਅਦ ਆਇਆ ਪੁੱਤਰ ਨੂੰ ਨਿਯੁਕਤ ਕਰਦਾ ਹੈ ਜਿਹੜਾ ਸਦਾ ਲਈ ਸਿੱਧ ਕੀਤਾ ਗਿਆ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
All chapters:
1
2
3
4
5
6
7
8
9
10
11
12
13